ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਪੀਐੱਮਏਵਾਈ-ਜੀ ਦੇ ਤਹਿਤ ਆਵਾਸ

Posted On: 29 JUL 2025 4:21PM by PIB Chandigarh

 

ਗ੍ਰਾਮੀਣ ਵਿਕਾਸ ਮੰਤਰਾਲਾ 1 ਅਪ੍ਰੈਲ, 2016 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (ਪੀਐੱਮਏਵਾਈ-ਜੀ) ਨੂੰ ਲਾਗੂ ਕਰ ਰਿਹਾ ਹੈ ਤਾਕਿ ਗ੍ਰਾਮੀਣ ਖੇਤਰਾਂ ਵਿੱਚ “ਸਾਰਿਆਂ ਦੇ ਲਈ ਆਵਾਸ” ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਯੋਗ ਗ੍ਰਾਮੀਣ ਪਰਿਵਾਰਾਂ ਨੂੰ ਬੁਨਿਆਦੀ ਸੁਵਿਧਾਵਾਂ ਨਾਲ ਲੈਸ ਪੱਕੇ ਘਰਾਂ ਦੇ ਨਿਰਮਾਣ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਪੀਐੱਮਏਵਾਈ-ਜੀ ਦੇ ਤਹਿਤ, ਸ਼ੁਰੂਆਤੀ ਟੀਚਾ ਵਿੱਤੀ ਵਰ੍ਹੇ 2016-17 ਤੋਂ 2023-24 ਦੌਰਾਨ 2.95 ਕਰੋੜ ਆਵਾਸਾਂ ਦੇ ਨਿਰਮਾਣ ਦੇ ਲਈ ਸਹਾਇਤਾ ਪ੍ਰਦਾਨ ਕਰਨਾ ਸੀ। ਭਾਰਤ ਸਰਕਾਰ ਨੇ 2 ਕਰੋੜ ਹੋਰ ਆਵਾਸਾਂ ਦੇ ਨਿਰਮਾਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਿੱਤੀ ਵਰ੍ਹੇ 2024-25 ਤੋਂ 2028-29 ਦੌਰਾਨ ਇਸ ਯੋਜਨਾ ਦੇ ਲਾਗੂਕਰਨ ਨੂੰ ਮਨਜ਼ੂਰੀ ਦਿੱਤੀ ਹੈ।

 

ਪੀਐੱਮਏਵਾਈ-ਜੀ ਦੇ ਤਹਿਤ ਮਿਤੀ 24 ਜੁਲਾਈ 2025 ਤੱਕ ਦੀ ਸਥਿਤੀ ਅਨੁਸਾਰ ਮੰਤਰਾਲੇ ਨੇ ਪੱਛਮ ਬੰਗਾਲ ਸਹਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 4.12 ਕਰੋੜ ਆਵਾਸਾਂ ਦਾ ਸੰਚਤ ਟੀਚਾ ਅਲਾਟ ਕੀਤਾ ਹੈ, ਜਿਸ ਦੀ ਤੁਲਨਾ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 3.84 ਕਰੋੜ ਲਾਭਾਰਥੀਆਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ 2.81 ਕਰੋੜ ਆਵਾਸ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੇ ਹਨ। ਪੱਛਮ ਬੰਗਾਲ ਰਾਜ ਵਿੱਚ, ਇਸ ਮੰਤਰਾਲੇ ਦੁਆਰਾ 45,69,423 ਆਵਾਸਾਂ ਦਾ ਟੀਚਾ ਅਲਾਟ ਕੀਤਾ ਗਿਆ ਹੈ, ਜਿਸ ਦੀ ਤੁਲਨਾ ਵਿੱਚ ਮਿਤੀ 24 ਜੁਲਾਈ 2025 ਤੱਕ ਦੀ ਸਥਿਤੀ ਅਨੁਸਾਰ 34,19,419 ਆਵਾਸ ਤਿਆਰ ਹੋ ਚੁੱਕੇ ਹਨ। ਇਸ ਮੰਤਰਾਲੇ ਦੁਆਰਾ ਮਿਤੀ 24 ਜੁਲਾਈ 2025 ਤੱਕ ਪੱਛਮ ਬੰਗਾਲ ਸਹਿਤ ਅਲਾਟ ਸੰਚਤ ਲਕਸ਼ਾਂ, ਸਵੀਕ੍ਰਿਤ ਅਤੇ ਪੂਰੇ ਕੀਤੇ ਗਏ ਆਵਾਸਾਂ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ ਅਨੁਬੰਧ ਵਿੱਚ ਦਿੱਤਾ ਗਿਆ ਹੈ।

