ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਬੀਐੱਸਐੱਨਐੱਲ ਨੇ ਐਰਿਕਸਨ, ਕੁਆਲਕੌਮ, ਸਿਸਕੋ ਅਤੇ ਨੋਕੀਆ ਦੇ ਸਹਿਯੋਗ ਨਾਲ ਬੀਆਰਬੀਆਰਏਆਈਟੀਟੀ ਜਬਲਪੁਰ ਵਿਖੇ 5ਜੀ, ਏਆਈ, ਸਾਈਬਰ ਸੁਰੱਖਿਆ ਅਤੇ ਨੈੱਟਵਰਕਿੰਗ ਵਿੱਚ ਉਦਯੋਗ-ਅਧਾਰਿਤ ਡਿਜੀਟਲ ਕੌਸ਼ਲ ਲਾਂਚ ਕੀਤਾ


ਨੈਸ਼ਨਲ ਟੈਲੀਕੌਮ ਖੋਜ ਅਤੇ ਵਿਕਾਸ ਅਤੇ ਕੌਸ਼ਲ ਵਿਕਾਸ ਕੇਂਦਰ - ਟੈਲੀਕੌਮ ਇਨੋਵੇਸ਼ਨ, ਰਿਸਰਚ ਅਤੇ ਟ੍ਰੇਨਿੰਗ ਸੈਂਟਰ ਬਣਾਉਣ ਦੀ ਦਿਸ਼ਾ ਵੱਲ ਇੱਕ ਕਦਮ

ਟੈਲੀਕੌਮ ਇਨੋਵੇਸ਼ਨ, ਰਿਸਰਚ ਅਤੇ ਟ੍ਰੇਨਿੰਗ ਸੈਂਟਰ ਗਲੋਬਲ ਟੈਕਨੋਲੋਜੀ ਸਾਂਝੇਦਾਰਾਂ ਨਾਲ ਉੱਨਤ ਸੰਚਾਰ, 6ਜੀ, 5ਜੀ, ਏਆਈ ਅਤੇ ਸਾਈਬਰ ਸੁਰੱਖਿਆ ਟ੍ਰੇਨਿੰਗ ਲਈ ਉੱਤਮਤਾ ਕੇਂਦਰ ਵਜੋਂ ਉਭਰੇਗਾ

"ਸਥਾਨਕ ਤੋਂ ਗਲੋਬਲ ਤੱਕ - ਭਾਰਤ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆ ਲਈ ਬਣੇਗਾ। ਜਬਲਪੁਰ ਇਸ ਪਰਿਵਰਤਨ ਦੇ ਕੇਂਦਰ ਵਿੱਚ ਹੋਵੇਗਾ": ਸ਼੍ਰੀ ਜਯੋਤਿਰਾਦਿਤਿਆ ਐੱਮ. ਸਿੰਧੀਆ

ਇਸ ਪਹਿਲ ਦਾ ਉਦੇਸ਼ ਆਤਮਨਿਰਭਰ ਭਾਰਤ ਮਿਸ਼ਨ ਦਾ ਸਮਰਥਨ ਕਰਦੇ ਹੋਏ ਉਦਯੋਗ ਲਈ ਤਿਆਰ ਕੁਸ਼ਲ ਪ੍ਰਤਿਭਾਵਾਂ ਪੈਦਾ ਕਰਨਾ ਹੈ

Posted On: 11 AUG 2025 3:10PM by PIB Chandigarh

ਉਦਯੋਗ ਲਈ ਤਿਆਰ ਹੁਨਰਮੰਦ ਮਨੁੱਖੀ ਸ਼ਕਤੀ ਪੈਦਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਵਜੋਂ, ਭਾਰਤ ਸੰਚਾਰ ਨਿਗਮ ਲਿਮਿਟਿਡ (BSNL) ਨੇ ਕੇਂਦਰੀ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ, ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਦੀ ਮੌਜੂਦਗੀ ਵਿੱਚ ਅੱਜ ਚਾਰ ਗਲੋਬਲ ਟੈਕਨੋਲੋਜੀ ਦਿੱਗਜਾਂ, ਐਰਿਕਸਨ ਇੰਡੀਆ ਪ੍ਰਾਈਵੇਟ ਲਿਮਿਟਿਡ, ਕੁਆਲਕਾਮ ਟੈਕਨੋਲੋਜੀਜ਼ ਇੰਕ., ਸਿਸਕੋ ਸਿਸਟਮਜ਼, ਅਤੇ ਨੋਕੀਆ ਸੌਲਿਊਸ਼ਨਜ਼ ਐਂਡ ਨੈੱਟਵਰਕਸ ਇੰਡੀਆ ਪ੍ਰਾਈਵੇਟ ਲਿਮਿਟਿਡ ਨਾਲ ਰਣਨੀਤਕ ਸਮਝੌਤਾ ਪੱਤਰ (MoU) 'ਤੇ ਹਸਤਾਖਰ ਕੀਤੇ।

ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਤੇਜ਼ ਕਰਨ ਅਤੇ ਕੁਸ਼ਲ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਇਹ ਸਾਂਝੇਦਾਰੀਆਂ ਜਬਲਪੁਰ ਵਿੱਚ ਬੀਐੱਸਐੱਨਐੱਲ ਦੇ ਅਪੈਕਸ ਟ੍ਰੇਨਿੰਗ ਸੰਸਥਾਨ, ਭਾਰਤ ਰਤਨ ਭੀਮ ਰਾਓ ਅੰਬੇਡਕਰ ਇੰਸਟੀਟਿਊਟ ਆਫ਼ ਟੈਲੀਕੌਮ ਟ੍ਰੇਨਿੰਗ (BRBRAITT) ਵਿਖੇ 5ਜੀ, ਏਆਈ/ਐੱਮਐੱਲ, ਨੈੱਟਵਰਕਿੰਗ ਅਤੇ ਡਿਜੀਟਲ ਟੈਕਨੋਲੋਜੀਆਂ ਵਿੱਚ ਉੱਨਤ ਟ੍ਰੇਨਿੰਗ ਪਹਿਲਕਦਮੀਆਂ ਸ਼ੁਰੂ ਕਰਨਗੀਆਂ।

ਇਹ ਵਿਕਾਸ ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਦੀ ਬੀਆਰਬੀਆਰਏਆਈਟੀਟੀ (BRBRAITT) ਵਿਖੇ ਇੱਕ ਟੈਲੀਕੌਮ ਇਨੋਵੇਸ਼ਨ, ਰਿਸਰਚ ਅਤੇ ਟ੍ਰੇਨਿੰਗ ਸੈਂਟਰ (TIRTC) ਸਥਾਪਿਤ ਕਰਨ ਦੀ ਵਿਆਪਕ ਯੋਜਨਾ ਦੀ ਦਿਸ਼ਾ ਵਿੱਚ ਇੱਕ ਪਹਿਲ ਹੈ। ਇੱਕ ਉਦਯੋਗ-ਅਗਵਾਈ ਵਾਲੇ ਰਾਸ਼ਟਰੀ ਹੱਬ ਵਜੋਂ ਕਲਪਨਾ ਕੀਤੀ ਗਈ, ਟੀਆਈਆਰਟੀਸੀ ਮਾਨਯੋਗ ਪ੍ਰਧਾਨ ਮੰਤਰੀ ਦੇ ਸਕਿੱਲ ਇੰਡੀਆ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਟੈਲੀਕੌਮ-ਵਿਸ਼ੇਸ਼ ਖੋਜ ਅਤੇ ਵਿਕਾਸ ਪ੍ਰਤਿਭਾ ਅਤੇ ਭਵਿੱਖ ਲਈ ਤਿਆਰ ਕਾਰਜਬਲ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰੇਗੀ। ਟੀਆਈਆਰਟੀਸੀ ਲੰਬੇ ਸਮੇਂ ਵਿੱਚ ਉਤਪਾਦ ਇਨੋਵੇਸ਼ਨ, ਪ੍ਰੋਟੋਟਾਈਪਿੰਗ ਅਤੇ ਦੂਰਸੰਚਾਰ ਉੱਦਮਤਾ ਦਾ ਵੀ ਸਮਰਥਨ ਕਰੇਗਾ।

