ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਮਾਨਸੂਨ ਲਈ ਸ਼ਹਿਰ ਤਿਆਰ : ਸਫਾਈ ਅਪਣਾਓ, ਬਿਮਾਰੀ ਭਗਾਓ (ਐੱਸਏਬੀਬੀ) ਅਭਿਯਾਨ ਦੇ ਤਹਿਤ ਵੱਡੇ ਪੱਧਰ ‘ਤੇ ਨਾਲੀਆਂ ਦੀ ਸਫਾਈ ਅਤੇ ਸੁਰੱਖਿਆ ਅਭਿਯਾਨ ਸ਼ੁਰੂ ਕੀਤੇ ਗਏ
Posted On:
23 JUL 2025 5:33PM by PIB Chandigarh

ਮਾਨਸੂਨ ਦੀ ਸ਼ੁਰੂਆਤ ਦੇ ਨਾਲ, ਪੂਰੇ ਭਾਰਤ ਦੇ ਸ਼ਹਿਰ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਅਗਵਾਈ ਹੇਠ ਸਫਾਈ ਅਪਣਾਓ, ਬਿਮਾਰੀ ਭਗਾਓ 2025 (1 ਜੁਲਾਈ-31 ਜੁਲਾਈ) ਮੁਹਿੰਮ ਦੇ ਤਹਿਤ ਸਵੱਛਤਾ ਅਤੇ ਜਨਤਕ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਵਧਾ ਰਹੇ ਹਨ। ਵਿਅਸਤ ਮਹਾਨਗਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਸ਼ਹਿਰੀ ਸਥਾਨਕ ਸੰਸਥਾਵਾਂ ਮਾਨਸੂਨ ਨਾਲ ਸਬੰਧਿਤ ਸਿਹਤ ਜੋਖਮਾਂ ਨਾਲ ਨਿਪਟਣ ਲਈ ਨਿਰੰਤਰ ਕੰਮ ਕਰ ਰਹੀਆਂ ਹਨ ਜਿਵੇਂ ਨਾਲੀਆਂ ਨੂੰ ਸਾਫ਼ ਕਰਨਾ, ਕੂੜੇ ਦੇ ਹੌਟਸਪੌਟਸ ਨੂੰ ਸਾਫ਼ ਕਰਨਾ, ਹੱਥਾਂ ਦੀ ਸਫਾਈ ਨੂੰ ਹੁਲਾਰਾ ਦੇਣਾ ਅਤੇ ਝੁੱਗੀਆਂ, ਸਕੂਲਾਂ ਅਤੇ ਬਜ਼ਾਰਾਂ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ ਜਾਗਰੂਕਤਾ ਨੂੰ ਵਧਾਉਣਾ। ਬਿਮਾਰੀ ਦੀ ਰੋਕਥਾਮ ਅਤੇ ਭਾਈਚਾਰਕ ਭਾਗੀਦਾਰੀ 'ਤੇ ਮਜ਼ਬੂਤ ਧਿਆਨ ਦੇ ਨਾਲ, ਇਹ ਅਭਿਯਾਨ ਇੱਕ ਦੇਸ਼ ਵਿਆਪੀ ਅੰਦੋਲਨ ਵਿੱਚ ਬਦਲ ਰਿਹਾ ਹੈ ਜੋ '6 ਸਵੱਛਤਾ ਮੰਤਰਾਂ' - ਸਾਫ਼ ਹੱਥਾਂ, ਘਰਾਂ, ਆਂਢ-ਗੁਆਂਢ, ਪਖਾਨਿਆਂ, ਨਾਲੀਆਂ ਅਤੇ ਜਨਤਕ ਥਾਵਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ । ਇਹ ਗਤੀ ਹੋਰ ਵਧ ਰਹੀ ਹੈ ਅਤੇ ਭਾਰਤ ਦੇ ਸ਼ਹਿਰ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਰਹੇ ਹਨ।