ਇਸ ਦੇ ਇਲਾਵਾ, ਟੀਚਾ, ਮਨਜ਼ੂਰ ਅਤੇ ਬਣਾਏ ਗਏ ਆਵਾਸਾਂ ਦਾ ਰਾਜਵਾਰ ਅਤੇ ਜ਼ਿਲ੍ਹਾਵਾਰ ਵੇਰਵਾ ਪੀਐੱਮਏਵਾਈ-ਜੀ ਪ੍ਰੋਗਰਾਮ ਦੀ ਵੈੱਬਸਾਈਟ https://pmayg.dord.gov.in/--->AwaasSoft--->Report--->Houses progress against the target financial year ‘ਤੇ ਦੇਖਿਆ ਜਾ ਸਕਦਾ ਹੈ।

 

ਗ੍ਰਾਮੀਣ ਖੇਤਰਾਂ ਵਿੱਚ “ਸਾਰਿਆਂ ਦੇ ਲਈ ਆਵਾਸ” ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ, ਮੰਤਰਾਲਾ ਪੱਛਮ ਬੰਗਾਲ ਸਹਿਤ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੀਐੱਮਏਵਾਈ-ਜੀ ਨੂੰ ਲਾਗੂ ਕਰ ਰਿਹਾ ਹੈ, ਜਿਸ ਦਾ ਸਮੁੱਚਾ ਟੀਚਾ ਮਾਰਚ 2029 ਤੱਕ 4.95 ਕਰੋੜ ਯੋਗ ਗ੍ਰਾਮੀਣ ਪਰਿਵਾਰਾਂ ਨੂੰ ਬੁਨਿਆਦੀ ਸੁਵਿਧਾਵਾਂ ਦੇ ਨਾਲ ਪੱਕੇ ਆਵਾਸਾਂ ਦੇ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ।

ਅਨੁਬੰਧ

ਮੰਤਰਾਲੇ ਦੁਆਰਾ ਪੀਐੱਮਏਵਾਈ-ਜੀ ਦੇ ਤਹਿਤ ਮਿਤੀ 24 ਜੁਲਾਈ 2025 ਤੱਕ ਦੀ ਸਥਿਤੀ ਅਨੁਸਾਰ ਅਲਾਟ ਸੰਚਤ ਟੀਚਿਆਂ, ਮਨਜ਼ੂਰ ਅਤੇ ਬਣਾਏ ਗਏ ਆਵਾਸਾਂ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਵਾਰ ਵੇਰਵਾ ਹੇਠਾਂ ਲਿਖਿਆ ਹੈ:-

 ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਮੰਤਰਾਲੇ ਦੁਆਰਾ ਅਲਾਟ ਸੰਚਤ ਟੀਚਾ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਸਵੀਕ੍ਰਿਤ ਸੰਚਤ ਆਵਾਸ