ਨਵੀਂ ਦਿੱਲੀ ਵਿੱਚ ਆਯੋਜਿਤ ਇਸ ਸਮਝੌਤੇ ਪੱਤਰ 'ਤੇ ਹਸਤਾਖਰ ਸਮਾਰੋਹ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਰਾਕੇਸ਼ ਸਿੰਘ, ਜਬਲਪੁਰ ਦੇ ਸੰਸਦ ਮੈਂਬਰ ਸ਼੍ਰੀ ਆਸ਼ੀਸ਼ ਦੂਬੇ, ਦੂਰਸੰਚਾਰ ਸਕੱਤਰ ਡਾ. ਨੀਰਜ ਮਿੱਤਲ, ਦੂਰਸੰਚਾਰ ਵਿਭਾਗ ਦੇ ਸੀਨੀਅਰ ਅਧਿਕਾਰੀ, ਬੀਐੱਸਐੱਨਐੱਲ ਦੇ ਅਗਵਾਈਕਰਤਾ ਅਤੇ ਸਾਂਝੇਦਾਰ ਕੰਪਨੀਆਂ ਦੇ ਪ੍ਰਤੀਨਿਧੀਆਂ ਸਮੇਤ ਪਤਵੰਤੇ ਸ਼ਾਮਲ ਹੋਏ।

ਇਸ ਸਮਝੌਤੇ ਪੱਤਰ 'ਤੇ ਬੀਐੱਸਐੱਨਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਏ. ਰਾਬਰਟ ਜੇ. ਰਵੀ ਨੇ ਨੋਕੀਆ ਇੰਡੀਆ ਦੇ ਕੰਟ੍ਰੀ ਹੈੱਡ ਸ਼੍ਰੀ ਤਰੁਣ ਛਾਬੜਾ, ਸਿਸਕੋ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਸਟ੍ਰੈਟੇਜੀ ਅਫਸਰ ਸ਼੍ਰੀ ਹਰੀਸ਼ ਕ੍ਰਿਸ਼ਣਨ, ਐਰਿਕਸਨ ਇੰਡੀਆ ਦੇ ਇੰਡੀਆ ਹੈੱਡ ਨੈੱਟਵਰਕ ਸੌਲਿਊਸ਼ਨਸ ਸ਼੍ਰੀ ਨਿਤਿਨ ਬਂਸਲ, ਕੁਆਲਕੌਮ ਇੰਡੀਆ ਦੇ ਪ੍ਰਧਾਨ ਸ਼੍ਰੀ ਸਵੀ ਸੋਨੀ ਦੇ ਨਾਲ ਹਸਤਾਖਰ ਕੀਤੇ।

 

 

ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਨੇ ਇਸ ਕਦਮ ਨੂੰ "ਬੀਐੱਸਐੱਨਐੱਲ ਅਤੇ ਮੋਹਰੀ ਵਿਸ਼ਵਵਿਆਪੀ ਟੈਕਨੋਲੋਜੀ ਕੰਪਨੀਆਂ ਵਿਚਕਾਰ ਸਹਿਯੋਗ ਰਾਹੀਂ ਇੱਕ ਕੁਸ਼ਲ ਅਤੇ ਭਵਿੱਖ ਲਈ ਤਿਆਰ ਦੂਰਸੰਚਾਰ ਕਾਰਜਬਲ ਦੇ ਨਿਰਮਾਣ ਵਿੱਚ ਇੱਕ ਇਤਿਹਾਸਕ ਕਦਮ" ਦੱਸਿਆ। ਉਨ੍ਹਾਂ ਕਿਹਾ ਕਿ, "ਐਰਿਕਸਨ, ਨੋਕੀਆ, ਸਿਸਕੋ, ਕੁਆਲਕੌਮ ਅਤੇ ਬੀਐੱਸਐੱਨਐੱਲ ਵਰਗੇ ਉਦਯੋਗ ਦੇ ਨੇਤਾਵਾਂ ਦੁਆਰਾ ਪ੍ਰਮੋਟ ਕੀਤਾ, ਇਹ ਪ੍ਰੋਗਰਾਮ ਸਲਾਨਾ 2,000 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੇਂਡ ਕਰੇਗਾ, ਜਿਸ ਵਿੱਚ ਪੜਾਅ 1 ਨਿਵੇਸ਼ 1 ਕਰੋੜ ਰੁਪਏ ਤੋਂ ਵੱਧ ਦਾ ਹੋਵੇਗਾ।" ਸ਼੍ਰੀ ਸਿੰਧੀਆ ਨੇ ਕਿਹਾ ਕਿ ਕੋਰਸ - ਛੋਟੇ ਦੋ-ਹਫ਼ਤਿਆਂ ਦੇ ਮੌਡਿਊਲਾਂ ਤੋਂ ਲੈ ਕੇ ਇੱਕ ਗਹਿਨ 84-ਘੰਟਿਆਂ ਦੇ ਪ੍ਰੋਗਰਾਮ ਤੱਕ - "ਜਬਲਪੁਰ ਨੂੰ ਅਤਿ-ਆਧੁਨਿਕ ਟੈਕਨੋਲੋਜੀ ਸਿੱਖਿਆ ਦੇ ਕੇਂਦਰ ਵਜੋਂ ਸਥਾਪਤ ਕਰਨ ਦਾ ਉਦੇਸ਼ ਰੱਖਦੇ ਹਨ।"