ਸ਼ਹਿਰੀ ਸੁਰੱਖਿਆ ਅਤੇ ਸਵੱਛਤਾ ਨੂੰ ਹੁਲਾਰਾ ਦੇਣ ਲਈ, ਪਟਨਾ ਨਗਰ ਨਿਗਮ (ਪੀਐੱਮਸੀ) ਨੇ 'ਮੈਨਹੋਲ ਐਂਬੂਲੈਂਸਾਂ' - ਵਿਸ਼ੇਸ਼ ਤੌਰ 'ਤੇ ਲੈਸ ਵਾਹਨਾਂ ਨੂੰ ਤੇਜ਼, ਔਨ-ਸਾਈਟ ਮੈਨਹੋਲ ਮੁਰੰਮਤ ਲਈ ਤਿਆਰ ਕੀਤਾ ਹਨ। ਹਰੇਕ ਐਂਬੂਲੈਂਸ ਪਹਿਲਾਂ ਤੋਂ ਤਿਆਰ ਕੀਤੇ ਮੈਨਹੋਲ ਕਵਰ, ਮੁਰੰਮਤ ਉਪਕਰਣ ਅਤੇ ਇੱਕ ਸਮਰਪਿਤ ਪ੍ਰਤੀਕਿਰਿਆ ਟੀਮ ਹੁੰਦੀ ਹੈ, ਜੋ ਜ਼ਰੂਰਤ ਸਮੇਂ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਂਦੀ ਹੈ, ਖਾਸ ਕਰਕੇ ਬਾਰਸ਼ ਦੌਰਾਨ। ਪੀਐੱਮਸੀ ਨੇ ਪਿੰਕ ਪਖਾਨੇ ਅਤੇ ਲੂ ਕੈਫੇ ਜਿਹੇ ਪੁਰਾਣੇ ਮਾਡਲਾਂ ਦੀ ਸਫਲਤਾ ਦੇ ਅਧਾਰ ‘ਤੇ ਪੁਰਾਣੇ ਅਤੇ ਅਣਵਰਤੇ ਨਗਰ ਨਿਗਮ ਵਾਹਨਾਂ ਨੂੰ ਇਨ੍ਹਾਂ ਪੂਰੀ ਤਰ੍ਹਾਂ ਨਾਲ ਕਾਰਜਸ਼ੀਲ ਇਕਾਈਆਂ ਵਿੱਚ ਬਦਲ ਦਿੱਤਾ ਹੈ। ਪ੍ਰਤੀ ਨਗਰ ਨਿਗਮ ਖੇਤਰ ਵਿੱਚ ਇੱਕ ਅਜਿਹੀਆਂ ਛੇ ਐਂਬੂਲੈਂਸ ਹੁਣ ਕਾਰਜਸ਼ੀਲ ਹਨ ਅਤੇ ਉਨ੍ਹਾਂ ਨੂੰ ਪੀਐੱਮਸੀ ਦੇ ਕੇਂਦਰੀ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ, ਜਿਸ ਨਾਲ ਨਾਗਰਿਕ-ਕੇਂਦ੍ਰਿਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੁਆਰਾ ਅਸਲ-ਸਮੇਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਸੰਭਵ ਹੋਇਆ ਹੈ।

