ਸਹਿਕਾਰਤਾ ਮੰਤਰਾਲਾ
ਐੱਨਸੀਓਐੱਲ ਦੁਆਰਾ ਕਿਸਾਨਾਂ ਨੂੰ ਜੈਵਿਕ ਕਣਕ, ਚੌਲ ਅਤੇ ਦਾਲਾਂ ਲਈ ਪ੍ਰਦਾਨ ਕੀਤੇ ਜਾਣ ਵਾਲੇ ਲਾਭ
प्रविष्टि तिथि:
20 AUG 2025 2:49PM by PIB Chandigarh
ਨੈਸ਼ਨਲ ਕੋਆਪਰੇਟਿਵ ਆਰਗੈਨਿਕਸ ਲਿਮਟਿਡ (ਐੱਨਸੀਓਐੱਲ) ਨੇ ਕਣਕ, ਝੋਨੇ ਅਤੇ ਦਾਲਾਂ ਦੇ ਜੈਵਿਕ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਇਹਨਾਂ ਵਿੱਚ ਸ਼ਾਮਲ ਹਨ:
-
ਜੈਵਿਕ ਉਤਪਾਦਾਂ ਲਈ ਕਿਸਾਨਾਂ ਨੂੰ ਸਿੱਧੇ ਮੁੱਲ ਦੇ ਪ੍ਰੀਮੀਅਮ ਪ੍ਰਦਾਨ ਕਰਨਾ, ਇਸ ਤਰ੍ਹਾਂ ਰਵਾਇਤੀ ਕੀਮਤਾਂ ਬਾਰੇ ਬਿਹਤਰ ਪ੍ਰਾਪਤੀ ਨੂੰ ਯਕੀਨੀ ਬਣਾਉਣਾ। ਖਾਸ ਤੌਰ 'ਤੇ, ਐੱਨਸੀਓਐੱਲ ਨੇ ਭੁਗਤਾਨ ਕੀਤਾ:
-
ਜੈਵਿਕ ਝੋਨੇ ਲਈ 5 ਰੁਪਏ ਪ੍ਰਤੀ ਕਿਲੋਗ੍ਰਾਮ ਪ੍ਰੀਮੀਅਮ,
-
ਜੈਵਿਕ ਤੁਅਰ (ਅਰਹਰ) ਲਈ 5 ਰੁਪਏ ਪ੍ਰਤੀ ਕਿਲੋਗ੍ਰਾਮ ਪ੍ਰੀਮੀਅਮ,
-
ਜੈਵਿਕ ਕਣਕ ਲਈ 2 ਰੁਪਏ ਪ੍ਰਤੀ ਕਿਲੋਗ੍ਰਾਮ ਪ੍ਰੀਮੀਅਮ
ii. "ਭਾਰਤ ਆਰਗੈਨਿਕਸ" ਬ੍ਰਾਂਡ ਦੇ ਤਹਿਤ ਰਿਟੇਲ ਚੈਨਲਾਂ, ਸੰਸਥਾਗਤ ਖਰੀਦਦਾਰਾਂ ਰਾਹੀਂ ਬਜ਼ਾਰ ਸੰਪਰਕ ਦੀ ਸੁਵਿਧਾ ਪ੍ਰਦਾਨ ਕਰਨਾ।
iii. ਕਿਸਾਨਾਂ ਦੇ ਸਮੂਹਾਂ (ਆਈਸੀਐੱਸ), ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਸਹਿਕਾਰੀ ਸਭਾਵਾਂ ਅਤੇ ਪ੍ਰਮਾਣਿਤ ਕਲਸਟਰਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਕੇ ਵਿਚੋਲਿਆਂ ਨੂੰ ਖਤਮ ਕਰਨਾ ਅਤੇ ਪਾਰਦਰਸ਼ੀ ਖਰੀਦ ਨੂੰ ਯਕੀਨੀ ਬਣਾਉਣਾ।