ਸ਼੍ਰੀ ਸਿੰਧੀਆ ਨੇ ਭਾਰਤ ਦੀਆਂ ਵਿਸ਼ਵਵਿਆਪੀ ਇੱਛਾਵਾਂ ਦੀ ਪੁਸ਼ਟੀ ਕਰਦੇ ਹੋਏ, ਕਿਹਾ ਕਿ, "ਸਥਾਨਕ ਤੋਂ ਵਿਸ਼ਵਵਿਆਪੀ ਤੱਕ - ਭਾਰਤ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆ ਲਈ ਵੀ ਨਿਰਮਾਣ ਕਰੇਗਾ। ਜਬਲਪੁਰ ਇਸ ਤਬਦੀਲੀ ਦੇ ਕੇਂਦਰ ਵਿੱਚ ਹੋਵੇਗਾ।" ਮਜ਼ਬੂਤ ਸਾਂਝੇਦਾਰੀ ਦੀ ਮੰਗ ਕਰਦੇ ਹੋਏ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਸਰਕਾਰ ਅਤੇ ਉਦਯੋਗ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਇਕੱਠੇ ਮਿਲ ਕੇ, ਅਸੀਂ ਸਾਰੇ ਆਪਣੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਹਕੀਕਤ ਵਿੱਚ ਬਦਲ ਸਕਦੇ ਹਾਂ।"

ਸਕੱਤਰ (ਟੈਲੀਕੌਮ), ਡਾ. ਨੀਰਜ ਮਿੱਤਲ ਨੇ ਇਸ ਪਹਿਲ ਦੀ ਵਿਲੱਖਣ ਪ੍ਰਕਿਰਤੀ ਨੂੰ ਉਜਾਗਰ ਕਰਦੇ ਹੋਏ ਕਿਹਾ, "ਇਹ ਇੱਕ ਨਿਜੀ-ਜਨਤਕ ਸਾਂਝੇਦਾਰੀ ਹੈ, ਜਿਸ ਵਿੱਚ ਚਾਰ ਕੰਪਨੀਆਂ ਬੀਐੱਸਐੱਨਐੱਲ ਦੇ ਨਾਲ ਮਿਲ ਕੇ ਨਾ ਸਿਰਫ਼ ਜਨਤਕ ਖੇਤਰ ਦੇ ਕਰਮਚਾਰੀਆਂ ਅਤੇ ਟ੍ਰੇਨਰਾਂ ਨੂੰ, ਸਗੋਂ ਟੈਲੀਕੌਮ ਸਰਵਿਸ ਪ੍ਰੋਵਾਈਡਰਾਂ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਛੋਟੇ, ਦਰਮਿਆਨੇ ਅਤੇ ਲੰਬੇ ਸਮੇਂ ਦੇ ਕੋਰਸਾਂ ਰਾਹੀਂ ਟ੍ਰੇਨਿੰਗ ਦੇਣ ਲਈ ਹੱਥ ਮਿਲਾ ਰਹੀਆਂ ਹਨ।"

ਟੈਲੀਕੌਮ ਸਕੱਤਰ ਨੇ ਕਿਹਾ, “ਅਤੇ ਸਾਨੂੰ ਉਮੀਦ ਹੈ ਕਿ ਇਸ ਨਾਲ ਨਾ ਸਿਰਫ਼ ਮੱਧ ਪ੍ਰਦੇਸ਼ ਰਾਜ ਵਿੱਚ ਸਗੋਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਰੋਜ਼ਗਾਰ ਅਤੇ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲੇਗਾ।”

