ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰ ਨੇ ਰਾਜਾਂ ਨੂੰ ਗੰਦੇ ਸਥਾਨਾਂ ਦੀ ਸਫਾਈ ਵਿੱਚ ਤੇਜ਼ੀ ਲਿਆਉਣ ਅਤੇ ਸਾਫ਼-ਸਫ਼ਾਈ 'ਤੇ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ
Posted On:
30 AUG 2025 1:49PM by PIB Chandigarh
“हमें ये याद रखना है कि स्वच्छता, एक दिन का, एक पखवाड़े का, एक साल का या कुछ लोगों का ही काम है, ऐसा नहीं है। स्वच्छता हर किसी का, हर दिन, हर पखवाड़े, हर साल, पीढ़ी दर पीढ़ी चलने वाला महाअभियान है। स्वच्छता जीवनशैली है, स्वच्छता जीवन मंत्र है” – प्रधानमंत्री, श्री नरेंद्र मोदी
|
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 'ਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਇੱਕ ਉੱਚ-ਪੱਧਰੀ ਵਰਚੁਅਲ ਮੀਟਿੰਗ ਕੀਤੀ। ਕੇਂਦਰੀ ਮੰਤਰੀ, ਸ਼੍ਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ, ਐੱਮਓਐੱਸ, ਐੱਮਓਐੱਚਯੂਏ, ਸ਼੍ਰੀ ਤੋਖਨ ਸਾਹੂ ਅਤੇ ਸਕੱਤਰ, ਐੱਮਓਐੱਚਯੂਏ ਸ਼੍ਰੀ ਐਸ. ਕਟੀਕਿਥਲਾ ਦੀ ਮੌਜੂਦਗੀ ਵਿੱਚ, ਸ਼ਹਿਰੀ ਭਾਰਤ ਵਿੱਚ ਪ੍ਰਤੱਖ ਸਵੱਛਤਾ ਅਤੇ ਸਵੱਛਤਾ ਟਾਰਗੇਟ ਯੂਨਿਟਾਂ (CTUs) ਦੀ ਪਛਾਣ ਅਤੇ ਪਰਿਵਰਤਨ ਦੇ ਦੋਹਰੇ ਦ੍ਰਿਸ਼ਟੀਕੋਣ ਨੂੰ ਮੀਟਿੰਗ ਵਿੱਚ ਤਰਜੀਹ ਦਿੱਤੀ ਗਈ।

ਸਵੱਛਤਾ ਹੀ ਸੇਵਾ 2024 ਦੌਰਾਨ 8 ਲੱਖ ਤੋਂ ਵੱਧ ਸਵੱਛਤਾ ਟਾਰਗੇਟ ਯੂਨਿਟਾਂ ਦੇ ਟ੍ਰਾਂਸਫੋਰਮੇਸ਼ਨ ਦੇ ਨਾਲ, ਐੱਮਓਐੱਚਯੂਏ ਨੇ ਰਾਜਾਂ ਨੂੰ ਅਣਗੌਲਿਆ, ਕਠਿਨ ਅਤੇ ਅੰਧੇਰੇ ਸਥਾਨਾਂ ਦੀ ਪਛਾਣ ਕਰਕੇ ਅਤੇ ਇੱਕ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪਰਿਵਰਤਨ ਅਤੇ ਸੁੰਦਰੀਕਰਣ ਨੂੰ ਯਕੀਨੀ ਬਣਾ ਕੇ ਦਿਖਾਈ ਦੇਣ ਵਾਲੀ ਸ਼ਹਿਰੀ ਸਵੱਛਤਾ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ।
