ਨੀਤੀ ਆਯੋਗ
ਅਹਿਮਦਾਬਾਦ ਦੇ ਸਾਇੰਸ ਸਿਟੀ ਵਿੱਚ "ਖੋਜ ਅਤੇ ਵਿਕਾਸ ਵਿੱਚ ਸੁਗਮਤਾ" ਬਾਰੇ 5ਵੀਂ ਖੇਤਰੀ ਸਲਾਹ-ਮਸ਼ਵਰਾ ਬੈਠਕ ਆਯੋਜਿਤ ਕੀਤੀ ਗਈ
Posted On:
14 AUG 2025 11:16AM by PIB Chandigarh
ਨੀਤੀ ਆਯੋਗ ਨੇ 12-13 ਅਗਸਤ 2025 ਨੂੰ ਅਹਿਮਦਾਬਾਦ ਦੇ ਸਾਇੰਸ ਸਿਟੀ ਵਿੱਚ ਗੁਜਰਾਤ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ (GUJCOST) ਦੁਆਰਾ ਆਯੋਜਿਤ 'ਖੋਜ ਅਤੇ ਵਿਕਾਸ ਵਿੱਚ ਸੁਗਮਤਾ' 'ਤੇ ਪੰਜਵੀਂ ਸਲਾਹ-ਮਸ਼ਵਰਾ ਮੀਟਿੰਗ ਦਾ ਆਯੋਜਨ ਕੀਤਾ। ਇਸ ਵਿੱਚ 110 ਤੋਂ ਵੱਧ ਭਾਗੀਦਾਰਾਂ, ਅਕਾਦਮਿਕ ਸੰਸਥਾਵਾਂ ਅਤੇ ਖੋਜ ਸੰਸਥਾਵਾਂ ਦੇ ਮੁਖੀਆਂ ਅਤੇ ਨੀਤੀ ਨਿਰਮਾਤਾਵਾਂ ਨੇ ਖੋਜ ਅਤੇ ਇਨੋਵੇਸ਼ਨ ਨੂੰ ਮਜ਼ਬੂਤ ਕਰਨ ਦੀ ਰਣਨੀਤੀਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦਾ ਉਦੇਸ਼, ਪ੍ਰਕਿਰਿਆਤਮਕ ਰੁਕਾਵਟਾਂ ਨੂੰ ਘਟਾਉਣ, ਗਿਆਨ ਸਰੋਤਾਂ ਤੱਕ ਪਹੁੰਚ ਅਤੇ ਸੰਸਥਾਗਤ ਮੁਕਾਬਲੇਬਾਜ਼ੀ ਨੂੰ ਵਧਾਉਣਾ, ਟ੍ਰਾਂਸਲੈਸ਼ਨਲ ਰਿਸਰਚ 'ਤੇ ਵਧੇਰੇ ਜ਼ੋਰ ਦੇਣ ਅਤੇ ਦੇਸ਼ ਵਿੱਚ ਖੋਜ ਅਤੇ ਵਿਕਾਸ ਲਈ ਇੱਕ ਵਧੇਰੇ ਸਮਰੱਥ ਵਾਤਾਵਰਣ ਨੂੰ ਉਤਸ਼ਾਹਿਤ ਕਰਨ 'ਤੇ ਆਮ ਸਹਿਮਤੀ ਬਣਾਉਣਾ ਸੀ।

ਮੀਟਿੰਗ ਦੀ ਸ਼ੁਰੂਆਤ GUJCOST ਦੇ ਸਲਾਹਕਾਰ ਅਤੇ ਮੈਂਬਰ ਸਕੱਤਰ ਡਾ. ਨਰੋਤਮ ਸਾਹੂ ਦੇ ਸਵਾਗਤੀ ਭਾਸ਼ਣ ਨਾਲ ਹੋਈ। ਨੀਤੀ ਆਯੋਗ ਦੇ ਸੀਨੀਅਰ ਸਲਾਹਕਾਰ, ਪ੍ਰੋ. ਵਿਵੇਕ ਕੁਮਾਰ ਸਿੰਘ ਨੇ ਭਾਰਤ ਵਿੱਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਢਾਂਚਾਗਤ ਸੁਧਾਰਾਂ, ਸਖ਼ਤ ਨਿਯਮਾਂ ਅਤੇ ਮਜ਼ਬੂਤ ਸੰਸਥਾਗਤ ਢਾਂਚੇ ਦੀ ਜ਼ਰੂਰਤ 'ਤੇ ਚਾਨਣਾ ਪਾਇਆ । ਰਾਜ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਆਈਏਐੱਸ ਸ਼੍ਰੀਮਤੀ ਪੀ. ਭਾਰਤੀ ਨੇ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਇੱਕ ਮਜ਼ਬੂਤ ਖੋਜ ਵਿਵਸਥਾ ਦੇ ਨਿਰਮਾਣ ਲਈ ਪ੍ਰਤੀਬੱਧਤਾ ਵਿਅਕਤ ਕੀਤੀ।
