ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਕ੍ਰੈਡਿਟ-ਲਿੰਕਡ ਸਬਸਿਡੀ ਦੇ ਮਾਧਿਅਮ ਨਾਲ ਲਾਭ
ਵਿੱਤ ਵਰ੍ਹੇ 2024-25 ਵਿੱਚ ਜੂਨ ਤੱਕ ਪੀਐੱਮਐੱਫਐੱਮਈ ਯੋਜਨਾ ਦੇ ਤਹਿਤ 1.46 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ;
ਪੀਐੱਮਐੱਫਐੱਮਈ; ਹੁਣ ਤੱਕ ₹51,851 ਦੇ ਲੋਨ ਜਾਰੀ, 89 ਪ੍ਰਤੀਸ਼ਤ ਸੈਂਕਸ਼ਨ-ਟੂ-ਡਿਸਬਰਸਮੈਂਟ ਸਫਲਤਾ ਦਰ ਨੂੰ ਦਰਸਾਉਂਦਾ ਹੈ
Posted On:
07 AUG 2025 2:48PM by PIB Chandigarh
ਦੇਸ਼ ਵਿੱਚ 2020-21 ਤੋਂ 2025-26 ਤੱਕ ਦੀ ਮਿਆਦ ਵਿੱਚ 10,000 ਕਰੋੜ ਰੁਪਏ ਦੇ ਖਰਚ ਨਾਲ ਕੇਂਦਰੀ ਸਪਾਂਸਰਡ "ਪ੍ਰਧਾਨ ਮੰਤਰੀ ਫੋਰਮਲਾਈਜ਼ੇਸ਼ਨ ਆਫ਼ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਐਂਟਰਪ੍ਰਾਈਜ਼ਿਜ਼ (ਪੀਐੱਮਐੱਫਐੱਮਈ) ਸਕੀਮ" ਦੇ ਤਹਿਤ ਦੇਸ਼ ਦੇ ਦੋ ਲੱਖ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਕ੍ਰੈਡਿਟ ਲਿੰਕਡ ਸਬਸਿਡੀ ਦਿੱਤੀ ਜਾਵੇਗੀ।
ਵਿੱਤੀ ਵਰ੍ਹੇ 2024-25 ਲਈ 30 ਜੂਨ, 2025 ਤੱਕ ਕ੍ਰੈਡਿਟ ਲਿੰਕਡ ਸਬਸਿਡੀ ਦੇ ਤਹਿਤ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ, ਮਨਜ਼ੂਰ ਕੀਤੇ ਗਏ ਕਰਜ਼ਿਆਂ (ਲੋਨ) ਅਤੇ ਵੰਡੇ ਗਏ ਕਰਜ਼ਿਆਂ (ਲੋਨ) ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਵੇਰਵਾ
|
ਵਿੱਤ ਵਰ੍ਹੇ 2024-25 (30 ਜੂਨ 2025 ਤੱਕ)
|
ਅਰਜ਼ੀਆਂ ਜਮ੍ਹਾਂ ਕਰਵਾਈਆਂ ਗਈਆਂ
|
1,46,197
|
ਲੋਨ ਮਨਜ਼ੂਰ ਹੋਏ
|
58,213
|
ਲੋਨ ਦਿੱਤੇ ਗਏ
|
51,851
|
ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
*****
ਐੱਸਟੀਕੇ
(Release ID: 2154197)