ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਹੁਨਰ ਮੰਤਰੀਆਂ ਦੇ ਖੇਤਰੀ ਸੰਮੇਲਨ 'ਕੌਸ਼ਲ ਮੰਥਨ' ਦਾ ਚੰਡੀਗੜ੍ਹ ਵਿੱਚ ਸਫਲਤਾਪੂਰਵਕ ਆਯੋਜਨ; ਕੇਂਦਰ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹੁਨਰ ਅਤੇ ਉੱਦਮਤਾ ‘ਤੇ ਸੰਯੁਕਤ ਯਤਨ ਦਾ ਸੰਕਲਪ ਲਿਆ


ਕੌਸ਼ਲ ਮੰਥਨ ਕੇਵਲ ਇੱਕ ਸੰਮੇਲਨ ਨਹੀਂ ਹੈ, ਇਹ ਵਿਕਸਿਤ ਭਾਰਤ@2047 ਦੇ ਲਈ ਹੁਨਰ ਨੂੰ ਖ਼ਾਹਿਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਇਕਜੁੱਟ ਕਾਰਵਾਈ ਦੀ ਤਾਕੀਦ ਹੈ: ਸ਼੍ਰੀ ਜਯੰਤ ਚੌਧਰੀ

Posted On: 28 AUG 2025 4:53PM by PIB Chandigarh

ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਅੱਜ ਚੰਡੀਗੜ੍ਹ ਵਿੱਚ ਹੁਨਰ ਮੰਤਰੀਆਂ ਦੇ ਖੇਤਰੀ ਸੰਮੇਲਨ- ਕੌਸ਼ਲ ਮੰਥਨ ਦਾ ਆਯੋਜਨ ਕੀਤਾ। ਇਹ ਇੱਕ ਇਤਿਹਾਸਿਕ ਸੰਵਾਦ ਹੈ। ਇਸ ਦਾ ਉਦੇਸ਼ ਹੁਨਰ ਅਤੇ ਉੱਦਮਤਾ ਦੇ ਭਵਿੱਖ ‘ਤੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਸਕੀਲਿੰਗ, ਰੀਸਕੀਲਿੰਗ ਅਤੇ ਅੱਪਸਕੀਲਿੰਗ ਦੇ ਮੰਤਰ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਦੀ ਪ੍ਰਧਾਨਗੀ ਵਿੱਚ ਆਯੋਜਿਤ ਇਸ ਸੰਮੇਲਨ ਵਿੱਚ ਹੁਨਰ ਮੰਤਰੀ, ਉੱਤਰ ਭਾਰਤ ਦੇ ਰਾਜਾਂ ਦੇ ਸਾਂਸਦ, ਸੀਨੀਅਰ ਅਧਿਕਾਰੀ ਅਤੇ ਨੀਤੀ ਨਿਰਮਾਤਾ ਇਕੱਠੇ ਆਏ। 

ਇਸ ਸੰਮੇਲਨ ਵਿੱਚ ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ, ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੇ ਸ਼ਿਰਕਤ ਕੀਤੀ।

 

ਸੰਮੇਲਨ ਦਾ ਮੁੱਖ ਆਕਰਸ਼ਣ ਹਾਲ ਹੀ ਵਿੱਚ ਸਵੀਕ੍ਰਿਤ 60,000 ਕਰੋੜ ਰੁਪਏ ਦੀ ਆਈਟੀਆਈ ਅੱਪਗ੍ਰੇਡੇਸ਼ਨ ਅਤੇ ਹੁਨਰ ਵਿਕਾਸ ਲਈ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨ ਦੀ ਰਾਸ਼ਟਰੀ ਯੋਜਨਾ ਸੀ। ਇਸ ਦਾ ਉਦੇਸ਼ ਹੱਬ-ਐਂਡ-ਸਪੋਕ ਮਾਡਲ ਅਤੇ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ 1,000 ਸਰਕਾਰੀ ਆਈਟੀਆਈ ਨੂੰ ਵਿਸ਼ਵਪੱਧਰੀ ਉਤਕ੍ਰਿਸ਼ਟਤਾ ਸੰਸਥਾਨਾਂ ਵਿੱਚ ਬਦਲਣਾ ਹੈ। ਉਦਯੋਗ-ਅਗਵਾਈ ਵਾਲੀ ਵਿਸ਼ੇਸ਼ ਪ੍ਰਯੋਜਨ ਕੰਪਨੀਆਂ ਇਸ ਪਰਿਵਰਤਨ ਦੀ ਅਗਵਾਈ ਕਰਨਗੀਆਂ।

