ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਨਾਸਿਕ-ਤ੍ਰਿੰਯਬਕੇਸ਼ਵਰ ਸਿੰਹਸਥ 2027 ਰੇਲ ਯੋਜਨਾਵਾਂ ਦੀ ਸਮੀਖਿਆ ਕੀਤੀ


ਸਿੰਹਸਥ 2027 ਦੌਰਾਨ ਯਾਤਰੀ ਸੁਵਿਧਾਵਾਂ ਵਿੱਚ ਵੱਡੇ ਪੱਧਰ ’ਤੇ ਅਪਗ੍ਰੇਡੇਸ਼ਨ ਕਰਨ ਲਈ 1,011 ਕਰੋੜ ਰੁਪਏ ਦੀ ਲਾਗਤ ਨਾਲ 5 ਪ੍ਰਮੁੱਖ ਸਟੇਸ਼ਨਾਂ - ਨਾਸਿਕ, ਦੇਵਲਾਲੀ, ਓਢਾ, ਖੇਰਵਾੜੀ ਅਤੇ ਕਸਬੇ-ਸੁਕੇਨੇ 'ਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ

ਰੇਲਵੇ ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਲਈ ਏਆਈ-ਅਧਾਰਿਤ ਨਿਗਰਾਨੀ ਅਤੇ ਨਿਯੰਤਰਣ ਲਾਗੂ ਕਰੇਗਾ

ਮਹਾਂਕੁੰਭ 2025 ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ 'ਤੇ ਜ਼ੋਰ

Posted On: 25 JUL 2025 5:09PM by PIB Chandigarh

ਰੇਲਵੇ ਮੰਤਰਾਲੇ ਨੇ ਪ੍ਰਯਾਗਰਾਜ ਮਹਾਂਕੁੰਭ ਦੀ ਤਰ੍ਹਾਂ ਹੀ  2027 ਵਿੱਚ ਹੋਣ ਵਾਲੇ ਨਾਸਿਕ-ਤ੍ਰਿੰਯਬਕੇਸ਼ਵਰ ਸਿੰਹਸਥ ਲਈ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

 

ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਅਤੇ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਨੇ ਯੋਜਨਾਵਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਕੇਂਦਰੀ ਰੇਲਵੇ ਦੇ ਜੀਐੱਮ, ਭੁਸਾਵਲ ਡਿਵੀਜ਼ਨ ਦੇ ਡੀਆਰਐੱਮ ਅਤੇ ਹੋਰ ਅਧਿਕਾਰੀਆਂ ਨੇ ਮੰਤਰੀਆਂ ਅਤੇ ਰੇਲਵੇ ਬੋਰਡ ਨੂੰ ਇਸ ਦੀ ਯੋਜਨਾਬੰਦੀ ਅਤੇ ਲਾਗੂਕਰਣ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।

 

ਮੇਲਾ ਖੇਤਰ ਨਾਲ ਸੰਪਰਕ ਨੂੰ ਮਜ਼ਬੂਤ ਕਰਨਾ: ਰੇਲਵੇ ਸਿੰਹਸਥ ਲਈ ਵੱਡੇ ਪੱਧਰ ‘ਤੇ ਬੁਨਿਆਦੀ ਢਾਂਚੇ ਅਤੇ ਸੰਚਾਲਨ ਪੱਧਰ ਨੂੰ ਅਪਗ੍ਰੇਡ ਕਰੇਗਾ। ਇਸਨੇ ਪੂਰੇ ਖੇਤਰ ਵਿੱਚ ਸਟੇਸ਼ਨਾਂ ਦੀ ਸਮਰੱਥਾ ਨੂੰ ਵਧਾਉਣ ਲਈ ਇੱਕ ਏਕੀਕ੍ਰਿਤ ਯੋਜਨਾ ਤਿਆਰ ਕੀਤੀ ਹੈ। ਇਸ ਦਾ ਉਦੇਸ਼ ਨਾਸਿਕ ਸਿੰਹਸਥ 2027 ਦੌਰਾਨ ਯਾਤਰੀਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ।

 