ਸ਼ਹਿਰੀ ਵਿਕਾਸ ਅਤੇ ਨੀਤੀ ਲਾਗੂ ਕਰਨ ਲਈ ਬਦਲਾਅ ਦੇ ਇੰਜਣਾਂ ਵਜੋਂ CTU ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਕੇਂਦਰੀ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਜ਼ੋਰ ਦੇ ਕੇ ਕਿਹਾ ਕਿ ਸਵੱਛਤਾ ਅਤੇ ਸ਼ਹਿਰੀ ਵਿਕਾਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ । ਮੰਤਰਾਲੇ ਨੇ ਇਨ੍ਹਾਂ ਸ਼ਹਿਰੀ ਸਥਾਨਾਂ ਦੀ ਸਮਾਂਬੱਧ ਸਾਫ-ਸਫਾਈ ਲਈ ਇੱਕ ਰੂਪਰੇਖਾ ਤਿਆਰ ਕੀਤੀ ਹੈ, ਜੋ ਕਿ ਰਾਜਾਂ ਦੁਆਰਾ ਨਿਯਮਿਤ ਸਮੀਖਿਆਵਾਂ ਅਤੇ ਡੂੰਘੀ ਨਿਗਰਾਨੀ, ਨਾਗਰਿਕਾਂ ਨੂੰ ਸੰਗਠਿਤ ਕਰਨ ਅਤੇ ਸਵੱਛਤਾ ਐਪ ਰਾਹੀਂ CTUs ਦੀ ਮੈਪਿੰਗ ਲਈ ਇੰਟਰਫੇਸ, ਮੈਪ ਕੀਤੀਆਂ ਥਾਵਾਂ ਦੀ ਫਾਸਟ-ਟਰੈਕਿੰਗ ਅਤੇ ਸਮਾਂ-ਬੱਧ ਪਰਿਵਰਤਨ, ਜ਼ਮੀਨ ਨੂੰ ਖਾਲੀ ਕਰਾ ਕੇ ਮੁੜ ਪ੍ਰਾਪਤ ਕਰਨ ਅਤੇ ਸਥਾਨਾਂ ‘ਤੇ ਫਿਤ ਤੋਂ ਕਚਰੇ ਦੇ ਇਕੱਠਾ ਹੋਣ ਤੋਂ ਰੋਕਣ ਲਈ ਸੁੰਦਰੀਕਰਣ 'ਤੇ ਕੇਂਦ੍ਰਿਤ ਹੈ।
ਇਨ੍ਹਾਂ CTUs ਨੂੰ https://swachhatahiseva.gov.in/ ਪੋਰਟਲ 'ਤੇ ਮੈਪ ਕੀਤਾ ਜਾਵੇਗਾ। ਅਣਦੇਖੇ ਅਤੇ ਚੁਣੌਤੀਪੂਰਨ ਖੇਤਰਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਸ਼ਹਿਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਰਾਸਤੀ ਰਹਿੰਦ-ਖੂੰਹਦ ਦੇ ਡੰਪਸਾਈਟਾਂ ਨੂੰ ਉੱਚ-ਤੀਬਰਤਾ ਵਾਲੇ #CTUs ਵਜੋਂ ਪਛਾਣਨ ਜਿਨ੍ਹਾਂ ਨੂੰ ਪਰਿਵਰਤਨ ਲਈ ਸਮਾਂ ਅਤੇ ਸਰੋਤ ਦੀ ਜ਼ਰੂਰਤ ਹੋਵੇਗੀ। ਸ਼ਹਿਰੀ ਸਥਾਨਕ ਸੰਸਥਾਵਾਂ ਇਨ੍ਹਾਂ CTUs ਨੂੰ ਅਪਣਾਉਣ ਲਈ ਜਨਤਕ ਖੇਤਰ ਦੇ ਅਦਾਰਿਆਂ, ਨਿੱਜੀ ਫਰਮਾਂ, ਸੀਐਸਆਰ ਸਮੂਹਾਂ, ਗੈਰ-ਸਰਕਾਰੀ ਸੰਗਠਨਾਂ, ਸਟਾਰਟਅੱਪਸ ਅਤੇ ਹੋਰ ਹਿੱਸੇਦਾਰਾਂ ਨਾਲ ਭਾਈਵਾਲੀ ਕਰ ਸਕਦੀਆਂ ਹਨ ।
