ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਸੀਜੀਈਬੀ ਨਵੀਂ ਦਿੱਲੀ ਨੇ ਬਾਇਓਈ3 ਨੀਤੀ ਦੀ ਪਹਿਲੀ ਵਰ੍ਹੇਗੰਢ ਮਨਾਈ
Posted On:
06 SEP 2025 10:47AM by PIB Chandigarh
ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜੀਨੀਅਰਿੰਗ ਐਂਡ ਬਾਇਓਟੈਕਨੋਲੋਜੀ (ਆਈਸੀਜੀਈਬੀ), ਨਵੀਂ ਦਿੱਲੀ ਨੇ ਅੱਜ ਭਾਰਤ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ ਬਾਇਓਈ3 ਨੀਤੀ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਬਾਇਓਈ3@1 ਦਾ ਆਯੋਜਨ ਕੀਤਾ, ਜੋ ਬਾਇਓਟੈਕਨੋਲੋਜੀ ਨੂੰ ਅਰਥਵਿਵਸਥਾ, ਵਾਤਾਵਰਣ ਅਤੇ ਰੋਜ਼ਗਾਰ ਦੇ ਨਾਲ ਏਕੀਕ੍ਰਿਤ ਕਰਦੀ ਹੈ । ਇਸ ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਸਵੱਛ ਊਰਜਾ ਵਿੱਚ ਇਨੋਵੇਸ਼ਨਸ ਨੂੰ ਲੈਬ-ਟੂ-ਮਾਰਕਿਟ ਤੱਕ ਪਹੁੰਚਾਉਣ ਦੇ ਤਰੀਕਿਆਂ ‘ਤੇ ਚਰਚਾ ਕਰਨ ਲਈ ਪ੍ਰਮੁੱਖ ਰਾਸ਼ਟਰੀ ਖੋਜ ਸੰਸਥਾਵਾਂ ਅਤੇ ਉਦਯੋਗ ਜਗਤ ਦੇ ਦਿੱਗਜਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਂਦਾ ਗਿਆ।
ਇਸ ਪ੍ਰੋਗਰਾਮ ਦਾ ਵਿਸ਼ਾ ਸੀ "ਇੰਸਟੀਟਿਊਟ-ਇੰਡਸਟ੍ਰੀ ਇੰਟਰੈਕਸ਼ਨ ਫਾਰ ਕਲਾਈਮੇਟ ਰੈਜ਼ੀਲੈਂਟ ਐਗਰੀਕਲਚਰ ਐਂਡ ਕਲੀਨ ਐਨਰਜੀ" ਜਿਸ ਦਾ ਆਯੋਜਨ ਨੈਸ਼ਨਲ ਐਗਰੀ ਫੂਡ ਬਾਇਓਟੈਕਨੋਲੋਜੀ ਇੰਸਟੀਟਿਊਟ (ਐੱਨਏਬੀਆਈ), ਮੋਹਾਲੀ; ਨੈਸ਼ਨਲ ਇੰਸਟੀਟਿਊਟ ਆਫ਼ ਪਲਾਂਟ ਜੀਨੋਮ ਰਿਸਰਚ (ਐੱਨਆਈਪੀਜੀਆਰ), ਨਵੀਂ ਦਿੱਲੀ; ਨੈਸ਼ਨਲ ਇੰਸਟੀਟਿਊਟ ਆਫ਼ ਐਨੀਮਲ ਬਾਇਓਟੈਕਨੋਲੋਜੀ (ਐੱਨਆਈਏਬੀ), ਹੈਦਰਾਬਾਦ; ਇੰਸਟੀਟਿਊਟ ਆਫ਼ ਪੈਸਟੀਸਾਈਡ ਫਾਰਮੂਲੇਸ਼ਨ ਟੈਕਨੋਲੋਜੀ (ਆਈਪੀਐੱਫਟੀ), ਗੁਰੂਗ੍ਰਾਮ; ਅਤੇ ਰੀਜਨਲ ਸੈਂਟਰ ਫਾਰ ਬਾਇਓਟੈਕਨੋਲੋਜੀ (ਆਰਸੀਬੀ), ਫਰੀਦਾਬਾਦ ਸਮੇਤ ਪ੍ਰਮੁੱਖ ਰਾਸ਼ਟਰੀ ਖੋਜ ਸੰਸਥਾਨਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਵਿੱਚ ਬਲਰਾਮ ਚਿੰਨੀ ਮਿੱਲਜ਼, ਪ੍ਰਸਾਦ ਸੀਡਜ਼ ਪ੍ਰਾਈਵੇਟ ਲਿਮਿਟੇਡ, ਨੁਜ਼ੀਵੀਡੂ ਸੀਡਜ਼ ਪ੍ਰਾਈਵੇਟ ਲਿਮਿਟੇਡ, ਬਾਇਓਸੀਡਜ਼, ਮੈਨਕਾਈਂਡ ਐਗਰੋ, ਅਤੇ ਇਨਸੈਕਟੀਸਾਈਡਜ਼ ਇੰਡੀਆ ਲਿਮਿਟੇਡ ਜਿਹੇ ਉਦਯੋਗ ਦਿੱਗਜਾਂ ਨੇ ਸਰਗਰਮ ਭਾਗੀਦਾਰੀ ਕੀਤੀ। ਇਸ ਭਾਗੀਦਾਰੀ ਨੇ ਭਾਰਤ ਦੀ ਜੈਵਿਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਵਿਗਿਆਨਕ ਖੋਜ ਅਤੇ ਉਦਯੋਗਿਕ ਐਪਲੀਕੇਸ਼ਨਾਂ ਦਰਮਿਆਨ ਵਧਦੇ ਸਹਿਯੋਗ ਦਾ ਜ਼ਿਕਰ ਕੀਤਾ।
ਇਹ ਪ੍ਰੋਗਰਾਮ ਦੋ ਸੈਸ਼ਨਾਂ ਵਿੱਚ ਆਯੋਜਿਤ ਕੀਤਾ ਗਿਆ ਸੀ। ਪਹਿਲੇ ਸੈਸ਼ਨ ਵਿੱਚ, ਸਹਿਯੋਗੀ ਸੰਸਥਾਨਾਂ ਦੇ ਡਾਇਰੈਕਟਰਾਂ ਨੇ ਜਵਲਾਯੂ-ਅਨੁਕੂਲ ਖੇਤੀਬਾੜੀ ਅਤੇ ਸਵੱਛ ਊਰਜਾ ਦੇ ਖੇਤਰ ਵਿੱਚ ਆਪਣੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਅਤੇ ਜਾਰੀ ਖੋਜ ਪ੍ਰੋਗਰਾਮਾਂ ‘ਤੇ ਪੇਸ਼ਕਾਰੀ ਕੀਤੀ। ਇਨ੍ਹਾਂ ਪੇਸ਼ਕਾਰੀਆਂ ਵਿੱਚ ਰਾਸ਼ਟਰੀ ਅਤੇ ਗਲੋਬਲ ਸਥਿਰਤਾ ਚੁਣੌਤੀਆਂ ਨਾਲ ਨਜਿੱਠਣ ਵਿੱਚ ਸੰਸਥਾਗਤ ਸ਼ਕਤੀਆਂ ਅਤੇ ਨਵੀਨ ਸਮਰੱਥਾਵਾਂ ਦਾ ਜ਼ਿਕਰ ਕੀਤਾ ਗਿਆ।
ਦੂਸਰੇ ਸੈਸ਼ਨ ਵਿੱਚ ਆਈਸੀਜੀਈਬੀ, ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਰਮੇਸ਼ ਵੀ. ਸੌਂਤੀ ਦੁਆਰਾ ਸੰਚਾਲਿਤ ਇੱਕ ਉਦਯੋਗ ਪੈਨਲ ਚਰਚਾ ਹੋਈ। ਪੈਨਲਿਸਟਾਂ ਵਿੱਚ ਸ਼੍ਰੀ ਪ੍ਰਵੀਣ ਗੁਪਤਾ (ਬਲਰਾਮ ਚਿੱਨੀ ਮਿਲਸ), ਸ਼੍ਰੀ ਅਰਵਿੰਦ ਕੁਮਾਰ (ਪ੍ਰਸਾਦ ਸੀਡਸ ਪ੍ਰਾਇਵੇਟ ਲਿਮਿਟਿਡ) ਡਾ. ਸੀਤਾਰਾਮ ਅੰਨਦਾਨ (ਨੁਜ਼ੀਵੇਡੂ ਸੀਡਸ), ਡਾ. ਅਜੈ ਕੁਮਾਰ (ਬਾਇਓਸੀਡਸ), ਡਾ. ਅਨੁਪਮ ਆਚਾਰਿਆ (ਮੈਨਕਾਈਂਡ ਐਗਰੋ), ਅਤੇ ਸ਼੍ਰੀ ਸ਼ੇਖਰ ਬਿਸ਼ਟ (ਇੰਸੈਕਟੀਸਾਈਡਸ ਇੰਡੀਆ ਲਿਮਿਟਿਡ) ਸ਼ਾਮਲ ਸਨ। ਉਨ੍ਹਾਂ ਨੇ ਬਾਇਓ3 ਢਾਂਚੇ ਦੇ ਤਹਿਤ ਉਦਯੋਗ-ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਖੋਜ ਇਨੋਵੇਸ਼ਨਸ ਨੂੰ ਲੈਬਸ ਤੋਂ ਬਜ਼ਾਰ ਤੱਕ ਪਹੁੰਚਾਉਣ ਲਈ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ।
ਪ੍ਰੋਗਰਾਮ ਦੌਰਾਨ, ਸਹਿਭਾਗੀ ਖੋਜ ਸੰਸਥਾਨਾਂ ਦੁਆਰਾ ਟੈਕਨੋਲੋਜੀ ਇਨੋਵੇਸ਼ਨਸ ਦੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਖੇਤੀਬਾੜੀ-ਬਾਇਓਟੈਕ, ਟਿਕਾਊ ਊਰਜਾ, ਪਸ਼ੂ ਸਿਹਤ ਅਤੇ ਕੀਟਨਾਸ਼ਕ ਨਿਰਮਾਣ ਦੇ ਖੇਤਰ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਨੇ ਉਦਯੋਗ ਜਗਤ ਦੇ ਹਿਤਧਾਰਕਾਂ ਨੂੰ ਉਭਰਦੀਆਂ ਟੈਕਨੋਲੋਜੀਆਂ ਦੀ ਵਿਵਹਾਰਿਕ ਸਮਰੱਥਾ ਅਤੇ ਭਾਰਤ ਦੀ ਜੈਵ-ਅਰਥਵਿਵਸਥਾ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਅਵਲੋਕਣ ਕਰਵਾਇਆ।
ਕੇਂਦਰੀ ਕੈਬਨਿਟ ਨੇ ਇਸ ਨੀਤੀ ਨੂੰ 2024 ਵਿੱਚ ਸਵੀਕ੍ਰਿਤ ਕੀਤਾ ਸੀ। ਬਾਇਓਈ3 ਨੀਤੀ ਦਾ ਉਦੇਸ਼ ਭਾਰਤ ਦੀ ਜੈਵ-ਅਰਥਵਿਵਸਥਾ ਨੂੰ ਅਗਲੇ ਪੱਧਰ ਤੱਕ ਲੈ ਜਾਣਾ ਹੈ। ਇਹ ਇਨੋਵੇਸ਼ਨ, ਸਥਿਰਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦਿੰਦੇ ਹੋਏ, 2070 ਤੱਕ ਨੈੱਟ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦੇਸ਼ ਦੀ ਪ੍ਰਤੀਬੱਧਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਹ ਨੀਤੀ ਵਾਤਾਵਰਣ ਸੰਭਾਲ਼, ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਵਿੱਚ ਬਾਇਓ-ਟੈਕਨੋਲੋਜੀ ਨੂੰ ਸ਼ਾਮਲ ਕਰਕੇ, ਰਾਸ਼ਟਰੀ ਵਿਕਾਸ ਲਈ ਇੱਕ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦੀ ਹੈ।
*****
ਐੱਨਕੇਆਰ/ਪੀਐੱਸਐੱਮ/ਐੱਸਕੇ
(Release ID: 2164444)
Visitor Counter : 2