ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਫੂਡ ਪ੍ਰੋਸੈੱਸਿੰਗ ਟੈਕਨੋਲੋਜੀਆਂ ਦੇ ਵਿਕਾਸ ਲਈ ਖੋਜ ਅਤੇ ਵਿਕਾਸ ਪਹਿਲਕਦਮੀਆਂ


ਪੀਐੱਮਕੇਐੱਸਵਾਈ ਦੀ ਖੋਜ ਅਤੇ ਵਿਕਾਸ ਯੋਜਨਾ ਫੂਡ ਪ੍ਰੋਸੈੱਸਿੰਗ ਖੇਤਰ ਵਿੱਚ ਮੰਗ-ਅਧਾਰਿਤ ਖੋਜ 'ਤੇ ਕੇਂਦ੍ਰਿਤ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਦੇਸ਼ ਭਰ ਵਿੱਚ ਫੂਡ ਪ੍ਰੋਸੈੱਸਿੰਗ ਵਿੱਚ ਖੋਜ ਅਤੇ ਵਿਕਾਸ ਲਈ ਜਨਤਕ ਅਤੇ ਨਿਜੀ ਸੰਸਥਾਵਾਂ ਨੂੰ ਗ੍ਰਾਂਟਾਂ ਪ੍ਰਦਾਨ ਕਰਦਾ ਹੈ

Posted On: 07 AUG 2025 2:52PM by PIB Chandigarh

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ) ਦੀ ਇੱਕ ਵਿਆਪਕ ਯੋਜਨਾ ਦੇ ਤਹਿਤ ਮਨੁੱਖੀ ਸਰੋਤ ਅਤੇ ਸੰਸਥਾਨ ਯੋਜਨਾ ਦੇ ਹਿੱਸੇ ਵਜੋਂ ਖੋਜ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਦੇ ਤਹਿਤ, ਵੱਖ-ਵੱਖ ਯੂਨੀਵਰਸਿਟੀਆਂ, ਆਈਆਈਟੀ, ਕੇਂਦਰ/ਰਾਜ ਸਰਕਾਰੀ ਦੀਆਂ ਸੰਸਥਾਵਾਂ, ਸਰਕਾਰੀ ਫੰਡ ਪ੍ਰਾਪਤ ਸੰਗਠਨਾਂ, ਖੋਜ ਅਤੇ ਵਿਕਾਸ ਲੈਬੋਰਟਰੀਆਂ ਅਤੇ ਨਿਜੀ ਖੇਤਰ ਵਿੱਚ ਸੀਐੱਸਆਈਆਰ ਦੁਆਰਾ ਮਾਨਤਾ ਪ੍ਰਾਪਤ ਖੋਜ ਅਤੇ ਵਿਕਾਸ ਇਕਾਈਆਂ ਨੂੰ ਗ੍ਰਾਂਟ ਸਹਾਇਤਾ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦਾ ਉਦੇਸ਼ ਫੂਡ ਪ੍ਰੋਸੈੱਸਿੰਗ ਉਦਯੋਗ ਨੂੰ ਉਤਪਾਦ ਅਤੇ ਪ੍ਰਕਿਰਿਆ ਵਿਕਾਸ, ਕੁਸ਼ਲ ਟੈਕਨੋਲੋਜੀਆਂ, ਬਿਹਤਰ ਪੈਕੇਜਿੰਗ, ਵੈਲਿਊ ਐਡੀਸ਼ਨ ਆਦਿ ਦੇ ਮਾਧਿਅਮ ਨਾਲ ਵਣਜ ਮੁੱਲ ਪ੍ਰਦਾਨ ਕਰਨਾ ਅਤੇ ਯੋਜਕ ਵਸਤੂ, ਰੰਗ ਏਜੰਟ, ਪ੍ਰੀਜ਼ਰਵੇਟਿਵ, ਕੀਟਨਾਸ਼ਕ ਰਹਿੰਦ-ਖੂੰਹਦ, ਰਸਾਇਣਿਕ ਦੂਸ਼ਿਤ ਤੱਤਾਂ, ਸੂਖਮ ਜੀਵ ਵਿਗਿਆਨਿਕ ਦੂਸ਼ਿਤ ਤੱਤਾਂ ਅਤੇ ਕੁਦਰਤੀ ਤੌਰ 'ਤੇ ਹੋਣ ਵਾਲੇ ਜ਼ਹਿਰੀਲੇ ਪਦਾਰਥਾਂ ਨੂੰ ਸਵੀਕਾਰਯੋਗ ਸੀਮਾਵਾਂ ਦੇ ਅੰਦਰ ਮਾਨਕੀਕਰਣ ਕਰਨਾ ਹੈ।

 

