ਆਯੂਸ਼
azadi ka amrit mahotsav

ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਵਿੱਚ ਬਾਲ ਸਿਹਤ 'ਤੇ 30ਵੇਂ ਰਾਸ਼ਟਰੀ ਸੈਮੀਨਾਰ ਦੀ ਸਮਾਪਤੀ


ਆਯੁਰਵੇਦ ਦੀ ਬਾਲ-ਦੇਖਭਾਲ ਪ੍ਰਣਾਲੀ ਕੌਮਾਰਭ੍ਰਿਤਿਆ ਨਾਲ ਸਵਸਥ ਬਾਲਕ, ਸਵਸਥ ਭਾਰਤ ਦਾ ਨਿਰਮਾਣ ਹੋ ਸਕਦਾ ਹੈ: ਕੇਂਦਰੀ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ

ਸੈਮੀਨਾਰ ਵਿੱਚ ਰੋਕਥਾਮ, ਪ੍ਰੋਤਸਾਹਨ ਅਤੇ ਸੰਪੂਰਨ ਬਾਲ ਸਿਹਤ ਦੇਖਭਾਲ ਵਿੱਚ ਆਯੁਰਵੇਦ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ

ਮਾਹਿਰਾਂ ਨੇ ਭਵਿੱਖ ਦੀਆਂ ਪੀੜ੍ਹੀਆਂ ਦੇ ਨਿਰਮਾਣ ਲਈ ਆਧੁਨਿਕ ਸਿਹਤ ਪ੍ਰਣਾਲੀਆਂ ਨਾਲ ਕੌਮਾਰਭ੍ਰਿਤਿਆ ਪ੍ਰਣਾਲੀ ਨੂੰ ਜੋੜਨ ਦਾ ਸੱਦਾ ਦਿੱਤਾ

Posted On: 20 AUG 2025 8:00AM by PIB Chandigarh

ਆਯੁਸ਼ ਮੰਤਰਾਲੇ ਦੇ ਅਧੀਨ ਖੁਦਮੁਖਤਿਆਰ ਸੰਸਥਾਨ, ਰਾਸ਼ਟਰੀ ਆਯੁਰਵੇਦ ਵਿਦਿਆਪੀਠ (ਆਰਏਵੀ) ਨੇ ਅੱਜ ਨਵੀਂ ਦਿੱਲੀ ਦੇ ਲੋਧੀ ਰੋਡ ਸਥਿਤ ਸਕੋਪ ਕੰਪਲੈਕਸ ਆਡੀਟੋਰੀਅਮ ਵਿੱਚ "ਆਯੁਰਵੇਦ ਦੇ ਮਾਧਿਅਮ ਨਾਲ ਬਾਲ ਚਿਕਿਤਸਾ ਵਿੱਚ ਬਿਮਾਰੀ ਅਤੇ ਕਲਿਆਣ ਪ੍ਰਬੰਧਨ" ਵਿਸ਼ੇ 'ਤੇ ਆਪਣੇ 30ਵੇਂ ਰਾਸ਼ਟਰੀ ਸੈਮੀਨਾਰ ਦੀ ਸਫ਼ਲਤਾਪੂਰਵਕ ਸਮਾਪਤੀ ਕੀਤੀ।

18-19 ਅਗਸਤ 2025 ਤੱਕ ਆਯੋਜਿਤ ਇਸ ਦੋ-ਦਿਨਾਂ ਸੈਮੀਨਾਰ ਵਿੱਚ ਦੇਸ਼ ਭਰ ਦੇ ਉੱਘੇ ਆਯੁਰਵੇਦ ਵਿਦਵਾਨਾਂ, ਖੋਜਕਰਤਾਵਾਂ, ਪ੍ਰੈਕਟੀਸ਼ਨਰਾਂ ਅਤੇ ਵਿਦਿਆਰਥੀਆਂ ਸਮੇਤ 500 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਸੈਮੀਨਾਰ ਦੌਰਾਨ ਹੋਏ ਵਿਚਾਰ-ਵਟਾਂਦਰੇ ਵਿੱਚ ਬੱਚਿਆਂ ਵਿੱਚ ਰੋਗ ਪ੍ਰਬੰਧਨ ਅਤੇ ਵੈਲਨੈੱਸ ਪ੍ਰਮੋਸ਼ਨ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਨਾਲ ਬਾਲ ਸਿਹਤ ਪ੍ਰਤੀ ਆਯੁਰਵੇਦ ਦੇ ਸੰਪੂਰਨ ਦ੍ਰਿਸ਼ਟੀਕੋਣ ਦੀ ਪੁਸ਼ਟੀ ਹੋਈ।

ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਇੱਕ ਲਿਖਤੀ ਸੰਦੇਸ਼ ਦੇ ਮਾਧਿਅਮ ਰਾਹੀਂ ਆਪਣੇ ਸਮਾਪਤੀ ਸੰਬੋਧਨ ਵਿੱਚ ਕਿਹਾ ਕਿ ਇਸ ਸੈਮੀਨਾਰ ਦੇ ਨਤੀਜੇ ਭਾਰਤ ਦੇ ਬਾਲ ਚਿਕਿਤਸਾ ਸਿਹਤ ਸੇਵਾ ਢਾਂਚੇ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਦੀ ਕੌਮਾਰਭ੍ਰਿਤਿਆ ਸ਼ਾਖਾ ਵਿੱਚ ਰੋਕਥਾਮ, ਪ੍ਰੋਤਸਾਹਨ ਅਤੇ ਇਲਾਜ ਦੇ ਦ੍ਰਿਸ਼ਟੀਕੋਣ ਦੇ ਤਾਲਮੇਲ ਨਾਲ ਬਾਲ ਸਿਹਤ ਸੇਵਾ ਵਿੱਚ ਪਰਿਵਰਤਨ ਲਿਆਉਣ ਦੀ ਸਮਰੱਥਾ ਹੈ। ਪਿਛਲੇ ਦੋ ਦਿਨਾਂ ਵਿੱਚ ਸਾਂਝਾ ਕੀਤਾ ਗਿਆ ਸਮੂਹਿਕ ਗਿਆਨ, ਸਵਸਥ ਬਾਲਕ, ਸਵਸਥ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨਵੇਂ ਖੋਜ ਸਹਿਯੋਗਾਂ ਅਤੇ ਵਿਵਹਾਰਕ ਮਾਡਲਾਂ ਨੂੰ ਪ੍ਰੇਰਿਤ ਕਰੇਗਾ।

ਆਯੂਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ ਇਸ ਸੈਮੀਨਾਰ ਨੇ ਬਾਲ ਚਿਕਿਤਸਾ ਆਯੁਰਵੇਦ ਵਿੱਚ ਅਕਾਦਮਿਕ ਅਦਾਨ-ਪ੍ਰਦਾਨ ਲਈ ਇੱਕ ਮਾਪਦੰਡ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਸਬੂਤ-ਅਧਾਰਿਤ ਪ੍ਰਮਾਣਿਕਤਾ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਆਯੁਰਵੈਦਿਕ ਸਿਧਾਂਤਾਂ ਨੂੰ ਆਧੁਨਿਕ ਸਿਹਤ ਸੇਵਾ ਅਭਿਆਸਾਂ ਨਾਲ ਇਕਸਾਰ ਕਰਨ ਲਈ ਸਹਿਯੋਗੀ ਅਧਿਐਨਾਂ ਦੀ ਜ਼ਰੂਰਤ ਦਰਸਾਈ।

ਵੈਦਯ ਦੇਵੇਂਦਰ ਤ੍ਰਿਗੁਣਾ ਨੇ ਯੋਗ ਅਤੇ ਆਯੁਰਵੇਦ ਨੂੰ ਵਿਸ਼ਵ ਪੱਧਰ 'ਤੇ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਬਾਲ ਚਿਕਿਤਸਾ ਕਲਿਆਣ ਵੱਲ ਧਿਆਨ ਕੇਂਦ੍ਰਿਤ ਕਰਨ ਲਈ ਆਰਏਵੀ ਅਤੇ ਏਆਈਆਈਏ ਦੀ ਵੀ ਪ੍ਰਸ਼ੰਸਾ ਕੀਤੀ।

