ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਨੈਸ਼ਨਲ ਹੈਲਥ ਅਥਾਰਟੀ ਅਤੇ ਸੀ-ਡੈਕ ਨੇ ਛੋਟੇ ਅਤੇ ਦਰਮਿਆਨੇ ਹੈਲਥ ਕੇਅਰ ਪ੍ਰੋਵਾਈਡਰਾਂ ਦੇ ਡਿਜੀਟਾਈਜੇਸ਼ਨ ਲਈ ਇੱਕ ਛੋਟੀ ਐੱਚਐੱਮਆਈਐੱਸ ਸ਼ੁਰੂ ਕਰਨ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ


eSushrut@Clinic ਛੋਟੇ ਕਲੀਨਿਕਾਂ ਲਈ ਲਈ ਇੱਕ ਸਰਲ ਡਿਜੀਟਲ ਪਲੈਟਫਾਰਮ ਹੈ ਜੋ ਏਕੀਕ੍ਰਿਤ ABDM ਟੂਲਸ ਨਾਲ ਮਰੀਜ਼ਾਂ ਦੀ ਦੇਖਭਾਲ, ਰਿਕਾਰਡਾਂ ਅਤੇ ਟੈਲੀਮੈਡੀਸਨ ਦਾ ਪ੍ਰਬੰਧਨ ਕਰਦਾ ਹੈ।

CDAC ਦੇ ਸਹਿਯੋਗ ਨਾਲ, ਅਸੀਂ ਉਮੀਦ ਕਰਦੇ ਹਾਂ ਕਿ e-Sushrut@Clinic ਦੇਸ਼ ਭਰ ਵਿੱਚ ਹਜ਼ਾਰਾਂ ਡਾਕਟਰਾਂ ਅਤੇ ਸਹੂਲਤ ਪ੍ਰਬੰਧਕਾਂ ਨੂੰ ਸਸ਼ਕਤ ਬਣਾਏਗਾ ਅਤੇ ਦੇਖਭਾਲ ਕਰੇਗਾ - ਜਿਸ ਨਾਲ ਕੁਸ਼ਲਤਾ, ਡੇਟਾ ਸੁਰੱਖਿਆ ਅਤੇ ਮਰੀਜ਼ਾਂ ਦੀ ਸੰਤੁਸ਼ਟੀ ਵਿੱਚ ਸੁਧਾਰ ਹੋਵੇਗਾ: ਕੇਂਦਰੀ ਸਿਹਤ ਸਕੱਤਰ

"ਕਿਉਂਕਿ eSushrut@Clinic ABDM-ਸਮਰੱਥ ਹੈ, ਇਹ ABDM ਨੂੰ ਅਪਣਾਉਣ ਵਿੱਚ ਮਦਦ ਕਰੇਗਾ ਅਤੇ ਇੱਕ ਅੰਤਰ-ਸੰਚਾਲਿਤ ਡਿਜੀਟਲ ਹੈਲਥ ਈਕੋਸਿਸਟਮ ਬਣਾਉਣ ਵਿੱਚ ਮਦਦ ਕਰੇਗਾ।"

Posted On: 14 AUG 2025 8:31PM by PIB Chandigarh

ਨੈਸ਼ਨਲ ਹੈਲਥ ਅਥਾਰਟੀ (NHA) ਅਤੇ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (C-DAC) ਨੇ ਅੱਜ ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਦੀ ਮੌਜੂਦਗੀ ਵਿੱਚ e-Sushrut@Clinic ਨੂੰ ਸ਼ੁਰੂ ਕਰਨ ਲਈ ਇੱਕ ਸਮਝੌਤੇ ਪੱਤਰ (MoU) 'ਤੇ ਹਸਤਾਖਰ ਕੀਤੇ।     

