ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਯੁਸ਼ਮਾਨ ਭਾਰਤ ਵਯ ਵੰਦਨਾ ਕਾਰਡ ਵਿੱਚ ਸੁਧਾਰ
ਆਯੁਸ਼ਮਾਨ ਭਾਰਤ-ਪੀਐੱਮਜੇਏਵਾਈ ਅਤੇ ਵਯ ਵੰਦਨਾ ਦੀ ਪੋਰਟੀਬਿਲਿਟੀ ਸੁਵਿਧਾ ਦੇ ਤਹਿਤ, ਲਾਭਾਰਥੀਆਂ ਦਾ ਦੇਸ਼ ਦੇ 31,466 ਹਸਪਤਾਲਾਂ ਵਿੱਚ ਇਲਾਜ ਸੰਭਵ
ਨੈਸ਼ਨਲ ਹੈਲਥ ਅਥਾਰਿਟੀ ਨੇ ਏਬੀ –ਪੀਐੱਮਜੇਏਵਾਈ ਦੇ ਤਹਿਤ ਹਸਪਤਾਲਾਂ ਦੇ ਪੈਨਲ ਲਈ ਵਿਆਪਕ ਹਸਪਤਾਲ ਪੈਨਲ ਅਤੇ ਮੈਨੇਜਮੈਂਟ (ਐੱਚਈਐੱਮ) ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਆਯੁਸ਼ਮਾਨ ਵਯ ਵੰਦਨਾ ਯੋਜਨਾ ਦੇ ਲਾਂਚ ਤੋਂ ਬਾਅਦ ਹੁਣ ਤੱਕ 1.06 ਲੱਖ ਤੋਂ ਵੱਧ ਦਾਅਵਿਆਂ ਦਾ ਨਿਪਟਾਰਾ
Posted On:
29 JUL 2025 3:55PM by PIB Chandigarh
ਕੇਂਦਰ ਸਰਕਾਰ ਨੇ 29 ਅਕਤੂਬਰ 2024 ਨੂੰ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦਾ ਦਾਇਰਾ ਵਧਾਉਂਦੇ ਹੋਏ 70 ਵਰ੍ਹਿਆਂ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਸਿਟੀਜਨਾਂ ਨੂੰ, ਭਾਵੇਂ ਉਨ੍ਹਾਂ ਦੀ ਸਮਾਜਿਕ –ਆਰਥਿਕ ਸਥਿਤੀ ਕੁਝ ਵੀ ਹੋਵੇ, ਇਸ ਵਿੱਚ ਸ਼ਾਮਲ ਕਰ ਲਿਆ। ਇਸ ਪਹਿਲ ਦੇ ਤਹਿਤ, ਲਾਭਾਰਥੀਆਂ ਨੂੰ ਆਯੁਸ਼ਮਾਨ ਵਯ ਵੰਦਨਾ ਕਾਰਡ ਰਾਹੀਂ ਪ੍ਰਤੀ ਵਰ੍ਹੇ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਲਾਭ ਮਿਲੇਗਾ।
ਇਸ ਤੋਂ ਇਲਾਵਾ, ਏਬੀ-ਪੀਐੱਮਜੇਏਵਾਈ ਦੀ ਪੋਰਟੀਬਿਲਿਟੀ ਸੁਵਿਧਾ ਵਯ ਵੰਦਨਾ ਯੋਜਨਾ ਦੇ ਤਹਿਤ ਆਉਣ ਵਾਲੇ ਲਾਭਾਰਥੀਆਂ ਸਹਿਤ ਸਾਰੇ ਯੋਗ ਲਾਭਾਰਥੀਆਂ ਨੂੰ ਦੇਸ਼ ਭਰ ਦੇ 31,466 ਸੂਚੀਬੱਧ ਹਸਪਤਾਲਾਂ ਵਿੱਚੋਂ ਕਿਸੇ ਵਿੱਚ ਵੀ ਸਿਹਤ ਸੇਵਾਵਾਂ ਦਾ ਲਾਭ ਲੈਣ ਦੀ ਸੁਵਿਧਾ ਦਿੰਦੀ ਹੈ, ਭਾਵੇਂ ਉਹ ਦੇਸ਼ ਵਿੱਚ ਕਿਤੇ ਵੀ ਰਹਿੰਦੇ ਹੋਣ। ਇਸ ਨਾਲ ਦੇਸ਼ ਭਰ ਦੇ ਬਜ਼ੁਰਗ ਲੋਕਾਂ ਲਈ ਗੁਣਵੱਤਾਪੂਰਨ ਸਿਹਤ ਸੇਵਾ ਤੱਕ ਨਿਰਵਿਘਨ ਅਤੇ ਇਕ ਸਮਾਨ ਪਹੁੰਚ ਯਕੀਨੀ ਹੁੰਦੀ ਹੈ।
ਵਯ ਵੰਦਨਾ ਯੋਜਨਾ ਦੇ ਲਾਭਾਰਥੀ ਇਸ ਯੋਜਨਾ ਦੇ ਤਹਿਤ ਸੂਚੀਬੱਧ 14,194 ਪ੍ਰਾਈਵੇਟ ਹੈਲਥਕੇਅਰ ਪ੍ਰੋਵਾਈਡਰਸ ਦੇ ਵਿਸ਼ਾਲ ਨੈੱਟਵਰਕ ਦੇ ਜ਼ਰੀਏ ਵੀ ਇਲਾਜ ਪ੍ਰਾਪਤ ਕਰ ਸਕਦੇ ਹਨ। ਸਰਵਿਸ ਡਿਲੀਵਰੀ ਵਿੱਚ ਗੁਣਵੱਤਾ ਅਤੇ ਨਿਰੰਤਰਤਾ ਯਕੀਨੀ ਬਣਾਉਣ ਲਈ, ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੇ ਤਹਿਤ ਪੈਨਲ ਵਿੱਚ ਹਸਪਤਾਲਾਂ ਨੂੰ ਸ਼ਾਮਲ ਕਰਨ ਲਈ ਵਿਆਪਕ ਹਸਪਤਾਲ ਪੈਨਲੀਕਰਣ ਅਤੇ ਮੈਨੇਜਮੈਂਟ (ਐੱਚਈਐੱਮ) ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਆਯੁਸ਼ਮਾਨ ਵਯ ਵੰਦਨਾ ਯੋਜਨਾ ਦੇ ਲਾਂਚ ਤੋਂ ਬਾਅਦ ਹੁਣ ਤੱਕ 1.06 ਲੱਖ ਤੋਂ ਵੱਧ ਦਾਅਵਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਐੱਮਵੀ
HFW/ Update on Ayushman Bharat Vay Vandana Cards /29 July, 2025/1
(Release ID: 2150001)