ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਰਕਾਰ ਦੁਆਰਾ ਐੱਚਆਈਵੀ/ਏਡਜ਼ ਜਾਗਰੂਕਤਾ ਲਈ ਚੁੱਕੇ ਗਏ ਕਦਮ


ਨਾਰਕੋ ਨੇ ਮਲਟੀਮੀਡੀਆ ਅਤੇ ਨਿਸ਼ਨਾਬੱਧ ਆਊਟਰੀਚ ਰਾਹੀਂ ਐੱਚਆਈਵੀ/ਏਡਜ਼ ‘ਤੇ ਰਾਸ਼ਟਰਵਿਆਪੀ ਜਾਗਰੂਕਤਾ ਅਭਿਯਾਨ ਨੂੰ ਮਜ਼ਬੂਤੀ ਪ੍ਰਦਾਨ ਕੀਤੀ

ਐੱਚਆਈਵੀ ਪ੍ਰਤੀਕਿਰਿਆ ਵਿੱਚ ਉੱਚ ਜੋਖਮ ਵਾਲੇ ਲੋਕਾਂ ਦਾ ਸਮਰਥਨ ਕਰਨ ਲਈ 1619 ਪ੍ਰੋਜੈਕਟਾਂ ਦਾ ਰਾਸ਼ਟਰਵਿਆਪੀ ਲਾਗੂਕਰਣ

ਐੱਚਆਈਵੀ ਨਾਲ ਰਹਿ ਰਹੇ ਲੋਕਾਂ ਦੇ ਨਾਲ ਭੇਦਭਾਵ ਨੂੰ ਖਤਮ ਕਰਨ ਲਈ 34 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੋਕਪਾਲਾਂ ਦੀ ਨਿਯੁਕਤੀ

Posted On: 22 JUL 2025 4:03PM by PIB Chandigarh

ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਐੱਨਸੀਓ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਇੱਕ ਵਿਭਾਗ, ਵਿਆਪਕ ਮਲਟੀਮੀਡੀਆ ਅਭਿਯਾਨਾਂ, ਜਨਸੰਚਾਰ ਮਾਧਿਅਮਾਂ ਦੁਆਰਾ ਐੱਚਆਈਵੀ/ਏਡਜ਼ ਦੇ ਵਿਰੁੱਧ ਜਾਗਰੂਕਤਾ ਅਭਿਯਾਨ ਨੂੰ ਮਜ਼ਬੂਤ ਕਰਨ ਅਤੇ ਪੂਰੇ ਦੇਸ਼ ਵਿੱਚ ਉਪਲਬਧ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਹੁਲਾਰਾ ਦੇਣ ਦੀ ਜ਼ਿੰਮੇਵਾਰੀ ਲੈਂਦਾ ਹੈ।

ਪਹੁੰਚ ਨੂੰ ਵਧਾਉਣ ਲਈ, ਇਨ੍ਹਾਂ ਪ੍ਰਯਾਸਾਂ ਨੂੰ ਹੋਡਿੰਗ, ਬਸ ਪੈਨਲ, ਸੂਚਨਾ ਕਿਓਸਕ, ਲੋਕ ਪ੍ਰਦਰਸ਼ਨਾਂ ਅਤੇ ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨ ਜਿਹੇ ਆਊਟਡੋਰ ਮੀਡੀਆ ਰਾਹੀਂ ਹੋਰ ਮਜ਼ਬੂਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਡਿਜੀਟਲ ਪਲੈਟਫਾਰਮ ਅਤੇ ਸੋਸ਼ਲ ਮੀਡੀਆ ਦਾ ਸਰਗਰਮ ਤੌਰ ‘ਤੇ ਉਪਯੋਗ ਕੀਤਾ ਜਾਂਦਾ ਹੈ ਜਿਸ ਨਾਲ ਵਿਆਪਕ ਭਾਗੀਦਾਰੀ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਖਾਸ ਕਰਕੇ ਯੁਵਾ ਅਤੇ ਟੈਕਨੋਲਜੀ ਜਾਣਕਾਰ ਲੋਕਾਂ ਦਰਮਿਆਨ।

