ਸੱਭਿਆਚਾਰ ਮੰਤਰਾਲਾ
ਮੇਰਾ ਗਾਓਂ ਮੇਰੀ ਧਰੋਹਰ ਪ੍ਰੋਗਰਾਮ
Posted On:
28 JUL 2025 3:43PM by PIB Chandigarh
ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਲਈ, ਸੱਭਿਆਚਾਰਕ ਮੰਤਰਾਲੇ ਨੇ ਰਾਸ਼ਟਰੀ ਸੱਭਿਆਚਾਰਕ ਮੈਪਿੰਗ ਮਿਸ਼ਨ (ਐੱਨਐੱਮਸੀਐੱਮ) ਦੀ ਸਥਾਪਨਾ ਕੀਤੀ ਹੈ। ਇੰਦਰਾ ਗਾਂਧੀ, ਰਾਸ਼ਟਰੀ ਕਲਾ ਕੇਂਦਰ (ਆਈਜੀਐੱਨਸੀਏ) ਦੁਆਰਾ ਲਾਗੂ ਇਸ ਮਿਸ਼ਨ ਦਾ ਉਦੇਸ਼ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀ ਇਸ ਦੀ ਸਮਰੱਥਾ ਦਾ ਦਸਤਾਵੇਜ਼ੀਕਰਣ ਕਰਨਾ ਹੈ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਦੇ ਇੱਕ ਹਿੱਸੇ ਵਜੋਂ ਐੱਨਐੱਮਸੀਐੱਮ ਨੇ ਜੂਨ 2023 ਵਿੱਚ ਮੇਰਾ ਗਾਓਂ ਮੇਰੀ ਧਰੋਹਰ (MGMD) ਪੋਰਟਲ ((https://mgmd.gov.in/) ਸ਼ੁਰੂ ਕੀਤਾ। ਇਸ ਪਹਿਲ ਦਾ ਉਦੇਸ਼ ਭਾਰਤ ਦੇ 6.5 ਲੱਖ ਪਿੰਡਾਂ ਦੀ ਸੱਭਿਆਚਾਰਕ ਵਿਰਾਸਤ ਦਾ ਦਸਤਾਵੇਜ਼ੀਕਰਣ ਕਰਨਾ ਹੈ। ਮੌਜੂਦਾ ਸਮੇਂ 4.7 ਲੱਖ ਪਿੰਡ ਆਪਣੇ-ਆਪਣੇ ਸੱਭਿਆਚਾਰਕ ਪੋਰਟਫੋਲੀਓ ਨਾਲ ਪੋਰਟਲ ‘ਤੇ ਲਾਈਵ ਹਨ।
ਐੱਮਜੀਐੱਮਡੀ ਪੋਰਟਲ ਓਰਲ ਟ੍ਰੈਡੀਸ਼ਨਜ਼, ਮਾਨਤਾਵਾਂ, ਰੀਤੀ-ਰਿਵਾਜਾਂ, ਇਤਿਹਾਸਕ ਮਹੱਤਵ, ਕਲਾ ਰੂਪਾਂ, ਰਵਾਇਤੀ ਭੋਜਨ, ਪ੍ਰਮੁੱਖ ਕਲਾਕਾਰਾਂ, ਮੇਲਾ ਅਤੇ ਤਿਓਹਾਰਾਂ, ਟ੍ਰੈਡੀਸ਼ਨਲ ਡ੍ਰੈੱਸਾਂ, ਗਹਿਣਿਆਂ ਅਤੇ ਸਥਾਨਕ ਸਥਲਾਂ ਸਮੇਤ ਸੱਭਿਆਚਾਰਕ ਤੱਤਾਂ ਦੀ ਇੱਕ ਵਿਸਤ੍ਰਿਤ ਲੜੀ ਨੂੰ ਸ਼ਾਮਲ ਕਰਦਾ ਹੈ। ਇਸ ਪੋਰਟਲ ਵਿੱਚ ਦੇਸ਼ ਵਿੱਚ ਹਾਸ਼ੀਏ ‘ਤੇ ਪਏ ਭਾਈਚਾਰਿਆਂ ਅਤੇ ਦੇਸ਼ ਭਰ ਦੀਆਂ ਘੱਟ ਜਾਣੀਆਂ ਜਾਣ ਵਾਲੀਆਂ ਪਰੰਪਰਾਵਾਂ ਦੇ ਸੱਭਿਆਚਾਰਕ ਪ੍ਰਗਟਾਵੇ ਵੀ ਸ਼ਾਮਲ ਹਨ।
