ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਨਿਜੀ ਖੇਤਰ ਦੀ ਖੋਜ ਅਤੇ ਨਵੀਨਤਾ ਨੂੰ ਹੁਲਾਰਾ ਦੇਣ ਲਈ 1 ਲੱਖ ਕਰੋੜ ਰੁਪਏ ਦਾ ਆਰਡੀਆਈ (RDI) ਫੰਡ: ਡਾ. ਜਿਤੇਂਦਰ ਸਿੰਘ ਨੇ ਸਰਬੋਤਮ ਤਕਨੀਕੀ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ


ਭਾਰਤ ਦੀ ਸਾਈਲੈਂਟ ਟੈਕ ਕ੍ਰਾਂਤੀ: 50% ਭਾਰਤੀ ਸਟਾਰਟਅਪ ਹੁਣ ਟੀਅਰ-2 ਸ਼ਹਿਰਾਂ ਤੋਂ, ਜਿਨ੍ਹਾਂ ਵਿਚੋਂ ਕਈ ਮਹਿਲਾਵਾਂ ਦੀ ਅਗਵਾਈ ਹੇਠ ਸਟਾਰਟਅਪ

ਭਾਰਤ ਦਾ ਟੀਚਾ ਸਰਕਾਰ ਅਤੇ ਉਦਯੋਗਾਂ ਦੇ ਦਰਮਿਆਨ ਤਾਲਮੇਲ ਅਤੇ ਸਵਦੇਸ਼ੀ ਡੇਟਾ ਰਿਪੌਜ਼ਟਰੀਆਂ ਰਾਹੀਂ ਗਲੋਬਲ ਤਕਨੀਕੀ ਹੇਠ ਹਾਸਲ ਕਰਨਾ ਹੈ

Posted On: 01 AUG 2025 6:10PM by PIB Chandigarh

ਉੱਭਰ ਰਹੀਆਂ ਟੈਕਨੋਲੋਜੀਆਂ ਦੇ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ, ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਨੇ ਦੁਹਰਾਇਆ ਕਿ 1 ਲੱਖ ਕਰੋੜ ਰੁਪਏ ਦਾ ਫੰਡ, ਭਾਰਤ ਦੀ ਪ੍ਰਭੂਸੱਤਾ, ਸਪੰਨ ਟੈਕਨੋਲੋਜੀ, ਇੱਛਾਵਾਂ ਨੂੰ ਅੱਗੇ ਵਧਾਉਣ ਲਈ ਨਿਜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕੀਤਾ ਜਾਵੇਗਾ।

ਡਾ. ਜਿਤੇਂਦਰ ਸਿੰਘ ਨੇ 'ਭਾਰਤ@100' ਥੀਮ ਦੇ ਤਹਿਤ ਆਯੋਜਿਤ "ਭਾਰਤ ਦੇ ਡਿਜੀਟਲ ਪਰਿਵਰਤਨ ਲਈ ਸਰਬੋਤਮ ਤਕਨੀਕ" ਵਿਸ਼ੇ 'ਤੇ ਐਸੋਚੈਮ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ।

ਭਾਰਤ ਸਰਕਾਰ ਨੇ ਨਿਜੀ ਖੇਤਰ ਦੇ ਖੋਜ ਅਤੇ ਵਿਕਾਸ, ਖਾਸ ਕਰਕੇ ਉੱਭਰ ਰਹੇ ਅਤੇ ਰਣਨੀਤਕ ਖੇਤਰਾਂ ਵਿੱਚ, ਬਦਲਣ ਲਈ 1 ਲੱਖ ਕਰੋੜ ਰੁਪਏ ਦੀ ਮਹੱਤਵਅਕਾਂਖੀ ਖੋਜ, ਵਿਕਾਸ ਅਤੇ ਨਵੀਨਤਾ (RDI) ਯੋਜਨਾ ਸ਼ੁਰੂ ਕੀਤੀ ਹੈ। ਇਹ ਯੋਜਨਾ ਡੂੰਘੀ-ਤਕਨੀਕੀ, ਮਹੱਤਵਪੂਰਨ ਟੈਕਨੋਲੋਜੀਆਂ ਅਤੇ ਪਰਿਵਰਤਨਸ਼ੀਲ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਲੰਬੇ ਸਮੇਂ ਦੇ, ਘੱਟ ਵਿਆਜ ਵਾਲੇ ਕਰਜ਼ੇ ਅਤੇ ਜੋਖਮ ਪੂੰਜੀ ਪ੍ਰਦਾਨ ਕਰੇਗੀ।