e-Sushrut@Clinic ਇੱਕ ਸਧਾਰਣ, ਕਲਾਉਡ-ਅਧਾਰਿਤ ਹਸਪਤਾਲ ਪ੍ਰਬੰਧਨ ਸੂਚਨਾ ਪ੍ਰਣਾਲੀ (HMIS) ਪ੍ਰਦਾਨ ਕਰਦਾ ਹੈ ਜੋ ਖਾਸ ਤੌਰ 'ਤੇ ਬਾਹਰੀ ਮਰੀਜ਼ਾਂ ਦੇ ਕਲੀਨਿਕਾਂ ਲਈ ਤਿਆਰ ਕੀਤਾ ਗਿਆ ਹੈ। ਇਹ ਸਰਕਾਰ-ਸਮਰਥਿਤ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (HMIS) ਖਾਸ ਤੌਰ 'ਤੇ ਛੋਟੇ ਅਤੇ ਦਰਮਿਆਨੇ ਹੈਲਥ ਕੇਅਰ ਪ੍ਰੋਵਾਈਡਰਾਂ ਲਈ ਤਿਆਰ ਕੀਤੀ ਗਈ ਹੈ। ਇਹ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ABDM) ਈਕੋਸਿਸਟਮ ਦੇ ਵਿਸਥਾਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸਤੰਬਰ 2021 ਵਿੱਚ ਲਾਂਚ ਕੀਤੇ ਗਏ ABDM ਦਾ ਉਦੇਸ਼ ਦੇਸ਼ ਦੇ ਏਕੀਕ੍ਰਿਤ ਡਿਜੀਟਲ ਹੈਲਥ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਇਹ ਡਿਜੀਟਲ ਸੇਵਾਵਾਂ ਰਾਹੀਂ ਹੈਲਥ ਕੇਅਰ ਈਕੋਸਿਸਟਮ ਦੇ ਵੱਖ-ਵੱਖ ਹਿੱਸੇਦਾਰਾਂ ਦਰਮਿਆਨ ਮੌਜੂਦਾ ਪਾੜੇ ਨੂੰ ਪੂਰਾ ਕਰੇਗਾ।  

 

ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਐੱਮਓਯੂ 'ਤੇ ਹਸਤਾਖਰ ਕਰਨ ਦੌਰਾਨ ਕਿਹਾ ਕਿ " ਇੱਕ ਕਿਫਾਇਤੀ ਸਰਕਾਰ-ਸਮਰਥਿਤ ਐੱਚਐੱਮਆਈਐੱਸ ਦੀ ਮੰਗ ਲੰਬੇ ਸਮੇਂ ਤੋਂ ਬਣੀ ਹੋਈ ਸੀ। ਸੀ-ਡੀਏਸੀ ਦੇ ਸਹਿਯੋਗ ਨਾਲ, ਅਸੀਂ ਉਮੀਦ ਕਰਦੇ ਹਾਂ ਕਿ ਈ-ਸੁਸ਼ਰੁਤ@ਕਲੀਨਿਕ ਦੇਸ਼ ਭਰ ਵਿੱਚ ਹਜ਼ਾਰਾਂ ਡਾਕਟਰਾਂ ਅਤੇ ਸਹੂਲਤ ਪ੍ਰਬੰਧਕਾਂ ਨੂੰ ਸਸ਼ਕਤ ਬਣਾਏਗਾ । ਇਹ ਉਨ੍ਹਾਂ ਦੀਆਂ ਜਰੂਰਤਾਂ ਨੂੰ ਪੂਰਾ ਕਰੇਗਾ। ਜਿਸ ਨਾਲ ਕੁਸ਼ਲਤਾ, ਡੇਟਾ ਸੁਰੱਖਿਆ ਅਤੇ ਮਰੀਜ਼ਾਂ ਦੀ ਸੰਤੁਸ਼ਟੀ ਵਿੱਚ ਸੁਧਾਰ ਹੋਵੇਗਾ।"  ਸ਼੍ਰੀਮਤੀ ਪੁਣਯ ਸਲੀਲਾ ਨੇ ਕਿਹਾ "ਕਿਉਂਕਿ ਈ-ਸੁਸ਼ਰੁਤ@ਕਲੀਨਿਕ ਏਬੀਡੀਐੱਮ-ਸਮਰੱਥ ਹੈ, ਇਸ ਲਈ ਇਹ ਏਬੀਡੀਐੱਮ ਨੂੰ ਅਪਣਾਉਣ ਵਿੱਚ ਮਦਦ ਕਰੇਗਾ ਅਤੇ ਇੱਕ ਅੰਤਰ-ਸੰਚਾਲਿਤ ਡਿਜੀਟਲ ਹੈਲਥ ਈਕੋਸਿਸਟਮ ਬਣਾਉਣ ਵਿੱਚ ਮਦਦ ਕਰੇਗਾ"

