ਸੱਭਿਆਚਾਰ ਮੰਤਰਾਲਾ
azadi ka amrit mahotsav

ਹਰ ਘਰ ਤਿਰੰਗਾ ਬਾਈਕ ਰੈਲੀ ਭਾਰਤ ਦੀ ਅੰਮ੍ਰਿਤ ਕਾਲ ਦੀ ਯਾਤਰਾ ਨੂੰ ਪ੍ਰਦਰਸ਼ਿਤ ਕਰਦੀ ਹੈ: ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ


ਸੁਤੰਤਰਤਾ ਦਿਵਸ ਸਮਾਰੋਹ ਤੋਂ ਪਹਿਲਾਂ ਦਿੱਲੀ ਵਿੱਚ ਹਰ ਘਰ ਤਿਰੰਗਾ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾਈ ਗਈ

ਕੇਂਦਰੀ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਅਤੇ ਸਾਂਸਦਾਂ ਨੇ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਨੂੰ ਉਤਸਾਹਿਤ ਕਰਨ ਵਾਲੀ ਰੈਲੀ ਦੀ ਅਗਵਾਈ ਕੀਤੀ

Posted On: 12 AUG 2025 6:37PM by PIB Chandigarh

ਸੁਤੰਤਰਤਾ ਦਿਵਸ ਸਮਾਰੋਹ ਦੀ ਸ਼ੁਰੂਆਤ ਹੋਣ ਦੇ ਜਸ਼ਨ ‘ਤੇ ਮੰਗਲਵਾਰ ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਤੋਂ ਇੱਕ ਸ਼ਾਨਦਾਰ ‘ਹਰ ਘਰ ਤਿਰੰਗਾ ਬਾਈਕ ਰੈਲੀ’ ਨੂੰ ਹਰੀ ਝੰਡੀ ਦਿਖਾਈ ਗਈ। ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜ਼ੂ, ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਅਤੇ ਕਈ ਸਾਂਸਦਾਂ ਨੇ ਇਸ ਦੇਸ਼ ਪ੍ਰੇਮ ਨਾਲ ਭਰੇ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਭੀੜ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਤਿਰੰਗੇ ਨੂੰ ਏਕਤਾ ਦੀ ਸ਼ਕਤੀ ਦੱਸਿਆ ਜੋ ਕਿ ਨਾਗਰਿਕਾਂ ਨੂੰ ਰਾਸ਼ਟਰ ਦੇ ਲਈ ਦਿੱਤੇ ਗਏ ਬਲੀਦਾਨਾਂ ਦੀ ਯਾਦ ਦਿਲਾਉਂਦਾ ਹੈ। ਉਨ੍ਹਾਂ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਕਲਪਨਾ ਇਹ ਅਭਿਆਨ ਅਤੇ ਉਤਸਵ, ਪੂਰੇ ਦੇਸ਼ ਵਿੱਚ, ਖਾਸ ਕਰਕੇ ਆਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਤੋਂ ਬਾਅਦ, ਉਤਸ਼ਾਹ ਦੀ ਲਹਿਰ ਫੈਲਾ ਰਿਹਾ ਹੈ।”

ਕੇਂਦਰੀ ਮੰਤਰੀ ਨੇ ਏਕਤਾ ਅਤੇ ਬਲੀਦਾਨ ਦੇ ਪ੍ਰਤੀਕ ਵਜੋਂ ਤਿਰੰਗੇ ਦੇ ਚਿਰਸਥਾਈ ਪ੍ਰਤੀਕਵਾਦ ‘ਤੇ ਜ਼ੋਰ ਦਿੱਤਾ। ਆਪ੍ਰੇਸ਼ਨ ਸਿੰਦੂਰ ਤੋਂ ਆਏ ਉਤਸ਼ਾਹ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਅਦੁੱਤੀ ਉਤਸ਼ਾਹ ਅਤੇ ਗੌਰਵ ਦੇ ਵਾਤਾਵਰਣ ਵਿੱਚ ਡੁੱਬਿਆ ਹੋਇਆ ਹੈ- ਜੋ ਹਥਿਆਰਬੰਦ ਬਲਾਂ ਦੇ ਪਰਾਕ੍ਰਮ ਅਤੇ ਭਾਰਤ ਦੇ ਪ੍ਰਤੀ ਡੂੰਘੇ ਸਮੂਹਿਕ ਪਿਆਰ, ਦੋਵਾਂ ਦਾ ਉਤਸਵ ਮਨਾ ਰਿਹਾ ਹੈ।                              

ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਲਪਨਾ ਵਾਲਾ ਆਧੁਨਿਕ “ਅਭਿਆਨ ਅਤੇ ਉਤਸਵ”  ਹਰ ਘਰ ਤਿਰੰਗਾ ਪਹਿਲ ਦੇ ਜ਼ਰੀਏ ਇੱਕ ਜਨ ਅੰਦੋਲਨ ਵਿੱਚ ਵਿਕਸਿਤ ਹੋ ਗਿਆ ਹੈ, ਜਿਸ ਨਾਲ ਇੱਕ ਭਾਵਨਾ ਜੋ ਡੂੰਘਾਈ ਨਾਲ ਗੂੰਜਦੀ ਹੈ ਕਿਉਂਕਿ ਭਾਰਤ ਸਵੈ-ਵਿਸ਼ਵਾਸ ਨਾਲ ਵਿਕਸਿਤ ਭਾਰਤ ਬਣਨ ਦੇ ਮਾਰਗ ‘ਤੇ ਆਪਣੇ ਅੰਮ੍ਰਿਤ ਕਾਲ ਵਿੱਚ ਅੱਗੇ ਵਧ ਰਿਹਾ ਹੈ।                                    

ਮੁੱਖ ਮੰਤਰੀ ਰੇਖਾ ਗੁਪਤਾ ਨੇ ਏਕਤਾ ਅਤੇ ਗੌਰਵ ਦੀ ਭਾਵਨਾ ਨੂੰ ਦਹੁਰਾਉਂਦੇ ਹੋਏ ਕਿਹਾ: “ਭਾਰਤ ਮਾਂ ਕੀ ਜੈ”, ਦੇ ਨਾਅਰਿਆਂ ਦੇ ਨਾਲ, ਤਿਰੰਗੇ ਲਈ ਹਜ਼ਾਰਾਂ ਬਾਈਕ ਸਵਾਰ ਅੱਜ ਨਿਕਲ ਪਏ। ਸਾਡੇ ਸਾਂਸਦਾਂ ਤੋਂ ਲੈ ਕੇ ਸੈਨਿਕਾਂ ਤੱਕ , ਦੇਸ਼ਭਗਤੀ ਦੀ ਭਾਵਨਾ ਹਵਾ ਵਿੱਚ ਹੈ। ਮੈਂ ਇਸ ਰਾਸ਼ਟਰੀ ਪਰਵ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਪ੍ਰਗਟ ਕਰਦੀ ਹਾਂ।”

ਭਾਰਤੀ ਝੰਡਿਆਂ ਦੇ ਸਾਗਰ ਅਤੇ “ਭਾਰਤ ਮਾਂ ਕੀ ਜੈ” ਦੇ ਨਾਅਰੇ ਨਾਲ ਸਜੀ ਇਸ ਰੈਲੀ ਨੇ, ਰਾਸ਼ਟਰੀ ਰਾਜਧਾਨੀ ਵਿੱਚ ਦੇਸ਼ਭਗਤੀ ਅਤੇ ਏਕਤਾ ਦੀ ਭਾਵਨਾ ਨੂੰ ਦਰਸਾਉਂਦੇ ਹੋਏ ਇੱਕ ਅਦਭੁੱਤ ਅਤੇ ਭਾਵਨਾਤਮਕ ਤੌਰ ‘ਤੇ ਗੂੰਜਦੀ ਯਾਤਰਾ ਦਾ ਚਿਤਰਣ ਕੀਤਾ। 

ਚੱਲ ਰਹੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ, ਨਾਗਰਿਕਾਂ ਨੂੰ 13 ਤੋਂ 15 ਅਗਸਤ ਦੇ ਦਰਮਿਆਨ ਆਪਣੇ ਘਰਾਂ ਅਤੇ ਕਾਰਜਸਥਲਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਵਰ੍ਹੇ ਦੇ ਅਭਿਆਨ ਵਿੱਚ “ਸਵੱਛਤਾ ਹੀ ਸੇਵਾ ਹੈ” ਪਹਿਲ ਦੇ ਤਹਿਤ ਸਵੱਛਤਾ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਰਾਸ਼ਟਰੀ ਗੌਰਵ ਅਤੇ ਨਾਗਰਿਕ ਜ਼ਿੰਮੇਦਾਰੀ ਦੋਨਾਂ ਨੂੰ ਪ੍ਰੋਤਸਾਹਨ ਮਿਲੇਗਾ। 

************

ਸੁਨੀਲ ਕੁਮਾਰ ਤਿਵਾਰੀ 

pibculture[at]gmail[dot]com


(Release ID: 2156121)