ਵਿੱਤ ਮੰਤਰਾਲਾ
ਬੀਮਾ ਸਖੀ ਯੋਜਨਾ ਵਿੱਚ 2 ਲੱਖ ਤੋਂ ਜ਼ਿਆਦਾ ਮਹਿਲਾਵਾਂ ਦਾ ਨਾਮਾਂਕਣ
ਐੱਲਆਈਸੀ ਨੇ ਬੀਮਾ ਸਖੀਆਂ ਨੂੰ ਮੌਕਾ ਅਤੇ ਪ੍ਰੋਤਸਾਹਨ ਦੇ ਕੇ ਸਸ਼ਕਤ ਬਣਾਇਆ, 5 ਸਾਲ ਬਾਅਦ ADO ਭਰਤੀ ਵਿੱਚ ਹਿੱਸਾ ਲੈਣ ਦੀ ਯੋਗਤਾ
प्रविष्टि तिथि:
21 JUL 2025 6:43PM by PIB Chandigarh
ਭਾਰਤ ਸਰਕਾਰ ਨੇ 9.12.2024 ਨੂੰ ਬੀਮਾ ਸਖੀ- “ਮਹਿਲਾ ਕਰੀਅਰ ਏਜੰਟ (ਐੱਮਸੀਏ) ਯੋਜਨਾ” ਸ਼ੁਰੂ ਕੀਤੀ। LIC ਨੇ ਵਿੱਤ ਵਰ੍ਹੇ 2024-25 ਵਿੱਚ ਬੀਮਾ ਸਖੀਆਂ ਨੂੰ 62.36 ਕਰੋੜ ਰੁਪਏ ਵਜ਼ੀਫੇ ਦੇ ਰੂਪ ਵਿੱਚ ਦਿੱਤੇ ਹਨ। ਚਾਲੂ ਵਿੱਤ ਵਰ੍ਹੇ (2025-26) ਵਿੱਚ LIC ਨੇ ਇਸ ਯੋਜਨਾ ਦੇ ਲਈ 520 ਕਰੋੜ ਰੁਪਏ ਦਾ ਬਜਟ ਉਪਲਬਧ ਕਰਵਾਇਆ ਹੈ, ਜਿਸ ਵਿੱਚੋਂ 14.7.2025 ਤੱਕ 115.13 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ। ਵਰਤਮਾਨ ਵਿੱਚ, ਦੇਸ਼ ਵਿੱਚ 2,05,896 ਬੀਮਾ ਸਖੀਆਂ ਹਨ।
ਐੱਲਆਈਸੀ ਬੀਮਾ ਸਖੀਆਂ ਨੂੰ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ ਲਈ ਕਈ ਪ੍ਰਦਰਸ਼ਨ-ਅਧਾਰਿਤ ਪ੍ਰੋਤਸਾਹਨਾਂ ਰਾਹੀਂ ਮੌਕਾ ਪ੍ਰਦਾਨ ਕਰਦੀ ਹੈ। ਗ੍ਰੈਜੂਏਟ ਬੀਮਾ ਸਖੀਆਂ, 5 ਵਰ੍ਹੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ, ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ‘ਤੇ ਐੱਲਆਈਸੀ ਦੇ ਅਪ੍ਰੈਂਟਿਸ ਵਿਕਾਸ ਅਧਿਕਾਰੀ ਦੇ ਅਹੁਦੇ ਲਈ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦੀਆਂ ਹਨ।
ਉਪਰੋਕਤ ਤੋਂ ਇਲਾਵਾ, ਐੱਲਆਈਸੀ ਬੀਮਾ ਸਖੀਆਂ ਨੂੰ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਪਹਿਲੇ ਤਿੰਨ ਵਰ੍ਹਿਆਂ ਤੱਕ ਵਜ਼ੀਫਾ ਦਿੰਦੀ ਹੈ ਤਾਕਿ ਉਨ੍ਹਾਂ ਨੂੰ ਜੀਵਨ ਬੀਮਾ ਏਜੰਸੀ ਦੇ ਰੂਪ ਵਿੱਚ ਕਰੀਅਰ ਬਣਾਉਣ ਵਿੱਚ ਮਦਦ ਮਿਲ ਸਕੇ। ਇਹ ਵਜ਼ੀਫਾ ਯੋਜਨਾ ਉਨ੍ਹਾਂ ਦੇ ਕਮਿਸ਼ਨ ਭੁਗਤਾਨ ਤੋਂ ਇਲਾਵਾ ਹੈ ਅਤੇ ਕੁਝ ਨਿਸ਼ਚਿਤ ਪ੍ਰਦਰਸ਼ਨ ਮਾਪਦੰਡਾਂ ‘ਤੇ ਨਿਰਭਰ ਕਰਦੀ ਹੈ। ਵਜ਼ੀਫੇ ਦੀ ਰਾਸ਼ੀ ਪਹਿਲੇ ਵਰ੍ਹੇ ਵਿੱਚ 7000 ਰੁਪਏ ਪ੍ਰਤੀ ਮਹੀਨੇ ਤੋਂ ਲੈ ਕੇ ਤੀਸਰੇ ਵਰ੍ਹੇ ਵਿੱਚ 5000 ਰੁਪਏ ਪ੍ਰਤੀ ਮਹੀਨੇ ਤੱਕ ਹੁੰਦੀ ਹੈ।
ਇਹ ਜਾਣਕਾਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
****
ਐੱਨਬੀ/ਏਡੀ
(रिलीज़ आईडी: 2146735)
आगंतुक पटल : 15