ਨਵੀਨਤਾ ਵਿੱਚ ਨਿਜੀ ਨਿਵੇਸ਼ ਨੂੰ ਵਧਾਉਣ ਲਈ ਇੱਕ ਸਮਰਪਿਤ ਡੀਪ-ਟੈੱਕ ਫੰਡ ਆਫ਼ ਫੰਡ ਵੀ ਸਥਾਪਿਤ ਕੀਤਾ ਜਾਵੇਗਾ। ਇਸ ਸਕੀਮ ਦਾ ਸੰਚਾਲਨ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ANRF) ਦੁਆਰਾ ਕੀਤਾ ਜਾਵੇਗਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (DST) ਦੁਆਰਾ ਲਾਗੂ ਕੀਤਾ ਜਾਵੇਗਾ।

ਏਐੱਨਆਰਐੱਫ (ANRF) ਅਧੀਨ ਇੱਕ ਵਿਸ਼ੇਸ਼ ਉਦੇਸ਼ ਫੰਡ ਵਜੋਂ ਸਥਾਪਿਤ ਕੀਤੇ ਜਾਣ ਵਾਲੇ, RDI ਫੰਡ ਤੋਂ ਭਾਰਤ ਦੇ ਨਵੀਨਤਾ ਵਾਤਾਵਰਣ ਪ੍ਰਣਾਲੀ ਨੂੰ ਮਹੱਤਵਪੂਰਨ ਤੌਰ 'ਤੇ ਹੁਲਾਰਾ ਦੇਣ, ਉਦਯੋਗ-ਅਗਵਾਈ ਵਾਲੇ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ, ਅਤੇ ਸਾਵਰੇਨ ਟੈਕਨੋਲੋਜੀ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਉਮੀਦ ਹੈ।

ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਨਿਜੀ ਖੇਤਰ ਨਾਲ ਡੂੰਘੇ ਸਹਿਯੋਗ ਵੱਲ ਸਰਕਾਰ ਦੇ ਸਾਹਸਿਕ ਨੀਤੀਗਤ ਬਦਲਾਅ ਨੂੰ ਉਜਾਗਰ ਕੀਤਾ। ਪੁਲਾੜ ਅਤੇ ਪ੍ਰਮਾਣੂ ਖੇਤਰਾਂ ਦੇ ਇਤਿਹਾਸਕ ਸ਼ਰੂਆਤ ਨੂੰ ਯਾਦ ਕਰਦੇ ਹੋਏ, ਜੋ ਕਦੇ ਗੁਪਤਤਾ ਵਿੱਚ ਘਿਰੇ ਹੋਏ ਸਨ, ਉਨ੍ਹਾਂ ਨੇ ਨੋਟ ਕੀਤਾ ਕਿ ਕਿਵੇਂ ਇਨ੍ਹਾਂ ਸੁਧਾਰਾਂ ਨੇ ਭਾਰਤ ਦੀ ਪੁਲਾੜ ਆਰਥਿਕਤਾ ਨੂੰ 8 ਬਿਲੀਅਨ ਡਾਲਰ ਤੱਕ ਪਹੁੰਚਾ ਦਿੱਤਾ ਹੈ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਦੇ 40 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ "ਅਸੀਂ ਉਦਯੋਗ ਜਗਤ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਗੇ ਆਉਣ ਅਤੇ ਸਰਕਾਰ ਦੁਆਰਾ ਖੋਲ੍ਹੇ ਗਏ ਮੌਕਿਆਂ ਦੇ ਪੂਰੇ ਸਪੈਕਟ੍ਰਮ ਦਾ ਲਾਭ ਉਠਾਉਣ। ਭਾਰਤ ਦਾ ਤਕਨੀਕੀ ਪ੍ਰਭਾਵ ਵਧ ਰਿਹਾ ਹੈ, ਅਤੇ ਦੁਨੀਆ ਦੇਖ ਰਹੀ ਹੈ।" 

ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਭਾਰਤ ਦੇ ਤੇਜ਼ੀ ਨਾਲ ਵਧਦੇ ਉਭਾਰ ਦਾ ਹਵਾਲਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਦਹਾਕੇ ਦੇ ਬੁਨਿਆਦੀ ਸੁਧਾਰਾਂ ਦੇ ਕਾਰਨ, ਤੀਜਾ ਸਥਾਨ ਪਾਉਣਾ ਵੀ ਸਾਡੀ ਪਹੁੰਚ ਦੇ ਅੰਦਰ ਹੈ। ਉਨ੍ਹਾਂ ਨੇ ' ਵੈਕਸੀਨ ਮੈਤ੍ਰੀ' ਦੀ ਸਫਲਤਾ ਦੀ ਕਹਾਣੀ ਦਾ ਹਵਾਲਾ ਦਿੱਤਾ, ਜਿੱਥੇ ਭਾਰਤ ਨੇ ਮਹਾਮਾਰੀ ਦੌਰਾਨ ਨਾ ਸਿਰਫ਼ ਸਵਦੇਸ਼ੀ ਟੀਕੇ ਵਿਕਸਿਤ ਕੀਤੇ, ਬਲਕਿ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਸਾਂਝਾ ਵੀ ਕੀਤਾ, ਜਿਸ ਨਾਲ ਭਾਰਤ ਦੀ ਇੱਕ ਤਿਆਰ ਅਤੇ ਜਵਾਬਦੇਹ ਉਦਯੋਗਿਕ ਵਾਤਾਵਰਣ ਪ੍ਰਣਾਲੀ ਦੀ ਤਾਕਤ ਨੂੰ ਪ੍ਰਦਰਸ਼ਿਤ ਕੀਤਾ।