ਦਿੱਲੀ ਨਗਰ ਨਿਗਮ (ਐੱਮਸੀਡੀ) ਨੇ ਮੈਗਾ ਮਾਨਸੂਨ ਅਭਿਯਾਨ ਦੇ ਤਹਿਤ ਸ਼ਹਿਰ ਭਰ ਵਿੱਚ ਕਈ ਪ੍ਰਭਾਵਸ਼ਾਲੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਸਾਊਥ ਜ਼ੋਨ ਵਿੱਚ, ਟੀਮ ਸਵੱਛ ਨੇ ਮਾਨਸੂਨ ਸਵੱਛਤਾ ਅਤੇ ਸਫਾਈ ਬਾਰੇ ਜਾਗਰੂਕਤਾ ਫੈਲਾਉਣ ਲਈ 400 ਐੱਨਸੀਸੀ ਗਰਲਜ਼ ਕੈਡਿਟਾਂ ਦੀ ਅਗਵਾਈ ਵਿੱਚ 3 ਕਿਲੋਮੀਟਰ ਦੀ ਵਿਸ਼ੇਸ਼ 'ਪਿੰਕਥੌਨ' ਵੌਕਥੌਨ ਦਾ ਆਯੋਜਨ ਕੀਤਾ। ਇਸ ਅਭਿਯਾਨ ਵਿੱਚ ਜ਼ਮੀਨੀ ਕਾਰਵਾਈ ਵਿੱਚ ਵੀ ਤੇਜ਼ੀ ਦੇਖੀ ਗਈ - 255 ਸਕੂਲਾਂ ਵਿੱਚ ਹੱਥ ਧੋਣ ਦੇ ਅਭਿਯਾਨ, 206 ਸਫਾਈ ਅਭਿਯਾਨ ਜਿਸ ਵਿੱਚ ਪਿਛਲੀ ਗਲੀ ਅਤੇ ਜੀਵੀਪੀ ਸਫਾਈ ਅਭਿਯਾਨ ਸ਼ਾਮਲ ਹਨ, ਅਤੇ ਕਮਿਊਨਿਟੀ ਅਤੇ ਜਨਤਕ ਪਖਾਨਿਆਂ (ਸੀਟੀ/ਪੀਟੀ) ਵਿੱਚ 469 ਵੱਡੇ ਪੱਧਰ ‘ਤੇ ਸਵੱਛਤਾ ਅਭਿਯਾਨ ਚਲਾਏ ਗਏ। ਜਦਕਿ ਐੱਨਡੀਐੱਮਸੀ ਨੇ ਪਾਣੀ ਭਰਨ ਦੇ ਜੋਖਮ ਨੂੰ ਘੱਟ ਕਰਨ ਲਈ ਬੰਦ ਨਾਲੀਆਂ ਦੀ ਨਿਯਮਿਤ ਸਫਾਈ ਕੀਤੀ ਅਤੇ ਨਾਗਰਿਕਾਂ ਨੂੰ ਨਾਲੀਆਂ ਵਿੱਚ ਕੂੜਾ ਸੁੱਟਣ ਤੋਂ ਬਚਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਸੰਸਦ ਕੰਪਲੈਕਸ ਵਿੱਚ ਵਿਆਪਕ ਵੈਕਟਰ-ਜਨਿਤ ਬਿਮਾਰੀ ਨਿਗਰਾਨੀ ਅਤੇ ਫੌਗਿੰਗ ਅਭਿਯਾਨ ਚਲਾਏ ਗਏ।

ਮਾਨਸੂਨ ਦੌਰਾਨ ਸਵੱਛਤਾ ਅਤੇ ਜਨਤਕ ਸਿਹਤ ਨੂੰ ਹੁਲਾਰਾ ਦੇਣ ਲਈ, ਨਵੀਂ ਮੁੰਬਈ ਨਗਰ ਨਿਗਮ (ਐੱਨਐੱਮਐੱਮਸੀ) ਨੇ ਗਿਆਨਦੀਪ ਸੇਵਾ ਮੰਡਲ ਹਾਈ ਸਕੂਲ, ਕਰਾਵੇ ਦੇ ਸਹਿਯੋਗ ਨਾਲ 600 ਤੋਂ ਵੱਧ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਨਾਗਰਿਕਾਂ ਦੀ ਭਾਗੀਦਾਰੀ ਨਾਲ ਇੱਕ ਸਵੱਛਤਾ ਰੈਲੀ ਦਾ ਆਯੋਜਨ ਕੀਤਾ। ਦੋ ਦਿਨਾਂ ਵਿੱਚ 