ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਹਿਸਾਰ ਵਿੱਚ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਮ ਨਿਗਮ (ਐੱਨਆਈਸੀਡੀਸੀ) ਹਰਿਆਣਾ ਸਰਕਾਰ ਨੂੰ ਇੰਟੀਗ੍ਰੇਟੇਡ ਮੈਨੂਫੈਕਚਰਿੰਗ ਕਲਸਟਰ (ਆਈਐੱਮਸੀ) ਵਿਕਸਿਤ ਕਰਨ ਵਿੱਚ ਸਹਾਇਤਾ ਕਰੇਗਾ


ਹਿਸਾਰ ਵਿੱਚ ਇੰਟੀਗ੍ਰੇਟੇਡ ਮੈਨੂਫੈਕਚਰਿੰਗ ਕਲਸਟਰ ਨਾਲ 32,417 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ 1.25 ਲੱਖ ਰੋਜ਼ਗਾਰ ਸਿਰਜਿਤ ਹੋਣਗੇ

Posted On: 20 AUG 2025 6:51PM by PIB Chandigarh

ਹਿਸਾਰ ਵਿਖੇ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਨਿਗਮ ਹਰਿਆਣਾ ਸਰਕਾਰ ਦੀ ਇੰਟੀਗ੍ਰੇਟੇਡ ਮੈਨੂਫੈਕਚਰਿੰਗ ਕਲਸਟਰ (ਆਈਐੱਮਸੀ) ਦੇ ਵਿਕਾਸ ਵਿੱਚ ਸਹਾਇਤਾ ਕਰੇਗਾ। ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਗਲਿਆਰਾ (ਏਕੇਆਈਸੀ) ਨੇ ਅੱਜ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਅਤੇ ਲਾਗੂਕਰਨ ਟਰਸਟ (ਐੱਨਆਈਸੀਡੀਆਈਟੀ), ਹਰਿਆਣਾ ਸਰਕਾਰ ਅਤੇ ਹਰਿਆਣਾ ਹਵਾਈ ਅੱਡਾ ਵਿਕਾਸ ਨਿਗਮ (ਐੱਚਏਡੀਸੀ) ਦਰਮਿਆਨ ਸਟੇਟ ਸਪੋਰਟ ਐਗਰੀਮੈਂਟ (ਐੱਸਐੱਸਏ) ਅਤੇ ਸ਼ੇਅਰਹੋਲਡਰ ਐਗਰੀਮੈਂਟ (ਐੱਸਐੱਚਏ) 'ਤੇ ਹਸਤਾਖਰ ਕੀਤੇ।

ਇਸ ਸਾਂਝੇਦਾਰੀ ਦੇ ਤਹਿਤ, ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਨਿਗਮ (ਐੱਨਆਈਸੀਡੀਸੀ) ਹਿਸਾਰ ਵਿਖੇ ਇੰਟੀਗ੍ਰੇਟੇਡ ਮੈਨੂਫੈਕਚਰਿੰਗ ਕਲਸਟਰ (ਆਈਐੱਮਸੀ) ਵਿਕਸਿਤ ਕਰਨ ਵਿੱਚ ਹਰਿਆਣਾ ਸਰਕਾਰ ਦਾ ਸਮਰਥਨ ਕਰੇਗਾ। ਇਹ ਵਰਤਮਾਨ ਵਿੱਚ ਐੱਨਆਈਸੀਡੀਸੀ ਦੁਆਰਾ ਭਾਰਤ ਭਰ ਦੀਆਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਜਾ ਰਹੇ 20 ਪ੍ਰੋਜੈਕਟਾਂ ਵਿੱਚੋਂ ਇੱਕ ਹੈ।

ਇਹ ਸਮਝੌਤੇ, ਹਰਿਆਣਾ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਭਾਰਤ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੇ ਹਨ। ਇਸ ਦੀ ਸ਼ੁਰੂਆਤ ਹਿਸਾਰ ਵਿੱਚ ਇੱਕ ਇੰਟੀਗ੍ਰੇਟੇਡ ਮੈਨੂਫੈਕਚਰਿੰਗ ਕਲਸਟਰ (ਆਈਐੱਮਸੀ) ਦੇ ਵਿਕਾਸ ਨਾਲ ਹੁੰਦੀ ਹੈ। ਸਥਾਨਕ ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਕੇ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਨਿਵੇਸ਼ ਨੂੰ ਉਤਸ਼ਾਹਿਤ ਕਰਕੇ, ਏਕੇਆਈਸੀ ਮੇਕ ਇਨ ਇੰਡੀਆ ਪਹਿਲਕਦਮੀ ਨੂੰ ਅੱਗੇ ਵਧਾਉਣ ਅਤੇ ਭਾਰਤ ਨੂੰ ਵੱਧ ਆਤਮ-ਨਿਰਭਰ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਏਗਾ।

