ਭਾਰੀ ਉਦਯੋਗ ਮੰਤਰਾਲਾ
ਭਾਰੀ ਉਦਯੋਗ ਮੰਤਰਾਲੇ ਨੇ 16 ਤੋਂ 31 ਅਗਸਤ 2025 ਤੱਕ ਸਵੱਛਤਾ ਪੰਦਰਵਾੜਾ 2025 ਨੂੰ ਸਫਲਤਾਪੂਰਵਕ ਮਨਾਇਆ
18 ਅਗਸਤ 2025 ਨੂੰ ਵਧੀਕ ਸਕੱਤਰ (ਭਾਰੀ ਉਦਯੋਗ ਮੰਤਰਾਲਾ) ਦੀ ਅਗਵਾਈ ਹੇਠ ਮੰਤਰਾਲੇ ਦੇ ਅਧਿਕਾਰੀਆਂ ਨੇ ਸਵੱਛ ਭਾਰਤ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ
22 ਅਗਸਤ 2025 ਨੂੰ ਉਦਯੋਗ ਭਵਨ ਦੇ ਸਾਰੇ ਖੇਤਰਾਂ ਵਿੱਚ ਵਿਆਪਕ ਸਵੱਛਤਾ ਅਭਿਆਨ ਚਲਾਇਆ ਗਿਆ
ਭਾਰੀ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਜੈ ਮਿੱਤਲ ਨੇ ਮੰਤਰਾਲੇ ਦੇ ਸਫਾਈ ਮਿੱਤਰਾਂ ਨੂੰ ਉਨ੍ਹਾਂ ਦੀ ਅਟੱਲ ਸੇਵਾ ਲਈ ਤੋਹਫ਼ੇ ਪ੍ਰਦਾਨ ਕਰਕੇ ਸਨਮਾਨਿਤ ਕੀਤਾ
ਭਾਰੀ ਉਦਯੋਗ ਮੰਤਰਾਲੇ ਦੇ ਅਧੀਨ ਵੱਖ-ਵੱਖ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (CPSEs) ਸਮੇਤ BHEL ਨੇ ਸਵੱਛਤਾ ਪੰਦਰਵਾੜੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ
Posted On:
02 SEP 2025 5:00PM by PIB Chandigarh
ਭਾਰੀ ਉਦਯੋਗ ਮੰਤਰਾਲੇ (MHI) ਨੇ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਦੇ ਹਿੱਸੇ ਵਜੋਂ 16 ਤੋਂ 31 ਅਗਸਤ 2025 ਤੱਕ ਸਵੱਛਤਾ ਪੰਦਰਵਾੜਾ ਸਫਲਤਾਪੂਰਵਕ ਮਨਾਇਆ । ਇਹ ਮਿਸ਼ਨ ਦੇਸ਼ ਭਰ ਵਿੱਚ ਸਫਾਈ, ਸਵੱਛਤਾ ਅਤੇ ਸਥਿਰਤਾ ਨੂੰ ਉਤਸਾਹਿਤ ਕਰਦਾ ਹੈ। ਦੋ ਹਫ਼ਤਿਆਂ ਦੀ ਇਹ ਮੁਹਿੰਮ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਵੱਛਤਾ ਪਖਵਾੜਾ 2025 ਦੇ ਕੈਲੰਡਰ ਦੇ ਅਨੁਸਾਰ ਚਲਾਈ ਗਈ। ਇਸ ਗਤੀਵਿਧੀ ਨੇ ਸਵੱਛਤਾ ਨੂੰ ਇੱਕ ਸਾਂਝਾ ਫਰਜ਼ ਬਣਾਉਣ ਅਤੇ ਇੱਕ ਟਿਕਾਊ ਕੰਮਕਾਜੀ ਮਾਹੌਲ ਬਣਾਉਣ ਲਈ ਭਾਰੀ ਉਦਯੋਗ ਦੀ ਵਚਨਬੱਧਤਾ ਨੂੰ ਦਰਸਾਇਆ।
ਇਸ ਆਯੋਜਨ ਦੀ ਸ਼ੁਰੂਆਤ 18 ਅਗਸਤ 2025 ਨੂੰ ਭਾਰੀ ਉਦਯੋਗ ਮੰਤਰਾਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਸਫਾਈ ਸਬੰਧੀ ਇੱਕ ਸਹੁੰ-ਚੁੱਕ ਸਮਾਰੋਹ ਨਾਲ ਹੋਈ। ਭਾਰੀ ਉਦਯੋਗ ਮੰਤਰਾਲੇ ਦੇ ਵਧੀਕ ਸਕੱਤਰ ਡਾ. ਹਨੀਫ਼ ਕੁਰੈਸ਼ੀ ਨੇ ਮੰਤਰਾਲੇ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਹੁੰ ਚੁਕਾਈ।


ਡਾ. ਹਨੀਫ਼ ਕੁਰੈਸ਼ੀ, ਵਧੀਕ ਸਕੱਤਰ, ਭਾਰੀ ਉਦਯੋਗ ਮੰਤਰਾਲੇ, ਮੰਤਰਾਲੇ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ 'ਸਵੱਛਤਾ ਸਹੁੰ' ਦਿਲਵਾਉਂਦੇ ਹੋਏ
ਇਸ ਪੰਦਰਵਾੜੇ ਦੌਰਾਨ, ਮੰਤਰਾਲੇ ਦੇ ਪਰਿਸਰ ਅੰਦਰ ਸਫਾਈ ਅਤੇ ਸਥਿਰਤਾ ਨੂੰ ਉਤਸਾਹਿਤ ਕਰਨ ਲਈ ਕਈ ਗਤੀਵਿਧੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸ਼ਾਮਲ ਹਨ:
-
ਉਦਯੋਗ ਭਵਨ ਦੇ ਸਾਰੇ ਕਮਰਿਆਂ, ਪੌੜੀਆਂ, ਕੈਂਪਸਾਂ ਅਤੇ ਸਾਂਝੇ ਖੇਤਰਾਂ ਵਿੱਚ ਸਫ਼ਾਈ ਹੋਈ ਹੈ।
-
ਕੰਮ ਕਰਨ ਵਾਲੀਆਂ ਥਾਵਾਂ ਨੂੰ ਸਾਫ਼ ਕਰਨ ਲਈ ਬੇਕਾਰ ਫਰਨੀਚਰ, ਕੰਪਿਊਟਰ, ਪ੍ਰਿੰਟਰ ਅਤੇ ਹੋਰ ਪੁਰਾਣੀਆਂ ਚੀਜ਼ਾਂ ਨੂੰ ਹਟਾਉਣਾ।
-
ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ ਅਤੇ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮ।
-
'ਸਵੱਛ ਭਾਰਤ ਅਭਿਆਨ' ਵਿਸ਼ੇ 'ਤੇ ਇੱਕ ਲੇਖ ਮੁਕਾਬਲਾ ਜਿਸ ਵਿੱਚ ਭਾਰੀ ਉਦਯੋਗ ਮੰਤਰਾਲੇ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ।
ਮੰਤਰਾਲੇ ਦੇ ਕੈਂਪਸਾਂ ਵਿੱਚ ਸਫਾਈ ਬਣਾਈ ਰੱਖਣਾ


ਉਦਯੋਗ ਭਵਨ ਦੇ ਪਰਿਸਰ ਅੰਦਰ ਸਫਾਈ ਬਣਾਈ ਰੱਖਣਾ 29 ਅਗਸਤ 2025 ਨੂੰ ਸਵੱਛਤਾ ਪੰਦਰਵਾੜੇ ਦੇ ਹਿੱਸੇ ਵਜੋਂ, ਭਾਰੀ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ, ਸ਼੍ਰੀ ਵਿਜੈ ਮਿੱਤਲ ਨੇ ਮੰਤਰਾਲੇ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਅਟੁੱਟ ਸੇਵਾ ਅਤੇ ਮੰਤਰਾਲੇ ਦੇ ਪਰਿਸਰ ਨੂੰ ਸਾਫ਼ ਰੱਖਣ ਵਿੱਚ ਸ਼ਾਨਦਾਰ ਵਚਨਬੱਧਤਾ ਦੇ ਸਨਮਾਨ ਵਿੱਚ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ।

ਭਾਰੀ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਜੈ ਮਿੱਤਲ, ਮੰਤਰਾਲੇ ਦੇ ਇੱਕ ਕਰਮਚਾਰੀ ਨੂੰ ਸਨਮਾਨਿਤ ਕਰਦੇ ਹੋਏ
ਸਵੱਛਤਾ ਪੰਦਰਵਾੜਾ ( 16-31 ਅਗਸਤ 2025) ਦੇ ਹਿੱਸੇ ਵਜੋਂ , ਭਾਰੀ ਉਦਯੋਗ ਮੰਤਰਾਲੇ ਦੇ ਅਧੀਨ ਇੱਕ ਸੀਪੀਐਸਈ, ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟਿਡ (ਬੀਐੱਚਈਐੱਲ) ਨੇ ਸਫਾਈ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀਆਂ ਇਕਾਈਆਂ ਵਿੱਚ ਕਈ ਪਹਿਲਕਦਮੀਆਂ ਦਾ ਆਯੋਜਨ ਕੀਤਾ। 18 ਅਗਸਤ, 2025 ਨੂੰ ਭੇਲ ਦੇ ਰਾਣੀਪੇਟ, ਤਿਰੂਚੀਰਾਪੱਲੀ, ਹੈਦਰਾਬਾਦ, ਭੋਪਾਲ ਅਤੇ ਦਿੱਲੀ ਯੂਨਿਟਾਂ ਵਿੱਚ ਕਾਰਜਕਾਰੀ ਨਿਦੇਸ਼ਕਾਂ ਦੁਆਰਾ ਜਾਗਰੂਕਤਾ ਬੈਨਰ ਪ੍ਰਦਰਸ਼ਿਤ ਕੀਤੇ ਗਏ, ਅਤੇ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤੇ ਗਏ। ਤਿਰੂਚੀਰਾਪੱਲੀ ਵਿੱਚ ਡੀਟੀਜੀ ਕੈਂਪਸ ਅਤੇ ਰਾਣੀਪੇਟ ਵਿੱਚ ਸਟੋਰਾਂ ਸਮੇਤ ਵੱਖ-ਵੱਖ ਕੇਂਦਰਾਂ ਵਿੱਚ ਸਵੱਛਤਾ ਅਭਿਆਨ ਚਲਾਏ ਗਏ। ਇਹ ਯਤਨ ਸਵੱਛ ਭਾਰਤ ਮਿਸ਼ਨ ਦੇ ਅਨੁਸਾਰ, ਇੱਕ ਸਾਫ਼, ਹਰਿਆ-ਭਰਿਆ ਅਤੇ ਟਿਕਾਊ ਭਾਰਤ ਪ੍ਰਤੀ ਭੇਲ (BHEL) ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ।

