ਰੇਲ ਮੰਤਰਾਲਾ
ਭਾਰਤੀ ਰੇਲਵੇ ਰਿਕਾਰਡ 380 ਗਣਪਤੀ ਸਪੈਸ਼ਲ ਟ੍ਰੇਨ ਟ੍ਰਿਪਸ ਦਾ ਸੰਚਾਲਨ ਕਰੇਗਾ
ਮੱਧ ਰੇਲਵੇ 296, ਪੱਛਮ ਰੇਲਵੇ 56, ਕੇਆਰਸੀਐੱਲ 5, ਦੱਖਣ ਪੱਛਮ ਰੇਲਵੇ 22: ਭਾਰਤੀ ਰੇਲਵੇ ਨੇ ਜ਼ੋਨ-ਵਾਰ ਗਣਪਤੀ ਸਪੈਸ਼ਲ ਟ੍ਰੇਨ ਟ੍ਰਿਪਸ ਦੇ ਸੰਚਾਲਨ ਦਾ ਐਲਾਨ ਕੀਤਾ
ਗਣਪਤੀ ਸਪੈਸ਼ਲ ਟ੍ਰੇਨ ਸੇਵਾ 11 ਅਗਸਤ ਤੋਂ ਸ਼ੁਰੂ ਗਈਆਂ ਹਨ, ਤਿਉਹਾਰ ਨੇੜੇ ਆਉਣ ‘ਤੇ ਹੋਰ ਟ੍ਰਿਪਸ ਜੋੜੇ ਗਏ
Posted On:
21 AUG 2025 8:43PM by PIB Chandigarh
ਭਾਰਤੀ ਰੇਲਵੇ ਨੇ 2025 ਲਈ 380 ਗਣਪਤੀ ਸਪੈਸ਼ਲ ਟ੍ਰੇਨ ਟ੍ਰਿਪਸ ਦਾ ਐਲਾਨ ਕੀਤਾ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਕਦਮ ਦਾ ਉਦੇਸ਼ ਤਿਉਹਾਰ ਦੇ ਮੌਸਮ ਵਿੱਚ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਆਰਾਮਦਾਇਕ ਅਤੇ ਸੁਗਮ ਯਾਤਰਾ ਉਪਲਬਧ ਕਰਵਾਉਣਾ ਹੈ। ਵਰ੍ਹੇ 2023 ਵਿੱਚ ਕੁੱਲ 305 ਗਣਪਤੀ ਸਪੈਸ਼ਲ ਟ੍ਰੇਨ ਟ੍ਰਿਪਸ ਦਾ ਸੰਚਾਲਨ ਕੀਤਾ ਸੀ ਜਦੋਂ ਕਿ 2024 ਵਿੱਚ ਇਹ ਸੰਖਿਆ ਵਧ ਕੇ 358 ਹੋ ਗਈ।
ਮਹਾਰਾਸ਼ਟਰ ਅਤੇ ਕੋਂਕਣ ਖੇਤਰ ਵਿੱਚ ਭਾਰੀ ਤਿਉਹਾਰੀ ਯਾਤਰਾ ਮੰਗ ਨੂੰ ਦੇਖਦੇ ਹੋਏ ਮੱਧ ਰੇਲਵੇ ਸਭ ਤੋਂ ਵੱਧ 296 ਸੇਵਾਵਾਂ ਸੰਚਾਲਿਤ ਕਰੇਗਾ। ਪੱਛਮ ਰੇਲਵੇ 56, ਕੋਂਕਣ ਰੇਲਵੇ (ਕੇਆਰਸੀਐੱਲ)6 ਅਤੇ ਦੱਖਣ ਪੱਛਮ ਰੇਲਵੇ 22 ਗਣਪਤੀ ਸਪੈਸ਼ਲ ਟ੍ਰਿਪਸ ਦਾ ਸੰਚਾਲਨ ਕਰੇਗਾ।
