ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਦੇਸ਼ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ
प्रविष्टि तिथि:
24 JUL 2025 5:15PM by PIB Chandigarh
ਓਲੰਪਿਕ, ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਸਮੇਤ ਅੰਤਰਰਾਸ਼ਟਰੀ ਸਮਾਗਮਾਂ ਦੀ ਤਿਆਰੀ ਇੱਕ ਨਿਰੰਤਰ ਪ੍ਰਕਿਰਿਆ ਹੈ। ਓਲੰਪਿਕ, ਏਸ਼ੀਆਈ ਖੇਡਾਂ ਜਿਵੇਂ ਵੱਡੇ ਖੇਡ ਸਮਾਗਮਾਂ ਸਮੇਤ ਅੰਤਰਰਾਸ਼ਟਰੀ ਸਮਾਗਮਾਂ ਦੇ ਲਈ ਖਿਡਾਰੀਆਂ/ਟੀਮਾਂ ਨੂੰ ਤਿਆਰ ਕਰਨ ਲਈ ਸਿਖਲਾਈ, ਪ੍ਰਤੀਯੋਗੀ ਦਾ ਤਜ਼ਰਬਾ, ਕੋਚਾਂ ਅਤੇ ਵਿਦੇਸ਼ੀ ਕੋਚਾਂ ਸਮੇਤ ਸਹਾਇਕ ਮੁਲਾਜ਼ਮਾਂ ਨਾਲ ਸਬੰਧਿਤ ਰਾਸ਼ਟਰੀ ਖੇਡ ਫੈਡਰੇਸ਼ਨਾਂ (ਐੱਨਐੱਸਐੱਫ) ਦੀਆਂ ਯੋਜਨਾਵਾਂ/ਪ੍ਰਸਤਾਵਾਂ 'ਤੇ ਸਲਾਨਾ ਸਿਖਲਾਈ ਅਤੇ ਮੁਕਾਬਲਾ ਕੈਲੰਡਰ (ਏਸੀਟੀਸੀ) ਬੈਠਕਾਂ ਵਿੱਚ ਵਿਚਾਰ-ਚਰਚਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ।
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ ਸਹਾਇਤਾ ਯੋਜਨਾ ਅਤੇ ਟੌਪਸ ਜਿਹੀਆਂ ਵੱਖੋ ਵੱਖ ਯੋਜਨਾਵਾਂ ਦੇ ਮਾਧਿਅਮ ਰਾਹੀਂ ਭਾਰਤੀ ਖਿਡਾਰੀਆਂ/ਟੀਮਾਂ ਦਾ ਸਮਰਥਨ ਕਰਦਾ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤੀ ਓਲੰਪਿਕ ਐਸੋਸੀਏਸ਼ਨ ਸਮੇਤ ਰਾਸ਼ਟਰੀ ਖੇਡ ਫੈਡਰੇਸ਼ਨ ਅਤੇ ਅਤੇ ਭਾਰਤੀ ਖੇਡ ਅਥਾਰਟੀ ਆਫ਼ ਇੰਡੀਆ ਆਉਣ ਵਾਲੇ ਕੌਮਾਂਤਰੀ ਖੇਡ ਸਮਾਗਮਾਂ ਦੇ ਲਈ ਟੀਮਾਂ ਅਤੇ ਖਿਡਾਰੀਆਂ ਦੀ ਤਿਆਰੀ ਸਬੰਧੀ ਸਭ ਤੋਂ ਵਧੀਆ ਸਹੂਲਤਾਂ, ਸਿਖਲਾਈ, ਉਪਕਰਣ ਸਹਾਇਤਾ ਅਤੇ ਪੌਸ਼ਟਿਕ ਖੁਰਾਕ ਪ੍ਰਦਾਨ ਕਰਨ ਲਈ ਮਿਲ ਕੇ ਕੰਮ ਕਰਦੇ ਹਨ।
ਇਸ ਤੋਂ ਇਲਾਵਾ, ਸਰਕਾਰ ਨੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਡ ਵਿਗਿਆਨ ਅਤੇ ਖੋਜ ਕੇਂਦਰ ਦੀ ਸਥਾਪਨਾ ਵੀ ਕੀਤੀ ਹੈ ਤਾਂ ਜੋ ਸਮੁੱਚੇ ਖੇਡ ਵਾਤਾਵਰਣ ਪ੍ਰਣਾਲੀ ਵਿੱਚ ਖੇਡ ਵਿਗਿਆਨ ਨੂੰ ਚੰਗੇ ਢੰਗ ਨਾਲ ਜੋੜਿਆ ਜਾ ਸਕੇ।
ਇਸ ਮੰਤਰਾਲੇ ਦੀ ਇੱਕ ਕੇਂਦਰੀ ਖੇਤਰ ਯੋਜਨਾ, ਖੇਲੋ ਇੰਡੀਆ ਯੋਜਨਾ ਦੇ "ਖੇਡ ਬੁਨਿਆਦੀ ਢਾਂਚੇ ਦੀ ਸਿਰਜਣਾ ਅਤੇ ਅੱਪਗ੍ਰੇਡੇਸ਼ਨ" ਹਿੱਸੇ ਦੇ ਤਹਿਤ, ਸਮੁੱਚੇ ਦੇਸ਼ ਵਿੱਚ 328 ਖੇਡ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮਹਾਰਾਸ਼ਟਰ ਸੂਬੇ ਦੇ 14 ਪ੍ਰੋਜੈਕਟ ਸ਼ਾਮਲ ਹਨ। ਵੇਰਵੇ https://mdsd.kheloindia.gov.in/ 'ਤੇ ਉਪਲਬਧ ਹਨ।
ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤੀ।
*****
ਐਮਜੀ/ਡੀਕੇ
(रिलीज़ आईडी: 2149264)
आगंतुक पटल : 7