ਖੇਤੀਬਾੜੀ ਮੰਤਰਾਲਾ
ਖਰੀਫ (ਸਾਉਣੀ) ਫਸਲਾਂ ਦਾ ਕੁੱਲ ਖੇਤਰ
Posted On:
08 AUG 2025 4:55PM by PIB Chandigarh
ਖਰੀਫ (ਸਾਉਣੀ) 2025-26 ਲਈ ਬਿਜਾਈ ਕਾਰਜ ਅਜੇ ਵੀ ਜਾਰੀ ਹਨ। ਇਸ ਤਰ੍ਹਾਂ, 2025-26 ਖੇਤੀਬਾੜੀ ਸਾਲ (ਜੁਲਾਈ-ਜੂਨ) ਵਿੱਚ ਸਾਰੀਆਂ ਪ੍ਰਮੁੱਖ ਖਰੀਫ (ਸਾਉਣੀ) ਫਸਲਾਂ ਲਈ ਪਹਿਲਾਂ ਅਗਾਊਂ ਅਨੁਮਾਨ ਅਜੇ ਜਾਰੀ ਨਹੀਂ ਕੀਤੇ ਗਏ ਹਨ। ਖਰੀਫ (ਸਾਉਣੀ) ਫਸਲਾਂ ਅਧੀਨ ਬੀਜੇ ਗਏ ਕੁੱਲ ਰਕਬੇ ਵਿੱਚ ਸਾਲ-ਦਰ-ਸਾਲ ਪ੍ਰਤੀਸ਼ਤ ਵਾਧਾ/ਘਟਾਓ ਅਤੇ ਪਿਛਲੇ ਤਿੰਨ ਸਾਲਾਂ ਦੌਰਾਨ ਫਸਲ ਉਤਪਾਦਨ ਵਿੱਚ ਫਸਲ-ਵਾਰ ਪ੍ਰਤੀਸ਼ਤ ਲਾਭ/ਨੁਕਸਾਨ ਅਨੁਬੰਧ ਵਿੱਚ ਦਿੱਤਾ ਗਿਆ ਹੈ।
ਸਰਕਾਰ ਘੱਟ/ਜ਼ਿਆਦਾ ਬਾਰਿਸ਼ ਤੋਂ ਪ੍ਰਭਾਵਿਤ ਖੇਤਰ ਦੇ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਸੰਭਾਵੀ ਫਸਲ ਨੁਕਸਾਨ ਨੂੰ ਘਟਾਉਣ ਲਈ ਕਈ ਕਦਮ/ਉਪਾਅ ਕਰਦੀ ਹੈ, ਜਿਸ ਵਿੱਚ ਸ਼ਾਮਲ ਹਨ:
ਸਰਕਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐਫਬੀਵਾਈ) ਚਲਾ ਰਹੀ ਹੈ। ਇਹ 2016 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਤੋਂ ਲੈ ਕੇ ਵਾਢੀ ਤੋਂ ਬਾਅਦ ਤੱਕ ਦੇ ਸਾਰੇ ਗੈਰ-ਰੋਕਥਾਮਯੋਗ ਕੁਦਰਤੀ ਜੋਖਮਾਂ ਦੇ ਵਿਰੁੱਧ ਫਸਲਾਂ ਲਈ ਵਿਆਪਕ ਜੋਖਮ ਕਵਰ ਯਕੀਨੀ ਬਣਾਉਣ ਲਈ ਇੱਕ ਸਾਧਾਰਣ ਅਤੇ ਕਿਫਾਇਤੀ ਫਸਲ ਬੀਮਾ ਉਤਪਾਦ ਪ੍ਰਦਾਨ ਕਰਨਾ ਹੈ ਅਤੇ ਢੁਕਵੀਂ ਦਾਅਵੇ ਦੀ ਰਕਮ ਪ੍ਰਦਾਨ ਕਰਨਾ ਹੈ। ਇਹ ਯੋਜਨਾ ਮੰਗ 'ਤੇ ਅਧਾਰਿਤ ਹੈ ਅਤੇ ਸਾਰੇ ਕਿਸਾਨਾਂ ਲਈ ਉਪਲਬਧ ਹੈ।
ਇਸ ਤੋਂ ਇਲਾਵਾ, ਆਫਤ ਪ੍ਰਬੰਧਨ ਦੀ ਮੁੱਢਲੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੈ। ਰਾਜ ਸਰਕਾਰਾਂ ਸੋਕੇ ਸਮੇਤ ਸੂਚਿਤ ਆਫ਼ਤਾਂ ਦੇ ਮੱਦੇਨਜ਼ਰ ਪ੍ਰਭਾਵਿਤ ਲੋਕਾਂ ਨੂੰ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ (ਐੱਸਡੀਆਰਐੱਫ) ਤੋਂ ਵਿੱਤੀ ਰਾਹਤ ਪ੍ਰਦਾਨ ਕਰਦੀਆਂ ਹਨ। ਹਾਲਾਂਕਿ, ਗੰਭੀਰ ਕੁਦਰਤੀ ਆਫਤ ਦੀ ਸਥਿਤੀ ਵਿੱਚ, ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ (ਐੱਨਡੀਆਰਐੱਫ) ਤੋਂ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਅੰਤਰ-ਮੰਤਰਾਲਾ ਕੇਂਦਰੀ ਟੀਮ (ਆਈਐੱਮਸੀਟੀ) ਦੇ ਦੌਰੇ ਦੇ ਅਧਾਰ ਤੇ ਮੁਲਾਂਕਣ ਵੀ ਸ਼ਾਮਲ ਹੈ। ਐੱਸਡੀਆਰਐੱਫ ਅਤੇ ਐੱਨਡੀਆਰਐੱਫ ਅਧੀਨ ਦਿੱਤੀ ਗਈ ਵਿੱਤੀ ਸਹਾਇਤਾ ਰਾਹਤ ਦੇ ਰੂਪ ਵਿੱਚ ਹੈ ਨਾ ਕਿ ਮੁਆਵਜ਼ਾ ਦੇ ਲਈ ਹੈ।