ਇਨ੍ਹਾਂ ਸਮਝੌਤੇ ਪੱਤਰਾਂ ਦੇ ਤਹਿਤ ਪ੍ਰਮੁੱਖ ਪਹਿਲਕਦਮੀਆਂ ਇਸ ਪ੍ਰਕਾਰ ਹਨ:

  • ਇਸ ਪਹਿਲ ਦੇ ਹਿੱਸੇ ਵਜੋਂ, ਐਰਿਕਸਨ ਇੰਡੀਆ ਬੀਆਰਬੀਆਰਆਈਟੀਟੀ (BRBRITTT) ਵਿਖੇ ਇੱਕ ਸਮਰਪਿਤ ਐਰਿਕਸਨ 5ਜੀ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਵਿੱਚ ਮਦਦ ਕਰੇਗਾ, ਜੋ ਐਰਿਕਸਨ ਐਜੂਕੇਟ ਪ੍ਰੋਗਰਾਮ ਦੇ ਤਹਿਤ ਹਰ ਸਾਲ 2000 ਤੋਂ ਵੱਧ ਵਿਦਿਆਰਥੀਆਂ ਨੂੰ ਪ੍ਰੈਕਟੀਕਲ 5ਜੀ ਟ੍ਰੇਨਿੰਗ ਦੇ ਨਾਲ-ਨਾਲ ਔਨਲਾਈਨ ਟ੍ਰੇਨਿੰਗ ਮੌਡਿਊਲ ਪ੍ਰਦਾਨ ਕਰੇਗਾ। 5ਜੀ ਔਨਸਾਈਟ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਬੀਐੱਸਐੱਨਐੱਲ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਕਲਾਸਰੂਮ ਬੁਨਿਆਦੀ ਢਾਂਚੇ ਦਾ ਲਾਭ ਮਿਲੇਗਾ। ਐਰਿਕਸਨ ਐਜੂਕੇਟ ਪ੍ਰੋਗਰਾਮ ਦੀ ਔਨਲਾਈਨ ਟ੍ਰੇਨਿੰਗ ਹਿੱਸੇ ਵਿੱਚੋਂ ਲੰਘ ਰਹੇ ਵਿਦਿਆਰਥੀਆਂ ਨੂੰ ਐਰਿਕਸਨ ਦੇ ਗਲੋਬਲ ਪਾਠਕ੍ਰਮ, ਇੰਸਟ੍ਰਕਟਰਾਂ ਅਤੇ ਲੈਬ ਸੁਵਿਧਾਵਾਂ ਤੋਂ ਲਾਭ ਮਿਲੇਗਾ – ਜਿਸ ਨਾਲ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਇੱਕ ਵਿਸ਼ਵ ਪੱਧਰੀ ਸਿਖਲਾਈ ਵਾਤਾਵਰਣ ਦਾ ਨਿਰਮਾਣ ਹੋਵੇਗਾ।

  • ਕੁਆਲਕੌਮ ਟੈਕਨੋਲੋਜੀਜ਼ ਇੰਕ. ਬੀਆਰਬੀਆਰਆਈਆਈਟੀਟੀ ਵਿਖੇ ਇੱਕ ਕੁਆਲਕੌਮ ਇੰਸਟੀਟਿਊਟ ਸਥਾਪਿਤ ਕਰੇਗੀ, ਜੋ ਵਿਦਿਆਰਥੀਆਂ, ਬੀਐੱਸਐੱਨਐੱਲ ਟ੍ਰੇਨਰਾਂ ਅਤੇ ਸਰਕਾਰੀ ਹਿੱਸੇਦਾਰਾਂ ਲਈ ਉੱਨਤ 5ਜੀ ਅਤੇ ਏਆਈ ਟ੍ਰੇਨਿੰਗ 'ਤੇ ਕੇਂਦ੍ਰਿਤ ਕਰੇਗਾ। ਪ੍ਰੋਗਰਾਮ ਵਿੱਚ ਪ੍ਰੀਮੀਅਮ ਔਨਲਾਈਨ ਸਮੱਗਰੀ, ਲਾਈਵ ਸੈਸ਼ਨ ਅਤੇ ਇੰਟਰਨਸ਼ਿਪ ਸ਼ਾਮਲ ਹੋਣਗੇ। ਕੁਆਲਕੌਮ ਪਹਿਲੇ ਸਾਲ ਵਿੱਚ ਪਹਿਲੇ 100 ਭਾਗੀਦਾਰਾਂ ਦੀ ਟ੍ਰੇਨਿੰਗ ਨੂੰ ਸਪਾਂਸਰ ਕਰੇਗਾ। ਇਸ ਪਹਿਲ ਦਾ ਉਦੇਸ਼ ਬੀਆਰਬੀਆਰਆਈਆਈਟੀਟੀ ਨੂੰ ਉੱਨਤ, ਸਕੇਲੇਬਲ, ਅਤੇ ਉਦਯੋਗ-ਸਬੰਧਿਤ ਡਿਜੀਟਲ ਕੌਸ਼ਲ ਵਿਕਾਸ ਲਈ ਇੱਕ ਹੱਬ ਵਜੋਂ ਸਥਾਪਿਤ ਕਰਨਾ ਹੈ।