IV. ਜੈਵਿਕ ਅਭਿਆਸਾਂ, ਪਾਲਣਾ ਬਾਰੇ ਕਿਸਾਨਾਂ ਦੇ ਗਿਆਨ ਨੂੰ ਵਧਾਉਣ ਲਈ ਸਿਖਲਾਈ ਪ੍ਰੋਗਰਾਮ।
ਐੱਨਸੀਓਐੱਲ ਆਪਣੀ ਲੰਬੀ ਮਿਆਦ ਸ਼ਮੂਲੀਅਤ ਰਣਨੀਤੀ ਤਹਿਤ, ਲੰਬੇ ਸਮੇਂ ਦੇ ਅਧਾਰ 'ਤੇ ਜੈਵਿਕ ਕਣਕ, ਝੋਨੇ ਅਤੇ ਅਰਹਰ ਦੀ ਖੇਤੀ ਲਈ ਕਿਸਾਨਾਂ ਨਾਲ ਸਰਗਰਮੀ ਨਾਲ ਜੁੜਨ ਦੀ ਯੋਜਨਾ ਬਣਾ ਰਿਹਾ ਹੈ।
ਨੈਸ਼ਨਲ ਕੋਆਪਰੇਟਿਵ ਆਰਗੈਨਿਕਸ ਲਿਮਟਿਡ (ਐੱਨਸੀਓਐੱਲ) ਨੇ ਹੇਠ ਲਿਖੇ ਉਪਾਅ ਸ਼ੁਰੂ ਕੀਤੇ ਹਨ:
-
ਪ੍ਰਮੁੱਖ ਜੈਵਿਕ ਉਤਪਾਦਕ ਰਾਜਾਂ ਵਿੱਚ ਐੱਨਪੀਓਪੀ-ਪ੍ਰਮਾਣਿਤ ਜੈਵਿਕ ਐੱਫਪੀਓ, ਸਹਿਕਾਰੀ ਸਭਾਵਾਂ ਅਤੇ ਪੀਏਸੀਐੱਸ ਨਾਲ ਲੰਬੇ ਸਮੇਂ ਦੇ ਖਰੀਦ ਪ੍ਰਬੰਧ ਕੀਤੇ ਗਏ ਹਨ।
-
ਕਿਸਾਨਾਂ ਨੂੰ ਬਿਹਤਰ ਆਮਦਨ ਯਕੀਨੀ ਬਣਾਉਣ ਲਈ ਪ੍ਰੀਮੀਅਮ ਮੁੱਲ ਅਦਾ ਕੀਤਾ ਜਾਂਦਾ ਹੈ।
-
ਐੱਨਸੀਡੀਸੀ, ਐੱਨਡੀਡੀਬੀ, ਨੈਫੇਡ ਅਤੇ ਹੋਰ ਏਜੰਸੀਆਂ ਦੇ ਨਾਲ ਤਾਲਮੇਲ ਕਰਕੇ ਆਰਗੈਨਿਕ ਉਤਪਾਦਾਂ, ਇਨਫ੍ਰਾਸਟ੍ਰਕਚਰ ਸਪੋਰਟ, ਮਾਰਕਿਟ ਪ੍ਰੋਮੋਸ਼ਨ ਨੂੰ ਉਤਸ਼ਾਹਿਤ ਕਰਨਾ।
-
ਇਨ੍ਹਾਂ ਉਪਾਵਾਂ ਦਾ ਉਦੇਸ਼ ਜੈਵਿਕ ਉਤਪਾਦਾਂ ਦੀ ਲਿਫਟਿੰਗ, ਕੀਮਤ ਸਥਿਰਤਾ ਅਤੇ ਕਿਸਾਨਾਂ ਦੀ ਟਿਕਾਊ ਆਮਦਨ ਨੂੰ ਯਕੀਨੀ ਬਣਾਉਣਾ ਹੈ।
ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਇਹ ਜਾਣਕਾਰੀ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਆਰਕੇ/ਵੀਵੀ/ਪੀਆਰ/ਪੀਐੱਸ
(रिलीज़ आईडी: 2158885)
आगंतुक पटल : 13