ਮੌਜੂਦਾ ਸਾਲ ਦੌਰਾਨ ਸੋਕੇ ਲਈ ਐੱਨਡੀਆਰਐੱਫ ਤੋਂ ਵਿੱਤੀ ਸਹਾਇਤਾ ਦੀ ਮੰਗ ਕਰਨ ਲਈ ਰਾਜ ਸਰਕਾਰ ਵੱਲੋਂ ਹੁਣ ਤੱਕ ਕੋਈ ਮੈਮੋਰੰਡਮ ਨਹੀਂ ਭੇਜਿਆ ਗਿਆ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏਐਂਡਐੱਫਡਬਲਿਊ) ਸਾਰੇ 28 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ (ਜੰਮੂ-ਕਸ਼ਮੀਰ ਅਤੇ ਲੱਦਾਖ) ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ (ਐੱਨਐੱਫਐੱਸਐੱਨਐੱਮ) ਲਾਗੂ ਕਰ ਰਿਹਾ ਹੈ। ਇਸ ਦਾ ਉਦੇਸ਼ ਖੇਤਰ ਦੇ ਵਿਸਥਾਰ ਅਤੇ ਉਤਪਾਦਕਤਾ ਵਿੱਚ ਵਾਧਾ ਕਰਕੇ ਅਨਾਜ ਉਤਪਾਦਨ ਨੂੰ ਵਧਾਉਣਾ ਹੈ। ਐੱਨਐੱਫਐੱਸਐੱਨਐੱਮ ਦੇ ਤਹਿਤ, ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਰਾਹੀਂ ਕਿਸਾਨਾਂ ਨੂੰ ਫਸਲ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ, ਫਸਲ ਪ੍ਰਣਾਲੀ ਅਧਾਰਿਤ ਪ੍ਰਦਰਸ਼ਨਾਂ, ਨਵੀਆਂ ਜਾਰੀ ਕੀਤੀਆਂ ਕਿਸਮਾਂ/ਹਾਈਬ੍ਰਿਡਾਂ ਦੇ ਪ੍ਰਮਾਣਿਤ ਬੀਜਾਂ ਦੇ ਉਤਪਾਦਨ ਅਤੇ ਵੰਡ, ਏਕੀਕ੍ਰਿਤ ਪੌਸ਼ਟਿਕ ਤੱਤ ਅਤੇ ਕੀਟ ਪ੍ਰਬੰਧਨ ਤਕਨੀਕਾਂ, ਵਾਢੀ ਦੌਰਾਨ ਸਿਖਲਾਈ ਰਾਹੀਂ ਕਿਸਾਨਾਂ ਦੀ ਸਮਰੱਥਾ ਨਿਰਮਾਣ ਆਦਿ 'ਤੇ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਂਦੇ ਹਨ।
ਅਨੁਬੰਧ
ਰਾਜ ਸਭਾ ਦੇ ਅਣ-ਸਟਾਰਡ ਪ੍ਰਸ਼ਨ ਨੰ. 2254 ਦੇ ਭਾਗ (ਓ) ਅਤੇ (ਅ) ਦੇ ਜਵਾਬ ਵਿੱਚ ਹਵਾਲਾ ਦਿੱਤਾ ਗਿਆ ਅਨੁਬੰਧ, ਜਿਸ ਦਾ ਜਵਾਬ 08.08.2025 ਨੂੰ ਦਿੱਤਾ ਜਾਣਾ ਹੈ
ਖਰੀਫ (ਸਾਉਣੀ) ਸੀਜ਼ਨ ਵਿੱਚ ਮੁੱਖ ਖੇਤੀਬਾੜੀ ਫਸਲਾਂ ਅਧੀਨ ਕੁੱਲ ਖੇਤਰ ਵਿੱਚ ਸਾਲ-ਦਰ-ਸਾਲ ਪ੍ਰਤੀਸ਼ਤ ਵਾਧਾ/ਕਮੀ
ਸਰੋਤ: ਡੀਏਐੱਫਡਬਲਿਊ
ਫਸਲ
|
ਖੇਤਰ (ਲੱਖ ਹੈਕਟੇਅਰ)
|
ਖੇਤਰ ਵਰ੍ਹੇ ਦਰ ਵਰ੍ਹੇ ਪ੍ਰਤੀਸ਼ਤ ਪਰਿਵਰਤਨ
|
2021-22
|
2022-23
|
2023-24
|
2024-25
|
2022-23
|
2023-24
|
2024-25
|
ਚੌਲ
|
410.38
|
404.03
|
407.34
|
434.13
|
-1.55
|
0.82
|
6.58
|
ਮੱਕੀ
|
77.85
|
80.53
|
83.29
|
84.30
|
3.44
|
3.43
|
1.21
|
ਤੁਅਰ
|
49.00
|
40.68
|
41.31
|
43.28
|
-16.98
|