ਸੀ-ਡੈਕ, ਨੋਇਡਾ ਦੇ ਕਾਰਜਕਾਰੀ ਨਿਦੇਸ਼ਕ ਸ਼੍ਰੀ ਵਿਵੇਕ ਖਾਨੇਜਾ ਨੇ ਇਹ ਵੀ ਕਿਹਾ, "ਇਹ ਨੈਸ਼ਨਲ ਹੈਲਥ ਅਥਾਰਟੀ ਨਾਲ ਇੱਕ ਵਧਿਆ ਭਾਈਵਾਲੀ ਹੈ, ਜੋ ਪੂਰੇ ਦੇਸ਼ ਵਿੱਚ ਡਿਜੀਟਲ ਹੈਲਥ ਕੇਅਰ ਲਿਆਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਹੈਲਥ ਕੇਅਰ ਪ੍ਰੋਵਾਈਡਰਸ ਲਈ ਡਿਜੀਟਲ ਮਾਰਗ ਅਪਣਾਉਣ ਨੂੰ ਸਰਲ ਬਣਾ ਕੇ, ਇਹ ਇੱਕ ਪਾਰਦਰਸ਼ੀ ਅਤੇ ਆਪਸ ਵਿੱਚ ਜੁੜੇ ਡਿਜੀਟਲ ਹੈਲਥ ਈਕੋਸਿਸਟਮ ਦੀ ਸਿਰਜਣਾ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗਾ। ਜਿਸ ਨਾਲ ਅੰਤ ਵਿੱਚ ਹਰ ਜਗ੍ਹਾ ਮਰੀਜ਼ਾਂ ਨੂੰ ਤੇਜ਼, ਵਧੇਰੇ ਭਰੋਸੇਮੰਦ ਦੇਖਭਾਲ ਪ੍ਰਦਾਨ ਕੀਤੀ ਜਾ ਸਕੇਗੀ।"

ਇਸ ਸੌਫਟਵੇਅਰ ਦੀ ਜ਼ਰੂਰਤ ABDM ਮਾਈਕ੍ਰੋਸਾਈਟਸ ਦੇ ਰੋਲਆਉਟ ਦੌਰਾਨ ਫੀਡਬੈਕ ਤੋਂ ਪੈਦਾ ਹੋਈ, ਜਿਸ ਨੇ ਇੱਕ ਭਰੋਸੇਮੰਦ, ਸਰਕਾਰ-ਸਮਰਥਿਤ ਡਿਜੀਟਲ ਹੱਲ ਦੀ ਮੰਗ ਨੂੰ ਉਜਾਗਰ ਕੀਤਾ। ਇਹ ਮੰਨਦੇ ਹੋਏ ਕਿ ਬਹੁਤ ਸਾਰੇ ਏਮਸ (AIIMS) ਹਸਪਤਾਲ ਪਹਿਲਾਂ ਹੀ C-DAC ਦੇ ਸਿਸਟਮਾਂ ਦੀ ਸਫਲਤਾਪੂਰਵਕ ਵਰਤੋਂ ਕਰਦੇ ਹਨ।  e-Sushrut@Clinic ਨੂੰ ਨਿੱਜੀ ਹਿੱਸੇਦਾਰਾਂ ਲਈ ਉਹੀ ਸਾਬਤ ਹੱਲ ਅਤੇ ਭਰੋਸੇਯੋਗਤਾ ਲਿਆਉਣ ਲਈ ਵਿਕਸਿਤ ਕੀਤਾ ਗਿਆ ਸੀ। ਐੱਨਐੱਚਏ (NHA) ਦੇ ਅਧਿਕਾਰਤ ਸਮਰਥਨ ਨਾਲ, ਇਹ ਪਹਿਲਕਦਮੀ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਪਲੈਟਫਾਰਮ ਪ੍ਰਦਾਨ ਕਰਦੀ ਹੈ, ਜੋ ਨਿੱਜੀ ਖੇਤਰ ਵਿੱਚ ਇੱਕ ਭਰੋਸੇਮੰਦ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ ਦੀ ਇੱਕ ਮਹੱਤਵਪੂਰਨ ਜ਼ਰੂਰਤ ਨੂੰ ਪੂਰਾ ਕਰਦੀ ਹੈ।

