ਸੱਭਿਆਚਾਰ ਮੰਤਰਾਲਾ
ਹਿੰਦੀ ਦੇ ਪ੍ਰਤੀ ਜਨੂਨ ਵਿਕਸਿਤ ਕਰੋ, ਸਿਰਫ ਫਾਇਦੇ ਲਈ ਇਸ ਦੀ ਵਰਤੋਂ ਨਾ ਕਰੋ: ਪ੍ਰੋ. ਸੁਧਾ ਸਿੰਘ
ਆਪਣੀ ਮਾਤ੍ਰਭਾਸ਼ਾ ਦੇ ਇਲਾਵਾ ਇੱਕ ਭਾਰਤੀ ਭਾਸ਼ਾ ਸਿੱਖੋ, ਏਕਤਾ ਨੂੰ ਮਜ਼ਬੂਤ ਕਰੋ ਅਤੇ ਬਹੁਭਾਸ਼ੀ ਵਿਭਿੰਨਤਾ ਨੂੰ ਮਜ਼ਬੂਤ ਬਣਾਓ- ਡਾ. ਸੱਚਿਦਾਨੰਦ ਜੋਸ਼ੀ
ਆਈਜੀਐੱਨਸੀਏ ਵਿੱਚ ਹਿੰਦੀ ਮਾਹ-2025 ਦਾ ਸ਼ਾਨਦਾਰ ਉਦਘਾਟਨ
Posted On:
02 SEP 2025 9:35PM by PIB Chandigarh
ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ (ਆਈਜੀਐੱਨਸੀਏ), ਰਾਜਭਾਸ਼ਾ ਅਨੁਭਾਗ 2 ਸਤੰਬਰ ਤੋਂ 30 ਸਤੰਬਰ ਤੱਕ ‘ਹਿੰਦੀ ਮਾਹ-2025’ ਦਾ ਆਯੋਜਨ ਕਰ ਰਿਹਾ ਹੈ। ਇਸ ਪੂਰੇ ਮਹੀਨੇ ਵਿੱਚ ਵੱਖ-ਵੱਖ ਸੱਭਿਆਚਾਰਕ ਅਤੇ ਸਾਹਿਤਕ ਪ੍ਰੋਗਰਾਮ ਅਤੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ। 2 ਸਤੰਬਰ ਨੂੰ ਰਵਾਇਤੀ ਦੀਵਾ ਜਗਾਉਣ ਅਤੇ ਮੰਗਲਾਚਰਣ (mangalacharan) ਦੇ ਨਾਲ ਉਦਘਾਟਨੀ ਸੈਸ਼ਨ ਸ਼ੁਰੂ ਹੋਇਆ। ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਦਿੱਲੀ ਯੂਨੀਵਰਸਿਟੀ ਵਿੱਚ ਹਿੰਦੀ ਵਿਭਾਗ ਦੀ ਪ੍ਰਮੁੱਖ ਪੋ. ਸੁਧਾ ਸਿੰਘ ਸਨ ਅਤੇ ਸੈਸ਼ਨ ਦੀ ਪ੍ਰਧਾਨਗੀ ਆਈਜੀਐੱਨਸੀਏ ਦੇ ਮੈਂਬਰ ਸਕੱਤਰ ਡਾ.ਸੱਚਿਦਾਨੰਦ ਜੋਸ਼ੀ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਆਈਜੀਐੱਨਸੀਏ ਦੀ ਨਿਦੇਸ਼ਕ (ਪ੍ਰਸ਼ਾਸਨ) ਡਾ. ਪ੍ਰਿਯੰਕਾ ਮਿਸ਼੍ਰਾ ਵੀ ਮੌਜੂਦ ਰਹੀ। ਪ੍ਰੋਗਰਾਮ ਦਾ ਸੰਚਾਲਨ ਆਈਜੀਐੱਨਸੀਏ ਵਿੱਚ ‘ਰਾਜਭਾਸ਼ਾ ਅਨੁਭਾਗ’ (Rajbhasha Anubhag) ਦੇ ਇੰਚਾਰਜ ਪ੍ਰੋ. ਅਰੁਣ ਭਾਰਦਵਾਜ ਨੇ ਕੀਤਾ। ਮੰਗਲਾਚਰਣ ਦੇ ਬਾਅਦ ਸੁਸ਼੍ਰੀ ਗੰਗੋਤ੍ਰੀ ਦਾਸ ਨੇ ਗਣੇਸ਼ ਸਤੁਤੀ (Ganesh Stuti) ‘ਤੇ ਗੌੜੀਯ (Gaudiya) ਨਾਚ ਪੇਸ਼ ਕੀਤਾ, ਜਿਸ ਨੂੰ ਮਹੁਆ ਮੁਖਰਜੀ ਨੇ ਕੋਰੀਓਗ੍ਰਾਫ ਕੀਤਾ ਸੀ ਅਤੇ ਪ੍ਰੋਫੈਸਰ ਅਮਿਤਾਭ ਮੁਖਰਜੀ ਨੇ ਲਿਖਿਆ ਸੀ।