ਡਾ. ਸਿੰਘ ਨੇ ਉੱਨਤ ਖੇਤਰਾਂ ਵਿੱਚ ਭਾਰਤ ਦੀ ਵਿਸ਼ਵਵਿਆਪੀ ਦਿੱਖ ਨੂੰ ਵੀ ਰੇਖਾਂਕਿਤ ਕੀਤਾ, ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਇੱਕ ਅੰਤਰਰਾਸ਼ਟਰੀ ਪੁਲਾੜ ਮਿਸ਼ਨ ਵਿੱਚ ਹਿੱਸਾ ਲੈਣ ਦੀ ਉਦਾਹਰਣ ਦਿੰਦੇ ਹੋਏ - ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਨੂੰ ਵਿਸ਼ਵ ਪੱਧਰ 'ਤੇ ਇੱਕ ਭਰੋਸੇਯੋਗ ਅਤੇ ਬਰਾਬਰ ਟੈਕਨੋਲੋਜੀ ਭਾਈਵਾਲ ਵਜੋਂ ਦੇਖਿਆ ਜਾ ਰਿਹਾ ਹੈ।

ਸਾਵਰੇਨ ਟੈਕਨੋਲੋਜੀ ਦੇ ਮੁੱਦੇ 'ਤੇ ਬੋਲਦੇ ਹੋਏ, ਮੰਤਰੀ ਨੇ ਵਿਦੇਸ਼ੀ ਡੇਟਾਸੈੱਟਾਂ 'ਤੇ ਨਿਰਭਰ ਰਹਿਣ ਦੀ ਬਜਾਏ ਸਵਦੇਸ਼ੀ ਡੇਟਾ ਭੰਡਾਰ ਬਣਾਉਣ ਦੀ ਤੁਰੰਤ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਅਕਸਰ ਭਾਰਤੀ ਜ਼ਰੂਰਤਾਂ ਦੀ ਪ੍ਰਾਸੰਗਿਕ ਸਮਝ ਦੀ ਘਾਟ ਹੁੰਦੀ ਹੈ। ਉਨ੍ਹਾਂ ਨੇ ਭਾਰਤੀ ਜੀਵ ਵਿਗਿਆਨ ਡੇਟਾ ਸੈਂਟਰ (IBDC) - ਜੀਨੋਮਿਕ ਡੇਟਾ ਲਈ ਭਾਰਤ ਦਾ ਰਾਸ਼ਟਰੀ ਭੰਡਾਰ - ਸਥਾਪਿਤ ਕਰਨ ਵਿੱਚ ਬਾਇਓਟੈਕਨੋਲੋਜੀ ਵਿਭਾਗ ਦੀ ਪ੍ਰਾਪਤੀ ਨੂੰ ਮਾਣ ਨਾਲ ਸਾਂਝਾ ਕੀਤਾ, ਜਿਸ ਵਿੱਚ ਜੀਨੋਮ ਇੰਡੀਆ ਪ੍ਰੋਜੈਕਟ ਤੋਂ 10,000 ਤੋਂ ਵੱਧ ਪੂਰੇ-ਜੀਨੋਮ ਕ੍ਰਮ ਸ਼ਾਮਲ ਹਨ।

