ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਲਾਂਚ ਦੇ ਚਾਰ ਦਿਨਾਂ ਦੇ ਅੰਦਰ ਪੰਜ ਲੱਖ ਤੋਂ ਵੱਧ ਫਾਸਟੈਗ ਸਲਾਨਾ ਪਾਸ ਖਰੀਦੇ ਗਏ


ਰਾਜਮਾਰਗਯਾਤਰਾ ਐਪ (Rajmargyatra App) ਨੇ ਟੌਪ ਰੈਂਕਿੰਗ ਵਾਲਾ ਸਰਕਾਰੀ ਐਪ ਬਣਨ ਦੀ ਉਪਲਬਧੀ ਹਾਸਲ ਕੀਤੀ

Posted On: 18 AUG 2025 8:23PM by PIB Chandigarh

ਯਾਤਰੀਆਂ ਨੂੰ ਸੁਵਿਧਾਜਨਕ ਅਤੇ ਕੁਸ਼ਲ ਟੋਲਿੰਗ ਅਨੁਭਵ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਫਾਸਟੈਗ ਸਲਾਨਾ ਪਾਸ ਸੁਵਿਧਾ ਨੇ ਦੇਸ਼ ਭਰ ਵਿੱਚ ਪੰਜ ਲੱਖ ਉਪਯੋਗਕਰਤਾਵਾਂ ਦਾ ਇਤਿਹਾਸਿਕ ਅੰਕੜਾ ਪਾਰ ਕਰ ਲਿਆ ਹੈ। ਫਾਸਟੈਗ ਸਲਾਨਾ ਪਾਸ ਸੁਵਿਧਾ 15 ਅਗਸਤ 2025 ਨੂੰ ਸ਼ੁਰੂ ਕੀਤੀ ਗਈ ਸੀ। ਇਸ ਨੂੰ ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਤੋਂ ਜ਼ਬਰਦਸਤ ਹੁੰਗਾਰਾ ਮਿਲਿਆ। ਪਿਛਲੇ ਚਾਰ ਦਿਨਾਂ ਵਿੱਚ ਸਭ ਤੋਂ ਵੱਧ ਸਲਾਨਾ ਪਾਸ ਤਮਿਲ ਨਾਡੂ ਵਿੱਚ ਖਰੀਦੇ ਗਏ, ਉਸ ਤੋਂ ਬਾਅਦ ਕਰਨਾਟਕ ਅਤੇ ਹਰਿਆਣਾ ਦਾ ਸਥਾਨ ਰਿਹਾ। ਸਾਰੇ ਟੋਲ ਪਲਾਜ਼ਾਂ ‘ਤੇ ਫਾਸਟੈਗ ਸਲਾਨਾ ਪਾਸ ਰਾਹੀਂ ਸਭ ਤੋਂ ਵੱਧ ਲੈਣ-ਦੇਣ ਤਮਿਲ ਨਾਡੂ, ਕਰਨਾਟਕ ਅਤੇ ਆਂਧਰ ਪ੍ਰਦੇਸ਼ ਵਿੱਚ ਦਰਜ ਕੀਤੇ ਗਏ।

ਰਾਜਮਾਰਗਯਾਤਰਾ ਐਪ (Rajmargyatra App), ਗੂਗਲ ਪਲੇਸਟੋਰ ‘ਤੇ 15 ਲੱਖ ਤੋਂ ਵੱਧ ਡਾਊਨਲੋਡ ਦੇ ਨਾਲ 23ਵੇਂ ਸਥਾਨ ‘ਤੇ ਅਤੇ ਯਾਤਰਾ ਸ਼੍ਰੇਣੀ ਵਿੱਚ ਦੂਸਰੇ ਸਥਾਨ ‘ਤੇ ਪਹੁੰਚ ਗਈ ਹੈ। ਇਸ ਦੀ ਰੇਟਿੰਗ 4.5 ਸਟਾਰ ਹੈ। ਫਾਸਟੈਗ ਸਲਾਨਾ ਪਾਸ ਲਾਂਚ ਹੋਣ ਦੇ ਚਾਰ ਦਿਨਾਂ ਦੇ ਅੰਦਰ ਹੀ ਇਸ ਐਪ ਨੇ ਟੌਪ ਸਰਕਾਰੀ ਐਪ ਬਣਨ ਦੀ ਉਪਲਬਧੀ ਵੀ ਹਾਸਲ ਕਰ ਲਈ ਹੈ।