ਇਸ ਯੋਜਨਾ ‘ਤੇ ਪੀਐੱਮਕੇਵੀਵਾਈ 4.0.ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਤਸਾਹਨ ਯੋਜਨਾ ਅਤੇ ਜਨ ਸ਼ਿਕਸ਼ਣ ਸੰਸਥਾਨ ਜਿਹੀਆਂ ਹੋਰ ਪ੍ਰਮੁੱਖ ਪਹਿਲਕਦਮੀਆਂ ਦੇ ਨਾਲ ਚਰਚਾ ਕੀਤੀ ਗਈ। ਇਸ ਵਿੱਚ ਪ੍ਰਤੀਭਾਗੀਆਂ ਨੇ ਰਾਜ-ਪੱਧਰੀ ਪ੍ਰੋਗਰਾਮਾਂ ਅਤੇ ਖੇਤਰੀ ਉਦਯੋਗ ਦੀਆਂ ਮੰਗਾਂ ਦੇ ਨਾਲ ਮਜ਼ਬੂਤ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਏਜੰਡੇ ਵਿੱਚ ਸਕਿੱਲ ਇੰਪੈਕਟ ਬੌਂਡ, ਮੁੜ-ਗਠਿਤ ਮਾਡਲ ਸਕਿੱਲ ਲੋਨ ਸਕੀਮ ਜਿਹੇ ਇਨੋਵੇਟਿਵ ਫਾਇਨੈਂਸਿੰਗ ਮਕੈਨਿਜ਼ਮ, ਅਤੇ ਕ੍ਰੈਡਿਟ ਫ੍ਰੇਮਵਰਕ ਅਤੇ ਅਪ੍ਰੈਂਟਿਸਸ਼ਿਪ-ਐਂਬੇਡਿਡ ਡਿਗ੍ਰੀ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਐੱਨਈਪੀ 2020 ਦੇ ਤਹਿਤ ਵੋਕੇਸ਼ਨਲ ਟ੍ਰੇਨਿੰਗ ਨੂੰ ਮੁੱਖ ਧਾਰਾ ਦੀ ਸਿੱਖਿਆ ਦੇ ਨਾਲ ਏਕੀਕ੍ਰਿਤ ਕਰਨ ‘ਤੇ ਵੀ ਚਰਚਾ ਕੀਤੀ ਗਈ।

 

