ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਸੰਸਦੀ ਹਲਕੇ ਵਿਦਿਸ਼ਾ-ਰਾਏਸੇਨ ਵਿੱਚ ਤਿਰੰਗਾ ਯਾਤਰਾ - ਸਵਦੇਸ਼ੀ ਮਾਰਚ ਕੱਢੀ, ਸਵੈ-ਸਹਾਇਤਾ ਸਮੂਹਾਂ ਦੀਆਂ ਭੈਣਾਂ ਨਾਲ ਰਕਸ਼ਾ ਬੰਧਨ ਮਨਾਇਆ


ਸਾਡਾ ਮਾਣ ਤਿਰੰਗਾ, ਸਾਡੀ ਸ਼ਾਨ ਤਿਰੰਗਾ, ਸਾਡਾ ਅਭਿਮਾਨ ਤਿਰੰਗਾ: ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ

ਭੈਣਾਂ ਹੁਣ ਲਖਪਤੀ ਦੀਦੀ ਦੇ ਨਾਲ-ਨਾਲ ਕਰੋੜਪਤੀ ਦੀਦੀਆਂ ਬਣਨਗੀਆਂ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਕੇਂਦਰੀ ਖੇਤੀਬਾੜੀ ਮੰਤਰੀ ਨੇ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦਾ ਸੱਦਾ ਦਿੱਤਾ

ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਸਾਡਾ ਹੈ ਅਤੇ ਹਮੇਸ਼ਾ ਸਾਡਾ ਹੀ ਰਹੇਗਾ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

Posted On: 13 AUG 2025 7:58PM by PIB Chandigarh

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਆਪਣੇ ਸੰਸਦੀ ਹਲਕੇ ਵਿਦਿਸ਼ਾ-ਰਾਏਸੇਨ ਵਿੱਚ ਤਿਰੰਗਾ ਯਾਤਰਾ ਅਤੇ ਸਵਦੇਸ਼ੀ ਮਾਰਚ ਕੱਢੀ। ਯਾਤਰਾ ਤੋਂ ਪਹਿਲਾਂ, ਸ਼੍ਰੀ ਸ਼ਿਵਰਾਜ ਸਿੰਘ ਨੇ ਵਿਦਿਸ਼ਾ ਵਿੱਚ ਸਵੈ-ਸਹਾਇਤਾ ਸਮੂਹ ਦੀਆਂ ਭੈਣਾਂ ਨਾਲ ਰਕਸ਼ਾ ਬੰਧਨ ਵੀ ਮਨਾਇਆ। ਤਿਰੰਗਾ ਯਾਤਰਾ ਅਤੇ ਸਵਦੇਸ਼ੀ ਮਾਰਚ ਵਿਦਿਸ਼ਾ ਦੇ ਮਾਧਵਗੰਜ ਚੌਕ ਤੋਂ ਸ਼ੁਰੂ ਹੋ ਕੇ ਰਾਏਸੇਨ ਦੇ ਮਹਾਮਾਇਆ ਚੌਕ 'ਤੇ ਸਮਾਪਤ ਹੋਇਆ। ਸ਼੍ਰੀ ਸ਼ਿਵਰਾਜ ਸਿੰਘ ਨੇ ਆਮ ਲੋਕਾਂ ਨੂੰ ਆਜ਼ਾਦੀ ਦਿਵਸ 'ਤੇ ਆਪਣੇ ਘਰਾਂ 'ਤੇ ਝੰਡਾ ਲਹਿਰਾਉਣ ਦੀ ਅਪੀਲ ਵੀ ਕੀਤੀ ਅਤੇ ਸਵਦੇਸ਼ੀ ਨੂੰ ਅਪਣਾਉਣ ਦਾ ਪ੍ਰਣ ਲਿਆ। ਇਸ ਦੌਰਾਨ, ਉਨ੍ਹਾਂ ਕਿਹਾ ਕਿ ਸਾਡਾ ਰਾਸ਼ਟਰੀ ਝੰਡਾ ਦੇਸ਼ ਦਾ ਮਾਣ ਅਤੇ ਸਨਮਾਨ ਹੈ। ਆਜ਼ਾਦੀ ਸੰਗ੍ਰਾਮ ਵਿੱਚ, ਲੱਖਾਂ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਿਰੰਗਾ ਫੜ ਕੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਅਤੇ ਹੁਣ ਆਜ਼ਾਦੀ ਦਿਵਸ ਫਿਰ ਆ ਰਿਹਾ ਹੈ, ਸਾਡਾ ਰਾਸ਼ਟਰੀ ਤਿਉਹਾਰ... ਭੈਣੋ ਅਤੇ ਭਰਾਵੋ, ਆਓ ਅਸੀਂ ਆਪਣੇ ਰਾਸ਼ਟਰੀ ਤਿਉਹਾਰ ਨੂੰ ਧੂਮਧਾਮ ਨਾਲ ਮਨਾਈਏ ਅਤੇ ਆਪਣੇ ਘਰਾਂ 'ਤੇ ਵੀ ਤਿਰੰਗਾ ਲਹਿਰਾਈਏ।

