ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ ‘ਤੇ ਅਪਡੇਟ
ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ ਜਨਮ ਤੋਂ 18 ਵਰ੍ਹੇ ਤੱਕ ਦੇ ਬੱਚਿਆਂ ਨੂੰ 4ਡੀ: ਦੋਸ਼, ਬਿਮਾਰੀ, ਕਮੀਆਂ ਅਤੇ ਵਿਕਾਸ ਵਿੱਚ ਦੇਰੀ ਤੋਂ ਬਚਾਉਂਦਾ ਹੈ
ਗ੍ਰਾਮੀਣ ਭਾਰਤ ਵਿੱਚ 2014 ਅਤੇ 2022 ਦੇ ਦਰਮਿਆਨ 5 ਵਰ੍ਹਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਪ੍ਰਤੀ 1,000 ਜੀਵਿਤ ਜਨਮਾਂ ਵਿੱਚ 51 ਤੋਂ ਘਟ ਕੇ 34 ਰਹਿ ਗਈ: ਐੱਸਆਰਐੱਸ ਰਿਪੋਰਟ
Posted On:
05 AUG 2025 4:27PM by PIB Chandigarh
ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ (ਆਰਬੀਐੱਸਕੇ) ਬੱਚਿਆਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਭਾਈਚਾਰੇ ਦੇ ਸਾਰੇ ਬੱਚਿਆਂ ਨੂੰ ਵਿਆਪਕ ਦੇਖਭਾਲ ਪ੍ਰਦਾਨ ਕਰਨ ਦਾ ਇੱਕ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਜਨਮ ਤੋਂ 18 ਵਰ੍ਹਿਆਂ ਦੀ ਉਮਰ ਤੱਕ ਦੇ ਬੱਚਿਆਂ ਦੀ 4-ਡੀ (ਚਾਰ ਨੁਕਸ)- ਜਨਮ ਸਮੇਂ ਦੇ ਦੋਸ਼, ਬਿਮਾਰੀ, ਕਮੀਆਂ ਅਤੇ ਵਿਕਾਸ ਵਿੱਚ ਦੇਰੀ ਲਈ ਜਾਂਚ ਕੀਤੀ ਜਾਂਦੀ ਹੈ। ਇਸ ਵਿੱਚ 32 ਸਧਾਰਣ ਸਿਹਤ ਸਥਿਤੀਆਂ ਦਾ ਜਲਦੀ ਪਤਾ ਲਗਾਉਣਾ ਅਤੇ ਤੀਜੇ ਦਰਜੇ ਦੀ ਸਰਜਰੀ ਸਮੇਤ ਮੁਫ਼ਤ ਇਲਾਜ ਅਤੇ ਪ੍ਰਬੰਧਨ ਸ਼ਾਮਲ ਹੈ। ਪਛਾਣੀਆਂ ਗਈਆਂ ਸਿਹਤ ਸਮੱਸਿਆਵਾਂ ਨਾਲ ਪੀੜ੍ਹਤ ਬੱਚਿਆਂ ਨੂੰ ਜ਼ਿਲ੍ਹਾ ਪੱਧਰ ‘ਤੇ ਸ਼ੁਰੂਆਤੀ ਦੇਖਭਾਲ ਸੇਵਾਵਾਂ ਅਤੇ ਫੋਲੋ-ਅੱਪ ਕੇਅਰ ਪ੍ਰਦਾਨ ਕੀਤੀ ਜਾਂਦੀ ਹੈ।
ਰਾਸ਼ਟਰੀ ਪੱਧਰ ‘ਤੇ ਭਾਰਤ ਦੇ ਰਜਿਸਟਰਾਰ ਜਨਰਲ ਅਨੁਸਾਰ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸਆਰਐੱਸ) ਰਿਪੋਰਟ ਮੁਤਾਬਕ, ਪੇਂਡੂ ਖੇਤਰਾਂ ਵਿੱਚ 5 ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (U5MR) 2014 ਦੇ ਪ੍ਰਤੀ 1,000 ਜੀਵਿਤ ਜਨਮਾਂ ਵਿੱਚ 51 ਤੋਂ ਘਟ ਕੇ 2022 ਵਿੱਚ ਪ੍ਰਤੀ 1,000 ਜੀਵਿਤ ਜਨਮਾਂ ‘ਤੇ 34 ਹੋ ਗਈ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
HFW/ PQ/Update on the RBSK/5 August 2025/4
(Release ID: 2153083)