ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਏਬੀ-ਪੀਐੱਮਜੇਏਵਾਈ ਤਹਿਤ 41 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਗਏ


ਦੇਸ਼ ਭਰ ਵਿੱਚ ਇਸ ਯੋਜਨਾ ਦੇ ਤਹਿਤ 31,466 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ

ਇਸ ਯੋਜਨਾ ਦੇ ਤਹਿਤ 1.40 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ 9.84 ਕਰੋੜ ਤੋਂ ਜ਼ਿਆਦਾ ਹਸਪਤਾਲਾਂ ਵਿੱਚ ਭਰਤੀ ਨੂੰ ਅਧਿਕਾਰਤ ਕੀਤਾ ਗਿਆ ਹੈ

Posted On: 25 JUL 2025 3:45PM by PIB Chandigarh

ਆਯੁਸ਼ਮਾਨ ਭਾਰਤ –ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੇ ਤਹਿਤ ਦੇਸ਼ ਵਿੱਚ 41 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਜਾ ਚੁੱਕੇ ਹਨ।

ਜਨਵਰੀ 2022 ਵਿੱਚ, ਸਰਕਾਰ ਨੇ ਇਸ ਯੋਜਨਾ ਦੇ ਲਾਭਪਾਤਰੀ ਆਧਾਰ ਨੂੰ 10.74 ਕਰੋੜ ਤੋਂ ਵਧਾ ਕੇ 12 ਕਰੋੜ ਪਰਿਵਾਰਾਂ ਤੱਕ ਵਧਾ ਦਿੱਤਾ, ਜਿਸ ਨਾਲ ਭਾਰਤ ਦੀ 40 ਪ੍ਰਤੀਸ਼ਤ ਆਬਾਦੀ ਨੂੰ ਕਵਰ ਕੀਤਾ ਜਾ ਸਕੇ।। ਇਸ ਤੋਂ ਇਲਾਵਾ, ਮਾਰਚ 2024 ਵਿੱਚ, ਯੋਗਤਾ ਮਾਪਦੰਡਾਂ ਦਾ ਵਿਸਤਾਰ ਕਰਕੇ 37 ਲੱਖ ਮਾਨਤਾ ਪ੍ਰਾਪਤ ਸਮਾਜਿਕ ਹੈਲਥ ਵਰਕਰਾਂ (ਆਸ਼ਾ), ਆਂਗਣਵਾੜੀ ਵਰਕਰਾਂ (AWW), ਆਂਗਣਵਾੜੀ ਹੈਲਪਰਾਂ (AWH) ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ। ਹਾਲ ਹੀ ਵਿੱਚ, ਇਸ ਯੋਜਨਾ ਦਾ ਵਿਸਤਾਰ ਕਰਕੇ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ 6 ਕਰੋੜ ਬਜ਼ੁਰਗ ਨਾਗਰਿਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ 4.5 ਕਰੋੜ ਪਰਿਵਾਰਾਂ ਦੀ ਨੁਮਾਇੰਦਗੀ ਕਰਦੇ ਹਨ, ਵਯ ਵੰਦਨਾ ਕਾਰਡਾਂ ਰਾਹੀਂ, ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਭਾਵੇਂ ਕੁਝ ਵੀ ਹੋਵੇ,  ਕਵਰ ਕੀਤਾ ਗਿਆ ਹੈ।

ਆਸ਼ਾ, ਆਂਗਣਵਾੜੀ ਵਰਕਰ ਅਤੇ ਲੇਡੀ ਹੈਲਥ ਵਰਕਰ ਪਰਿਵਾਰਾਂ ਦੇ ਮੈਂਬਰਾਂ ਦੇ ਸਬੰਧ ਵਿੱਚ ਬਣਾਏ ਗਏ ਕੁੱਲ ਆਯੁਸ਼ਮਾਨ ਕਾਰਡਾਂ ਦੀ ਕੁੱਲ ਗਿਣਤੀ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

 

ਸ਼੍ਰੇਣੀ ਆਯੁਸ਼ਮਾਨ ਕਾਰਡ ਬਣਾਏ ਗਏ

ਆਸ਼ਾ 10.45 ਲੱਖ

ਏਡਬਲਿਊਡਬਲਿਊ 15.01 ਲੱਖ

ਏਡਬਲਿਊਐੱਚ 15.05 ਲੱਖ

ਦੇਸ਼ ਭਰ ਵਿੱਚ ਇਸ ਯੋਜਨਾ ਦੇ ਤਹਿਤ ਕੁੱਲ 31,466 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 14,194 ਨਿੱਜੀ ਹਸਪਤਾਲ ਹਨ।

ਇਸ ਯੋਜਨਾ ਦੇ ਤਹਿਤ 1.40 ਲੱਖ ਕਰੋੜ ਰੁਪਏ ਤੋਂ ਵੱਧ ਦੇ 9.84 ਕਰੋੜ ਤੋਂ ਵੱਧ ਹਸਪਤਾਲਾਂ ਵਿੱਚ ਭਰਤੀ ਦੀ ਇਜਾਜ਼ਤ ਦਿੱਤੀ ਗਈ ਹੈ।

ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

****

ਐਮਵੀ

HFW/PQ-41Crore Ayushman Cards/25 July2025/1


(Release ID: 2148746)
Read this release in: English , Urdu , Hindi , Tamil