 

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਦਿਸ਼ਾ ਵਿੱਚ ਸਵੈ-ਸਹਾਇਤਾ ਸਮੂਹ ਦੀਆਂ ਭੈਣਾਂ ਨਾਲ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਅਤੇ ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਰਕਸ਼ਾ ਬੰਧਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਚੌਹਾਨ ਨੇ ਕਿਹਾ ਕਿ ਅੱਜ ਭੈਣਾਂ ਨੇ ਮੇਰੇ ਗੁੱਟ 'ਤੇ ਰੱਖੜੀ ਬੰਨ੍ਹੀ ਹੈ, ਜੋ ਕਿ ਪਿਆਰ, ਸਨੇਹ ਅਤੇ ਨੇੜਤਾ ਦਾ ਧਾਗਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਲਖਪਤੀ ਦੀਦੀ ਅਭਿਆਨ ਚੱਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦਾ ਪ੍ਰਣ ਲਿਆ ਹੈ, ਜਿਨ੍ਹਾਂ ਵਿੱਚੋਂ ਲਗਭਗ 2 ਕਰੋੜ ਲਖਪਤੀ ਦੀਦੀਆਂ ਬਣਨ ਜਾ ਰਹੀਆਂ ਹਨ, ਅਤੇ ਸਮੇਂ ਤੋਂ ਪਹਿਲਾਂ ਅਸੀਂ 3 ਕਰੋੜ ਦੀਦੀਆਂ ਨੂੰ ਲਖਪਤੀ ਦੀਦੀਆਂ ਬਣਾਵਾਂਗੇ। ਅਤੇ ਜੋ ਲਖਪਤੀ ਦੀਦੀਆਂ ਬਣ ਗਈਆਂ ਹਨ, ਅਸੀਂ ਉਨ੍ਹਾਂ ਨੂੰ ਕਰੋੜਪਤੀ ਦੀਦੀਆਂ ਬਣਾਵਾਂਗੇ। ਕਰੋੜਪਤੀ ਦੀਦੀ ਦਾ ਅਰਥ ਹੈ ਜਿਸ ਦੀ ਆਮਦਨ 10 ਲੱਖ ਹੈ, ਅਸੀਂ ਇਸ ਪ੍ਰਣ ਨੂੰ ਵੀ ਪੂਰਾ ਕਰਾਂਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਅਸੀਂ ਵਿਕਸਿਤ ਭਾਰਤ ਦੇ ਵਿਸ਼ਾਲ ਸੰਕਲਪ ਨੂੰ ਹਕੀਕਤ ਵਿੱਚ ਬਦਲਣ ਅਤੇ ਭੈਣਾਂ ਨੂੰ ਲਖਪਤੀ ਦੀਦੀਆਂ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।