ਡਾ. ਸੱਚਿਦਾਨੰਦ ਜੋਸ਼ੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ‘ਹਿੰਦੀ ਮਾਹ’ (Hindi Maah) ਦੇ ਆਯੋਜਨ ਦਾ ਉਦੇਸ਼ ਹਿੰਦੀ ਦੇ ਪ੍ਰਯੋਗ ਨੂੰ ਹੁਲਾਰਾ ਦੇਣਾ ਅਤੇ ਇਸ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਕਿਉਂਕਿ 14 ਸਤੰਬਰ ਨੂੰ ਹਿੰਦੀ ਦਿਵਸ ਅਤੇ 11 ਸਤੰਬਰ ਨੂੰ ਭਾਰਤੀ ਭਾਸ਼ਾ ਦਿਵਸ ਮਨਾਇਆ ਜਾਵੇਗਾ, ਇਸ ਲਈ ਤਿੰਨ ਮਹੀਨੇ ਦੀ ਮਿਆਦ ਵਿੱਚ ਹਰੇਕ ਸਾਥੀ ਨੂੰ ਆਪਣੀ ਮਾਤ੍ਰਭਾਸ਼ਾ ਦੇ ਇਲਾਵਾ ਇੱਕ ਹੋਰ ਭਾਰਤੀ ਭਾਸ਼ਾ ਸਿੱਖਣ ਦੀ ਚੁਣੌਤੀ ਸਵੀਕਾਰ ਕਰਨੀ ਚਾਹੀਦੀ ਹੈ। ਸਫਲ ਪ੍ਰਤੀਭਾਗੀਆਂ ਨੂੰ ਪੁਰਸਕਾਰ ਅਤੇ ਵਿਸ਼ੇਸ਼ ‘ਪ੍ਰੇਰਣਾ ਪੁਰਸਕਾਰ’ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਇਸ ਪਹਿਲ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਅਤੇ ਭਾਸ਼ਾਈ ਵਿਭਿੰਨਤਾ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਬਹੁਭਾਸ਼ੀ ਦੇਸ਼ ਹੈ ਅਤੇ ਭਲੇ ਹੀ ਕੁਝ ਲੋਕ ਰਾਜਨੀਤਕ ਅਤੇ ਹੋਰ ਕਾਰਨਾਂ ਨਾਲ ਸੁਰਹੀਣਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋਣ, ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਭਾਈਚਾਰੇ ਦੀ ਭਾਵਨਾ ਕਾਇਮ ਹੈ।

ਡਾ. ਜੋਸ਼ੀ ਨੇ ਜਾਣਕਾਰੀ ਦਿੱਤੀ ਕਿ ਆਈਜੀਐੱਨਸੀਏ ਵਿੱਚ ਹਿੰਦੀ ਪ੍ਰਕਾਸ਼ਨਾਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਹੋ ਕੇ ਇਹ ਲਗਭਗ 50 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਸੰਸਥਾਨ ਦੇ ਪ੍ਰਕਾਸ਼ਨ ‘ਵਿਹੰਗਮ’, ਸੋਸ਼ਲ ਮੀਡੀਆ ਪੋਸਟ ਅਤੇ ਹੋਰ ਸੰਚਾਰ ਮਾਧਿਅਮਾਂ ਵਿੱਚ ਹਿੰਦੀ ਦੀ ਵਰਤੋਂ ਨਿਰੰਤਰ ਵਧ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਸ਼ਾ ਜਟਿਲ ਨਾ ਹੋ ਕੇ ਸਰਲ, ਸਹਿਜ ਅਤੇ ਸਮਝਣਯੋਗ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਫਿਲਮਾਂ ਅਤੇ ਸੋਸ਼ਲ ਮੀਡੀਆ ‘ਤੇ ਹਿੰਦੀ ਅਤੇ ਹਿੰਦੀ ਅਧਿਆਪਕਾਂ ਦਾ ਉਪਹਾਸ ਕੀਤੇ ਜਾਣ ਦੀ ਕੜੀ ਨਿੰਦਾ ਕੀਤੀ ਅਤੇ ਭਾਸ਼ਾ ਦੀ ਗਰਿਮਾ ਬਣਾਏ ਰੱਖਣ ‘ਤੇ ਜ਼ੋਰ ਦਿੱਤਾ। ਇਸ ਤਕਨੀਕੀ ਯੁਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਉਪਯੋਗ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਸਪਸ਼ਟ ਕੀਤਾ ਕਿ ਅਨੁਵਾਦਾਂ ਦੀ ਸਟੀਕਤਾ ਅਤੇ ਗੁਣਵੱਤਾ ਦੀ ਆਖਰੀ ਜ਼ਿੰਮੇਦਾਰੀ ਮਸ਼ੀਨਾਂ ਦੀ ਨਹੀਂ, ਸਗੋਂ ਮਨੁੱਖਾਂ ਦੀ ਹੈ। ਆਖਿਰ ਵਿੱਚ, ਉਨ੍ਹਾਂ ਨੇ ਸਾਰੇ ਸਹਿਯੋਗੀਆਂ ਨੂੰ ਮੁਕਾਬਲਿਆਂ ਵਿੱਚ ਹਿੱਸਾ ਲੈਣ ਅਤੇ ਹਿੰਦੀ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਲੈਣ ਦੀ ਤਾਕੀਦ ਕੀਤੀ। ਇਸ ਅਵਸਰ ‘ਤੇ ਉਨ੍ਹਾਂ ਨੇ ਇੱਕ ਸੰਕਲਪ-ਪੱਤਰ ਵੀ ਜਾਰੀ ਕੀਤਾ।
ਪ੍ਰੋ. ਸੁਧਾ ਸਿੰਘ ਨੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿੰਦੀ ਨੂੰ ਇੱਕ ਦਿਨ, ਮਹੀਨੇ ਜਾਂ ਸਾਲ ਦੇ ਲਈ ਮਨਾਉਣਾ ਇਤਿਹਾਸਿਕ ਮਹੱਤਵ ਰੱਖਦਾ ਹੈ ਲੇਕਿਨ ਭਾਸ਼ਾ ਦੀ ਭੂਮਿਕਾ ਪ੍ਰਤੀਕਾਤਮਕ ਪਾਲਣ ਤੋਂ ਕਿਤੇ ਅੱਗੇ ਜਾਂਦੀ ਹੈ। ਉਨ੍ਹਾਂ ਨੇ ਕਿਹਾ, “ਅਸੀਂ ਹਿੰਦੀ ਤੋਂ ਕੀ ਉਮੀਦ ਰੱਖਦੇ ਹਾਂ? ਕੀ ਇਹ ਸਿਰਫ ਵਪਾਰ ਦੇ ਲਈ ਜਾਂ ਰੋਜ਼ੀ-ਰੋਟੀ ਦੇ ਲਈ ਹੈ? ਸਾਨੂੰ ਇਸ ਦੇ ਪ੍ਰਤੀ ਜਨੂੰਨ ਪੈਦਾ ਕਰਨਾ ਚਾਹੀਦਾ ਹੈ, ਨਾ ਕਿ ਸੁਆਰਥੀ ਉਦੇਸ਼ਾਂ ਨਾਲ। ਜੇਕਰ ਤੁਸੀਂ ਭਾਸ਼ਾ ਨਾਲ ਪ੍ਰੇਮ ਕਰਦੇ ਹੋ, ਤਾਂ ਉਹ ਤੁਹਾਨੂੰ ਸਭ ਕੁਝ ਦੇਵੇਗੀ।”
ਉਨ੍ਹਾਂ ਨੇ ਪਾਲੀ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਤੋਂ ਖੜੀ ਬੋਲੀ ਤੱਕ ਹਿੰਦੀ ਦੇ ਕ੍ਰਮਿਕ ਵਿਕਾਸ ‘ਤੇ ਚਰਚਾ ਕੀਤੀ ਅਤੇ ਇਸ ਨੂੰ ਸੱਭਿਆਚਾਰਕ ਮਿਸ੍ਰਣ ਦਾ ਪਰਿਣਾਮ ਦੱਸਿਆ। ਤਕਨੀਕੀ ਅਤੇ ਪੇਸ਼ੇਵਰ ਖੇਤਰਾਂ ਵਿੱਚ ਇਸ ਦੀ ਸੀਮਿਤ ਮੌਜੂਦਗੀ ‘ਤੇ ਚਿੰਤਾ ਵਿਅਕਤ ਕਰਦੇ ਹੋਏ, ਉਨ੍ਹਾਂ ਨੇ ਤਾਕੀਦ ਕੀਤੀ ਕਿ ਹਿੰਦੀ ਨੂੰ ਸਿਰਫ ਨੌਕਰੀਆਂ ਜਾਂ ਪ੍ਰੀਖਿਆਵਾਂ ਤੱਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਸ ਨੂੰ ਵਿਚਾਰ ਅਤੇ ਗਿਆਨ ਦੀ ਭਾਸ਼ਾ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਇੱਕ ਵਿਦੇਸ਼ੀ ਭਾਸ਼ਾ ਦੇ ਨਾਲ-ਨਾਲ ਹੋਰ ਭਾਰਤੀ ਭਾਸ਼ਾਵਾਂ ਸਿੱਖਣ ਦੀ ਅਪੀਲ ਕੀਤੀ ਅਤੇ ਨਾਲ ਹੀ ਹਿੰਦੀ ਦੀ ਪਹੁੰਚ ਵਧਾਉਣ ਵਿੱਚ ਮੀਡੀਆ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਸਿੱਖਣਾ ਮਨੁੱਖ ਹੋਣ ਦਾ ਪ੍ਰਤੀਕ ਹੈ ਅਤੇ ਸਾਨੂੰ ਭੌਤਿਕ ਉਦੇਸਾਂ ਤੋਂ ਪਰੇ, ਹਿੰਦੀ ਦੇ ਪ੍ਰਤੀ ਪ੍ਰੇਮ, ਸਨਮਾਨ ਅਤੇ ਮਾਣ ਦਾ ਭਾਵ ਰੱਖਣਾ ਚਾਹੀਦਾ ਹੈ।
ਉਦਘਾਟਨੀ ਸੈਸ਼ਨ ਵਿੱਚ ਬੋਲਦੇ ਹੋਏ, ਡਾ. ਪ੍ਰਿਯੰਕ ਮਿਸ਼੍ਰਾ ਨੇ ਕਿਹਾ ਕਿ ਕੁਝ ਵਰ੍ਹੇ ਪਹਿਲਾਂ ਅਸੀਂ ਹਿੰਦੀ ਸਪਤਾਹ ਮਨਾਉਂਦੇ ਸੀ, ਫਿਰ ਅਸੀਂ ਹਿੰਦੀ ਪਖਵਾੜਾ ਮਨਾਉਣਾ ਸ਼ੁਰੂ ਕੀਤਾ ਅਤੇ ਇਸ ਵਰ੍ਹੇ ਅਸੀਂ ਹਿੰਦੀ ਮਾਹ ਮਨਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹਿੰਦੀ ਨਾਲ ਸਬੰਧਿਤ ਸਮਾਰੋਹਾਂ ਦੀ ਮਿਆਦ ਵਿੱਚ ਇਹ ਵਿਸਤਾਰ, ਹਿੰਦੀ ਦੇ ਪ੍ਰਤੀ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
‘ਹਿੰਦੀ ਮਾਹ’ ਦੇ ਤਹਿਤ ਆਗਾਮੀ ਪ੍ਰਮੁੱਖ ਪ੍ਰੋਗਰਾਮਾਂ ਦੇ ਤਹਿਤ 3 ਸਤੰਬਰ ਨੂੰ ਭੁੱਲੀਆਂ (forgotten) ਜਾਂ ਅਲੋਪ ਹਿੰਦੀ ਸ਼ਬਦਾਵਲੀ ‘ਤੇ ਮੁਕਾਬਲੇ, 4 ਸਤੰਬਰ ਨੂੰ ਇੱਕ ਸਵੈ-ਰਚਿਤ ਕਵਿਤਾ ਪਾਠ ਮੁਕਾਬਲਾ, 8 ਸਤੰਬਰ ਨੂੰ ਇੱਕ ਸਵਾਸਤੀ ਗਾਯਨ, ਮੰਗਲਾਚਰਨ ਅਤੇ ਭਗਤੀ ਗੀਤ ਮੁਕਾਬਲਾ, 18 ਸਤੰਬਰ ਨੂੰ ਰੋਜ਼ਾਨਾ ਜੀਵਨ ਵਿੱਚ ਵਰਤੀ ਜਾਂਦੀ ਖੇਤਰੀ ਸ਼ਬਦਾਵਲੀ 'ਤੇ ਇੱਕ ਮੁਕਾਬਲਾ, 22 ਸਤੰਬਰ ਨੂੰ ਇੱਕ ਭਾਸ਼ਾ/ਸਰਵੇਖਣ-ਅਧਾਰਿਤ ਮੁਕਾਬਲਾ, 29 ਸਤੰਬਰ ਨੂੰ ਇੱਕ ਸੱਭਿਆਚਾਰਕ ਪ੍ਰੋਗਰਾਮ ਅਤੇ 30 ਸਤੰਬਰ ਨੂੰ ਇਨਾਮਾਂ ਦੀ ਵੰਡ ਅਤੇ ਸਮਾਪਤੀ ਸਮਾਰੋਹ ਸ਼ਾਮਲ ਹਨ। ਇਹ ਮੁਕਾਬਲੇ ਹਿੰਦੀ ਪ੍ਰੇਮੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਅਵਸਰ ਪ੍ਰਦਾਨ ਕਰਨਗੇ।
****
ਸੁਨੀਲ ਕੁਮਾਰ ਤਿਵਾਰੀ
(Release ID: 2163491)
Visitor Counter : 2