ਪੰਚਾਇਤੀ ਰਾਜ ਮੰਤਰਾਲਾ
azadi ka amrit mahotsav

“ਮੇਰੀ ਪੰਚਾਇਤ” ਐਪ ਨੂੰ ਆਲਮੀ ਪੱਧਰ ‘ਤੇ ਵੱਡੀ ਉਪਲਬਧੀ; ਜਿਨੇਵਾ, ਸਵਿਟਜ਼ਰਲੈਂਡ ਵਿੱਚ ਡਬਲਿਊਐੱਸਆਈਐੱਸ ਚੈਂਪੀਅਨ ਐਵਾਰਡ 2025 ਜਿੱਤਿਆ


“ਮੇਰੀ ਪੰਚਾਇਤ ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਹੁਲਾਰਾ ਦਿੰਦੀ ਹੈ; ਡਿਜੀਟਲ ਟੂਲ ਗਿਆਨ ਦੀ ਕਮੀ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹਨ": ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ

Posted On: 21 JUL 2025 6:42PM by PIB Chandigarh

ਆਪਣੀ  ਤਰ੍ਹਾਂ ਦੇ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ “ਮੇਰੀ ਪੰਚਾਇਤ” ਨੂੰ ਐਕਸ਼ਨ ਲਾਈਨ ਕੈਟੇਗਿਰੀ: ਸੱਭਿਆਚਾਰਕ ਵਿਭਿੰਨਤਾ ਅਤੇ ਪਹਿਚਾਣ, ਭਾਸ਼ਾ ਵਿਭਿੰਨਤਾ ਅਤੇ ਸਥਾਨਕ ਕੰਟੈਂਟ ਦੇ ਤਹਿਤ ਪ੍ਰਤਿਸ਼ਠਿਤ ਵਰਲਡ ਸਮਿਟ ਔਨ ਦ ਇਨਫੌਰਮੇਸ਼ਨ ਸੋਸਾਇਟੀ (ਡਬਲਿਊਐੱਸਆਈਐੱਸ) ਪ੍ਰਾਈਜ਼ 2025 ਚੈਂਪੀਅਨ ਐਵਾਰਡ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਮਿਲੀ ਹੈ। ਇਹ ਸਨਮਾਨ ਡਬਲਿਊਐੱਸਆਈਐੱਸ ਪਹਿਲ ਦੇ ਤਹਿਤ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ) ਦੁਆਰਾ ਆਯੋਜਿਤ ਡਬਲਿਊਐੱਸਆਈਐੱਸ+20 ਹਾਈ ਲੈਵਲ ਈਵੈਂਟ 2025 ਦੇ ਦੌਰਾਨ ਪ੍ਰਦਾਨ ਕੀਤਾ ਗਿਆ। 

ਡਬਲਿਊਐੱਸਆਈਐੱਸ ਪ੍ਰਾਈਜ਼ 2025 ਚੈਂਪੀਅਨ ਪ੍ਰੋਜੈਕਟ ਦੇ ਰੂਪ ਵਿੱਚ ਮੇਰੀ ਪੰਚਾਇਤ ਭਾਰਤ ਦੇ ਡਿਜੀਟਲ ਗਵਰਨੈਂਸ ਮਾਡਲ ਦੀ ਵਿਸ਼ਵਵਿਆਪੀ ਉੱਤਮਤਾ ਦਾ ਪ੍ਰਤੀਕ ਹੈ। ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਨੂੰ ਰਸਮੀ ਤੌਰ 'ਤੇ ਡਬਲਿਊਐੱਸਆਈਐੱਸ ਚੈਂਪੀਅਨ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਇਸ ਮੌਕੇ ‘ਤੇ ਪੰਚਾਇਤੀ ਰਾਜ, ਰਾਜ ਮੰਤਰੀ ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ, ਸੰਸਦੀ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਸ ਮੌਕੇ ‘ਤੇ, ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਨੇ ਡਿਜੀਟਲ ਮਾਧਿਅਮਾਂ ਨਾਲ ਨਾਗਰਿਕ-ਕੇਂਦ੍ਰਿਤ ਸ਼ਾਸਨ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਰਹੀ ਮੇਰੀ ਪੰਚਾਇਤ ਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਰਦਰਸ਼ਿਤਾ ਵਧਾਉਣ, ਸਹਿਭਾਗੀ ਲੋਕਤੰਤਰ ਨੂੰ ਹੁਲਾਰਾ ਦੇਣ ਅਤੇ ਜ਼ਮੀਨੀ ਪੱਧਰ ‘ਤੇ ਸੂਚਨਾ ਅਤੇ ਗਿਆਨ ਦੇ ਅੰਤਰ ਨੂੰ ਪੂਰਾ ਕਰਨ ਲਈ ਅਜਿਹੇ ਡਿਜੀਟਲ ਸਾਧਨਾਂ ਦਾ ਹੋਰ ਜ਼ਿਆਦਾ ਲਾਭ ਉਠਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। 