ਡਾ. ਜਿਤੇਂਦਰ ਸਿੰਘ ਨੇ ਭਾਰਤ ਦੇ ਕੇਂਦਰ ਵਿੱਚ ਉੱਭਰਤੀ ਸਟਾਰਟਅੱਪ ਕ੍ਰਾਂਤੀ ਵੱਲ ਧਿਆਨ ਖਿੱਚਿਆ, ਇਹ ਖੁਲਾਸਾ ਕਰਦੇ ਹੋਏ ਕਿ ਲਗਭਗ 50% ਭਾਰਤੀ ਸਟਾਰਟਅਪ, ਹੁਣ ਟੀਅਰ-2 ਸ਼ਹਿਰਾਂ ਤੋਂ ਆ ਰਹੇ ਹਨ, ਜਿਨ੍ਹਾਂ ਦੀ ਅਗਵਾਈ ਇੱਕ ਮਹੱਤਵਪੂਰਨ ਸੰਖਿਆ ਵਿੱਚ ਮਹਿਲਾ ਉੱਦਮੀਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਮਾਵੇਸ਼ੀ ਵਿਕਾਸ ਅਤੇ ਟੈਕਨੋਲੋਜੀ ਦੇ ਲੋਕਤੰਤਰੀਕਰਣ ਦੇ ਪ੍ਰਤੀਬਿੰਬ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਕਬਾਇਲੀਆਂ, ਮਹਿਲਾਵਾਂ ਅਤੇ ਨੌਜਵਾਨਾਂ ਲਈ ਵਿਸ਼ੇਸ਼ ਸਰਕਾਰੀ ਪ੍ਰੋਗਰਾਮਾਂ ਅਤੇ ਸਮਰਪਿਤ ਯੋਜਨਾਵਾਂ ਦਾ ਵੀ ਹਵਾਲਾ ਦਿੱਤਾ, ਜਿਨ੍ਹਾਂ ਦਾ ਉਦੇਸ਼ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੈ।

ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਸ਼ੇ 'ਤੇ, ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਏਆਈ ਮਿਸ਼ਨ 'ਤੇ ਚਾਨਣਾ ਪਾਇਆ ਅਤੇ ਇੱਕ ਹਾਈਬ੍ਰਿਡ ਮਾਡਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਮਨੁੱਖੀ ਬੁੱਧੀ ਨਾਲ ਜੋੜਦਾ ਹੈ, ਆਟੋਮੇਸ਼ਨ ਵਿੱਚ ਅੰਨ੍ਹੇਵਾਹ ਦੌੜ ਪ੍ਰਤੀ ਵੀ  ਚੇਤਾਵਨੀ ਦਿੱਤੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਾਸ ਭਾਰਤ ਦੇ ਦ੍ਰਿਸ਼ਟੀਕੋਣ 'ਤੇ ਚਾਨਣਾ ਪਾਉਂਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪੁਲਾੜ, ਬਾਇਓਟੈਕਨੋਲੋਜੀ ਅਤੇ ਨੀਲੀ ਅਰਥਵਿਵਸਥਾ ਅਜਿਹੇ ਖੇਤਰ ਹਨ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਅਣਵਰਤੀਆਂ ਸੰਭਾਵਨਾਵਾਂ ਹਨ ਜੋ ਭਾਰਤ ਦੇ ਵਿਕਾਸ ਦੇ ਰਾਹ ਵਿੱਚ ਬੇਮਿਸਾਲ ਯੋਗਦਾਨ ਦੇਣਗੀਆਂ।

ਇਸ ਕਾਨਫਰੰਸ ਵਿੱਚ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਦਯੋਗ ਦੇ ਆਗੂਆਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਵਿੱਚ SAP ਵਿਖੇ ਗਲੋਬਲ ਗਵਰਨਮੈਂਟ ਅਫੇਅਰਜ਼ ਦੇ ਮੁਖੀ ਡਾ. ਵੋਲਫਗੈਂਗ ਡ੍ਰੀਕਰ; ਯੋਟਾ ਡੇਟਾ ਸਰਵਿਸਿਜ਼ ਦੇ ਸਹਿ-ਸੰਸਥਾਪਕ ਅਤੇ ਸੀਈਓ ਸ਼੍ਰੀ ਸੁਨੀਲ ਗੁਪਤਾ; ਅਤੇ ਟਾਟਾ ਕੰਸਲਟੈਂਸੀ ਸਰਵਿਸਿਸ (TCS) ਵਿਖੇ ਕਾਰਪੋਰੇਟ ਅਫੇਅਰਜ਼ ਦੇ ਗਲੋਬਲ ਮੁਖੀ ਸ਼੍ਰੀ ਰਣਜੀਤ ਗੋਸਵਾਮੀ ਸ਼ਾਮਲ ਸਨ। ਉਨ੍ਹਾਂ ਦੀ ਮੌਜੂਦਗੀ ਨੇ ਭਾਰਤ ਦੇ ਸਰਵੋਤਮ ਟੈਕਨੋਲੋਜੀ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਸਰਕਾਰ ਅਤੇ ਉਦਯੋਗ ਦਰਮਿਆਨ ਵਧ ਰਹੇ ਤਾਲਮੇਲ ਨੂੰ ਉਜਾਗਰ ਕੀਤਾ।

 

 ****

 

ਐਨਕੇਆਰ/ਪੀਐਸਐਮ


(Release ID: 2151659)
Read this release in: English , Urdu , Hindi