ਨੈਸ਼ਨਲ ਹਾਈਵੇਅ ਉਪਯੋਗਕਰਤਾਵਾਂ ਨੂੰ ਸਹਿਜ ਅਤੇ ਕਿਫਾਇਤੀ ਯਾਤਰਾ ਵਿਕਲਪ ਪ੍ਰਦਾਨ ਕਰਦੇ ਹੋਏ, ਫਾਸਟੈਗ ਸਲਾਨਾ ਪਾਸ ਸੁਵਿਧਾ 15 ਅਗਸਤ 2025 ਨੂੰ ਸ਼ੁਰੂ ਕੀਤੀ ਗਈ ਸੀ। ਇਹ ਨੈਸ਼ਨਲ ਹਾਈਵੇਅਜ਼ ਅਤੇ ਨੈਸ਼ਨਲ ਐਕਸਪ੍ਰੈੱਸਵੇਅਜ਼ ‘ਤੇ ਲਗਭਗ 1,150  ਸਾਰੇ ਟੋਲ ਪਲਾਜ਼ਾਂ ‘ਤੇ ਲਾਗੂ ਹੈ। ਇਹ ਸਲਾਨਾ ਪਾਸ ਇੱਕ ਸਾਲ ਦੀ ਵੈਧਦਾ ਲਈ 3,000 ਰੁਪਏ ਦੀ ਇੱਕਮੁਸ਼ਤ ਫੀਸ ਭੁਗਤਾਨ ਜਾਂ 200 ਟੋਲ ਪਲਾਜ਼ਾ ਕ੍ਰਾਸਿੰਗ ਰਾਹੀਂ ਫਾਸਟੈਗ ਨੂੰ ਵਾਰ-ਵਾਰ ਰਿਚਾਰਜ ਕਰਨ ਦੀ ਜ਼ਰੂਰਤ ਨੂੰ ਸਮਾਪਤ ਕਰਦਾ ਹੈ। ਇਹ ਪਾਸ ਵੈਧ ਫਾਸਟੈਗ ਵਾਲੇ ਸਾਰੇ ਗੈਰ-ਵਪਾਰਕ ਵਾਹਨਾਂ ਲਈ ਲਾਗੂ ਹੈ। ਇਹ ਦੇਸ਼ ਭਰ ਦੇ ਨੈਸ਼ਨਲ ਹਾਈਵੇਅਜ਼ ‘ਤੇ ਪਹੁੰਚਯੋਗ ਯਾਤਰਾ ਅਨੁਭਵ ਲਈ ਰਾਜਮਾਰਗਯਾਤਰਾ ਐਪ (Rajmargyatra App)  ਜਾਂ ਐੱਨਐੱਚਏਆਈ ਵੈੱਬਸਾਈਟ ਰਾਹੀਂ ਇੱਕਮੁਸ਼ਤ ਫੀਸ ਭੁਗਤਾਨ ਦੇ ਦੋ ਘੰਟੇ ਦੇ ਅੰਦਰ ਸਰਗਰਮ ਹੋ ਜਾਂਦਾ ਹੈ।

  

****

ਐੱਸਆਰ/ਜੀਡੀਐੱਚ/ਪੀਐੱਨ/ਐੱਚਕੇ


(Release ID: 2157812)
Read this release in: English , Urdu , Hindi , Telugu