 

 

 

 

ਵਰਲਡ ਸਮਿਟ ਔਨ ਦ ਇਨਫੌਰਮੇਸ਼ਨ ਸੋਸਾਇਟੀ (ਡਬਲਿਊਐੱਸਆਈਐੱਮ) )+20  ਹਾਈ ਲੇਵਲ ਈਵੈਂਟ 2025 ਜਿਨੇਵਾ, ਸਵਿਟਜ਼ਰਲੈਂਡ ਵਿੱਚ 7 ਤੋਂ 11 ਜੁਲਾਈ 2025 ਤੱਕ ਆਯੋਜਿਤ ਕੀਤਾ ਗਿਆ ਸੀ। ਡਬਲਿਊਐੱਸਆਈਐੱਸ ਫੋਰਮ 2025 ਵਜੋਂ ਵੀ ਚਰਚਾ ‘ਚ ਰਿਹਾ, ਇਸ ਪ੍ਰੋਗਰਾਮ ਦੀ ਮੇਜ਼ਬਾਨੀ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ) ਅਤੇ ਸਵਿਸ ਕਨਫੈਡਰੇਸ਼ਨ ਨੇ ਕੀਤੀ ਸੀ ਅਤੇ ਆਈਟੀਯੂ, ਯੂਨੈਸਕੋ, ਯੂਐੱਨਡੀਪੀ ਅਤੇ ਯੂਐੱਨਸੀਟੀਏਡੀ ਇਸ ਦੇ ਸਹਿ-ਆਯੋਜਕ ਸਨ।

ਮੂਲ ਡਬਲਿਊਐੱਸਆਈਐੱਸ ਦੇ 20 ਸਾਲ ਪੂਰੇ ਹੋਣ ਦੇ ਮੌਕੇ ‘ਤੇ, ਇਹ ਪ੍ਰਗਤੀ ਦਾ ਮੁਲਾਂਕਣ ਕਰਨ, ਉਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਸਮਾਵੇਸ਼ੀ ਸੂਚਨਾ ਸੋਸਾਇਟੀਆਂ ਦੇ ਨਿਰਮਾਣ ਲਈ ਭਵਿੱਖ ਦੀ ਦਿਸ਼ਾ ਤੈਅ ਕਰਨ ਲਈ ਇੱਕ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ। ਐੱਨਆਈਸੀ/ਐੱਨਆਈਸੀ-ਐੱਮਓਪੀਆਰ ਦੀ ਸੀਨੀਅਰ ਡਾਇਰੈਕਟਰ, ਸੁਸ਼੍ਰੀ ਸੁਨੀਤਾ ਜੈਨ ਨੇ 10 ਜੁਲਾਈ ਨੂੰ ਡਬਲਿਊਐੱਸਆਈਐੱਸ+20 ਉੱਚ ਪੱਧਰੀ ਪ੍ਰੋਗਰਾਮ 2025 ਦੇ ਦੌਰਾਨ ਜਿਨੇਵਾ ਵਿੱਚ ਭਾਰਤ ਸਰਕਾਰ ਦੇ ਵਲੋਂ "ਮੇਰੀ ਪੰਚਾਇਤ" ਦੇ ਲਈ ਪ੍ਰਤਿਸ਼ਠਿਤ ਚੈਂਪੀਅਨ ਐਵਾਰਡ ਪ੍ਰਾਪਤ ਕੀਤਾ।   

ਮੇਰੀ ਪੰਚਾਇਤ ਐਪ  ਬਾਰੇ 

"ਮੇਰੀ ਪੰਚਾਇਤ ਐਪ- ਭਾਰਤ ਦੀਆਂ ਪੰਚਾਇਤਾਂ ਲਈ ਐੱਮ-ਗਵਰਨੈਂਸ ਪਲੈਟਫਾਰਮ" ਭਾਰਤ ਦੀ 2.65 ਲੱਖ ਗ੍ਰਾਮ ਪੰਚਾਇਤਾਂ ਦੇ 25 ਲੱਖ ਤੋਂ ਜ਼ਿਆਦਾ ਚੁਣੇ ਗਏ ਪ੍ਰਤੀਨਿਧੀਆਂ ਅਤੇ ਲਗਭਗ 95 ਕਰੋੜ ਗ੍ਰਾਮੀਣ ਨਿਵਾਸੀਆਂ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਡਿਜੀਟਲ ਸਮਾਵੇਸ਼ਨ ਅਤੇ ਪਾਰਦਰਸ਼ਿਤਾ ਰਾਹੀਂ ਗ੍ਰਾਮੀਣ ਸ਼ਾਸਨ ਵਿੱਚ ਬਦਲਾਅ ਲਿਆਉਂਦਾ ਹੈ। ਇਹ ਪੰਚਾਇਤੀ ਰਾਜ ਮੰਤਰਾਲੇ ਅਤੇ ਇਲੈਕਟੌਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਦੀ ਇੱਕ ਪਹਿਲ ਹੈ। 