52 ਕੈਂਪ ਲਗਾਏ ਗਏ, ਜਿਸ ਵਿੱਚ 22,690 ਤੋਂ ਵੱਧ ਨਾਗਰਿਕਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ, ਸਫਾਈ ਕਰਮਚਾਰੀਆਂ ਨੇ ਸ਼ਹਿਰ ਭਰ ਵਿੱਚ ਕਈ ਥਾਵਾਂ 'ਤੇ ਵਿਸ਼ੇਸ਼ ਸਫਾਈ ਅਭਿਯਾਨ ਚਲਾਏ।
ਤੇਲੰਗਾਨਾ ਨੇ 'ਸਫਾਈ ਅਪਨਾਓ, ਬਿਮਾਰੀ ਭਗਾਓ 2025' ਮੁਹਿੰਮ ਦੇ ਤਹਿਤ ਕਈ ਤਰ੍ਹਾਂ ਦੀਆਂ ਪ੍ਰਭਾਵਸ਼ਾਲੀ ਗਤੀਵਿਧੀਆਂ ਸ਼ੁਰੂ ਕੀਤੀਆਂ। ਕੋਰੂਤਲਾ (Korutla) ਵਿੱਚ ਨਾਲੀਆਂ ਦੀ ਸਫਾਈ ਅਤੇ ਕਯਾਥਨਪੱਲੀ (Kyathanapally) ਵਿੱਚ ਕੂੜੇ ਨੂੰ ਵੱਖ ਕਰਨ ਲਈ ਘਰ-ਘਰ ਜਾਗਰੂਕਤਾ ਅਭਿਯਾਨ ਤੋਂ ਲੈ ਕੇ ਅਰਮੂਰ (Armur) ਵਿੱਚ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਲਾਰਵਾ ਵਿਰੋਧੀ ਅਭਿਯਾਨ ਤੱਕ, ਪੂਰੇ ਰਾਜ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਯੋਗਦਾਨ ਦੇ ਰਹੀਆਂ ਹਨ। ਕੂੜੇ ਨੂੰ ਵੱਖ ਕਰਨ ਲਈ ਘਰ-ਘਰ ਪਹੁੰਚ ਦਾ ਵਿਆਪਕ ਪ੍ਰੋਗਰਾਮ ਨਾਲ ਪੂਰੇ ਤੇਲੰਗਾਨਾ ਵਿੱਚ ਲਗਭਗ 13 ਲੱਖ ਪਰਿਵਾਰਾਂ ਨੂੰ ਦੁਆਰਾ ਕਵਰ ਕੀਤਾ ਗਿਆ। ਮਾਨਸੂਨ ਨਾਲ ਸਬੰਧਿਤ ਸਿਹਤ ਜੋਖਮਾਂ ਨਾਲ ਨਜਿੱਠਣ ਲਈ, 14,210 ਕਿਲੋਮੀਟਰ ਲੰਬੇ ਮੀਂਹ ਦੇ ਪਾਣੀ ਦੇ ਨਾਲਿਆਂ ਅਤੇ ਨਾਲੀਆਂ ਦੀ ਸਫਾਈ ਕੀਤੀ ਗਈ, ਜਦਕਿ ਜਨਤਕ ਥਾਵਾਂ ਨੂੰ ਸਵੱਛ ਬਣਾਉਣ ਲਈ 4,343 ਕਿਲੋਮੀਟਰ ਲੰਬੀ ਸੜਕ ਦੇ ਕਿਨਾਰੇ ਦੀਆਂ ਝਾੜੀਆਂ ਨੂੰ ਸਾਫ਼ ਕੀਤਾ ਗਿਆ। ਇਸ ਤੋਂ ਇਲਾਵਾ, ਡੇਂਗੂ ਅਤੇ ਮਲੇਰੀਆ ਵਿਰੋਧੀ ਆਈਈਸੀ ਅਭਇਯਾਨਾਂ ਦੌਰਾਨ ਲਗਭਗ 2.5 ਲੱਖ ਘਰਾਂ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ 500 ਤੋਂ ਵੱਧ ਓਵਰਹੈੱਡ ਵਾਟਰ ਟੈਂਕਾਂ ਨੂੰ ਸਾਫ ਕੀਤਾ ਗਿਆ ਤਾਂ ਜੋ ਸੁਰੱਖਿਅਤ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।