ਐੱਸਏਸੀ-ਇਸਰੋ ਨੇ ਡਾਇਰੈਕਟਰ ਡਾ. ਨੀਲੇਸ਼ ਦੇਸਾਈ ਨੇ 'ਰਾਸ਼ਟਰੀ ਪੁਲਾੜ ਦਿਵਸ' ਲਈ 12-ਦਿਨਾਂ ਦੇ ਪੁਲਾੜ ਵਿਗਿਆਨ ਆਊਟਰੀਚ ਪ੍ਰੋਗਰਾਮ ਦਾ ਐਲਾਨ ਕੀਤਾ ਅਤੇ ਇੱਕ ਸੁਚਾਰੂ ਖੋਜ ਅਤੇ ਵਿਕਾਸ ਵਾਤਾਵਰਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸੀਐੱਸਆਈਆਰ ਨੇ ਸਾਬਕਾ ਡਾਇਰੈਕਟਰ ਜਨਰਲ ਡਾ. ਆਰਏ ਮਾਸ਼ੇਲਕਰ ਨੇ ਆਪਣੇ ਮੁੱਖ ਭਾਸ਼ਣ ਵਿੱਚ ਖੋਜ ਅਤੇ ਵਿਕਾਸ ਦ੍ਰਿਸ਼ ਦਾ ਮੁਲਾਂਕਣ ਕੀਤਾ, ਪ੍ਰਮੁੱਖ ਪਾੜੇ ਦੀ ਪਹਿਚਾਣ ਕੀਤੀ ਅਤੇ ਪ੍ਰਗਤੀ ਲਈ ਕਾਰਵਾਈਯੋਗ ਰਣਨੀਤੀਆਂ ਦੇ ਸੁਝਾਅ ਦਿੱਤੇ।
ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਸਾਰਸਵਤ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਦੇਸ਼ ਦੇ ਖੋਜ ਸੰਸਥਾਵਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਸੰਸਥਾਵਾਂ ਵਿੱਚ ਬਦਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉੱਚ-ਪ੍ਰਭਾਵੀ ਖੋਜ ਸੱਭਿਆਚਾਰ ਨੂੰ ਸਮਰੱਥ ਬਣਾਉਣ ਲਈ ਸੰਸਥਾਗਤ ਮਿਆਰਾਂ, ਪਾਲਣਾ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਅਕਾਦਮਿਕ ਅਤੇ ਉਦਯੋਗ ਜਗਤ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਖੋਜ ਦੇ ਖੇਤਰ ਵਿੱਚ ਟਕਰਾਅ ਨੂੰ ਘੱਟ ਕਰਨ ਰਾਸ਼ਟਰੀ ਵਿਗਿਆਨਕ ਟੀਚਿਆਂ ਨੂੰ ਅੱਗੇ ਵਧਾਉਣ ਅਤੇ ਮਹੱਤਵਪੂਰਨ ਟੈਕਨੋਲੋਜੀ ਖੇਤਰਾਂ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੈ।