ਸ਼੍ਰੀ ਜਯੰਤ ਚੌਧਰੀ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਤਾਲਮੇਲ ਅਤੇ ਕਨਵਰਜੈਂਸ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਵਿਸ਼ਵ ਦੀ ਹੁਨਰ ਰਾਜਧਾਨੀ ਬਣਨ ਦੀ ਭਾਰਤ ਦੀ ਅਕਾਂਖਿਆ, ਸੱਚੇ ਕਨਵਰਜੈਂਸ ਦੇ ਨਾਲ ਕੰਮ ਕਰਨ ਦੀ ਸਾਡੀ ਸਮਰੱਥਾ ‘ਤੇ ਨਿਰਭਰ ਕਰਦੀ ਹੈ। ਹਰੇਕ ਰਾਜ ਦੀ ਆਪਣੀ ਵਿਸ਼ੇਸ਼ ਸਕਤੀਆਂ ਹਨ, ਲੇਕਿਨ ਸੰਸਾਧਨਾਂ ਨੂੰ ਇਕੱਠਾ ਕਰਕੇ, ਰਣਨੀਤੀਆਂ ਨੂੰ ਸੁਰੱਖਿਅਤ ਕਰਕੇ ਅਤੇ ਉਦਯੋਗ ਜਗਤ ਨੂੰ ਸਮਾਨ ਭਾਗੀਦਾਰ ਬਣਾ ਕੇ ਹੀ ਅਸੀਂ ਆਪਣੇ ਉਦੋਯਗਿਕ ਟ੍ਰੇਨਿੰਗ ਸੰਸਥਾਨਾਂ (ਆਈਟੀਆਈ) ਵਿੱਚ ਬਦਲਾਅ ਲਿਆ ਸਕਦੇ ਹਾਂ, ਆਪਣੇ ਨੌਜਵਾਨਾਂ ਨੂੰ ਸਸ਼ਕਤ ਬਣਾ ਸਕਦੇ ਹਾਂ ਅਤੇ ਇੱਕ ਅਜਿਹਾ ਈਕੋ-ਸਿਸਟਮ ਬਣਾ ਸਕਦੇ ਹਾਂ ਜਿੱਥੇ ਹੁਨਰ ਰੋਜ਼ਗਾਰ, ਉੱਦਮਤਾ ਅਤੇ ਕਿਰਤ ਦੀ ਗਰਿਮਾ ਦਾ ਰਾਹ ਪੱਧਰਾ ਕਰਨ। ਕੌਸ਼ਲ ਮੰਥਨ ਕੇਵਲ ਇੱਕ ਸੰਮੇਲਨ ਨਹੀਂ ਹੈ- ਇਹ ਵਿਕਸਿਤ ਭਾਰਤ@2047 ਦੇ ਲਈ ਕੌਸ਼ਲ ਵਿਕਾਸ ਨੂੰ ਖ਼ਾਹਿਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਕਜੁੱਟ ਕਾਰਵਾਈ ਦੀ ਤਾਕੀਦ ਹੈ।”

 

 

ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀਆਂ ਸਾਰੀਆਂ ਹੁਨਰ ਯੋਜਨਾਵਾਂ ਲਚਕਦਾਰ, ਪਾਰਦਰਸ਼ੀ ਅਤੇ ਪਹੁੰਚਯੋਗ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਐੱਨਏਪੀਐੱਸ, ਖਾਸ ਤੌਰ ‘ਤੇ ਨਵੇਂ ਸੰਸ਼ੋਧਿਤ ਹੋਏ ਅਪ੍ਰੈਂਟਿਸਸ਼ਿਪ ਪੋਰਟਲ ਦੇ ਨਾਲ, ਅਪ੍ਰੈਂਟਿਸਸ਼ਿਪ ਲਈ ਪੂਰੀ ਲਚਕਤਾ ਪ੍ਰਦਾਨ ਕਰਦਾ ਹੈ। ਜਦੋਂ ਕਿ ਕਲੱਸਟਰ-ਅਧਾਰਿਤ ਮੈਪਿੰਗ ਅਤੇ 5-ਸਾਲਾ ਯੋਜਨਾ ਦੇ ਨਾਲ ਨਵੀਂ ਆਈਟੀਆਈ ਅੱਪਗ੍ਰੇਡੇਸ਼ਨ ਸਕੀਮ ਲੰਬੇ ਸਮੇਂ ਦੇ ਪ੍ਰਭਾਵ ਨੂੰ ਯਕੀਨੀ ਬਣਾਏਗੀ। ਪਰ ਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਹੁਨਰ ਵਿਕਾਸ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ; ਇਹ ਵਿਦਿਆਰਥੀਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਅੱਗੇ ਆਉਣ ਅਤੇ ਸਭ ਤੋਂ ਵਧੀਆ ਅਵਸਰਾਂ ਦਾ ਲਾਭ ਉਠਾਉਣ।

 

