ਰੇਲ ਮੰਤਰਾਲਾ
79ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਭਾਰਤੀ ਰੇਲਵੇ ਨੇ ਉਤਸ਼ਾਹਪੂਰਵਕ ਅਤੇ ਖੁਸ਼ੀ ਨਾਲ ‘ਹਰ ਘਰ ਤਿਰੰਗਾ’ ਅਭਿਆਨ ਵਿੱਚ ਹਿੱਸਾ ਲਿਆ ‘ਹਰ ਘਰ ਤਿਰੰਗਾ’ ਅਭਿਆਨ ਵਿੱਚ ਰੇਲਵੇ ਕਰਮਚਾਰੀਆਂ ਦੀ ਵਿਆਪਕ ਭਾਗੀਦਾਰੀ ਰਹੀ
ਰੇਲਵੇ ਕਰਮਚਾਰੀਆਂ ਦਰਮਿਆਨ ਰਾਸ਼ਟਰੀ ਝੰਡੇ ਵੰਡੇ ਗਏ: ਇਸ ਅਭਿਆਨ ਦਾ ਉਦੇਸ਼ ਜਨਤਾ ਵਿੱਚ ਦੇਸ਼ਭਗਤੀ ਦੀ ਭਾਵਨਾ ਜਗਾਉਣਾ ਅਤੇ ਭਾਰਤੀ ਰਾਸ਼ਟਰੀ ਝੰਡੇ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ
Posted On:
14 AUG 2025 6:19PM by PIB Chandigarh
79ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ, ਸ਼੍ਰੀ ਸਤੀਸ਼ ਕੁਮਾਰ, ਰੇਲਵੇ ਬੋਰਡ ਦੇ ਮੈਂਬਰ, ਰੇਲਵੇ ਬੋਰਡ ਦੇ ਸਕੱਤਰ ਅਤੇ ਰੇਲਵੇ ਬੋਰਡ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੱਜ ਰੇਲ ਭਵਨ ਵਿਖੇ ਰਾਸ਼ਟਰੀ ਝੰਡੇ ਦੇ ਨਾਲ ਆਯੋਜਿਤ 'ਹਰ ਘਰ ਤਿਰੰਗਾ' ਪ੍ਰੋਗਰਾਮ ਵਿੱਚ ਹਿੱਸਾ ਲਿਆ। ਰੇਲਵੇ ਕਰਮਚਾਰੀਆਂ ਵਿੱਚ ਰਾਸ਼ਟਰੀ ਝੰਡੇ ਵੰਡੇ ਗਏ। 'ਹਰ ਘਰ ਤਿਰੰਗਾ' ਅਭਿਆਨ ਵਿੱਚ ਰੇਲਵੇ ਕਰਮਚਾਰੀਆਂ ਦੀ ਵਿਆਪਕ ਭਾਗੀਦਾਰੀ ਦੇਖਣ ਨੂੰ ਮਿਲੀ।


'ਹਰ ਘਰ ਤਿਰੰਗਾ' ਅਭਿਆਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਭਾਰਤ ਦੀ ਆਜ਼ਾਦੀ ਦੀ ਯਾਦ ਵਿੱਚ ਤਿਰੰਗਾ ਘਰ ਲਿਆਉਣ ਅਤੇ ਲਹਿਰਾਉਣ ਲਈ ਉਤਸ਼ਾਹਿਤ ਕਰਨਾ ਹੈ। ਇਹ ਪਹਿਲ ਇਸ ਵਿਚਾਰ ਤੋਂ ਉੱਭਰੀ ਹੈ ਕਿ ਰਾਸ਼ਟਰੀ ਝੰਡੇ ਨਾਲ ਸਾਡਾ ਜੁੜਾਅ ਰਵਾਇਤੀ ਤੌਰ 'ਤੇ ਨਿਜੀ ਨਾ ਹੋ ਕੇ ਰਸਮੀ ਅਤੇ ਸੰਸਥਾਗਤ ਰਿਹਾ ਹੈ। ਝੰਡੇ ਨੂੰ ਘਰ ਲਿਆਉਣਾ ਤਿਰੰਗੇ ਨਾਲ ਨਿਜੀ ਸਬੰਧਾਂ ਦਾ ਪ੍ਰਤੀਕਾਤਮਕ ਕਾਰਜ ਹੈ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਅਭਿਆਨ ਦਾ ਉਦੇਸ਼ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਉਣਾ ਅਤੇ ਭਾਰਤੀ ਰਾਸ਼ਟਰੀ ਝੰਡੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਭਾਰਤੀ ਰੇਲਵੇ ਨੇ 79ਵੇਂ ਸੁਤੰਤਰਤਾ ਦਿਵਸ ਦੇ ਸਮਾਗਾਮ ਵਿੱਚ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ। ਪ੍ਰਮੁੱਖ ਰੇਲਵੇ ਸਟੇਸ਼ਨਾਂ, ਦਫ਼ਤਰਾਂ, ਇਮਾਰਤਾਂ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਰਾਸ਼ਟਰੀ ਝੰਡੇ ਨਾਲ ਸਜਾਇਆ ਗਿਆ ਅਤੇ ਤਿਰੰਗੇ ਨੂੰ ਲਾਈਟਾਂ ਨਾਲ ਜਗਮਗਾ ਦਿੱਤਾ ਗਿਆ। ਸਟੇਸ਼ਨ ਦੀਆਂ ਇਮਾਰਤਾਂ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਅਤੇ ਪ੍ਰਤੀਸ਼ਠਿਤ ਰੇਲਵੇ ਪੁਲਾਂ ‘ਤੇ ਮਾਣ ਨਾਲ ਰਾਸ਼ਟਰੀ ਝੰਡਾ ਲਹਿਰਾ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਵਧਾਇਆ ਗਿਆ ਹੈ। ਅੱਜ ਤਿਰੰਗਾ ਯਾਤਰਾ ਅਤੇ ਕੁਇਜ਼ ਮੁਕਾਬਲਿਆਂ ਵਰਗੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ।
*****
ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2156688)
Visitor Counter : 10