ਵਿਅਕਤੀਗਤ ਪੱਧਰ ‘ਤੇ, ਜਾਗਰੂਕਤਾ ਦਾ ਪ੍ਰਚਾਰ ਸਵੈ-ਸਹਾਇਤਾ ਸਮੂਹਾਂ, ਆਂਗਣਵਾੜੀ ਕਾਰਜਕਰਤਾਵਾਂ, ਆਸ਼ਾ, ਪੰਚਾਇਤ ਰਾਜ ਸੰਸਥਾਵਾਂ ਦੇ ਮੈਂਬਰਾਂ ਅਤੇ ਹੋਰ ਪ੍ਰਮੁੱਖ ਹਿਤਧਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੇਨਿੰਗ ਅਤੇ ਸੰਵੇਦਨਸ਼ੀਲ ਪ੍ਰੋਗਰਾਮਾਂ ਰਾਹੀਂ ਕੀਤਾ ਜਾਂਦਾ ਹੈ। ਇਹ ਦਖਲਅੰਦਾਜ਼ੀ ਭਾਈਚਾਰਕ ਪੱਧਰ ‘ਤੇ ਜਾਗਰੂਕਤਾ ਅਤੇ ਵਿਵਹਾਰਿਕ ਪਰਿਵਰਤਨ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਤੋਂ ਇਲਾਵਾ, ਉੱਚ ਜੋਖਮ ਵਾਲੇ ਸਮੂਹ, ਜਿਸ ਵਿੱਚ ਮਹਿਲਾ ਯੌਨਕਰਮੀ (ਐੱਫਐੱਸਡਬਲਿਊ) ਪੁਰਸ਼ਾਂ ਦੇ ਨਾਲ ਸਰੀਰਕ ਸਬੰਧ ਰੱਖਣ ਵਾਲੇ ਪੁਰਸ਼ (ਐੱਮਐੱਸਐੱਮ), ਨਸ਼ੀਲੀ ਦਵਾਈਆਂ ਦਾ ਇੰਜੈਕਸ਼ਨ ਲਗਾਉਣ ਵਾਲੇ ਲੋਕ (ਪੀਡਬਲਿਊਆਈਡੀ), ਹਿਜੜਾ/ਟ੍ਰਾਂਸਜੈਂਡਰ, ਟਰੱਕ ਡਰਾਈਵਰ ਅਤੇ ਪ੍ਰਵਾਸੀ ਸ਼ਾਮਲ ਹਨ, ਦੀਆਂ ਸਮੱਸਿਆਵਾਂ ਦਾ ਸਮਾਧਾਨ ਪੂਰੇ ਦੇਸ਼ ਵਿੱਚ 1,619 ਟਾਰਗੇਟਿਡ ਇੰਟਰਵੈਂਸ਼ਨ ਪ੍ਰੋਜੈਕਟਾਂ ਰਾਹੀਂ ਕੀਤਾ ਜਾਂਦਾ ਹੈ।

ਇਹ ਦਖਲਅੰਦਾਜ਼ੀ ਸਭ ਤੋਂ ਕਮਜ਼ੋਰ ਆਬਾਦੀ ਲਈ ਰੋਕਥਾਮ, ਟ੍ਰੇਨਿੰਗ, ਇਲਾਜ ਅਤੇ ਦੇਖਭਾਲ ਸੇਵਾਵਾਂ ਤੱਕ ਸਮਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਬਣਾਈ ਗਈ ਹੈ। ਇਸ ਬਹੁ-ਪੱਧਰੀ ਸੰਚਾਰ ਰਣਨੀਤੀ ਰਾਹੀਂ, ਨਾਕੋ (NACO) ਕਲੰਕ ਨੂੰ ਦੂਰ ਕਰਨ, ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰਨ ਅਤੇ ਅੰਤ ਵਿੱਚ ਏਡਜ਼ ਮਹਾਮਾਰੀ ਨੂੰ ਇੱਕ ਜਨਤਕ ਸਿਹਤ ਖਤਰੇ ਦੇ ਰੂਪ ਵਿੱਚ ਸਮਾਪਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦਾ ਹੈ।

ਐੱਚਆਈਵੀ ਨਾਲ ਰਹਿ ਰਹੇ ਲੋਕਾਂ (ਪੀਐੱਲਐੱਚਆਈਵੀ) ਦੇ ਨਾਲ ਭੇਦਭਾਵ ਨੂੰ ਖਤਮ ਕਰਨ ਲਈ ਪੂਰੇ ਦੇਸ਼ ਵਿੱਚ ਥੀਮੈਟਿਕ ਅਭਿਯਾਨ ਚਲਾਏ ਜਾ ਰਹੇ ਹਨ। ਇਨ੍ਹਾਂ ਅਭਿਯਾਨਾਂ ਦਾ ਉਦੇਸ਼ ਕਾਰਜ ਸਥਾਨਾਂ, ਸਿਹਤ ਸੇਵਾ ਕੇਂਦਰਾਂ, ਵਿਦਿਅਕ ਸੰਸਥਾਵਾਂ ਅਤੇ ਵਿਆਪਕ ਭਾਈਚਾਰਿਆਂ ਸਮੇਤ ਵਿਭਿੰਨ ਪਰਿਵੇਸ਼ਾਂ ਵਿੱਚ ਜਾਗਰੂਕਤਾ ਫੈਲਾਉਣਾ, ਕਲੰਕ ਨੂੰ ਘੱਟ ਕਰਨਾ ਅਤੇ ਸਮਾਵੇਸ਼ਿਤਾ ਨੂੰ ਹੁਲਾਰਾ ਦੇਣਾ ਹੈ।

 

ਐੱਚਆਈਵੀ ਅਤੇ ਏਡਜ਼ (ਰੋਕਥਾਮ ਅਤੇ ਕੰਟਰੋਲ) ਐਕਟ, 2017 ਦੇ ਪ੍ਰਾਵਧਾਨਾਂ ਦੇ ਅਨੁਸਾਰ, ਪੀਐੱਲਐੱਚਆਈਵੀ ਦੇ ਵਿਰੁੱਧ ਭੇਦਭਾਵ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 34 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲੋਕਪਾਲ ਨਿਯੁਕਤ ਕੀਤੇ ਗਏ ਹਨ। ਇਹ ਯਤਨ ਪੀਐੱਲਐੱਚਆਈਵੀ ਦੇ ਅਧਿਕਾਰਾਂ ਅਤੇ ਸਨਮਾਨ ਦੀ ਰੱਖਿਆ ਕਰਨ ਅਤੇ ਸਾਰੇ ਲੋਕਾਂ ਲਈ ਇੱਕ ਸਮਾਵੇਸ਼ੀ ਅਤੇ ਸਹਾਇਕ ਵਾਤਾਵਰਣ ਦਾ ਨਿਰਮਾਣ ਕਰਨ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

 

ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਐੱਮਵੀ


(Release ID: 2147092)
Read this release in: English , Urdu , Hindi , Tamil