ਐੱਨਐੱਮਸੀਐੱਮ ਭਾਰਤ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਗ੍ਰਾਮੀਣ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸੱਭਿਆਚਾਰਕ ਸੰਪਤੀਆਂ ਦਾ ਦਸਤਾਵੇਜ਼ੀਕਰਣ ਅਤੇ ਪ੍ਰਚਾਰ ਕਰਕੇ, ਇਸ ਮਿਸ਼ਨ ਦਾ ਉਦੇਸ਼ ਸੱਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਨਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ।
ਐੱਮਜੀਐੱਮਡੀ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ ਸੱਭਿਆਚਾਰਕ ਮੈਪਿੰਗ ਲਈ ਟੀਚਾਬੱਧ ਪਿੰਡਾਂ ਦੀ ਕੁੱਲ ਸੰਖਿਆ 6.5 ਲੱਖ ਹੈ। ਇਸ ਵਿੱਚ ਪੱਛਮ ਬੰਗਾਲ ਰਾਜ ਦੇ 41,116 ਪਿੰਡ ਸ਼ਾਮਲ ਹਨ। ਹੁਣ ਤੱਕ ਪੱਛਮ ਬੰਗਾਲ ਦੇ 5,917 ਪਿੰਡਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ ਅਤੇ ਸਬੰਧਿਤ ਡੇਟਾ ਐੱਮਜੀਐੱਮਡੀ ਵੈੱਬ ਪੋਰਟਲ ‘ਤੇ ਅੱਪਲੋਡ ਕੀਤਾ ਜਾ ਚੁੱਕਿਆ ਹੈ। ਬਾਕੀ 35,199 ਪਿੰਡ ਦਸਤਾਵੇਜ਼ੀਕਰਣ ਦੀ ਪ੍ਰਕਿਰਿਆ ਵਿੱਚ ਹਨ।
ਹੁਣ ਤੱਕ ਤਮਿਲ ਨਾਡੂ ਸਮੇਤ ਰਾਜਵਾਰ ਉਪਰੋਕਤ ਪ੍ਰੋਗਰਾਮ ਦੇ ਲਾਗੂਕਰਨ ਲਈ ਕੋਈ ਵਿੱਤੀ ਸਹਾਇਤਾ ਐਲੋਕੇਟ/ਪ੍ਰਵਾਨ ਨਹੀਂ ਕੀਤੀ ਗਈ ਹੈ।
ਵਰਤਮਾਨ ਸਮੇਂ, ਐੱਮਜੀਐੱਮਡੀ ਵੈੱਬ ਪੋਰਟਲ ‘ਤੇ 4.7 ਲੱਖ ਪਿੰਡਾਂ ਦਾ ਡੇਟਾ ਅਪਲੋਡ ਕੀਤਾ ਜਾ ਚੁੱਕਿਆ ਹੈ। ਇਹ ਡੇਟਾ ਰਵਾਇਤੀ ਕਲਾ ਰੂਪਾਂ, ਰੀਤੀ-ਰਿਵਾਜਾਂ ਅਤੇ ਲੋਕ ਪ੍ਰਦਰਸ਼ਨਾਂ ਸਹਿਤ ਅਟੁੱਟ ਸੱਭਿਆਚਾਰਕ ਵਿਰਾਸਤ ਦੀ ਪਛਾਣ ਅਤੇ ਸੰਭਾਲ ਵਿੱਚ ਸਹਾਇਕ ਹੋਵੇਗਾ।
ਇਹ ਜਾਣਕਾਰੀ ਕੇਂਦਰੀ ਸੱਭਿਆਚਾਰਕ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਸੁਨੀਲ ਕੁਮਾਰ ਤਿਵਾਰੀ
pibculture[at]gmail[dot]com
(Release ID: 2149762)