ਇਸ ਯੋਜਨਾ ਦੇ ਤਹਿਤ, ਸਰਕਾਰੀ ਸੰਗਠਨਾਂ/ਸੰਸਥਾਵਾਂ ਦੇ ਖੋਜ ਅਤੇ ਵਿਕਾਸ ਪ੍ਰੋਜੈਕਟ ਉਪਕਰਣਾਂ, ਖਪਤਕਾਰਾਂ ਅਤੇ ਖੋਜ ਫੈਲੋਜ਼ ਆਦਿ ਨਾਲ ਸਬੰਧਿਤ ਖਰਚਿਆਂ ਲਈ 100 ਪ੍ਰਤੀਸ਼ਤ ਗ੍ਰਾਂਟ ਸਹਾਇਤਾ ਦੇ ਲਈ ਯੋਗ ਹਨ। ਨਿਜੀ ਖੇਤਰ ਵਿੱਚ ਨਿਜੀ ਸੰਗਠਨਾਂ/ਯੂਨੀਵਰਸਿਟੀਆਂ/ਸੰਸਥਾਵਾਂ/ਖੋਜ ਅਤੇ ਵਿਕਾਸ ਲੈਬੋਰੇਟਰੀਆਂ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਦੀਆਂ ਮਾਨਤਾ ਪ੍ਰਾਪਤ ਖੋਜ ਅਤੇ ਵਿਕਾਸ ਇਕਾਈਆਂ ਸਧਾਰਣ ਖੇਤਰਾਂ ਵਿੱਚ ਉਪਕਰਣਾਂ ਦੀ ਲਾਗਤ ਦਾ 50 ਪ੍ਰਤੀਸ਼ਤ ਅਤੇ ਮੁਸ਼ਕਲ ਖੇਤਰਾਂ ਵਿੱਚ 70 ਪ੍ਰਤੀਸ਼ਤ ਗ੍ਰਾਂਟ ਲਈ ਯੋਗ ਹਨ। ਇਨ੍ਹਾਂ ਯੂਨੀਵਰਸਿਟੀਆਂ, ਆਈਆਈਟੀਜ਼, ਕੇਂਦਰ ਅਤੇ ਰਾਜ ਸਰਕਾਰ ਦੇ ਸੰਸਥਾਨਾਂ, ਅਤੇ ਸਰਕਾਰ ਦੁਆਰਾ ਵਿੱਤ ਪੋਸ਼ਿਤ ਸੰਗਠਨਾਂ ਨੂੰ ਫੂਡ ਪ੍ਰੋਸੈੱਸਿੰਗ ਖੇਤਰ ਵਿੱਚ ਮੰਗ-ਅਧਾਰਿਤ ਖੋਜ ਅਤੇ ਵਿਕਾਸ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਖੋਜ ਅਤੇ ਵਿਕਾਸ ਯੋਜਨਾ ਦੇ ਤਹਿਤ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਭਾਈਚਾਰਿਆਂ ਸਮੇਤ ਸਾਰੇ ਭਾਈਚਾਰਿਆਂ ਲਈ ਦਿਲਚਸਪੀ ਦਾ ਪ੍ਰਗਟਾਵਾ (ਈਓਆਈ) ਉਪਲਬਧ ਹੈ। ਹਾਲਾਂਕਿ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਦੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ/ਡਿਜ਼ਾਈਨ ਕੀਤੇ ਗਏ ਉਤਪਾਦਾਂ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਕੋਈ ਖਾਸ ਪ੍ਰਬੰਧ ਨਹੀਂ ਹੈ।

 

ਖੋਜ ਅਤੇ ਵਿਕਾਸ ਯੋਜਨਾ ਦੇ ਤਹਿਤ, 2008-09 ਤੋਂ ਹੁਣ ਤੱਕ ਕੁੱਲ 236 ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 225 ਪੂਰੇ ਹੋ ਚੁੱਕੇ ਹਨ ਅਤੇ ਹੁਣ ਤੱਕ ਮਨਜ਼ੂਰ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਵਿੱਚੋਂ ਕੁੱਲ 20 ਪੇਟੈਂਟ ਦਾਇਰ ਕੀਤੇ ਗਏ ਹਨ। ਇਸ ਦੇ ਇਲਾਵਾ, ਵਿਕਸਿਤ ਉਤਪਾਦਾਂ, ਪ੍ਰਕਿਰਿਆਵਾਂ ਅਤੇ ਉਪਕਰਣਾਂ/ਪ੍ਰੋਟੋਟਾਈਪਾਂ ਲਈ ਹੋਰ 52 ਨਵੀਆਂ ਟੈਕਨੋਲੋਜੀਆਂ ਦਾ ਵਪਾਰੀਕਰਣ/ਟ੍ਰਾਂਸਫਰ ਕੀਤਾ ਗਿਆ ਹੈ।

ਇਹ ਜਾਣਕਾਰੀ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਸਟੀਕੇ


(Release ID: 2154201)
Read this release in: English , Urdu , Hindi