ਸਿਹਤ ਕੈਂਪਾਂ ਤੋਂ 8,500 ਤੋਂ ਵੱਧ ਫਰੰਟਲਾਈਨ ਵਰਕਰਾਂ ਨੇ ਲਾਭ ਲਿਆ ਅਤੇ ਨੌਜਵਾਨ ਨਾਗਰਿਕਾਂ ਦਰਮਿਆਨ ਵੇਸਟ ਤੋਂ ਖਾਦ ਬਣਾਉਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ਵਿੱਚ 140 ਖਾਦ ਦੇ ਟੋਏ ਬਣਾਏ ਗਏ। ਛੱਤੀਸਗੜ੍ਹ ਦੇ ਪੰਢਰੀਆ ਵਿੱਚ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਨੇ ਪ੍ਰਭਾਵਸ਼ਾਲੀ ਸਫਾਈ ਅਭਿਆਸਾਂ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਭਾਈਚਾਰਕ ਸਵੱਛਤਾ ਯਤਨਾਂ ਨੂੰ ਵਧਾਉਣ ਲਈ ਸਵੱਛਤਾ ਐਪ ਨਾਲ ਸ਼ੁਰੂਆਤ ਕੀਤੀ ਗਈ। ਇਸ ਪਹਿਲਕਦਮੀ ਤੋਂ ਬਾਅਦ ਐੱਸਐੱਲਆਰਐੱਮ ਏਕੇਂਦਰ ਵਿਖੇ ਇੱਕ ਸਫਾਈ ਅਭਿਯਾਨ ਚਲਾਇਆ ਗਿਆ। ਰਾਏਪੁਰ ਵਿੱਚ ਵੱਖ-ਵੱਖ ਥਾਵਾਂ ‘ਤੇ ਘਰ-ਘਰ ਜਾ ਕੇ ਜਾਗਰੂਕਤਾ ਅਭਿਯਾਨ ਚਲਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਹੱਥਾਂ ਦੀ ਸਵੱਛਤਾ, ਸਵੱਛ ਗੁਆਂਢ ਅਤੇ ਕੂੜੇ ਨੂੰ ਵੱਖ-ਵੱਖ ਕਰਨ ਦੇ ਨਾਲ-ਨਾਲ ਜੀਵੀਪੀ ਦੇ ਸੁੰਦਰੀਕਰਣ ਬਾਰੇ ਸਿੱਖਿਅਤ ਕੀਤਾ ਗਿਆ।

ਮਹਾਨਗਰਾਂ ਤੋਂ ਲੈ ਕੇ ਛੋਟੇ ਸ਼ਹਿਰਾਂ ਤੱਕ, ਸਫਾਈ ਅਪਣਾਓ, ਬਿਮਾਰੀ ਭਗਾਓ 2025 ਅਭਿਯਾਨ ਮਾਨਸੂਨ ਦੇ ਦੌਰਾਨ ਸਵੱਛਤਾ ਅਤੇ ਸਿਹਤ ਦੇ ਇੱਕ ਸਾਂਝਾ ਮਿਸ਼ਨ ਵਿੱਚ ਭਾਰਤ ਦੇ ਅਰਬਨ ਲੈਂਡਸਕੇਪ ਨੂੰ ਇਕਜੁੱਟ ਕਰ ਰਿਹਾ ਹੈ।
****
ਐੱਸਕੇ
(Release ID: 2147717)