ਆਰਏਵੀ ਦੀ ਡਾਇਰੈਕਟਰ ਡਾ. ਵੰਦਨਾ ਸਿਰੋਹਾ ਨੇ ਆਪਣੇ ਸਮਾਪਤੀ ਸੰਬੋਧਨ ਵਿੱਚ ਕਿਹਾ ਕਿ ਸੈਮੀਨਾਰ ਦੀ ਸਫ਼ਲਤਾ ਆਯੁਰਵੇਦ ਪ੍ਰੈਕਟੀਸ਼ਨਰਾਂ ਅਤੇ ਖੋਜਕਰਤਾਵਾਂ ਦੀ ਅਗਲੀ ਪੀੜ੍ਹੀ ਨੂੰ ਪੋਸ਼ਿਤ ਕਰਨ ਲਈ ਆਰਏਵੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੇਪਰ ਅਤੇ ਪੋਸਟਰ ਪੇਸ਼ਕਾਰੀਆਂ ਵਿੱਚ ਨੌਜਵਾਨ ਵਿਦਵਾਨਾਂ ਦੀ ਸਰਗਰਮ ਭਾਗੀਦਾਰੀ ਨੇ ਬਾਲ ਚਿਕਿਤਸਾ ਆਯੁਰਵੇਦ ਦੇ ਉੱਜਵਲ ਭਵਿੱਖ ਨੂੰ ਪ੍ਰਦਰਸ਼ਿਤ ਕੀਤਾ ਹੈ।

ਇਸ ਦੋ ਦਿਨਾਂ ਸਮਾਗਮ ਵਿੱਚ ਹੇਠਾਂ ਦਿੱਤੇ ਸ਼ਾਮਲ ਸਨ:

  • ਆਯੁਰਵੇਦ ਵਿੱਚ ਬਾਲ ਸਿਹਤ 'ਤੇ 20 ਰਿਸਰਚ ਪੇਪਰਾਂ ਦੀ ਪੇਸ਼ਕਾਰੀਆਂ

  • ਨੌਜਵਾਨ ਵਿਦਵਾਨਾਂ ਦੁਆਰਾ ਨਵੀਨਤਾਕਾਰੀ ਅਧਿਐਨਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪੋਸਟਰ ਸੈਸ਼ਨ

  • ਬੱਚਿਆਂ ਵਿੱਚ ਰੋਕਥਾਮ ਅਤੇ ਪ੍ਰੋਤਸਾਹਨਕਾਰੀ ਸਿਹਤ ਸੇਵਾ 'ਤੇ ਪੈਨਲ ਚਰਚਾ

  • ਸੋਵੀਨਰ ਜਾਰੀ ਕਰਨਾ ਅਤੇ ਸੈਮੀਨਾਰ ਕਿੱਟਾਂ ਅਤੇ ਭਾਗੀਦਾਰੀ ਸਰਟੀਫਿਕੇਟਾਂ ਦੀ ਵੰਡ

ਸੈਮੀਨਾਰ ਦੀ ਸਮਾਪਤੀ ਇਸ ਆਮ ਸਹਿਮਤੀ ਨਾਲ ਹੋਈ ਕਿ ਆਯੁਰਵੇਦ ਦੀਆਂ ਸੰਪੂਰਨ ਬਾਲ ਚਿਕਿਤਸਾ ਪ੍ਰਣਾਲੀਆਂ ਵਿਸ਼ੇਸ਼ ਤੌਰ ’ਤੇ ਜੀਵਨਸ਼ੈਲੀ ਸਬੰਧੀ ਵਿਕਾਰਾਂ, ਪੋਸ਼ਣ ਸਬੰਧੀ ਕਮੀਆਂ ਅਤੇ ਬੱਚਿਆਂ ਵਿੱਚ ਉੱਭਰਦੀਆਂ ਸਿਹਤ ਚੁਣੌਤੀਆਂ ਦੇ ਹੱਲ ਲਈ ਉਨ੍ਹਾਂ ਨੂੰ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਦੇ ਪੂਰਕ ਦੇ ਰੂਪ ਵਿੱਚ ਮੁੱਖ ਧਾਰਾ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।

ਇਸ ਆਯੋਜਨ ਨੇ ਸੰਪੂਰਨ ਬਾਲ ਸਿਹਤ ਦੇਖਭਾਲ ਦੀ ਬੁਨਿਆਦ ਦੇ ਰੂਪ ਵਿੱਚ ਆਯੁਰਵੇਦ ਦੀ ਸਾਰਥਕਤਾ ਨੂੰ ਸਫ਼ਲਤਾਪੂਰਵਕ ਮਜ਼ਬੂਤ ਕੀਤਾ ਅਤੇ ਰਾਸ਼ਟਰੀ ਅਤੇ ਵਿਸ਼ਵ ਪੱਧਰ 'ਤੇ ਗਿਆਨ-ਸਾਂਝਾਕਰਣ ਮੰਚਾਂ 'ਤੇ ਅਜਿਹੀਆਂ ਪਹਿਲਕਦਮੀਆਂ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ।

***************

ਐੱਮਵੀ/ ਜੀਐੱਸ/ ਐੱਸਜੀ


(Release ID: 2159098)