ਵਣਜ ਤੇ ਉਦਯੋਗ ਮੰਤਰਾਲਾ
ਡੀਪੀਆਈਆਈਟੀ ਨੇ ਜ਼ੈਪਟੋ ਨੋਵਾ ਇਨੋਵੇਸ਼ਨ ਚੈਲੇਂਜ ਰਾਹੀਂ ਮੈਨੂਫੈਕਚਰਿੰਗ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਜ਼ੈਪਟੋ ਨਾਲ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ
ਹਾਰਡਵੇਅਰ, ਆਈਓਟੀ, ਪੈਕੇਜਿੰਗ ਅਤੇ ਟਿਕਾਊ ਮੈਨੂਫੈਕਚਰਿੰਗ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਸਾਂਝੇਦਾਰੀ
Posted On:
12 AUG 2025 11:48AM by PIB Chandigarh
ਵਣਜ ਅਤੇ ਉਦਯੋਗ ਮੰਤਰਾਲੇ ਦੇ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (ਡੀਪੀਆਈਆਈਟੀ) ਨੇ ਆਪਣੇ ‘ਜ਼ੈਪਟੋ ਨੋਵਾ’ ਇਨੋਵੇਸ਼ਨ ਚੈਲੇਂਜ ਰਾਹੀਂ ਮੈਨੂਫੈਕਚਰਿੰਗ ਖੇਤਰ ਵਿੱਚ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਨੂੰ ਸਮਰਥਨ ਅਤੇ ਵਿਸਤਾਰ ਦੇਣ ਦੇ ਲਈ ਜ਼ੈਪਟੋ ਪ੍ਰਾਈਵੇਟ ਲਿਮਿਟਿਡ ਨਾਲ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖ਼ਤ ਕੀਤੇ ਹਨ।
ਇਸ ਸਹਿਯੋਗ ਦਾ ਉਦੇਸ਼ 6 ਮਹੀਨੇ ਦੇ ਕੇਂਦ੍ਰਿਤ ਪ੍ਰੋਗਰਾਮ ਰਾਹੀਂ ਸਟਾਰਟਅੱਪਸ ਦੀ ਖ਼ੋਜ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ ਹੈ। ਇਹ ਪ੍ਰੋਗਰਾਮ ਹਾਰਡਵੇਅਰ, ਇੰਟਰਨੈੱਟ ਆਫ਼ ਥਿੰਗਜ਼, ਪੈਕੇਜਿੰਗ ਅਤੇ ਲੰਬੇ ਸਮੇਂ ਦੀ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਤਕਨੀਕ ਵਿਕਸਿਤ ਕਰਨ ਵਾਲੇ ਸਟਾਰਟਅੱਪਸ ਨੂੰ ਸਹਾਇਤਾ ਪ੍ਰਦਾਨ ਕਰੇਗਾ। ਉਹ ਜ਼ੈਪਟੋ ਦੇ ਡਿਲੀਵਰੀ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੀ ਵਰਤੋਂ ਕਰਕੇ ਪ੍ਰੋਟੋਟਾਈਪ ਤੋਂ ਬਜ਼ਾਰ ਤੱਕ ਦੇ ਲਈ ਤਿਆਰ ਸਮਾਧਾਨਾਂ ਦਾ ਵਿਕਾਸ ਕਰ ਸਕਣਗੇ।
ਇਹ ਸਾਂਝੇਦਾਰੀ ਮਾਹਿਰਾਂ ਦੀ ਅਗਵਾਈ ਵਿੱਚ ਹੋਣ ਵਾਲੀਆਂ ਵਰਕਸ਼ਾਪਸ ਅਤੇ ਸਟਾਰਟਅੱਪ ਇੰਡੀਆ ਸਹਿਯੋਗ ਰਾਹੀਂ ਮਹਿਲਾਵਾਂ ਦੀ ਮੁੱਖ ਭੂਮਿਕਾ ਵਾਲੇ ਅਤੇ ਟੀਅਰ ਦੋ/ਤਿੰਨ ਦੇ ਸਟਾਰਟਅੱਪਸ ‘ਤੇ ਧਿਆਨ ਕੇਂਦ੍ਰਿਤ ਕਰਕੇ ਉਨ੍ਹਾਂ ਨੂੰ ਮਾਰਗ ਦਰਸ਼ਨ ਅਤੇ ਸਮਰੱਥਾ ਨਿਰਮਾਣ ਦੇ ਸਬੰਧ ਵਿੱਚ ਸਹਾਇਤਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਜ਼ੈਪਟੋ ਆਪਣੀ ਸਪਲਾਈ ਚੇਨ ਵਿੱਚ 100 ਤੋਂ ਜ਼ਿਆਦਾ ਭਾਰਤੀ ਸਟਾਰਟਅੱਪਸ ਨੂੰ ਜੋੜੇਗਾ ਜਿਸ ਨਾਲ ਉਨ੍ਹਾਂ ਨੂੰ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ, ਬਜ਼ਾਰ ਤੱਕ ਪਹੁੰਚ ਪ੍ਰਾਪਤ ਕਰਨ ਅਤੇ ਆਪਣੀ ਮੌਜ਼ੂਦਗੀ ਦਾ ਵਿਸਥਾਰ ਕਰਨ ਦੇ ਲਈ ਪਲੈਟਫਾਰਮ ਮਿਲੇਗਾ।
ਡੀਪੀਆਈਆਈਟੀ ਦੇ ਸੰਯੁਕਤ ਸਕੱਤਰ ਸ਼੍ਰੀ ਸੰਜੀਵ ਨੇ ਇਸ ਅਵਸਰ ‘ਤੇ ਕਿਹਾ ਕਿ ਯੂਨੀਕੌਰਨ ਦਾ ਸਮਰਥਨ ਸਟਾਰਟਅੱਪਸ ਨੂੰ ਅੱਗੇ ਵਧਾਉਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ ਜੋ ਉਨ੍ਹਾਂ ਨੂੰ ਸਫਲ ਉੱਦਮਾਂ ਦੀ ਯਾਤਰਾਂ ਬਾਰੇ ਜਾਣ ਕੇ ਸਿੱਖਣ ਵਿੱਚ ਯੋਗ ਬਣਾਉਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੇ ਅਨੁਕੂਲ ਪਰਿਵੇਸ਼ ਵਿੱਚ ਯੋਗਦਾਨ ਦੇਣਾ ਯੂਨੀਕੌਰਨ ਲਈ ਨਾ ਸਿਰਫ ਇੱਕ ਅਵਸਰ ਹੈ ਸਗੋਂ ਇੱਕ ਜ਼ਿੰਮੇਵਾਰੀ ਵੀ ਹੈ। ਸਟਾਰਟਅੱਪਸ ਦੇ ਵਿਕਾਸ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਜ਼ਾਰ ਤੱਕ ਪਹੁੰਚ ਉਨ੍ਹਾਂ ਦੀ ਸਫਲਤਾ ਲਈ ਮਹੱਤਵਪੂਰਨ ਕਾਰਕ ਬਣੀ ਹੋਈ ਹੈ।
ਸਹਿਮਤੀ ਪੱਤਰ ‘ਤੇ ਡੀਪੀਆਈਆਈਟੀ ਦੇ ਡਾਇਰੈਕਟਰ ਡਾ. ਸੁਮਿਤ ਜਾਰੰਗਲ ਅਤੇ ਜ਼ੈਪਟੋ ਦੇ ਸਹਿ- ਸੰਸਥਾਪਕ ਸ਼੍ਰੀ ਕੈਵਲਯ ਵੋਹਰਾ ਨੇ ਦਸਤਖ਼ਤ ਕੀਤੇ।
ਜ਼ੈਪਟੋ ਦੇ ਸਹਿ- ਸੰਸਥਾਪਕ ਸ਼੍ਰੀ ਕੈਵਲਯ ਵੋਹਰਾ ਨੇ ਕਿਹਾ ਕਿ ਡੀਪੀਆਈਆਈਟੀ ਦੇ ਨਾਲ ਸਾਂਝੇਦਾਰੀ ਜ਼ੈਪਟੋ ਨੋਵਾ ਪ੍ਰੋਗਰਾਮ ਰਾਹੀਂ ਮੈਨੂਫੈਕਚਰਿੰਗ ਦੇ ਬਿਹਤਰ ਭਵਿੱਖ ਨੂੰ ਸਾਕਾਰ ਕਰਨ ਵਿੱਚ ਸਟਾਰਟਅੱਪਸ ਦੀ ਸਹਾਇਤਾ ਕਰੇਗੀ।

ਇਹ ਸਹਿਮਤੀ ਪੱਤਰ ਡੀਪੀਆਈਆਈਟੀ ਦੀ ਸਾਂਝੇਦਾਰੀ ਨੂੰ ਹੁਲਾਰਾ ਦੇਣ ਦੇ ਯਤਨਾਂ ਦਾ ਹਿੱਸਾ ਹੈ ਜੋ ਤੀਬਰ ਗਤੀ ਨਾਲ ਇਨੋਵੇਸ਼ਨ, ਸਮਾਵੇਸ਼ੀ ਆਰਥਿਕ ਵਿਕਾਸ ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਨੂੰ ਸਮਰੱਥ ਬਣਾਏਗਾ।
***
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਇਸ਼ਿਤਾ ਬਿਸਵਾਸ
(Release ID: 2155674)