ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਪੇੱਮਾਸਾਨੀ ਚੰਦਰਸ਼ੇਖਰ ਨੇ ਭਾਰਤੀ ਡਾਕ ਸੁਧਾਰਾਂ ਦੀ ਸਮੀਖਿਆ ਕੀਤੀ: ਤਕਨੀਕ-ਅਧਾਰਿਤ ਸੁਧਾਰਾਂ ਨੇ ਗਤੀ ਫੜੀ


ਇੰਡੀਆ ਪੋਸਟ 2.0: ਸੰਪੂਰਨ ਭਾਰਤ ਵਿੱਚ ਸਾਰਿਆਂ ਨਾਲ ਸੰਪਰਕ ਨੂੰ ਸਸ਼ਕਤ ਬਣਾਉਣ ਲਈ ਇੱਕ ਵਿਆਪਕ ਤਕਨੀਕੀ ਯਤਨ

ਇੰਡੀਆ ਪੋਸਟ ਦੇਸ਼ ਦਾ ਪ੍ਰਮੁੱਖ ਜਨਤਕ ਲੌਜਿਸਟਿਕਸ ਪਲੈਟਫਾਰਮ ਬਣਨ ਲਈ ਟੈਕਨੋਲੋਜੀ-ਸੰਚਾਲਿਤ ਪਰਿਵਰਤਨ ’ਤੇ ਅੱਗੇ ਵਧ ਰਿਹਾ ਹੈ

86,000 ਤੋਂ ਵੱਧ ਡਾਕਘਰ ਡਿਜੀਟਲ ਹੋਏ; 4 ਅਗਸਤ ਤੱਕ ਫੁੱਲ ਨੈੱਟਵਰਕ ਮਾਈਗ੍ਰੇਸ਼ਨ

ਸਵੇਰੇ, ਸ਼ਾਮ ਅਤੇ ਛੁੱਟੀਆਂ ਦੀਆਂ ਸੇਵਾਵਾਂ ਲਈ 344 ਨਵੇਂ ਡਿਲਿਵਰੀ ਕੇਂਦਰ ਖੋਲ੍ਹੇ ਗਏ

ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ, ਸਰਕਾਰੀ ਈ-ਮਾਰਕਿਟਪਲੇਸ ਏਕੀਕਰਣ ਨਾਲ ਈ-ਕਾਮਰਸ ਸਮਰੱਥਾ ਨੂੰ ਬਲ ਮਿਲੇਗਾ

Posted On: 30 JUL 2025 11:58AM by PIB Chandigarh

ਦੇਸ਼ ਦੇ ਸਭ ਤੋਂ ਸਥਾਈ ਜਨਤਕ ਸੰਸਥਾਨਾਂ ਵਿੱਚੋਂ ਇੱਕ ਡਾਕ ਵਿਭਾਗ ਦੇ ਆਧੁਨਿਕੀਕਰਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਕੇਂਦਰੀ ਸੰਚਾਰ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਪੇੱਮਾਸਾਨੀ  ਚੰਦਰਸ਼ੇਖਰ ਨੇ ਮੇਲ ਸੰਚਾਲਨ, ਪਾਰਸਲ ਸੰਚਾਲਨ ਅਤੇ ਕਾਰੋਬਾਰ ਰਣਨੀਤੀ ਡਿਵੀਜਨਾਂ ਦੀ ਉੱਚ-ਪੱਧਰੀ ਸਮੀਖਿਆ ਦੀ ਪ੍ਰਧਾਨਗੀ ਕੀਤੀ।

ਇਹ ਰਣਨੀਤਕ ਸਮੀਖਿਆ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਸੰਚਾਰ ਮੰਤਰੀ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਦੀ ਕੁਸ਼ਲ ਅਗਵਾਈ ਵਿੱਚ ਸਰਕਾਰ ਦੇ ਵਿਆਪਕ ਸੁਧਾਰ ਏਜੰਡੇ ਦਾ ਹਿੱਸਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਭਾਰਤੀ ਡਾਕ ਨੂੰ ਇੱਕ ਟੈਕਨੋਲੋਜੀ-ਸੰਚਾਲਿਤ, ਨਾਗਰਿਕ-ਕੇਂਦ੍ਰਿਤ ਲੌਜਿਸਟਿਕਸ ਅਤੇ ਈ-ਕਾਮਰਸ ਪ੍ਰਦਾਤਾ ਵਜੋਂ ਮੁੜ ਸਥਾਪਿਤ ਕਰਨਾ ਹੈ।