ਬਣਾਏ ਗਏ ਆਵਾਸਾਂ ਦੀ ਸੰਚਤ ਸੰਖਿਆ

1

ਅਰੁਣਾਚਲ ਪ੍ਰਦੇਸ਼

35,937

35,591

35,591

2

ਅਸਾਮ

29,87,868

28,75,392

20,71,467

3

ਬਿਹਾਰ

50,12,752

49,01,233

38,30,403

4

ਛੱਤੀਸਗੜ੍ਹ

26,42,224

23,75,745

14,89,544

5

ਗੋਆ

257

254

242

6

ਗੁਜਰਾਤ

9,02,354

8,29,202

5,88,790

7

ਹਰਿਆਣਾ

1,06,460

74,909

39,732

8

ਹਿਮਾਚਲ ਪ੍ਰਦੇਸ਼

1,21,502

97,550

35,322

9

ਜੰਮੂ ਅਤੇ ਕਸ਼ਮੀਰ

3,36,498

3,34,773

3,13,323

10

ਝਾਰਖੰਡ

20,12,107

19,39,716

15,71,615

11

ਕੇਰਲ

2,32,916

76,167

34,363

12

ਮੱਧ ਪ੍ਰਦੇਸ਼

57,74,572

49,38,196

38,47,563

13

ਮਹਾਰਾਸ਼ਟਰ

43,70,829

40,82,626

13,80,724

14

ਮਣੀਪੁਰ

1,08,550

1,01,549

38,028

15

ਮੇਘਾਲਿਆ

1,88,034

1,85,772

1,49,460

16

ਮਿਜ਼ੋਰਮ

29,967

29,959

25,307

17

ਨਾਗਾਲੈਂਡ

48,830

48,760

36,216

18

ਓਡੀਸ਼ਾ

28,49,889

28,11,018

24,20,261

19

ਪੰਜਾਬ

1,03,674

76,723

41,452

20

ਰਾਜਸਥਾਨ

24,97,121

24,32,047

17,49,778

21

ਸਿੱਕਿਮ

1,399

1,397

1,393

22

ਤਮਿਲ ਨਾਡੂ

9,57,825

7,43,290

6,45,573

23

ਤ੍ਰਿਪੁਰਾ

3,76,913

3,76,279

3,71,132

24

ਉੱਤਰ ਪ੍ਰਦੇਸ਼

36,85,704

36,56,226

36,37,964

25

ਉੱਤਰਾਖੰਡ

69,194

68,534

68,218

26

ਪੱਛਮ ਬੰਗਾਲ

45,69,423

45,69,032

34,19,419

27

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ

3,424

2,593

1,302

28

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ

11,364

10,935

5,020

29

ਲਕਸ਼ਦ੍ਵੀਪ

45

53

45

30

ਆਂਧਰ ਪ੍ਰਦੇਸ਼

2,47,114

2,46,930

88,799

31

ਕਰਨਾਟਕ

9,44,140

5,02,838

1,57,328

32

ਤੇਲੰਗਾਨਾ

0

0

0

33

ਲਦਾਖ

3,004

3,004

3,004

ਕੁੱਲ

4,12,31,890

3,84,28,293

2,80,98,378

ਨੋਟ: ਪੀਐੱਮਏਵਾਈ-ਜੀ ਦਿੱਲੀ, ਚੰਡੀਗੜ੍ਹ ਅਤੇ ਪੁਡੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲਾਗੂ ਨਹੀਂ ਹਨ। ਤੇਲੰਗਾਨਾ ਰਾਜ ਨੇ ਪਿਛਲੇ ਫੇਜ਼ (2016-17 ਤੋਂ 2023-24) ਦੌਰਾਨ ਪੀਐੱਮਏਵਾਈ-ਜੀ ਨੂੰ ਲਾਗੂ ਨਹੀਂ ਕੀਤਾ ਸੀ।

 

ਇਹ ਜਾਣਕਾਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਡਾ. ਚੰਦ੍ਰਸ਼ੇਖਰ ਪੇੱਮਾਸਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਆਰਸੀ/ਕੇਐੱਸਆਰ/ਏਆਰ


(Release ID: 2150515)
Read this release in: English , Urdu , Hindi