  • ਸਿਸਕੋ ਸਿਸਟਮ ਨੈੱਟਵਰਕਿੰਗ, ਸਾਈਬਰ ਸੁਰੱਖਿਆ ਅਤੇ ਆਈਟੀ ਬੁਨਿਆਦੀ ਢਾਂਚੇ ਵਿੱਚ ਕੌਸ਼ਲ ਨੂੰ ਵਧਾਉਣ ਲਈ ਆਪਣੇ ਸਿਸਕੋ ਨੈੱਟਵਰਕਿੰਗ ਅਕੈਡਮੀ ਪ੍ਰੋਗਰਾਮ ਦਾ ਲਾਭ ਉਠਾਏਗਾ। ਸਿਸਕੋ ਔਨਲਾਈਨ ਕੋਰਸਾਂ ਅਤੇ ਡਿਜੀਟਲ ਟੂਲਸ ਤੱਕ ਮੁਫ਼ਤ ਪਹੁੰਚ ਪ੍ਰਦਾਨ ਕਰੇਗਾ, ਜਦਕਿ ਬੀਐੱਸਐੱਨਐੱਲ ਦੇਸ਼ ਭਰ ਵਿੱਚ ਗੈਰ-ਮੁਨਾਫ਼ਾ ਵਿਦਿਅਕ ਸੰਸਥਾਨਾਂ ਵਿੱਚ ਲਾਗੂਕਰਨ ਦਾ ਤਾਲਮੇਲ ਕਰੇਗਾ – ਜਿਸ ਨਾਲ ਡਿਜੀਟਲ ਸਿੱਖਿਆ ਤੱਕ ਬਰਾਬਰ ਪਹੁੰਚ ਨੂੰ ਉਤਸ਼ਾਹ ਮਿਲੇਗਾ। ਇਸ ਸਹਿਯੋਗ ਦਾ ਉਦੇਸ਼ ਇੱਕ ਡਿਜੀਟਲ ਤੌਰ 'ਤੇ ਸਮਰੱਥ, ਨੌਕਰੀ ਲਈ ਤਿਆਰ ਨੌਜਵਾਨ ਕਾਰਜਬਲ ਤਿਆਰ ਕਰਨਾ ਹੈ।

  • ਨੋਕੀਆ ਸੌਲਿਊਸ਼ਨਜ਼ ਐਂਡ ਨੈੱਟਵਰਕਸ ਇੰਡੀਆ ਪ੍ਰਾਈਵੇਟ ਲਿਮਿਟਿਡ, ਬੀਆਰਬੀਆਰਆਈਟੀਟੀ ਵਿਖੇ ਇੱਕ 5ਜੀ ਸੈਂਟਰ ਆਫ਼ ਐਕਸੀਲੈਂਸ ਅਤੇ ਏਆਈ/ਐੱਮਐੱਲ ਲੈਬ ਦੇ ਨਿਰਮਾਣ ਵਿੱਚ ਸਹਿਯੋਗ ਕਰੇਗੀ। ਇਹ ਪ੍ਰੋਗਰਾਮ ਦੇ ਤਹਿਤ ਪ੍ਰਤੀ ਵਰ੍ਹੇ 300 ਵਿਦਿਆਰਥੀਆਂ ਨੂੰ 5ਜੀ ਰੇਡੀਓ, ਕੋਰ ਨੈੱਟਵਰਕ ਅਤੇ ਏਆਈ/ਐੱਮਐੱਲ ਐਪਲੀਕੇਸ਼ਨਾਂ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਿੱਚ ਟੈਲੀਕੌਮ ਸੈਕਟਰ ਸਕਿੱਲਜ਼ ਕੌਂਸਲ ਦੇ ਸਹਿਯੋਗ ਨਾਲ ਨੋਕੀਆ ਅਤੇ ਬੀਆਰਬੀਆਰਆਈਟੀਟੀ ਦੁਆਰਾ ਇੱਕ ਸੰਯੁਕਤ ਪ੍ਰਮਾਣੀਕਰਣ ਪ੍ਰੋਗਰਾਮ ਵੀ ਸ਼ਾਮਲ ਹੈ।

ਇਹ ਸਹਿਯੋਗ ਭਾਰਤ ਦੇ ਮੁੱਖ ਮਿਸ਼ਨਾਂ - ਡਿਜੀਟਲ ਇੰਡੀਆ, ਸਕਿੱਲਿੰਗ ਇੰਡੀਆ, ਮੇਕ ਇਨ ਇੰਡੀਆ, ਸਟਾਰਟਅੱਪ ਇੰਡੀਆ, ਅਤੇ ਆਤਮਨਿਰਭਰ ਭਾਰਤ - ਦਾ ਮਜ਼ਬੂਤੀ ਨਾਲ ਸਮਰਥਨ ਕਰਦੇ ਹਨ ਅਤੇ ਅਗਲੀ ਪੀੜ੍ਹੀ ਦੀਆਂ ਦੂਰਸੰਚਾਰ ਟੈਕਨੋਲੋਜੀਆਂ ਵਿੱਚ ਡੂੰਘੀਆਂ ਸਮਰੱਥਾਵਾਂ ਦੇ ਨਿਰਮਾਣ  ਲਈ ਦੂਰਸੰਚਾਰ ਵਿਭਾਗ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹਨ।

ਭਾਰਤ ਦੇ ਨੌਜਵਾਨਾਂ ਨੂੰ ਮਹੱਤਵਪੂਰਨ ਭਵਿੱਖ-ਤਕਨੀਕੀ ਕੌਸ਼ਲਾਂ ਨਾਲ ਲੈਸ ਕਰਕੇ, ਇਹ ਪਹਿਲ ਇੱਕ ਸਵੈ-ਨਿਰਭਰ ਅਤੇ ਆਲਮੀ ਤੌਰ 'ਤੇ ਪ੍ਰਤੀਯੋਗੀ ਡਿਜੀਟਲ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੇਗੀ। ਲੰਬੇ ਸਮੇਂ ਵਿੱਚ, ਇਸ ਪਹਿਲ ਦਾ ਉਦੇਸ਼ ਉੱਨਤ ਦੂਰਸੰਚਾਰ ਖੇਤਰਾਂ ਵਿੱਚ ਟ੍ਰੇਨਿੰਗ, ਇਨੋਵੇਸ਼ਨ ਅਤੇ ਰਿਸਰਚ ਨੂੰ ਸਮੂਹਿਕ ਤੌਰ 'ਤੇ ਉਤਸ਼ਾਹਿਤ ਕਰਨ ਲਈ ਭਾਰਤੀ ਅਤੇ ਆਲਮੀ ਤਕਨੀਕੀ ਹਿਤਧਾਰਕਾਂ ਦਾ ਇੱਕ ਵਿਸ਼ਾਲ ਸਮੂਹ ਬਣਾਉਣਾ ਹੈ।

ਵਧੇਰੇ ਜਾਣਕਾਰੀ ਦੇ ਲਈ ਟੈਲੀਕੌਮ ਡਿਪਾਰਟਮੈਂਟ ਹੈਂਡਲਸ ਨੂੰ ਫਾਲੋ ਕਰੋ:-

ਐਕਸ- https://x.com/DoT_India

ਇੰਸਟਾ https://www.instagram.com/department_of_telecom?igsh=MXUxbHFjd3llZTU0YQ ==

ਫੇਸਬੁੱਕ - https://www.facebook.com/DoTIndia

 

****

ਸਮਰਾਟ/ਐਲਨ


(Release ID: 2155920)
Read this release in: English , Urdu , Hindi