ਡਾ. ਪੇੱਮਾਸਾਨੀ  ਨੇ ਕਿਹਾ ਕਿ ਇਹ ਪਰਿਵਰਤਨ ਸਿਰਫ਼ ਆਧੁਨਿਕੀਕਰਣ ਦਾ ਯਤਨ ਨਹੀਂ ਹੈ, ਸਗੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਡਿਜੀਟਲ ਅਰਥਵਿਵਸਥਾ ਵਿੱਚ ਭਾਰਤੀ ਡਾਕ ਦੀ ਭੂਮਿਕਾ ਦੀ ਇੱਕ ਮੌਲਿਕ ਪੁਨਰਕਲਪਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਡਾਕ ਦੀ ਬੇਮਿਸਾਲ ਮੌਜੂਦਗੀ ਨੂੰ ਹੁਣ ਅਤਿ-ਆਧੁਨਿਕ ਡਿਜੀਟਲ ਸਮਰੱਥਾਵਾਂ ਨਾਲ ਸਮਰੱਥ ਕੀਤਾ ਜਾਣਾ ਚਾਹੀਦਾ ਹੈ। ਇਹ ਪਰਿਵਰਤਨ ਦੂਰ-ਦਰਾਜ਼ ਦੇ ਪਿੰਡ ਤੋਂ ਲੈ ਕੇ ਸਭ ਤੋਂ ਵਿਅਸਤ ਮਹਾਨਗਰੀ ਖੇਤਰ ਤੱਕ, ਹਰ ਭਾਰਤੀ ਲਈ ਪੈਮਾਨੇ, ਗਤੀ ਅਤੇ ਸੇਵਾ ਦੇ ਬਾਰੇ ਹੈ।

ਭਾਰਤੀ ਡਾਕ ਵਿਭਾਗ ਵਰਤਮਾਨ ਵਿੱਚ ਆਈਟੀ 2.0 ਢਾਂਚੇ ਦੇ ਤਹਿਤ ਇੱਕ ਵਿਆਪਕ, ਟੈਕਨੋਲੋਜੀ-ਸੰਚਾਲਿਤ ਪਰਿਵਰਤਨ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਇਹ ਪਹਿਲ ਰਣਨੀਤਕ ਰੂਪ-ਰੇਖਾ ਦਾ ਹਿੱਸਾ ਹੈ ਜਿਸ ਦਾ ਉਦੇਸ਼ ਭਾਰਤੀ ਡਾਕ ਨੂੰ ਲੌਜਿਸਟਿਕਸ ਉਦਯੋਗ ਵਿੱਚ, ਖਾਸ ਤੌਰ ’ਤੇ ਤੇਜ਼ੀ ਨਾਲ ਵਧਦੇ ਈ-ਕਾਮਰਸ ਪਾਰਸਲ ਡਿਲਿਵਰੀ ਖੇਤਰ ਵਿੱਚ, ਇੱਕ ਮਜ਼ਬੂਤ ਪ੍ਰਤੀਯੋਗੀ ਵਜੋਂ ਸਥਾਪਿਤ ਕਰਨਾ ਹੈ।

ਸ਼੍ਰੀ ਪੇੱਮਾਸਾਨੀ  ਨੂੰ ਰੀਅਲ-ਟਾਇਮ ’ਤੇ ਟ੍ਰੈਕ ਅਤੇ ਟ੍ਰੇਸ ਸਮਰੱਥਾਵਾਂ, ਥੋਕ ਗ੍ਰਾਹਕਾਂ ਲਈ ਅਨੁਕੂਲਿਤ ਸੇਵਾਵਾਂ, ਡਿਲਿਵਰੀ ਦਾ ਇਲੈਕਟ੍ਰੋਨਿਕ ਸਬੂਤ, ਓਟੀਪੀ-ਅਧਾਰਿਤ ਪ੍ਰਮਾਣੀਕਰਨ, ਡਿਜੀਟਲ ਭੁਗਤਾਨ ਅਤੇ ਏਪੀਆਈ ਏਕੀਕਰਣ ਨੂੰ ਸ਼ੁਰੂ ਕਰਨ ਲਈ ਡਿਜ਼ਾਈਨ ਕੀਤੇ ਗਏ ਅਪਗ੍ਰੇਡਸ ਬਾਰੇ ਜਾਣਕਾਰੀ ਦਿੱਤੀ ਗਈ।

ਡਾ. ਪੇੱਮਾਸਾਨੀ  ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਭਾਰਤੀ ਡਾਕ ਨੂੰ ਮੋਹਰੀ ਬਜ਼ਾਰਾਂ ਨੂੰ ਨਿਰਵਿਘਨ, ਸੰਪੂਰਨ ਲੌਜਿਸਟਿਕਸ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਤਕਨੀਕ-ਸਮਰੱਥ ਸੇਵਾਵਾਂ ਦਾ ਲਾਭ ਉਠਾ ਕੇ ਨਵੇਂ ਯੁਗ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਦੇਸ਼ ਦੀ ਸਭ ਤੋਂ ਪੁਰਾਣੀ ਡਿਲਿਵਰੀ ਸੇਵਾ ਨੂੰ ਨਵੇਂ ਸਿਰ੍ਹੇ ਤੋਂ ਤਿਆਰ ਕਰਨ ਦਾ ਵੀ ਸੱਦਾ ਦਿੱਤਾ।

ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਵਰਤਮਾਨ ਵਿੱਚ 86,000 ਤੋਂ ਜ਼ਿਆਦਾ ਡਾਕਘਰ ਇਸ ਨਵੀਂ ਐਪਲੀਕੇਸ਼ਨ ਦੀ ਵਰਤੋਂ ਕਰ ਰਹੇ ਹਨ। 4 ਅਗਸਤ, 2025 ਤੱਕ ਲਗਭਗ 1,65,000 ਡਾਕਘਰਾਂ ਦਾ ਪੂਰਾ ਨੈੱਟਵਰਕ ਇਸ ਨਵੇਂ ਪਲੈਟਫਾਰਮ 'ਤੇ ਮਾਈਗ੍ਰੇਟ ਹੋ ਜਾਵੇਗਾ।

ਵਿਭਾਗ ਨੇ ਉਦਯੋਗ ਦੇ ਅਨੁਸਾਰ ਸਾਰੀਆਂ ਸ਼੍ਰੇਣੀਆਂ ਦੇ ਡਾਕ ਅਤੇ ਪਾਰਸਲਾਂ ਲਈ ਸਮਰਪਿਤ ਡਿਲਿਵਰੀ ਕੇਂਦਰ ਸਥਾਪਿਤ ਕਰਕੇ ਕੇਂਦਰੀਕ੍ਰਿਤ ਡਿਲਿਵਰੀ ਸ਼ੁਰੂ ਕੀਤੀ ਹੈ, ਜੋ ਮੌਜੂਦਾ ਡਾਕਘਰਾਂ ਦੇ ਸੇਵਾ ਖੇਤਰਾਂ ਨੂੰ ਏਕੀਕ੍ਰਿਤ ਕਰਦੇ ਹਨ। ਇਹ ਡਿਲਿਵਰੀ ਕੇਂਦਰ ਵਿਭਾਗ ਨੂੰ ਐਤਵਾਰ ਅਤੇ ਛੁੱਟੀਆਂ ਦੇ ਦਿਨਾਂ ਵਿੱਚ, ਨਾਲ ਹੀ ਸਵੇਰੇ ਅਤੇ ਸ਼ਾਮ ਨੂੰ ਡਿਲਿਵਰੀ ਵਿਕਲਪਾਂ ਸਮੇਤ ਲਚਕਦਾਰ ਡਿਲੀਵਰੀ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਬਣਾਉਣਗੇ। ਪਹਿਲੇ ਪੜਾਅ ਦੌਰਾਨ ਦੇਸ਼ ਭਰ ਵਿੱਚ ਕੁੱਲ 344 ਡਿਲਿਵਰੀ ਕੇਂਦਰ ਸ਼ੁਰੂ ਕੀਤੇ ਗਏ ਹਨ।

ਇਸ ਬਦਲਾਅ ਦਾ ਇੱਕ ਪ੍ਰਮੁੱਖ ਥੰਮ੍ਹ ਭਾਰਤੀ ਡਾਕ ਦੀਆਂ ਪ੍ਰਣਾਲੀਆਂ ਦਾ ਪ੍ਰਮੁੱਖ ਰਾਸ਼ਟਰੀ ਡਿਜੀਟਲ ਕਾਮਰਸ ਈਕੋਸਿਸਟਮਸ ਪ੍ਰਣਾਲੀਆਂ ਨਾਲ ਏਕੀਕ੍ਰਿਤ ਹੈ। ਅਧਿਕਾਰੀਆਂ ਦੇ ਅਨੁਸਾਰ, ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐੱਨਡੀਸੀ) ਵੌਲੇਟ-ਅਧਾਰਿਤ ਪ੍ਰੀਪੇਡ ਬੁਕਿੰਗ, ਕੇਂਦਰੀਕ੍ਰਿਤ ਆਰਡਰ ਟ੍ਰੈਕਿੰਗ ਅਤੇ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ ਦੀਆਂ ਲੇਖਾ ਪ੍ਰਣਾਲੀਆਂ ਨਾਲ ਸਵੈਚਾਲਿਤ ਮੇਲ-ਮਿਲਾਪ ਨੂੰ ਸਮਰੱਥ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਸਰਕਾਰੀ ਈ-ਮਾਰਕਿਟ ਪਲੇਸ (ਜੀਈਐੱਮ) ਨਾਲ ਆਪਣੇ ਸਹਿਯੋਗ ਦੇ ਮਾਧਿਅਮ ਰਾਹੀਂ, ਭਾਰਤੀ ਡਾਕ ਭੁਗਤਾਨ ਟ੍ਰੈਕਿੰਗ ਅਤੇ ਕੈਸ਼-ਔਨ-ਡਿਲਿਵਰੀ (ਸੀਓਡੀ) ਸੈਟਲਮੈਂਟ ਦੇ ਲਈ ਏਪੀਆਈ-ਸੰਚਾਲਿਤ ਆਟੋਮੇਟਿਡ ਮੁੱਲ ਨਿਰਧਾਰਣ ਅਤੇ ਕੇਂਦਰੀਕ੍ਰਿਤ ਡੈਸ਼ਬੋਰਡ ਪ੍ਰਦਾਨ ਕਰੇਗਾ।