C-DAC ਦੁਆਰਾ ਵਿਕਸਿਤ ਕੀਤੀ ਗਈ ਐਪਲੀਕੇਸ਼ਨ ਉਨ੍ਹਾਂ ਦੇ ਫਲੈਗਸ਼ਿਪ e-Sushrut HMIS ਸੌਫਟਵੇਅਰ ਦਾ ਇੱਕ ਹਲਕਾ ਸੰਸਕਰਣ ਹੈ। eSushrut ਸੌਫਟਵੇਅਰ ਵਰਤਮਾਨ ਵਿੱਚ 17 AIIMS ਅਤੇ ਦੇਸ਼ ਭਰ ਵਿੱਚ 4000 ਤੋਂ ਵੱਧ ਸਿਹਤ ਸਹੂਲਤਾਂ ਵਿੱਚ ਵਰਤੋਂ ਵਿੱਚ ਹੈ। e-Sushrut@Clinic ਲਈ ਆਨਬੋਰਡਿੰਗ ਪ੍ਰਕਿਰਿਆ ਨੂੰ ਸਰਲ ਰੱਖਿਆ ਗਿਆ ਹੈ। ਕੋਈ ਵੀ ਹੈਲਥ ਕੇਅਰ ਪ੍ਰੋਵਾਈਡਰ ਇਸ ਨੂੰ ਆਪਣੇ ਲੈਪਟਾਪ/ਮੋਬਾਈਲ ਤੋਂ ਆਪਣੀ ਸਿਹਤ ਸਹੂਲਤ ਰਜਿਸਟਰੀ (HFR) ਅਤੇ ਸਿਹਤ ਪੇਸ਼ੇਵਰ ਰਜਿਸਟਰੀ (HPR) ਰਾਹੀਂ ਵੈੱਬਪੇਜ 'ਤੇ ਔਨਬੋਰਡ ਕਰ ਸਕਦਾ ਹੈ। ਜੇਕਰ ਹੈਲਥ ਕੇਅਰ ਪ੍ਰੋਵਾਈਡਰ HFR/HPR 'ਤੇ ਰਜਿਸਟਰਡ ਨਹੀਂ ਹੈ, ਤਾਂ ਉਹ eSushrut@Clinic 'ਤੇ ਹੀ ਰਜਿਸਟਰ ਕਰ ਸਕਣਗੇ। ਇਹ ਜਨਤਕ ਅਤੇ ਨਿੱਜੀ ਕਲੀਨਿਕਾਂ ਦੋਵਾਂ ਵਿੱਚ ਡਾਕਟਰਾਂ ਲਈ ਮਰੀਜ਼ਾਂ ਦੇ ਹੈਲਥ ਰਿਕਾਰਡਾਂ ਤੱਕ ਪਹੁੰਚ ਅਤੇ ਅਪਡੇਟ ਕਰਨਾ, ਟੈਲੀਮੈਡੀਸਨ ਸੇਵਾਵਾਂ ਦੀ ਪੇਸ਼ਕਸ਼ ਕਰਨਾ, ਅਤੇ ਡਾਇਗਨੌਸਟਿਕਸ ਅਤੇ ਨੁਸਖ਼ਿਆਂ ਨੂੰ ਸੁਚਾਰੂ ਬਣਾਉਣਾ ਬਹੁਤ ਸੌਖਾ ਬਣਾ ਦੇਵੇਗਾ। eSushrut@Clinic ਬਾਹਰੀ ਮਰੀਜ਼ਾਂ ਦੇ ਪ੍ਰਬੰਧਨ, ਫਾਰਮੇਸੀ ਅਤੇ ਨਰਸਿੰਗ ਮਾਡਿਊਲਾਂ ਲਈ ਤਿਆਰ ਕੀਤਾ ਗਿਆ ਹੈ, ਅਤੇ ਘੱਟ ਪ੍ਰਤੀ-ਉਪਭੋਗਤਾ ਲਾਗਤ 'ਤੇ ਜ਼ਰੂਰੀ ਕਾਰਜਸ਼ੀਲਤਾਵਾਂ ਪ੍ਰਦਾਨ ਕਰਦਾ ਹੈ। ਇਹ ਪਲੈਟਫਾਰਮ ਛੋਟੇ ਕਲੀਨਿਕਾਂ, ਉਪ-ਕੇਂਦਰਾਂ ਅਤੇ ਦਰਮਿਆਨੇ ਆਕਾਰ ਦੇ ਹਸਪਤਾਲਾਂ ਨੂੰ ਘੱਟੋ-ਘੱਟ ਤਕਨੀਕੀ ਓਵਰਹੈੱਡ ਨਾਲ ਮਰੀਜ਼ਾਂ ਦੇ ਰਿਕਾਰਡ, ਨੁਸਖ਼ੇ ਅਤੇ ਬਿਲਿੰਗ ਨੂੰ ਡਿਜੀਟਾਈਜ਼ ਕਰਨ ਦੇ ਯੋਗ ਬਣਾਉਂਦਾ ਹੈ।