ਨਾਗਰਿਕ ਆਪਣੇ ਸ਼ਹਿਰਾਂ ਵਿੱਚ CTUs ਦੀ ਪਛਾਣ ਕਰਨ ਲਈ ਸਵੱਛਤਾ ਐਪ ਦਾ ਲਾਭ ਉਠਾ ਸਕਦੇ ਹਨ। ਹੁਣ ਤੱਕ 2 ਕਰੋੜ ਤੋਂ ਵੱਧ ਨਾਗਰਿਕ ਐਪ 'ਤੇ ਰਜਿਸਟਰ ਹੋ ਚੁੱਕੇ ਹਨ। ਜਦੋਂ ਕੋਈ ਨਾਗਰਿਕ ਸਵੱਛਤਾ ਐਪ ਰਾਹੀਂ ਕਿਸੇ ਸਮੱਸਿਆ ਦੀ ਰਿਪੋਰਟ ਕਰਦਾ ਹੈ, ਤਾਂ ਸਥਾਨ, CTUs ਅਤੇ ਫੋਟੋ ਆਪਣੇ ਆਪ ਕੈਪਚਰ ਹੋ ਜਾਂਦੇ ਹਨ ਅਤੇ ਸਬੰਧਿਤ ਵਾਰਡ ਅਧਿਕਾਰੀਆਂ ਨੂੰ ਸੌਂਪ ਦਿੱਤੇ ਜਾਂਦੇ ਹਨ। ਰਿਪੋਰਟਿੰਗ ਅਤੇ ਹੱਲ ਦੇ ਦੋਵਾਂ ਪੜਾਵਾਂ 'ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਅਤੇ ਨਾਗਰਿਕਾਂ ਕੋਲ ਮੁੱਦੇ ਨੂੰ ਹੱਲ ਕੀਤੇ ਵਜੋਂ ਚਿੰਨ੍ਹਿਤ ਕਰਨ ਜਾਂ ਅਸੰਤੁਸ਼ਟ ਹੋਣ 'ਤੇ ਇਸ ਨੂੰ ਦੁਬਾਰਾ ਖੋਲ੍ਹਣ ਲਈ 7 ਦਿਨ ਹੁੰਦੇ ਹਨ।
ਸਵੱਛਤਾ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਦੁਹਰਾਉਂਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ, " CTUs ਦੀ ਸਫਾਈ ਦਾ ਉਦੇਸ਼ ਅੱਖਾਂ ਨੂੰ ਚੁੱਭਣ ਵਾਲੇ ਖੇਤਰਾਂ ਨੂੰ ਗੌਰਵਪੂਰਨ ਖੇਤਰਾਂ ਵਿੱਚ ਬਦਲਣਾ, ਜਨਤਕ ਸਥਾਨਾਂ ਦੀ ਸ਼ਾਨ ਨੂੰ ਬਹਾਲ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਵੱਛਤਾ ਸਿਰਫ਼ ਕਾਗਜ਼ਾਂ 'ਤੇ ਹੀ ਨਾ ਰਹੇ ਸਗੋਂ ਹਰ ਨਾਗਰਿਕ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਦੇਖ ਸਕੇ , ਮਹਿਸੂਸ ਕਰੇ ਅਤੇ ਅਨੁਭਵ ਕਰ ਸਕੇ। ਇਹ ਪਹਿਲ ਸਿਰਫ਼ ਮੁਹਿੰਮ ਦੀ ਮਿਆਦ ਦੌਰਾਨ ਸੁਧਾਰਾਂ ਤੱਕ ਸੀਮਿਤ ਨਹੀਂ ਹੈ, ਸਗੋਂ ਸਾਲ ਭਰ ਚੱਲਣ ਵਾਲੀ ਨਿਰੰਤਰ ਪ੍ਰਕਿਰਿਆ ਹੈ।"
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ੍ਰੀ ਤੋਖਨ ਸਾਹੂ ਨੇ ਰਾਜਾਂ ਨੂੰ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਗਤੀ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ SBM-U 2.0 ਨੂੰ ਪੂਰਾ ਕਰਨ ਲਈ 12 ਮਹੀਨੇ ਬਾਕੀ ਹਨ, ਇਹ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਸਾਰੇ ਮੁੱਖ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤੇਜ਼ੀ ਨਾਲ ਅੱਗੇ ਵਧਣ ਦਾ ਮੌਕਾ ਹੈ।