ਕੋਂਕਣ ਰੇਲਵੇ ‘ਤੇ ਚਲਣ ਵਾਲੀਆਂ ਗਣਪਤੀ ਸਪੈਸ਼ਲ ਟ੍ਰੇਨਾਂ ਦੇ ਪੜਾਅ ਕੋਲਾਡ, ਇੰਦਾਪੁਰ, ਮਾਨਗਾਓਂ, ਗੋਰੇਗਾਓਂ ਰੋਡ, ਵੀਰ, ਸਾਪੇ ਵਾਰਮਨੇ, ਕਰੰਜੜੀ, ਵਿਨਹੇਰੇ, ਦੀਵਾਨਖਾਵਟੀ, ਕਲਾਂਬਨੀ ਬੁਦਰੁਕ, ਖੇੜ, ਅੰਜਨੀ, ਚਿਪਲੁਨ, ਕਾਮਥੇ, ਸਾਵਰਦਾ, ਅਰਾਵਲੀ ਰੋਡ, ਸੰਗਮੇਸ਼ਵਰ ਰੋਡ, ਰਤਨਾਗਿਰੀ, ਅਦਾਵਲੀ, ਵਿਲਾਵੜੇ, ਰਾਜਾਪੁਰ ਰੋਡ, ਵੈਭਵਵਾੜੀ ਰੋਡ, ਨੰਦਗਾਓਂ ਰੋਡ, ਕੰਕਾਵਲੀ, ਸਿੰਧੂਦੁਰਗ, ਕੁਦਾਲ, ਜਰਾਪ, ਸਾਵੰਤਵਾੜੀ ਰੋਡ, ਮਦੂਰੇ, ਥੀਵੀਮ, ਕਰਮਾਲੀ, ਮਡਗਾਓਂ ਜੰਕਸ਼ਨ, ਕਾਰਵਾਰ, ਗੋਕਾਮਾ ਰੋਡ, ਕੁਮਤਾ, ਮੁਰਦੇਸ਼ਵਰ, ਮੂਕੰਬਿਕਾ ਰੋਡ, ਕੁੰਡਾਪੁਰਾ, ਉਡੁਪੀ, ਮੁਲਕੀ ਅਤੇ ਸੁਰਥਕਲ ਵਿੱਚ ਬਣਾਏ ਗਏ ਹਨ।
ਗਣਪਤੀ ਪੂਜਾ 27 ਅਗਸਤ ਤੋਂ 6 ਸਤੰਬਰ 2025 ਤੱਕ ਮਨਾਈ ਜਾਵੇਗੀ। ਤਿਉਹਾਰੀ ਸੰਭਾਵਿਤ ਭੀੜ ਨੂੰ ਪੂਰਾ ਕਰਨ ਲਈ, ਗਣਪਤੀ ਸਪੈਸ਼ਲ ਟ੍ਰੇਨਾਂ 11 ਅਗਸਤ 2025 ਤੋਂ ਚਲ ਰਹੀਆਂ ਹਨ, ਅਤੇ ਜਿਵੇਂ-ਜਿਵੇ ਤਿਉਹਾਰ ਨੇੜੇ ਆ ਰਿਹਾ ਹੈ, ਸੇਵਾਵਾਂ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।
ਸਪੈਸ਼ਲ ਟ੍ਰੇਨਾਂ ਦਾ ਵਿਸਤ੍ਰਿਤ ਪ੍ਰੋਗਰਾਮ ਆਈਆਰਸੀਟੀਸੀ ਦੀ ਵੈੱਬਸਾਈਟ, ਰੇਲਵਨ ਐਪ ਅਤੇ ਕੰਪਿਊਟਰਾਈਜ਼ਡ਼ ਪੀਆਰਐੱਸ ‘ਤੇ ਉਪਲਬਧ ਹੈ।
ਭਾਰਤੀ ਰੇਲਵੇ ਨੇ ਕਿਹਾ ਹੈ ਕਿ ਉਹ ਯਾਤਰੀਆਂ ਨੂੰ ਸੁਰੱਖਿਅਤ, ਭਰੋਸੇਯੋਗ ਅਤੇ ਸੁਵਿਧਾਜਨਕ ਯਾਤਰਾ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ, ਖਾਸ ਕਰਕੇ ਤਿਉਹਾਰਾਂ ਦੌਰਾਨ ਜਦੋਂ ਮੰਗ ਬਹੁਤ ਜ਼ਿਆਦਾ ਵਧ ਜਾਂਦੀ ਹੈ।
*****
ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2159733)