ਜਲ ਸ਼ਕਤੀ ਮੰਤਰਾਲਾ
ਸਵੱਛ ਸਰਵੇਕਸ਼ਨ ਗ੍ਰਾਮੀਣ 2025
Posted On:
21 JUL 2025 3:57PM by PIB Chandigarh
ਸਵੱਛ ਸਰਵੇਕਸ਼ਨ ਗ੍ਰਾਮੀਣ (ਐੱਸਐੱਸਜੀ) 2025 ਦਾ ਪ੍ਰਸਤਾਵਿਤ ਕਵਰੇਜ ਇਸ ਪ੍ਰਕਾਰ ਹੈ:-
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼:34
ਜ਼ਿਲ੍ਹੇ: 761
ਪਿੰਡ: 21,000
ਹੇਠ ਲਿਖੇ ਮਾਪਦੰਡ ਅਤੇ ਕਾਰਜ ਪ੍ਰਣਾਲੀ ਕੁੱਲ 1000 ਅੰਕਾਂ ਦੇ ਵੇਰਵੇ ਦਰਸਾਉਂਦੇ ਹਨ ਜਿਨ੍ਹਾਂ ਦਾ ਉਪਯੋਗ ਐੱਸਐੱਸਜੀ 2025 ਦੇ ਤਹਿਤ ਪਿੰਡਾਂ, ਜ਼ਿਲ੍ਹਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਮੁਲਾਂਕਣ ਕਰਨ ਲਈ ਕੀਤਾ ਜਾਵੇਗਾ:-
ਸੇਵਾ ਪੱਧਰ ਪ੍ਰਗਤੀ- 240 ਅੰਕ (30 ਪ੍ਰਤੀਸ਼ਤ)
ਪਿੰਡਾਂ ਵਿੱਚ ਸਵੱਛਤਾ ਦਾ ਸਿੱਧਾ ਨਿਰੀਖਣ- 540 ਅੰਕ (40 ਪ੍ਰਤੀਸ਼ਤ)
ਪੌਦਿਆਂ ਦੀ ਕਾਰਜਸ਼ੀਲਤਾ ਦਾ ਸਿੱਧਾ ਨਿਰੀਖਣ- 120 ਅੰਕ (20 ਪ੍ਰਤੀਸ਼ਤ)
ਨਾਗਰਿਕ ਫੀਡਬੈਕ – 100 ਅੰਕ (10 ਪ੍ਰਤੀਸ਼ਤ)
ਸਵੱਛ ਸਰਵੇਕਸ਼ਨ ਗ੍ਰਾਮੀਣ (2025) ਇੱਕ ਸੁਤੰਤਰ ਸਰਵੇਖਣ ਏਜੰਸੀ ਰਾਹੀਂ ਕੀਤਾ ਜਾ ਰਿਹਾ ਹੈ ਤਾਕਿ ਮਾਤਰਾਤਮਕ ਅਤੇ ਗੁਣਾਤਮਕ ਸਵੱਛਤਾ ਮਾਪਦੰਡਾਂ ਦੇ ਅਧਾਰ ‘ਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਦੀ ਰਾਸ਼ਟਰੀ ਰੈਕਿੰਗ ਪ੍ਰਦਾਨ ਕੀਤੀ ਜਾ ਸਕੇ। ਐੱਸਐੱਸਜੀ 2025 ਨੂੰ ਰਾਸ਼ਟਰੀ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਦੀਆਂ ਵਰਕਸ਼ੌਪਸ ਅਤੇ ਸੋਸ਼ਲ ਮੀਡੀਆ ਪੋਸਟ ਦੇ ਮਾਧਿਅਮ ਨਾਲ ਪ੍ਰਚਾਰਿਤ ਕੀਤਾ ਗਿਆ ਹੈ।ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਿਭਿੰਨ ਸਵੱਛਤਾ ਮਾਪਦੰਡਾਂ ‘ਤੇ ਨਾਗਰਿਕਾਂ ਦੇ ਫੀਡਬੈਕ ਪ੍ਰਾਪਤ ਕਰਨ ਲਈ ਇੱਕ ਸਿਟੀਜਨ ਫੀਡਬੈਕ ਐਪਲੀਕੇਸ਼ਨ ਵਿਕਸਿਤ ਕੀਤਾ ਗਿਆ ਹੈ। ਫੀਲਡ ਡੇਟਾ ਕਲੈਕਸ਼ਨ ਸੌਫਟਵੇਅਰ ਵਿੱਚ ਜੀਓ-ਫੈਂਸਿੰਗ ਨੂੰ ਸ਼ਾਮਲ ਕੀਤਾ ਗਿਆ ਹੈ
ਅਤੇ ਡੇਟਾ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਫੀਲਡ ਪੱਧਰ ਦੇ ਡੇਟਾ ਕਲੈਕਸ਼ਨ ਦੌਰਾਨ ਸੰਪਤੀਆਂ ਦੀ ਜੀਓ-ਟੈਗਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਰਵੇਖਣ ਦੀ ਨਿਗਰਾਨੀ ਐੱਸਐੱਸਜੀ 2025 ਪੋਰਟਲ ਰਾਹੀਂ ਕੀਤੀ ਜਾ ਰਹੀ ਹੈ। ਸਰਵੇਖਣ ਵਿੱਚ ਫੀਲਡ ਸਰਵੇਖਣ ਦੇ ਨਤੀਜਿਆਂ ਦੀ ਮੁੜ ਜਾਂਚ, ਫੀਲਡ-ਪੱਧਰੀ ਡੇਟਾ ਕਲੈਕਸ਼ਨ ਦੀ ਰੋਜ਼ਾਨਾ ਪ੍ਰਗਤੀ ਰਿਪੋਰਟ ਅਤੇ ਪ੍ਰਾਪਤ ਨਾਗਰਿਕ ਫੀਡਬੈਕ ਰਾਹੀ ਦਿਨ-ਪ੍ਰਤੀ ਦਿਨ ਦੀ ਨਿਗਰਾਨੀ ਸ਼ਾਮਲ ਹੈ।
ਇਹ ਜਾਣਕਾਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਦੁਆਰਾ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਪ੍ਰਦਾਨ ਕੀਤੀ ਗਈ।
********
ਐੱਮਏਐੱਮ/ਐੱਸਐੱਮਪੀ
(Release ID: 2146734)