ਸਵੱਛ ਸ਼ਹਿਰਾਂ ਦੇ ਨਿਰਮਾਣ ਅਤੇ SBM-U 2.0 ਦੇ ਤਹਿਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੇ ਅਨੁਸਾਰ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 'ਸਵੱਛ ਸ਼ਹਿਰ ਜੋੜੀ' (SSJ) ਨਾਲ ਸਬੰਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ, ਸਵੱਛ ਸਰਵੇਖਣ 2024-25 ਵਿੱਚ 72 ਟੌਪ ਦੇ ਪ੍ਰਦਰਸ਼ਨ ਕਰਨ ਵਾਲੇ ਸ਼ਹਿਰ, 72 ਘੱਟ ਪ੍ਰਦਰਸ਼ਨ ਕਰਨ ਵਾਲੇ ਮੈਂਟੀ ਸ਼ਹਿਰਾਂ ਦਾ ਮਾਰਗਦਰਸ਼ਨ ਅਤੇ ਸਹਿਯੋਗ ਕਰਨਗੇ। 'Each One Teach One' ਮਾਡਲ ਦੇ ਅਧਾਰ 'ਤੇ, SSJ ਦਾ ਉਦੇਸ਼ ਸਵੱਛਤਾ ਦੀ ਦਿਸ਼ਾ ਵਿੱਚ ਸਫਲ ਮਾਡਲਾਂ ਦੇ ਪ੍ਰਭਾਵ ਨੂੰ ਵਧਾਉਣਾ ਅਤੇ ਉਸੇ ਰਾਜ ਦੇ ਅਧੀਨ ਮੈਂਟਰ ਅਤੇ ਮੈਂਟੀ ਸ਼ਹਿਰਾਂ ਦਰਮਿਆਨ 'ਢਾਂਚਾਗਤ ਮਾਰਗਦਰਸ਼ਨ, ਪੀਅਰ ਲਰਨਿੰਗ ਅਤੇ ਸਹਿਯੋਗੀ ਕਾਰਵਾਈ' ਨੂੰ ਸੰਸਥਾਗਤ ਬਣਾਉਣਾ ਹੈ।
ਦੋ ਮਹੀਨਿਆਂ ਦੇ ਅੰਦਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਤਹਿਤ ਪ੍ਰਗਤੀ ਦੀ ਸਮੀਖਿਆ ਕਰਨ ਲਈ ਰਾਜ ਪੱਧਰੀ ਮੀਟਿੰਗਾਂ ਦੇ ਦੋ ਦੌਰ ਕੀਤੇ, ਜਿਸ ਵਿੱਚ ਰਵਾਇਤੀ ਰਹਿੰਦ-ਖੂੰਹਦ ਪ੍ਰਬੰਧਨ, ਠੋਸ ਰਹਿੰਦ-ਖੂੰਹਦ ਪ੍ਰਬੰਧਨ ਅਤੇ CBG ਪਲਾਂਟਾਂ ਦੀ ਸਥਾਪਨਾ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਕੂੜਾ-ਮੁਕਤ ਸ਼ਹਿਰਾਂ ਦਾ ਟੀਚਾ ਪ੍ਰਾਪਤ ਕਰਨ ਵਿੱਚ ਤੇਜ਼ੀ ਲਿਆਉਣ ਲਈ , ਮੰਤਰਾਲੇ ਨੇ ਸ਼ਹਿਰਾਂ ਨੂੰ ਸਰਗਰਮ ਨਿਗਰਾਨੀ, ਫਾਸਟ-ਟਰੈਕ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਅਤੇ ਡੰਪਸਾਈਟ ਸੁਧਾਰ ਦੇ ਨਾਲ-ਨਾਲ ਰੋਜ਼ਾਨਾ ਸਮੀਖਿਆਵਾਂ ਕਰਨ ਦੀ ਅਪੀਲ ਕੀਤੀ।
*****
ਐੱਸਕੇ
(Release ID: 2162461)
Visitor Counter : 2