ਰੇਲ ਮੰਤਰੀ ਨੇ ਅਧਿਕਾਰੀਆਂ ਨੂੰ ਮਹਾਕੁੰਭ 2025 ਦੇ ਤਜਰਬੇ ਤੋਂ ਪ੍ਰਾਪਤ ਕੀਤੇ ਗਏ ਸਭ ਤੋਂ ਵਧੀਆ ਅਭਿਆਸਾਂ ਨੂੰ ਅਪਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਾਸਿਕ ਦੇ ਸਾਰੇ ਨਾਲ ਲੱਗਦੇ ਸਟੇਸ਼ਨਾਂ 'ਤੇ ਲੋੜੀਂਦੀਆਂ ਸਹੂਲਤਾਂ ਵਿਕਸਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਨਿਰਵਿਘਨ ਆਵਾਜਾਈ ਲਈ ਲੋੜੀਂਦੀ ਸਟੈਬਲਿੰਗ ਸਮਰੱਥਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਮੇਲਾ ਖੇਤਰ ਦੇ ਆਲੇ-ਦੁਆਲੇ 5 ਪ੍ਰਮੁੱਖ ਸਟੇਸ਼ਨਾਂ 'ਤੇ ਯਾਤਰੀ ਆਵਾਜਾਈ ਦਾ ਪ੍ਰਬੰਧਨ ਕੀਤਾ ਜਾਵੇਗਾ। ਇਹ ਸਟੇਸ਼ਨ ਹਨ: ਨਾਸਿਕ ਰੋਡ, ਦੇਵਲਾਲੀ, ਓਢਾ, ਖੇਰਵਾੜੀ ਅਤੇ ਕਸਬੇ-ਸੁਕੇਨੇ ।

ਬੁਨਿਆਦੀ ਢਾਂਚੇ ਦਾ ਅਪਗ੍ਰੇਡ, ਯਾਤਰੀ ਸਹੂਲਤਾਂ ਵਿੱਚ ਵਾਧਾ: ਰੇਲਵੇ ਅਧਿਕਾਰੀਆਂ ਨੇ ਪੰਜ ਪਛਾਣੇ ਗਏ ਸਟੇਸ਼ਨਾਂ 'ਤੇ ਪ੍ਰਸਤਾਵਿਤ ਬੁਨਿਆਦੀ ਢਾਂਚੇ ਦੇ ਕੰਮਾਂ ਅਤੇ ਯਾਤਰੀ ਸਹੂਲਤਾਂ ਦੇ ਵੇਰਵੇ ਸਾਂਝੇ ਕੀਤੇ। ਇਨ੍ਹਾਂ ਸਟੇਸ਼ਨਾਂ 'ਤੇ ਯੋਜਨਾਬੱਧ ਕੰਮਾਂ ਦੀ ਲਾਗਤ 1,011 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ।

 

ਨਾਸਿਕ ਰੋਡ:ਪਲੈਟਫਾਰਮ-4 ਨੂੰ ਦੋ-ਦਿਸ਼ਾਵੀ ਬਣਾਇਆ ਜਾਵੇਗਾ। ਪਲੈਟਫਾਰਮ-1  ਦਾ ਵਿਸਾਤਰ 24 ਕੋਚ ਵਾਲੀਆਂ ਟ੍ਰੇਨਾਂ ਲਈ ਕੀਤਾ ਜਾਵੇਗਾ। 12 ਮੀਟਰ ਚੌੜਾ ਐੱਫਓਬੀ ਬਣਾਇਆ ਜਾਵੇਗਾ। ਮਾਲ ਸ਼ੈੱਡ ਨੂੰ ਹੋਲਡਿੰਗ ਏਰੀਆ ਵਜੋਂ ਵਰਤਣ ਦਾ ਪ੍ਰਸਤਾਵ ਹੈ।

ਨਾਸਿਕ ਰੋਡ 'ਤੇ ਸਟੈਬਲਿੰਗ ਲਾਈਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਪਲੈਟਫਾਰਮ ਦੀ ਸਤਹ, ਚਾਰਦੀਵਾਰੀ ਅਤੇ ਮੇਲਾ ਟਾਵਰਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।

ਦੇਵਲਾਲੀ: ਐਡੀਸ਼ਨਲ ਪਲੈਟਫਾਰਮ ਬਣਾਏ ਜਾਣਗੇ। ਦੋ 6 ਮੀਟਰ ਚੌੜੇ ਫੁੱਟ ਓਵਰ ਬ੍ਰਿਜ (ਐੱਫਓਬੀ) ਬਣਾਏ ਜਾਣਗੇ। ਐਡਵਾਂਸਡ ਕੋਚ ਅਤੇ ਵੈਗਨ ਟੈਸਟਿੰਗ ਸੁਵਿਧਾ ਕੇਂਦਰਾਂ (3 ਸਟੈਬਲਿੰਗ ਲਾਈਨਾਂ ਅਤੇ 2 ਪਿਟ ਲਾਈਨਾਂ ਦੇ ਨਾਲ) ਬਣਾਉਣ ਦੀ ਵੀ ਯੋਜਨਾ ਹੈ। ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਦਾ ਪ੍ਰਸਤਾਵ ਹੈ।

ਓਢਾ: ਲੂਪ ਲਾਈਨਾਂ ਵਾਲਾ ਇੱਕ ਆਈਲੈਂਡ ਪਲੈਟਫਾਰਮ ਵਿਕਸਿਤ ਕੀਤਾ ਜਾਵੇਗਾ। ਚਾਰ 6 ਮੀਟਰ ਚੌੜੇ ਐੱਫਓਬੀ ਬਣਾਏ ਜਾਣਗੇ। ਲੰਬੀ ਦੂਰੀ ਦੀਆਂ ਲੂਪ ਲਾਈਨਾਂ ਅਤੇ ਯਾਰਡ ਰੀਮਾਡਲਿੰਗ ਦੀ ਵੀ ਯੋਜਨਾ ਹੈ। 5 ਸਟੇਬਲਿੰਗ ਲਾਈਨਾਂ ਬਣਾਉਣ ਦਾ ਪ੍ਰਸਤਾਵ ਹੈ।

 

ਖੇਰਵਾੜੀ: ਇੱਕ ਨਵਾਂ ਡਾਊਨ ਪਲੈਟਫਾਰਮ ਬਣਾਇਆ ਜਾਵੇਗਾ। ਦੋ 6 ਮੀਟਰ ਚੌੜੇ ਫੁੱਟ ਓਵਰ ਬ੍ਰਿਜ (ਐੱਫਓਬੀ) ਬਣਾਏ ਜਾਣਗੇ। ਯਾਰਡ ਰੀਮਾਡਲਿੰਗ ਦਾ ਵੀ ਪ੍ਰਸਤਾਵ ਹੈ।

 

ਕਸਬੇ-ਸੁਕੇਨੇ: ਪਲੈਟਫਾਰਮਾਂ ਦਾ ਵਿਸਤਾਰ ਕੀਤਾ ਜਾਵੇਗਾ। ਦੋ 6-ਮੀਟਰ ਚੌੜੇ ਫੁੱਟ ਓਵਰ ਬ੍ਰਿਜ (ਐੱਫਓਬੀ) ਬਣਾਏ ਜਾਣਗੇ। ਇੱਕ ਆਮ ਡਿਸਪੈਚ ਸੁਵਿਧਾ ਕੇਂਦਰ ਸਥਾਪਿਤ ਕੀਤਾ ਜਾਵੇਗਾ।

 

ਉਪਰੋਕਤ ਤੋਂ ਇਲਾਵਾ, ਪੰਜਾਂ ਸਟੇਸ਼ਨਾਂ 'ਤੇ ਵੱਖ-ਵੱਖ ਯਾਤਰੀ ਸਹੂਲਤਾਂ ਵਿਕਸਿਤ ਕਰਨ ਦੀ ਯੋਜਨਾ ਹੈ। ਇਨ੍ਹਾਂ ਵਿੱਚ ਕਵਰਡ ਓਵਰ ਪਲੈਟਫਾਰਮ, ਪਾਣੀ ਦੀਆਂ ਟੈਂਕੀਆਂ, ਨਵੇਂ ਪਖਾਨੇ ਅਤੇ ਵਾਟਰਪ੍ਰੂਫ਼ ਹੋਲਡਿੰਗ ਖੇਤਰ ਸ਼ਾਮਲ ਹਨ। ਇਨ੍ਹਾਂ ਵਿੱਚ ਆਵਾਜਾਈ ਵਾਲੇ ਖੇਤਰਾਂ, ਮਾਰਗਾਂ, ਪ੍ਰਵੇਸ਼/ਨਿਕਾਸ ਮਾਰਗਾਂ ਅਤੇ ਯਾਤਰੀ ਸੂਚਨਾ ਪ੍ਰਣਾਲੀਆਂ ਨੂੰ ਅਪਗ੍ਰੇਡ ਕਰਨ ਦੀਆਂ ਵੀ ਯੋਜਨਾਵਾਂ ਹਨ। 