ਦਿੱਲੀ ਦੇ ਭੇਲ ਦੇ ਉਦਯੋਗ ਖੇਤਰ ਵਿੱਚ ਸਵੱਛਤਾ ਪੰਦਰਵਾੜਾ ਜਾਗਰੂਕਤਾ ਬੈਨਰ ਪ੍ਰਦਰਸ਼ਿਤ ਕੀਤਾ ਗਿਆ

ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟਿਡ (BHEL) ਵੱਲੋਂ ਸਫਾਈ ਮੁਹਿੰਮ
ਭਾਰੀ ਉਦਯੋਗ ਮੰਤਰਾਲੇ ਅਧੀਨ ਹੋਰ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (CPSEs) ਨੇ ਵੀ 16 ਤੋਂ 31 ਅਗਸਤ, 2025 ਤੱਕ ਸਵੱਛਤਾ ਪੰਦਰਵਾੜੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ । ਇੰਸਟਰੂਮੈਂਟੇਸ਼ਨ ਲਿਮਿਟਿਡ ਨੇ IL ਨਰਸਰੀ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਲਈ ਸਵੱਛਤਾ 'ਤੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਨ੍ਹਾਂ ਨੇ ਸਕੂਲ ਅਤੇ ਇਸ ਦੇ ਪਰਿਸਰ ਦੇ ਸਾਹਮਣੇ ਇੱਕ ਸਫਾਈ ਮੁਹਿੰਮ ਵਿੱਚ ਵੀ ਹਿੱਸਾ ਲਿਆ। NEPA ਲਿਮਿਟਿਡ ਨੇ ਪੇਪਰ ਮਸ਼ੀਨ ਕਰੂ ਦੁਆਰਾ ਡ੍ਰਾਇਅਰ ਸੈਕਸ਼ਨ ਬੇਸਮੈਂਟ ਅਤੇ ਪੇਪਰ ਮਸ਼ੀਨ ਦੇ ਪਿਛਲੇ ਪਾਸੇ ਦੇ ਖੇਤਰ ਵਿੱਚ ਇੱਕ ਸਫਾਈ ਮੁਹਿੰਮ ਚਲਾਈ, ਜਿਸ ਵਿੱਚ ਕੰਮ ਵਾਲੀ ਥਾਂ ਦੀ ਸਫਾਈ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਸੀਮੇਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਆਪਣੀ ਬੋਕਾਜਨ ਯੂਨਿਟ ਵਿਖੇ ਇੱਕ ਪੌਦੇ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ ਕਰਮਚਾਰੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਹਿੱਸਾ ਲਿਆ।

ਸੀਸੀਆਈ ਵੱਲੋਂ ਆਪਣੀ ਬੋਕਾਜਨ ਇਕਾਈ ਵਿਖੇ ਪੌਦੇ ਲਗਾਉਣ, ਭਾਰੀ ਉਦਯੋਗ ਮੰਤਰਾਲੇ ਦੇ ਵਿਕਸਿਤ ਭਾਰਤ @2047 ਦੇ ਦ੍ਰਿਸ਼ਟੀਕੋਣ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ, ਸਵੱਛਤਾ ਪੰਦਰਵਾੜਾ 2025 ਦਾ ਸਫਲ ਆਯੋਜਨ ਸਵੱਛ ਭਾਰਤ ਮਿਸ਼ਨ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਫਾਈ, ਸਥਿਰਤਾ ਅਤੇ ਸਮੂਹਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਕੇ, ਐੱਮਐੱਚਆਈ ਇੱਕ ਸਾਫ਼, ਸਿਹਤਮੰਦ ਅਤੇ ਵਧੇਰੇ ਵਿਕਸਿਤ ਭਾਰਤ ਵਿੱਚ ਯੋਗਦਾਨ ਪਾ ਰਿਹਾ ਹੈ। ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਟਿਕਾਊ ਭਵਿੱਖ ਨੂੰ ਯਕੀਨੀ ਬਣਾ ਰਿਹਾ ਹੈ।
*************
ਟੀਪੀਜੇ
(Release ID: 2163244)
Visitor Counter : 7