ਮੇਰੀ ਪੰਚਾਇਤ ਐਪ ਦੇ ਜ਼ਰੀਏ, ਨਾਗਰਿਕ ਆਪਣੇ ਮੋਬਾਈਲ ਉਪਕਰਣਾਂ ‘ਤੇ ਅਸਾਨੀ ਨਾਲ ਇਨ੍ਹਾਂ ਸੁਵਿਧਾਵਾਂ ਤੱਕ ਪਹੁੰਚ ਸਕਦੇ ਹਨ:

• ਰੀਅਲ ਟਾਈਮ ‘ਤੇ ਪੰਚਾਇਤ ਬਜਟ, ਪ੍ਰਾਪਤੀਆਂ, ਭੁਗਤਾਨ ਅਤੇ ਵਿਕਾਸ ਯੋਜਨਾਵਾਂ

• ਚੁਣੇ ਹੋਏ ਪ੍ਰਤੀਨਿਧੀਆਂ ਅਤੇ ਅਹੁਦਾ ਅਧਿਕਾਰੀਆਂ ਦੇ ਵੇਰਵੇ

• ਉਨ੍ਹਾਂ ਦੀ ਪੰਚਾਇਤ ਵਿੱਚ ਜਨਤਕ ਬੁਨਿਆਦੀ ਢਾਂਚੇ ਅਤੇ ਨਾਗਰਿਕ ਸੇਵਾਵਾਂ ਬਾਰੇ ਜਾਣਕਾਰੀ

 

  • ਗ੍ਰਾਮ ਪੰਚਾਇਤ ਵਿਕਾਸ ਯੋਜਨਾਵਾਂ (ਜੀਪੀਡੀਪੀ) ਅਤੇ ਪ੍ਰੋਜੈਕਟ ਪ੍ਰਸਤਾਵਾਂ ‘ਤੇ ਨਜ਼ਰ

  • ਗ੍ਰਾਮ ਪੰਚਾਇਤ ਪੱਧਰ ‘ਤੇ ਮੌਸਮ ਦਾ ਪੂਰਵ ਅਨੁਮਾਨ

  • ਸਮਾਜਿਕ ਔਡਿਟ ਟੂਲਸ, ਫੰਡ ਯੂਟੀਲਾਈਜ਼ੇਸ਼ਨ ਡੇਟਾ, ਅਤੇ ਜੀਓ-ਟੈਗਡ ਅਤੇ ਜੀਓ-ਫੈਂਸਡ ਸੁਵਿਧਾਵਾਂ ਦੇ ਨਾਲ ਸ਼ਿਕਾਇਤ ਨਿਵਾਰਣ

  • ਸਮਾਵੇਸ਼ਨ ਨੂੰ ਯਕੀਨੀ ਬਣਾਉਣ ਲਈ 12+ ਭਾਰਤੀ ਭਾਸ਼ਾਵਾਂ ਦਾ ਸਮਰਥਨ ਕਰਨ ਵਾਲਾ ਬਹੁਭਾਸ਼ੀ ਇੰਟਰਫੇਸ

ਇਹ ਐਪ ਨਾਗਰਿਕਾਂ ਨੂੰ ਨਵੇਂ ਪ੍ਰੋਜੈਕਟਾਂ ਦਾ ਪ੍ਰਸਤਾਵ ਦੇਣ, ਲਾਗੂ ਕੀਤੇ ਕੰਮਾਂ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਅਤੇ ਗ੍ਰਾਮ ਸਭਾ ਦੇ ਏਜੰਡੇ ਅਤੇ ਫੈਸਲਿਆਂ ਤੱਕ ਪਹੁੰਚਣ ਵਿੱਚ ਸਮਰੱਥ ਬਣਾਉਂਦਾ ਹੈ, ਜਿਸ ਨਾਲ ਸਹਿਭਾਗੀ ਲੋਕਤੰਤਰ ਅਤੇ ਨਾਗਰਿਕਾਂ ਸ਼ਮੂਲੀਅਤ ਮਜ਼ਬੂਤ ਹੁੰਦੀ ਹੈ।

************

ਅਦਿਤੀ ਅਗਰਵਾਲ


(Release ID: 2147103)
Read this release in: English , Hindi , Urdu , Malayalam