ਰੇਲਵੇ ਉਪਰੋਕਤ ਕੰਮਾਂ ਨੂੰ 2 ਵਰ੍ਹਿਆਂ ਦੇ ਸਮੇਂ ਦੇ ਅੰਦਰ ਪੂਰਾ ਕਰਨ ਲਈ ਉਤਸੁਕ ਹੈ। ਕੁੱਲ 65 ਪ੍ਰਸਤਾਵਿਤ ਕੰਮਾਂ ਵਿੱਚੋਂ, 33 ਦੇ ਅਨੁਮਾਨ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ।

 

ਸਿੰਹਸਥ ਲਈ ਵਿਸ਼ੇਸ਼ ਟ੍ਰੇਨਾਂ: ਅੰਦਾਜ਼ਨ 3 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਜੋ ਕਿ 2015 ਦੇ ਸਿੰਹਸਥ ਨਾਲੋਂ ਲਗਭਗ 50 ਗੁਣਾ ਵੱਧ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਵੱਡੀ ਗਿਣਤੀ ਵਿੱਚ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।

 

ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਲੰਬੀ ਦੂਰੀ ਦੀਆਂ ਵਿਸ਼ੇਸ਼ ਅਤੇ ਛੋਟੀ ਦੂਰੀ ਦੀਆਂ ਮੇਮੂ ਟ੍ਰੇਨਾਂ ਉਪਲਬਧ ਕਰਵਾਈਆਂ ਜਾਣਗੀਆਂ। ਇਹ ਨਾਸਿਕ ਨੂੰ ਕਾਮਾਖਿਆ, ਹਾਵੜਾ, ਪਟਨਾ, ਦਿੱਲੀ, ਜੈਪੁਰ, ਬੀਕਾਨੇਰ, ਮੁੰਬਈ, ਪੁਣੇ, ਨਾਗਪੁਰ ਅਤੇ ਨਾਂਦੇੜ ਵਰਗੇ ਮਹੱਤਵਪੂਰਨ ਸਟੇਸ਼ਨਾਂ ਨਾਲ ਜੋੜਨਗੀਆਂ।

ਇੱਕ ਰਾਊਂਡ-ਟ੍ਰਿਪ ਵਿਸ਼ੇਸ਼ ਸਰਕਟ ਟ੍ਰੇਨ ਵੀ ਚਲਾਈ ਜਾਵੇਗੀ। ਇਹ ਤਿੰਨ ਜਯੋਤਿਰਲਿੰਗਾਂ- ਤ੍ਰਿੰਯਬਕੇਸ਼ਵਰ, ਘ੍ਰਿਸ਼ਨੇਸ਼ਵਰ ਅਤੇ ਓਂਕਾਰੇਸ਼ਵਰ ਨੂੰ ਜੋੜੇਗੀ।

ਭੀੜ ਦਾ ਸੂਚਾਰੂ ਰੂਪ ਨਾਲ ਪ੍ਰਬੰਧਨ: ਸ਼ਰਧਾਲੂਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹਰੇਕ ਵੱਡੇ ਸਟੇਸ਼ਨ 'ਤੇ ਵੱਡੇ ਹੋਲਡਿੰਗ ਏਰੀਆ ਵਿਕਸਿਤ ਕੀਤੇ ਜਾ ਰਹੇ ਹਨ। ਇੱਕ ਕੇਂਦਰੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਸਥਾਪਿਤ ਕਰਨ ਦਾ ਪ੍ਰਸਤਾਵ ਹੈ। ਇਹ ਪ੍ਰਭਾਵਸ਼ਾਲੀ ਨਿਗਰਾਨੀ ਲਈ ਸੀਸੀਟੀਵੀ ਕੈਮਰਿਆਂ ਅਤੇ ਭਵਿੱਖਬਾਣੀ ਸਮਾਂ-ਸਾਰਣੀ ਲਈ ਏਆਈ ਟੂਲਸ ਨਾਲ ਲੈਸ ਹੋਵੇਗਾ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਸਾਂਝੀ ਮੀਟਿੰਗ: ਰੇਲਵੇ ਅਧਿਕਾਰੀ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਰੇਲਵੇ ਅਤੇ ਮਹਾਰਾਸ਼ਟਰ ਰਾਜ ਸਰਕਾਰ ਦਰਮਿਆਨ ਨਜ਼ਦੀਕੀ ਤਾਲਮੇਲ ਹੈ। ਆਉਣ ਵਾਲੇ ਮਹੀਨਿਆਂ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਨਾਲ ਪ੍ਰਗਤੀ ਦੀ ਇੱਕ ਸਾਂਝੀ ਸਮੀਖਿਆ ਕੀਤੀ ਜਾਵੇਗੀ।

*****

ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ


(Release ID: 2148876)