ਸ਼੍ਰੀ ਚੌਧਰੀ ਨੇ ਕਿਹਾ, "ਸਾਨੂੰ ਭਾਸ਼ਾ ਨੂੰ ਇੱਕ ਹੁਨਰ ਵਜੋਂ, ਅਤੇ ਇੱਥੇ ਤੱਕ ਕਿ ਖੇਡਾਂ ਨੂੰ ਵੀ ਇੱਕ ਹੁਨਰ ਦੇ ਰੂਪ ਵਿੱਚ ਮਾਨਤਾ ਦੇਣੀ ਸ਼ੁਰੂ ਕਰਨੀ ਹੋਵੇਗੀ, ਕਿਉਂਕਿ ਕੱਲ੍ਹ ਦੀ ਅਰਥਵਿਵਸਥਾ ਮੈਨੂਫੈਕਚਰਿੰਗ ਤੋਂ ਲੈ ਕੇ ਖੇਡ ਉਦਯੋਗ ਤੱਕ ਇਸ ਦੀ ਮੰਗ ਕਰੇਗੀ। ਭਵਿੱਖ ਕਨਵਰਜੈਂਸ ਵਿੱਚ ਹੈ, ਅਤੇ ਇਸ ਰਾਹੀਂ ਅਸੀਂ ਇੱਕ ਅਜਿਹਾ ਕਾਰਜਬਲ ਬਣਾ ਰਹੇ ਹਾਂ ਜੋ ਅਭਿਲਾਸ਼ੀ, ਭਵਿੱਖ ਲਈ ਤਿਆਰ ਅਤੇ ਵਿਸ਼ਵ ਪੱਧਰ 'ਤੇ ਢੁਕਵਾਂ ਹੋਵੇ।"

 

ਕੌਸ਼ਲ ਮੰਥਨ ਦੀ ਕਾਰਵਾਈ ਵਿੱਚ ਵੱਖ-ਵੱਖ ਚੋਣਵੇਂ ਰਾਜਾਂ ਦੇ ਮੰਤਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਰੋਜ਼ਗਾਰ ਸਿਰਜਣ, ਹੁਨਰ ਵਿਕਾਸ ਅਤੇ ਟ੍ਰੇਨਿੰਗ ਮੰਤਰੀ ਸ਼੍ਰੀ ਅਮਨ ਅਰੋੜਾ; ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਟ੍ਰੇਨਿੰਗ, ਉੱਚ ਸਿੱਖਿਆ ਅਤੇ ਭਾਸ਼ਾਵਾਂ ਅਤੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ; ਦਿੱਲੀ ਸਰਕਾਰ ਦੇ ਉਦਯੋਗ, ਖੁਰਾਕ ਅਤੇ ਸਪਲਾਈ ਅਤੇ ਵਾਤਾਵਰਣ, ਵਣ ਅਤੇ ਵਾਇਲਡ ਲਾਈਫ ਮੰਤਰੀ ਸ਼੍ਰੀ ਮਨਜਿੰਦਰ ਸਿੰਘ ਸਿਰਸਾ; ਹਿਮਾਚਲ ਪ੍ਰਦੇਸ਼ ਸਰਕਾਰ ਦੇ ਤਕਨੀਕੀ ਸਿੱਖਿਆ, ਕਿੱਤਾਮੁਖੀ ਅਤੇ ਉਦਯੋਗਿਕ ਟ੍ਰੇਨਿੰਗ ਮੰਤਰੀ ਸ਼੍ਰੀ ਰਾਜੇਸ਼ ਧਰਮਾਣੀ; ਹਰਿਆਣਾ ਸਰਕਾਰ ਦੇ ਯੁਵਾ ਸਸ਼ਕਤੀਕਰਣ ਅਤੇ ਉੱਦਮਤਾ, ਖੇਡਾਂ (ਸੁਤੰਤਰ ਚਾਰਜ), ਕਾਨੂੰਨ ਅਤੇ ਵਿਧਾਨਕ ਮਾਮਲਿਆਂ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਗੌਰਵ ਗੌਤਮ; ਉੱਤਰ ਪ੍ਰਦੇਸ਼ ਸਰਕਾਰ ਦੇ ਕਿੱਤਾਮੁਖੀ ਸਿੱਖਿਆ ਅਤੇ ਹੁਨਰ ਵਿਕਾਸ ਰਾਜ ਮੰਤਰੀ ਸ਼੍ਰੀ ਕਪਿਲ ਦੇਵ ਅਗਰਵਾਲ; ਅਤੇ ਰਾਜਸਥਾਨ ਸਰਕਾਰ ਦੇ ਉਦਯੋਗ ਅਤੇ ਵਣਜ ਅਤੇ ਖੇਡ ਅਤੇ ਯੁਵਾ ਮਾਮਲਿਆਂ, ਹੁਨਰ, ਰੋਜ਼ਗਾਰ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਵਿਸ਼ਨੋਈ ਸ਼ਾਮਲ ਸਨ।