1.55
|
4.77
|
ਉੜਦ
|
36.25
|
30.98
|
26.81
|
21.01
|
-14.54
|
-13.46
|
-21.63
|
ਮੂੰਗ
|
38.43
|
34.86
|
31.74
|
33.91
|
-9.29
|
-8.95
|
6.84
|
ਮੂੰਗਫਲੀ
|
49.13
|
42.63
|
40.44
|
49.95
|
-13.23
|
-5.14
|
23.52
|
ਸੋਇਆਬੀਨ
|
121.47
|
130.84
|
132.55
|
129.57
|
7.71
|
1.31
|
-2.25
|
ਗੰਨਾ
|
51.75
|
58.85
|
57.40
|
53.58
|
13.72
|
-2.46
|
-6.66
|
ਕਪਾਹ
|
123.72
|
129.27
|
126.88
|
112.30
|
4.49
|
-1.85
|
-11.49
|
ਨੋਟ: ਸਾਲ 2024-25 ਲਈ ਅੰਕੜੇ ਤੀਜੇ ਅਗਾਊਂ ਅਨੁਮਾਨਾਂ ਦੇ ਹਨ
ਖਰੀਫ (ਸਾਉਣੀ) ਸੀਜ਼ਨ ਵਿੱਚ ਮੁੱਖ ਖੇਤੀਬਾੜੀ ਫਸਲਾਂ ਦੇ ਕੁੱਲ ਉਤਪਾਦਨ ਵਿੱਚ ਸਾਲ-ਦਰ-ਸਾਲ ਪ੍ਰਤੀਸ਼ਤ ਵਾਧਾ/ਕਮੀ
ਸਰੋਤ: ਡੀਏਐੱਫਡਬਲਿਊ
ਫਸਲ
|
ਉਤਪਾਦਨ (ਲੱਖ ਟਨ)
|
ਉਤਪਾਦਨ ਵਰ੍ਹੇ ਦਰ ਵਰ੍ਹੇ % ਪਰਿਵਰਤਨ
|
2021-22
|
2022-23
|
2023-24
|
2024-25
|
2022-23
|
2023-24
|
2024-25
|
ਚੌਲ
|
1110.01
|
1105.12
|
1132.59
|
1218.54
|
-0.44
|
2.49
|
7.59
|
ਮੱਕੀ
|
226.81
|
236.74
|
222.45
|
248.43
|
4.38
|
-6.04
|
11.68
|
ਤੁਅਰ
|
42.20
|
33.12
|
34.17
|
35.61
|
-21.52
|
3.17
|
4.21
|
ਉੜਦ
|
18.65
|
17.68
|
16.04
|
13.02
|
-5.20
|
-9.28
|
-18.83
|
ਮੂੰਗ
|
14.80
|
17.18
|
11.54
|
17.47
|
16.08
|
-32.83
|
51.39
|
ਮੂੰਗਫਲੀ
|
84.34
|
85.62
|
86.60
|
103.68
|
1.52
|
1.14
|
19.72
|
ਸੋਇਆਬੀਨ
|
129.87
|
149.85
|
130.62
|
151.80
|
15.38
|
-12.83
|
16.21
|
ਗੰਨਾ
|
4394.25
|
4905.33
|
4531.58
|
4501.16
|
11.63
|
-7.62
|
-0.67
|
ਕਪਾਹ
|
311.18
|
336.60
|
325.22
|
306.92
|
8.17
|
-3.38
|
-5.63
|
ਨੋਟ: 1) ਸਾਲ 2024-25 ਦੇ ਅੰਕੜੇ ਤੀਜੇ ਐਡਵਾਂਸ ਅਨੁਮਾਨਾਂ ਦੇ ਹਨ।
2) ਗੰਢਾਂ ਵਿੱਚ ਕਪਾਹ ਦਾ ਉਤਪਾਦਨ, 1 ਗੰਢ = 170 ਕਿਲੋਗ੍ਰਾਮ
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
******
ਆਰਸੀ/ਕੇਐੱਸਆਰ/ਏਆਰ
(Release ID: 2154546)
Visitor Counter : 3