ਕੇਂਦਰੀ ਸੰਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਦੀ ਅਗਵਾਈ ਵਿੱਚ ਸਾਲ 2024 ਤੋਂ ਭਾਰਤੀ ਡਾਕ ਵਿਭਾਗ ਵਿੱਚ ਕਈ ਸੁਧਾਰ ਲਾਗੂ ਕੀਤੇ ਗਏ ਹਨ। ਇਸ ਪਰਿਵਰਤਨ ਨੂੰ ਗਤੀ ਦੇਣ ਲਈ ਭਾਰਤੀ ਡਾਕ ਵਿਭਾਗ ਨੇ ਆਈਟੀ 2.0 ਦੇ ਨਾਲ ਮਿਲ ਕੇ ਇੱਕ ਸਮਰਪਿਤ ਡੇਟਾ ਐਨਾਲਿਟਿਕਸ ਟੀਮ ਨੂੰ ਸ਼ਾਮਲ ਕੀਤਾ ਹੈ ਤਾਂ ਕਿ ਰੂਟ ਆਪਟੀਮਾਇਜੇਸ਼ਨ, ਸਮਾਰਟ ਸੌਰਟਿੰਗ ਅਤੇ ਮੰਗ ਪੂਰਵ-ਅਨੁਮਾਨ ਦੇ ਮਾਧਿਅਮ ਰਾਹੀਂ ਸੰਚਾਲਨ ਕੁਸ਼ਲਤਾ ਵਧਾਈ ਜਾ ਸਕੇ। ਡੇਟਾ-ਸੰਚਾਲਿਤ ਮਾਲੀਆ ਸਿਰਜਣਾ ਵੱਲ ਵੀ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਭਾਰਤੀ ਡਾਕ ਵਿਭਾਗ ਦੇਸ਼ ਦੀ ਡਿਜੀਟਲ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਨਾਲ ਜੁੜੀ ਇੱਕ ਆਧੁਨਿਕ ਲੌਜਿਸਟਿਕਸ ਸ਼ਕਤੀ ਵਜੋਂ ਸਥਾਪਿਤ ਹੋ ਸਕੇ।

ਭਾਰਤੀ ਡਾਕ ਆਪਣੀ ਵਿਆਪਕ ਪਹੁੰਚ, ਭਰੋਸੇਯੋਗ ਵਿਰਾਸਤ ਅਤੇ ਨਵੇਂ ਡਿਜੀਟਲ ਵਿਜ਼ਨ ਦੇ ਨਾਲ ਦੇਸ਼ ਦੇ ਜਨਤਕ ਲੌਜਿਸਟਿਕਸ ਬੁਨਿਆਦੀ ਢਾਂਚੇ ਦੀ ਰੀੜ੍ਹ ਦੀ ਹੱਡੀ ਬਣਨ ਲਈ ਅਦੁੱਤੀ ਸਥਿਤੀ ਵਿੱਚ ਹੈ। ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਅਤੇ ਡਾ. ਪੇੱਮਾਸਾਨੀ  ਚੰਦਰਸ਼ੇਖਰ ਦੀ ਰਣਨੀਤਕ ਅਗਵਾਈ ਵਿੱਚ ਸੁਧਾਰਾਂ ਵਿੱਚ ਤੇਜ਼ੀ ਨਾਲ, ਵਿਭਾਗ ਸਾਰਿਆਂ ਨਾਲ ਸੰਪਰਕ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕਰਨ, ਗ੍ਰਾਮੀਣ ਵਪਾਰ ਨੂੰ ਸਸ਼ਕਤ ਬਣਾਉਣ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਵਿਜ਼ਨ ਦੇ ਇੱਕ ਪ੍ਰਮੁੱਖ ਸਮਰਥਕ ਵਜੋਂ ਕੰਮ ਕਰਨ ਲਈ ਤਿਆਰ ਹੈ।

*****

ਸਮਰਾਟ/ ਐਲਨ


(Release ID: 2152115) Visitor Counter : 4
Read this release in: English , Urdu , Hindi , Bengali