ਹਰਿਆਣਾ ਵਿੱਚ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਸਟਰ (ਆਈਐੱਮਸੀ) ਹਿਸਾਰ ਦੇ ਰਾਜ ਵਿੱਚ ਆਰਥਿਕ ਵਿਕਾਸ ਦਾ ਇੱਕ ਪ੍ਰਮੁੱਖ ਸੰਚਾਲਕ ਬਣਨ ਦੀ ਉਮੀਦ ਹੈ। ਇਸ ਦੇ ਵਿਕਾਸ ਨਾਲ ਕਾਰੋਬਾਰ-ਅਨੁਕੂਲ ਵਾਤਾਵਰਣ ਨੂੰ ਪ੍ਰੋਤਸਾਹਨ ਮਿਲੇਗਾ, ਵੱਡੇ ਪੱਧਰ 'ਤੇ ਰੋਜ਼ਗਾਰ ਪੈਦਾ ਹੋਵੇਗਾ ਅਤੇ ਇੱਕ ਪ੍ਰਮੁੱਖ ਉਦਯੋਗਿਕ ਸਥਾਨ ਵਜੋਂ ਹਰਿਆਣਾ ਦੀ ਸਥਿਤੀ ਹੋਰ ਮਜ਼ਬੂਤ ​​ਹੋਵੇਗੀ। ਇਸ ਕਲਸਟਰ ਤੋਂ ਭਾਰਤ ਅਤੇ ਦੁਨੀਆ ਭਰ ਦੇ ਨਿਵੇਸ਼ਕਾਂ ਦੀ ਮਹੱਤਵਪੂਰਨ ਦਿਲਚਸਪੀ ਲੈਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਦੇ ਨਿਰਮਾਣ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।

2,988 ਏਕੜ ਵਿੱਚ ਫੈਲਿਆ, ਆਈਐੱਮਸੀ ਹਿਸਾਰ ਨੂੰ ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਗਲਿਆਰੇ ਦੇ ਤਹਿਤ ਹਿਸਾਰ, ਹਰਿਆਣਾ ਵਿਖੇ ਨਵੇਂ ਬਣੇ ਮਹਾਰਾਜਾ ਅਗ੍ਰਸੇਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਵਿਕਸਿਤ ਕੀਤਾ ਜਾ ਰਿਹਾ ਹੈ। 32,417 ਕਰੋੜ ਰੁਪਏ ਦੀ ਨਿਵੇਸ਼ ਸੰਭਾਵਨਾ ਅਤੇ 4,680 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਦੇ ਨਾਲ, ਇਸ ਤੋਂ 1.25 ਲੱਖ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਈਡੀਐੱਫਸੀ ਅਤੇ ਡਬਲਿਊਡੀਐੱਫਸੀ ਦਰਮਿਆਨ ਰਣਨੀਤਕ ਤੌਰ 'ਤੇ ਸਥਿਤ, ਇਹ ਐੱਨਐੱਚ-52, ਐੱਨਐੱਚ-09 ਰਾਹੀਂ ਸ਼ਾਨਦਾਰ ਸੰਪਰਕ, ਰੇਲ ਸੰਪਰਕ ਅਤੇ ਪ੍ਰਮੁੱਖ ਲੌਜਿਸਟਿਕ ਹੱਬਾਂ ਦੀ ਨੇੜਤਾ ਦੀ ਪੇਸ਼ਕਸ਼ ਕਰਦਾ ਹੈ। ਉੱਨਤ ਬੁਨਿਆਦੀ ਢਾਂਚੇ ਅਤੇ ਹਿਸਾਰ ਸ਼ਹਿਰ ਦੀ ਨੇੜਤਾ ਦੇ ਨਾਲ, ਇਹ ਆਈਐੱਮਸੀ ਹਰਿਆਣਾ ਅਤੇ ਉੱਤਰੀ ਭਾਰਤ ਦੇ ਉਦਯੋਗਿਕ ਭਵਿੱਖ ਦਾ ਇੱਕ ਮਹੱਤਵਪੂਰਨ ਹਿੱਸਾ ਬਣਨ ਲਈ ਤਿਆਰ ਹੈ।

ਇਨ੍ਹਾਂ ਸਮਝੌਤਿਆਂ 'ਤੇ ਐੱਨਆਈਸੀਡੀਸੀ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਰਜਤ ਕੁਮਾਰ ਸੈਣੀ; ਹਰਿਆਣਾ ਸਰਕਾਰ ਦੇ ਸਿਵਿਲ ਏਵੀਏਸ਼ਨ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ, ਸ਼੍ਰੀਮਤੀ ਅਮਨੀਤ ਪੀ. ਕੁਸਾਰ; ਅਤੇ ਹਰਿਆਣਾ ਸਰਕਾਰ ਦੇ ਐੱਚਏਡੀਸੀ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਨਰਹਰੀ ਸਿੰਘ ਬਾਂਗਰ ਨੇ ਹਸਤਾਖਰ ਕੀਤੇ। ਇਹ ਭਵਿੱਖ ਦੇ ਅਨੁਕੂਲ ਸਹਿਯੋਗ ਇਨ੍ਹਾਂ ਉਦਯੋਗਿਕ ਕਲਸਟਰਾਂ ਦੇ ਵਿਕਾਸ ਲਈ ਨੀਂਹ ਰੱਖਦਾ ਹੈ ਜੋ ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਗਲਿਆਰੇ ਦੇ ਤਹਿਤ ਰਣਨੀਤਕ ਹੱਬ ਵਜੋਂ ਕੰਮ ਕਰਨਗੇ ਅਤੇ ਭਾਰਤ ਦੇ ਇੱਕ ਪ੍ਰਮੁੱਖ ਗਲੋਬਲ ਨਿਰਮਾਣ ਹੱਬ ਬਣਨ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣਗੇ।

***************

ਅਭਿਸ਼ੇਕ ਦਯਾਲ/ਅਭੀਜਿਥ ਨਾਰਾਇਣਨ/ਇਸ਼ੀਤਾ ਬਿਸਵਾਸ


(Release ID: 2158849) Visitor Counter : 5