ਪ੍ਰਮਾਣੂ ਊਰਜਾ ਵਿਭਾਗ
azadi ka amrit mahotsav

ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਅਤੇ ਪਰਮਾਣੂ ਊਰਜਾ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੰਯੁਕਤ ਤੌਰ ‘ਤੇ 100 ਗੀਗਾਵਾਟ ਪਰਮਾਣੂ ਊਰਜਾ ਮਿਸ਼ਨ ‘ਤੇ ਚਰਚਾ ਕਰਨ ਦੇ ਲਈ ਉੱਚ ਪੱਧਰੀ ਮੀਟਿੰਗ ਬੁਲਾਈ


ਇਹ ਮੀਟਿੰਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਰਤ ਦੇ ਸਵੱਛ ਊਰਜਾ ਮਿਸ਼ਨ ਬਾਸਕੇਟ ਨੂੰ ਵਧਾਉਣ ਅਤੇ ਨੈੱਟ ਜ਼ੀਰੋ ਦੇ ਪ੍ਰਤੀ ਪ੍ਰਤੀਬੱਧਤਾ ਦੇ ਮਹੱਤਵਕਾਂਖੀ ਟੀਚੇ ‘ਤੇ ਅਧਾਰਿਤ ਸੀ

ਡਾ. ਜਿਤੇਂਦਰ ਸਿੰਘ ਨੇ ਪਰਮਾਣੂ ਖੇਤਰ ਨੂੰ ਨਿਜੀ ਖੇਤਰ ਦੀ ਭਾਗੀਦਾਰੀ ਦੇ ਲਈ ਖੋਲ੍ਹਣ ਦੀ ਸਰਕਾਰ ਦੀ ਇਤਿਹਾਸਿਕ ਪਹਿਲ ‘ਤੇ ਚਾਨਣਾ ਪਾਇਆ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ

Posted On: 08 AUG 2025 4:17PM by PIB Chandigarh

ਨਵੀਂ ਦਿੱਲੀ ਸਥਿਤ ਸੰਸਦ ਭਵਨ ਵਿੱਚ ਅੱਜ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਅਤੇ ਪਰਮਾਣੂ ਊਰਜਾ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 100 ਗੀਗਾਵਾਟ ਪਰਮਾਣੂ ਊਰਜਾ ਮਿਸ਼ਨ ‘ਤੇ ਚਰਚਾ ਲਈ ਸੰਯੁਕਤ ਤੌਰ ‘ਤੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਰਤ ਦੇ ਸਵੱਛ ਊਰਜਾ ਬਾਸਕੇਟ ਦਾ ਵਿਸਤਾਰ ਕਰਨ ਦੇ ਮਹੱਤਵਕਾਂਖੀ ਟੀਚੇ ਅਤੇ ਨੈੱਟ ਜ਼ੀਰੋ ਉਤਸਿਰਜਣ ਪ੍ਰਾਪਤ ਕਰਨ ਨੂੰ ਲੈ ਕੇ ਦੇਸ਼ ਦੀ ਪ੍ਰਤੀਬੱਧਤਾ ਨੂੰ ਦੇਖਦੇ ਹੋਏ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਮੀਟਿੰਗ ਦੌਰਾਨ ਵਿਭਿੰਨ ਚਲ ਰਹੇ ਅਤੇ ਆਗਾਮੀ ਪ੍ਰੋਜੈਕਟਾਂ ਨਾਲ 14 ਗੀਗਾਵਾਟ ਦੇ ਵਾਧੇ ਦੇ ਮਾਧਿਅਮ ਨਾਲ ਭਾਰਤ ਦੀ ਪਰਮਾਣੂ ਊਰਜਾ ਸਮਰੱਥਾ ਨੂੰ ਵਰਤਮਾਨ 8.8 ਗੀਗਾਵਾਟ ਤੋਂ 2032 ਤੱਕ 22 ਗੀਗਾਵਾਟ ਤੱਕ ਵਧਾਉਣ ਦੇ ਰੋਡਮੈਪ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ।

ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਿਜੀ ਖੇਤਰ ਦੀ ਭਾਗੀਦਾਰੀ ਲਈ ਪਰਮਾਣੂ ਖੇਤਰ ਨੂੰ ਖੋਲ੍ਹਣ ਦੀ ਸਰਕਾਰ ਦੀ ਇਤਿਹਾਸਕ ਪਹਿਲਕਦਮੀ 'ਤੇ ਚਾਨਣਾ ਪਾਇਆ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੰਡੀਆ ਸਮਾਲ ਮੌਡਿਊਲਰ ਰਿਐਕਟਰ (ਐੱਸਐੱਮਆਰ) ਪ੍ਰੋਗਰਾਮ ਲਈ ਉਦਯੋਗ ਤੋਂ ਪ੍ਰਾਪਤ ਮਜ਼ਬੂਤ ਅਤੇ ਜੀਵੰਤ ਹੁੰਗਾਰੇ ਦਾ ਵੀ ਜ਼ਿਕਰ ਕੀਤਾ। ਨਤੀਜੇ ਵਜੋਂ, ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਸਤਾਵ ਲਈ ਬੇਨਤੀ (ਆਰਐੱਫਪੀ) ਜਮ੍ਹਾਂ ਕਰਨ ਦੀ ਆਖਰੀ ਮਿਤੀ 30 ਸਤੰਬਰ 2025 ਤੱਕ ਵਧਾ ਦਿੱਤੀ ਗਈ। ਅਪ੍ਰੈਲ ਵਿੱਚ ਹੋਈ ਚੌਥੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੇ ਨਤੀਜਿਆਂ ਨੂੰ ਸਮੇਂ ਸਿਰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਗਿਆ।

ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਅਤੇ ਡਾ. ਜਿਤੇਂਦਰ ਸਿੰਘ ਨੇ ਪ੍ਰਗਤੀ ਨੂੰ ਤੇਜ਼ ਕਰਨ ਲਈ ਕਈ ਮੁੱਖ ਸੁਝਾਵਾਂ ਦੀ ਰੂਪਰੇਖਾ ਤਿਆਰ ਕੀਤੀ। ਇਨ੍ਹਾਂ ਵਿੱਚ ਰੈਗੂਲੇਟਰੀ ਮਨਜ਼ੂਰੀਆਂ ਨੂੰ ਸੁਚਾਰੂ ਬਣਾਉਣਾ, ਦਸਤਾਵੇਜ਼ਾਂ ਨੂੰ ਮਿਆਰੀ ਬਣਾਉਣਾ, ਪ੍ਰੋਸੈੱਸਿੰਗ ਸਮਾਂ-ਸੀਮਾ ਨੂੰ ਅਨੁਕੂਲ ਬਣਾਉਣਾ, ਸਾਂਝੇ ਪ੍ਰਸਤਾਵਾਂ ‘ਤੇ ਜ਼ੋਰ ਦੇਣਾ, ਲਾਇਸੈਂਸਾਂ ਨੂੰ ਇਕਸੁਰ ਕਰਨਾ ਅਤੇ ਤਕਨੀਕੀ ਅੱਪਗ੍ਰੇਡੇਸ਼ਨ ਅਤੇ ਸਮਰੱਥਾ ਨਿਰਮਾਣ ਵਿੱਚ ਨਿਵੇਸ਼ ਕਰਨਾ ਸ਼ਾਮਲ ਹੈ।

ਡਾ. ਜਿਤੇਂਦਰ ਸਿੰਘ ਨੇ ਨਿਜੀ ਖੇਤਰ ਦੇ ਖਿਡਾਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚੋਂ ਕਈਆਂ ਨੇ ਨਿਜੀ ਭਾਗੀਦਾਰੀ ਲਈ ਪਰਮਾਣੂ ਖੇਤਰ ਦੇ ਖੁੱਲ੍ਹਣ 'ਤੇ ਖੁਸ਼ੀ ਪ੍ਰਗਟ ਕੀਤੀ। ਬਿਜਲੀ ਮੰਤਰੀ ਨੇ ਸਥਾਪਿਤ ਰੋਡਮੈਪ ਦੇ ਅਨੁਸਾਰ ਸਮਾਂ-ਸੀਮਾਵਾਂ ਦੀ ਪਾਲਣਾ ਕਰਨ ਅਤੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਪਰਮਾਣੂ ਊਰਜਾ ਵਿਭਾਗ (ਡੀਏਈ) ਦੇ ਸਕੱਤਰ ਅਤੇ ਪਰਮਾਣੂ ਊਰਜਾ ਕਮਿਸ਼ਨ (ਏਈਸੀ) ਦੇ ਚੇਅਰਮੈਨ ਡਾ. ਅਜੀਤ ਕੁਮਾਰ ਮੋਹੰਤੀ, ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ, ਐੱਨਟੀਪੀਸੀ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਗੁਰਦੀਪ ਸਿੰਘ, ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਨਪੀਸੀਆਈਐੱਲ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭੁਵਨ ਚੰਦਰ ਪਾਠਕ ਤੋਂ ਇਲਾਵਾ ਬਿਜਲੀ ਅਤੇ ਪਰਮਾਣੂ ਊਰਜਾ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

*****

 ਐੱਨਕੇਆਰ/ਪੀਐੱਸਐੱਮ


(Release ID: 2154949) Visitor Counter : 6
Read this release in: Malayalam , English , Urdu , Hindi