 

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਤਿਰੰਗਾ ਯਾਤਰਾ, ਸਵਦੇਸ਼ੀ ਮਾਰਚ ਅਤੇ ਰਕਸ਼ਾ ਬੰਧਨ ਪ੍ਰੋਗਰਾਮ ਵਿੱਚ ਸਵੈ-ਸਹਾਇਤਾ ਸਮੂਹਾਂ ਦੀਆਂ ਭੈਣਾਂ ਨਾਲ ਭੈਣਾਂ ਅਤੇ ਆਮ ਲੋਕਾਂ ਨੂੰ ਸਵਦੇਸ਼ੀ ਅਪਣਾਉਣ ਦਾ ਪ੍ਰਣ ਕਰਵਾਇਆ। ਇਸ ਦੌਰਾਨ, ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ, ਅਸੀਂ ਸਾਰੇ ਇਹ ਪ੍ਰਣ ਕਰਾਂਗੇ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਜੋ ਵੀ ਚਾਹੀਦਾ ਹੈ, ਅਸੀਂ ਸਿਰਫ਼ ਆਪਣੇ ਦੇਸ਼ ਵਿੱਚ ਬਣਿਆ ਹੀ ਖਰੀਦਾਂਗੇ ਜਾਂ ਅਸੀਂ ਸਿਰਫ਼ ਆਪਣੇ ਸਵੈ-ਸਹਾਇਤਾ ਸਮੂਹਾਂ ਵਿੱਚ ਬਣੀਆਂ ਚੀਜ਼ਾਂ ਹੀ ਖਰੀਦਾਂਗੇ। ਅਸੀਂ ਵਿਦੇਸ਼ੀ ਸਮਾਨ ਨਹੀਂ ਖਰੀਦਾਂਗੇ ਤਾਂ ਜੋ ਸਾਡੇ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ। ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੋਵੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਦੇਸ਼ੀ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਤੁਸੀਂ ਵੀ, ਜੋ ਵੀ ਸਾਡੇ ਘਰ ਆਉਂਦਾ ਹੈ, ਚਾਹੇ ਉਹ ਭੋਜਨ ਹੋਵੇ, ਕੱਪੜੇ ਹੋਣ, ਤੇਲ ਹੋਵੇ, ਸਾਬਣ ਹੋਵੇ, ਸ਼ੈਂਪੂ ਹੋਵੇ, ਕੁਝ ਵੀ ਹੋਵੇ, ਅਸੀਂ ਸਿਰਫ਼ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਹੀ ਖਰੀਦਾਂਗੇ। ਸ਼੍ਰੀ ਚੌਹਾਨ ਨੇ ਪ੍ਰਣ ਲੈਂਦੇ ਹੋਏ ਕਿਹਾ ਕਿ, ਮੈਂ ਕਹਾਂਗਾ, ਤੁਸੀਂ ਇਸ ਨੂੰ ਦੁਹਰਾਓ.. ਮੈਂ ਪ੍ਰਣ ਲੈਂਦਾ ਹਾਂ ਕਿ, ਮੈਂ ਆਪਣੀ ਜ਼ਿੰਦਗੀ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜੋ ਸਿਰਫ਼ ਆਪਣੇ ਦੇਸ਼ ਵਿੱਚ ਬਣੀਆਂ ਹੋਣਗੀਆਂ, ਹੀ ਖਰੀਦਾਂਗਾ। ਮੈਂ ਆਪਣੇ ਆਲੇ-ਦੁਆਲੇ, ਪਰਿਵਾਰ ਵਿੱਚ ਅਤੇ ਪਿੰਡ ਵਿੱਚ ਹਰ ਕਿਸੇ ਨੂੰ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਖਰੀਦਣ ਲਈ ਪ੍ਰੇਰਿਤ ਕਰਾਂਗਾ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ, ਸਾਡਾ ਮਾਣ ਤਿਰੰਗਾ ਹੈ, ਸਾਡੀ ਸ਼ਾਨ ਤਿਰੰਗਾ ਹੈ, ਸਾਡਾ ਅਭਿਮਾਨ ਤਿਰੰਗਾ ਹੈ। ‘ਝੰਡਾ ਉੰਚਾ ਰਹੇ ਹਮਾਰਾ, ਵਿਜਈ ਵਿਸ਼ਵ ਤਿਰੰਗਾ ਪਿਆਰਾ’। ਇਸ ਦੀ ਸ਼ਾਨ ਨਹੀਂ ਜਾਣੀ ਚਾਹੀਦੀ, ਭਾਵੇਂ ਜਾਨ ਹੀ ਚਲੀ ਜਾਏ। ਇਹ ਨਾਅਰੇ ਲਗਾਉਂਦੇ ਹੋਏ ਲੱਖਾਂ ਇਨਕਲਾਬੀ ਮੁਸਕਰਾਉਂਦੇ ਹੋਏ ਸ਼ਹੀਦ ਹੋ ਗਏ। ਅੰਗ੍ਰੇਜ਼ਾਂ ਨੇ ਇਹ ਆਜ਼ਾਦੀ ਚਾਂਦੀ ਦੀ ਥਾਲੀ ਵਿੱਚ ਨਹੀਂ ਦਿੱਤੀ। ਹਜ਼ਾਰਾਂ ਇਨਕਲਾਬੀ ਸਾਥੀ ਮੁਸਕਰਾਉਂਦੇ ਹੋਏ ਫਾਂਸੀ ਦੇ ਤਖ਼ਤੇ 'ਤੇ ਚੜ੍ਹ ਗਏ। ਉਨ੍ਹਾਂ ਦੇ ਇੱਕ ਹੱਥ ਵਿੱਚ ਗੀਤਾ ਸੀ, ਅਤੇ ਉਹ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਲਗਾਉਂਦੇ ਸਨ ਅਤੇ ਨਾਲ ਹੀ ਪ੍ਰਾਰਥਨਾ ਕਰਦੇ ਸਨ ਕਿ ਜੀਵਨ ਅਤੇ ਮੌਤ ਦੁਬਾਰਾ ਇਸੇ ਧਰਤੀ 'ਤੇ ਹੋਵੇ। 