ਇਸ ਦੋ-ਦਿਨਾਂ ਸਲਾਹ-ਮਸ਼ਵਰੇ ਮੀਟਿੰਗ ਵਿੱਚ ਖੋਜ ਅਤੇ ਵਿਕਾਸ ਪ੍ਰਣਾਲੀ ਨੂੰ ਮਜ਼ਬੂਤ ਕਰਨ, ਫੰਡਿੰਗ ਅਤੇ ਰੈਗੂਲੇਟਰੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਗਿਆਨ ਸਰੋਤਾਂ ਤੱਕ ਪਹੁੰਚ ਨੂੰ ਸੁਧਾਰ ਜਿਹੇ ਪ੍ਰਮੁੱਖ ਵਿਸ਼ਿਆਂ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਚਰਚਾਵਾਂ ਮੌਜੂਦਾ ਸੰਸਥਾਗਤ ਢਾਂਚੇ ਅਤੇ ਪ੍ਰਕਿਰਿਆਵਾਂ ਨੂੰ ਸਮਝਣ, ਕਮੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਰਣਨੀਤੀਆਂ ਦੀ ਖੋਜ 'ਤੇ ਕੇਂਦ੍ਰਿਤ ਰਹੀਂ, ਜਿਸ ਵਿੱਚ ਪ੍ਰਸ਼ਾਸਕੀ ਤੇਜ਼ੀ ਅਤੇ ਰੈਗੂਲੇਟਰੀ ਜਵਾਬਦੇਹੀ 'ਤੇ ਜ਼ੋਰ ਦਿੱਤਾ ਗਿਆ ਸੀ। ਭਾਗੀਦਾਰਾਂ ਨੇ ਸੁਚਾਰੂ ਫੰਡਿੰਗ ਵਿਧੀਆਂ, ਮਜ਼ਬੂਤ ਖੋਜ ਇਨਫ੍ਰਾਸਟ੍ਰਕਚਰ ਅਤੇ ਸਰਲ ਰੈਗੂਲੇਟਰੀ ਪ੍ਰਕਿਰਿਆਵਾਂ ਸਮੇਤ ਪ੍ਰਮੁੱਖ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੀ ਮਹੱਤਵਪੂਰਨ ਜ਼ਰੂਰਤ 'ਤੇ ਜ਼ੋਰ ਦਿੱਤਾ।
ਸਲਾਹ-ਮਸ਼ਵਰਾ ਮੀਟਿੰਗ ਵਿੱਚ ਨੀਤੀ ਆਯੋਗ ਦੀ ਆਲਮੀ ਪੱਧਰ 'ਤੇ ਪ੍ਰਤੀਯੋਗੀ ਅਤੇ ਇਨੋਵੇਸ਼ਨ-ਅਧਾਰਿਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਪ੍ਰਤੀਬੱਧਤਾ ਵਿਅਕਤ ਕੀਤੀ ਗਈ। ਚਰਚਾਵਾਂ ਵਿੱਚ ਵਿਅਕਤ ਕੀਤੇ ਗਏ ਵਿਚਾਰ ਅਤੇ ਸੁਝਾਅ, ਦੇਸ਼ ਵਿੱਚ ਖੋਜ ਅਤੇ ਵਿਕਾਸ ਨੂੰ ਸਰਲ ਬਣਾਉਣ ਲਈ ਰਾਸ਼ਟਰੀ ਰਣਨੀਤੀ ਦੇ ਵਿਕਾਸ ਕਰਨ ਵਿੱਚ ਸਹਾਇਕ ਹੋਣਗੇ, ਇਸ ਨਾਲ ਦੇਸ਼ ਖੋਜਕਰਤਾਵਾਂ, ਇਨੋਵੇਟਰਸ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਇੱਕ ਵਧੇਰੇ ਆਕਰਸ਼ਕ ਡੈਸਟੀਨੇਸ਼ਨ ਵਜੋਂ ਸਥਾਪਤ ਹੋਵੇਗਾ।
***
ਐੱਮਜੇਪੀਐੱਸ/ਐੱਸਆਰ
(Release ID: 2156581)