ਏਬੀਡੀਐੱਮ (ABDM) ਦੀਆਂ ਕਈ ਉਪਯੋਗਤਾਵਾਂ ਅਤੇ ਵਿਸ਼ੇਸ਼ਤਾਵਾਂ eSushrut@Clinic ਵਿੱਚ ਉਪਲਬਧ ਹੋਣਗੀਆਂ। ਉਦਾਹਰਣ ਵਜੋਂ, ਹੈਲਥ ਕੇਅਰ ਪ੍ਰੋਵਾਈਡਰ ਹਾਈਪਰਟੈਨਸ਼ਨ ਅਤੇ ਸ਼ੂਗਰ ਲਈ AIIMS ਕਲੀਨਿਕਲ ਡਿਸੀਜ਼ਨ ਸਪੋਰਟ ਸਿਸਟਮ (CDSS) ਸੇਵਾ ਦੀ ਵਰਤੋਂ ਕਰਨਗੇ, ਜੋ ਕਿ ਸਾਰੇ ਏਬੀਡੀਐੱਮ-ਏਕੀਕ੍ਰਿਤ ਸੌਫਟਵੇਅਰ ਲਈ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ। ਇਹ CDSS ਡਾਕਟਰਾਂ ਨੂੰ ਬਿਹਤਰ ਨਿਦਾਨ ਅਤੇ ਇਲਾਜ ਕਰਨ ਵਿੱਚ ਸਹਾਇਤਾ ਕਰਕੇ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਦਾ ਹੈ।

ਇਸ ਮੌਕੇ 'ਤੇ ਸ਼੍ਰੀਮਤੀ ਵੀ. ਹੇਕਾਲੀ ਝੀਮੋਮੀ, ਮੁੱਖ ਕਾਰਜਕਾਰੀ ਅਧਿਕਾਰੀ, NHA, ਸ਼੍ਰੀ ਕਿਰਨ ਗੋਪਾਲ ਵਾਸਕਾ, ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ (ABDM), ਸ਼੍ਰੀ ਰਾਜੀਵ ਯਾਦਵ, ਵਿਗਿਆਨੀ ਜੀ, ਸੀਡੀਏਸੀ (CDAC), ਅਤੇ ਸ਼੍ਰੀ ਅਜੈ ਗੁਪਤਾ, ਵਿਗਿਆਨੀ ਐੱਫ,ਸੀਡੀਏਸੀ (F,CDAC) ਵੀ ਮੌਜੂਦ ਸਨ।

****

ਐੱਮ.ਵੀ.


(Release ID: 2156894)
Read this release in: English , Urdu , Hindi