 

 

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਸਿੰਧੂ ਜਲ ਸੰਧੀ ਹੁਣ ਕੋਈ ਮੁੱਦਾ ਨਹੀਂ ਰਿਹਾ, ਮੁੱਦਾ ਹੈ ਪਾਕਿ ਕਬਜ਼ੇ ਵਾਲਾ ਕਸ਼ਮੀਰ, ਇਹ ਸਾਡਾ ਹੈ ਅਤੇ ਸਾਡਾ ਹੀ ਰਹੇਗਾ। ਸ਼੍ਰੀ ਚੌਹਾਨ ਦੀ ਤਿਰੰਗਾ ਯਾਤਰਾ ਅਤੇ ਸਵਦੇਸ਼ੀ ਮਾਰਚ ਵਿਦਿਸ਼ਾ ਦੇ ਮਾਧਵਗੰਜ ਚੌਕ ਤੋਂ ਸ਼ੁਰੂ ਹੋ ਕੇ ਰਾਏਸੇਨ ਦੇ ਮਹਾਮਾਇਆ ਚੌਕ 'ਤੇ ਸਮਾਪਤ ਹੋਈ। ਇਸ ਤਿਰੰਗਾ ਯਾਤਰਾ ਅਤੇ ਸਵਦੇਸ਼ੀ ਮਾਰਚ ਵਿੱਚ ਭਾਰੀ ਭੀੜ ਨੇ ਹਿੱਸਾ ਲਿਆ।

*****

ਆਰਸੀ/ਕੇਐੱਸਆਰ/ਏਆਰ


(Release ID: 2156344)