 

ਸੰਮੇਲਨ ਵਿੱਚ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ, ਸਾਂਸਦ (ਰਾਜ ਸਭਾ) ਅਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਅਤੇ ਖੇਡਾਂ, ਹੁਨਰ ਯੋਜਨਾਬੰਦੀ ਅਤੇ ਉੱਦਮਤਾ ਨੀਤੀ ਨਿਰਮਾਣ ਦੇ ਵਾਈਸ-ਚੇਅਰਮੈਨ ਵੀ ਮੌਜੂਦ ਸਨ। ਸ਼੍ਰੀਮਤੀ ਅਰਚਨਾ ਮਾਯਾਰਾਮ, ਆਰਥਿਕ ਸਲਾਹਕਾਰ, ਐੱਮਐਸੱਡੀਈ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਮੰਤਰਾਲੇ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਹਿਯੋਗੀ ਅਤੇ ਇਕਸਾਰ ਪਹੁੰਚ 'ਤੇ ਜ਼ੋਰ ਦਿੱਤਾ।

 

ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਜੀਵੰਤ ਹੁਨਰ ਅਤੇ ਉੱਦਮਤਾ ਈਕੋ-ਸਿਸਟਮ ਦੇ ਨਿਰਮਾਣ ਲਈ ਆਪਣੇ ਮੋਹਰੀ ਯਤਨਾਂ ਦਾ ਪ੍ਰਦਰਸ਼ਨ ਕੀਤਾ। ਪੰਜਾਬ ਨੇ ਉਤਕ੍ਰਿਸ਼ਟਤਾ ਕੇਂਦਰਾਂ ਅਤੇ ਨਵੇਂ ਯੁੱਗ ਦੇ ਵਪਾਰਾਂ ਸਹਿਤ ਆਈਟੀਆਈ ਵਿੱਚ ਆਪਣੇ ਸੁਧਾਰਾਂ ਦੀ ਰੂਪਰੇਖਾ ਪੇਸ਼ ਕੀਤੀ। ਹਰਿਆਣਾ ਨੇ ਡ੍ਰੋਨ ਦੀਦੀ ਯੋਜਨਾ, ਦੋਹਰੀ ਟ੍ਰੇਨਿੰਗ ਪ੍ਰਣਾਲੀ ਅਤੇ ਭਾਰਤ ਦੀ ਪਹਿਲੀ ਹੁਨਰ ਯੂਨੀਵਰਸਿਟੀ ਦੀ ਸਥਾਪਨਾ ਜਿਹੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਬਿਹਾਰ ਨੇ ਆਪਣੇ ਉਦਯੋਗ 4.0 ਸਹਿਯੋਗ, ਐਡਵਾਂਸਡ ਟ੍ਰੇਨਿੰਗ ਪ੍ਰੋਗਰਾਮਾਂ ਅਤੇ ਨਵੀਂ ਸਥਾਪਿਤ ਜਨ ਨਾਇਕ ਕਰਪੁਰੀ ਠਾਕੁਰ ਸਕਿੱਲ ਯੂਨੀਵਰਸਿਟੀ ਬਾਰੇ ਜਾਣਕਾਰੀ ਦਿੱਤੀ।

 

ਜੰਮੂ ਅਤੇ ਕਸ਼ਮੀਰ ਨੇ ਮਹੱਤਵਾਕਾਂਖੀ ਮਿਸ਼ਨ ਯੁਵਾ ਪਹਿਲਕਦਮੀ ਨੂੰ ਸਾਂਝਾ ਕੀਤਾ। ਇਹ ਜ਼ਮੀਨੀ ਪੱਧਰ 'ਤੇ ਉੱਦਮਤਾ ਰਾਹੀਂ ਚਾਰ ਲੱਖ ਤੋਂ ਵੱਧ ਰੋਜ਼ਗਾਰ ਦੇ ਅਵਸਰ ਪੈਦਾ ਕਰੇਗਾ। ਜਦੋਂ ਕਿ ਉੱਤਰਾਖੰਡ ਨੇ ਉਦਯੋਗ 4.0 ਲਈ ਤਿਆਰ ਕਾਰਜਬਲ ਬਣਾਉਣ ਦੇ ਲਈ ਟਾਟਾ ਟੈਕਨੋਲੋਜੀਜ਼ ਅਤੇ ਹੀਰੋ ਜਿਹੇ ਉਦਯੋਗ ਦੇ ਨੇਤਾਵਾਂ ਨਾਲ ਆਪਣੇ ਉਤਕ੍ਰਿਸ਼ਟਤਾ ਕੇਂਦਰਾਂ ਅਤੇ ਸਾਂਝੇਦਾਰੀਆਂ ਦਾ ਵੇਰਵਾ ਦਿੱਤਾ। ਉਨ੍ਹਾਂ ਦੀ ਦਖਲਅੰਦਾਜ਼ੀ ਨੇ ਸੰਵਾਦ ਨੂੰ ਸਮ੍ਰਿੱਧ ਕੀਤਾ। ਆਯੋਜਨ ਵਿੱਚ ਸਾਰੀਆਂ ਚਰਚਾਵਾਂ ਵਿਭਿੰਨ ਭੂਗੋਲਿਕ ਅਤੇ ਆਰਥਿਕ ਸੰਦਰਭਾਂ ਦੀਆਂ ਹਕੀਕਤਾਂ 'ਤੇ ਅਧਾਰਿਤ ਸਨ। ਇਸ ਵਿਚਾਰ-ਵਟਾਂਦਰੇ ਨੇ ਹੁਨਰ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਮਜ਼ਬੂਤ ​​ਕੀਤਾ।

 

ਸੰਮੇਲਨ ਦਾ ਸਮਾਪਨ ਸਾਰੇ ਭਾਗੀਦਾਰ ਰਾਜਾਂ ਅਤੇ ਕੇਂਦਰ ਵੱਲੋਂ ਵਿਆਪਕ ਰਾਜ ਕਾਰਜ ਯੋਜਨਾਵਾਂ ਵਿਕਸਿਤ ਕਰਨ, ਉਦਯੋਗ ਨਾਲ ਭਾਈਵਾਲੀ ਨੂੰ ਮਜ਼ਬੂਤ ​​ਕਰਨ, ਅਤੇ ਪਾਰਦਰਸ਼ਿਤਾ, ਵਿਆਪਕਤਾ ਅਤੇ ਮਾਪਣਯੋਗ ਨਤੀਜਿਆਂ ਲਈ ਸਕਿੱਲ ਇੰਡੀਆ ਡਿਜੀਟਲ ਹੱਬ ਜਿਹੇ ਡਿਜੀਟਲ ਪਲੈਟਫਾਰਮਾਂ ਦਾ ਲਾਭ ਉਠਾਉਣ ਦੀ ਸਾਂਝੀ ਵਚਨਬੱਧਤਾ ਨਾਲ ਹੋਇਆ। ਕੌਸ਼ਲ ਮੰਥਨ ਨੇ ਇਸ ਨਵੀਂ ਸਹਿਮਤੀ ਨਾਲ ਇੱਕ ਤਾਲਮੇਲ ਵਾਲੇ ਹੁਨਰ ਢਾਂਚੇ ਦੀ ਨੀਂਹ ਰੱਖੀ ਹੈ, ਜੋ ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਦੇ ਅਵਸਰਾਂ ਲਈ ਤਿਆਰ ਕਰੇਗਾ।

 

****

ਵੀਵੀ/ਐੱਸਐੱਚ


(Release ID: 2161700) Visitor Counter : 19
Read this release in: English , Urdu , Hindi , Tamil