ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਾਇਬ ਸੈਨੀ ਨਾਲ ਗੁਰੂਗ੍ਰਾਮ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ ਇੰਡੀਆ ਕੈਂਪਸ ਦਾ ਉਦਘਾਟਨ ਕੀਤਾ


ਸਾਊਥੈਂਪਟਨ ਦੇ ਦਿੱਲੀ ਕੈਂਪਸ ਦਾ ਉਦਘਾਟਨ NEP 2020 ਦੇ ਤਹਿਤ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਵਿੱਚ ਮੀਲ ਪੱਥਰ ਹੈ: ਧਰਮੇਂਦਰ ਪ੍ਰਧਾਨ

ਸਾਊਥੈਂਪਟਨ ਯੂਨੀਵਰਸਿਟੀ ਦਾ ਦਿੱਲੀ ਕੈਂਪਸ ਭਾਰਤ-ਬ੍ਰਿਟੇਨ ਸਿੱਖਿਆ ਸਹਿਯੋਗ ਨੂੰ ਮਜ਼ਬੂਤ ਕਰੇਗਾ: ਧਰਮੇਂਦਰ ਪ੍ਰਧਾਨ

ਘਰੇਲੂ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਰਾਹੀਂ ਭਾਰਤ ਵਿਸ਼ਵਵਿਆਪੀ ਗਿਆਨ ਮੰਜ਼ਿਲ ਵਜੋਂ ਉੱਭਰ ਰਿਹਾ ਹੈ: ਧਰਮੇਂਦਰ ਪ੍ਰਧਾਨ

ਸਾਊਥੈਂਪਟਨ ਯੂਨੀਵਰਸਿਟੀ ਦਾ ਗੁਰੂਗ੍ਰਾਮ ਕੈਂਪਸ ਇਨੋਵੇਸ਼ਨ, ਖੋਜ ਅਤੇ ਕਿਫਾਇਤੀ ਵਿਸ਼ਵ ਪੱਧਰੀ ਸਿੱਖਿਆ ਨੂੰ ਉਤਸ਼ਾਹਿਤ ਕਰੇਗਾ: ਧਰਮੇਂਦਰ ਪ੍ਰਧਾਨ

ਕੰਪਿਊਟਰ ਸਾਇੰਸ, ਇਕੌਨਮਿਕਸ, ਅਕਾਊਟਿੰਗ ਐੰਡ ਫਾਇਨੈਂਸ, ਬਿਜ਼ਨਸ ਮੈਨੇਜਮੈਂਟ, ਫਾਇਨੈਂਸ ਐਂਡ ਇੰਟਰਨੈਸ਼ਨਲ ਮੈਨੇਜਮੈਂਟ ਵਿੱਚ ਯੂਜੀ ਅਤੇ ਪੀਜੀ ਪੱਧਰ ਦੇ ਕੋਰਸ ਗੁਰੂਗ੍ਰਾਮ ਕੈਂਪਸ ਵਿੱਚ ਪੜ੍ਹਾਏ ਜਾਣਗੇ

Posted On: 16 JUL 2025 7:43PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਨਾਲ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦੇ ਭਾਰਤੀ ਕੈਂਪਸ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਰਾਓ ਨਰਬੀਰ ਸਿੰਘ; ਚਾਂਸਲਰ ਅਤੇ ਯੂਕੇ ਹਾਊਸ ਆਫ਼ ਲਾਰਡਸ ਦੇ ਮੈਂਬਰ ਲਾਰਡ ਪਟੇਲ ਓਬੀਈ, ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਸੁਸ਼੍ਰੀ ਲਿੰਡੀ ਕੈਮਰਨ; ਸਾਊਥੈਂਪਟਨ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਵਾਈਸ ਚਾਂਸਲਰ ਸ਼੍ਰੀ ਮਾਰਕ ਈ ਸਮਿਥ; ਨਵੀਂ ਦਿੱਲੀ ਸਥਿਤ ਸਾਊਥੈਂਪਟਨ ਯੂਨੀਵਰਸਿਟੀ ਦੀ ਅਕਾਦਮਿਕ ਪ੍ਰੋਵੋਸਟ ਸੁਸ਼੍ਰੀ ਐਲੋਇਸ ਫਿਲਿਪਸ ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਇਹ ਉਦਘਾਟਨ ਭਾਰਤ ਦੇ ਹਾਇਰ ਐਜੂਕੇਸ਼ਨ ਲੈਂਡਸਕੇਪ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਨਾਲ ਹੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਪੰਜ ਸਾਲ ਪੂਰੇ ਹੋ ਗਏ ਹਨ। ਕਿਊਐੱਸ ਟੌਪ 100 ਗਲੋਬਲ ਇੰਸਟੀਟਿਊਟਸ ਵਿੱਚ ਸ਼ਾਮਲ ਅਤੇ ਬ੍ਰਿਟੇਨ ਦੇ ਰਸੇਲ ਗਰੁੱਪ ਦੇ ਸੰਸਥਾਪਕ ਮੈਂਬਰ ਸਾਊਥੈਂਪਟਨ ਯੂਨੀਵਰਸਿਟੀ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਭਾਰਤ ਵਿੱਚ ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮਾਂ ਦੇ ਤਹਿਤ ਭਾਰਤ ਵਿੱਚ ਇੱਕ ਕੈਂਪਸ ਦਾ ਸੰਚਾਲਨ ਕਰਨ ਵਾਲੀ ਪਹਿਲੀ ਵਿਦੇਸ਼ੀ ਯੂਨੀਵਰਸਿਟੀ ਬਣ ਗਈ ਹੈ।

ਇਸ ਮੌਕੇ ‘ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿਇਹ ਐੱਨਈਪੀ 2020 ਦੇ ਤਹਿਤ ਦੇਸ਼ ਵਿੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ, ਅਤੇ ਭਾਰਤ-ਯੂਕੇ ਰੋਡਮੈਪ 2030 ਵਿੱਚ ਕਲਪਨਾ ਕੀਤੇ ਗਏ ਭਾਰਤ-ਯੂਕੇ ਸਹਿਯੋਗ ਦੇ ਸਿੱਖਿਆ ਥੰਮ੍ਹ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੀ ਹੈ।

ਸ਼੍ਰੀ ਪ੍ਰਧਾਨ ਨੇ ਇਰਾਦਾ-ਪੱਤਰ (ਲੈਟਰ ਆਫ਼ ਇਟੈਂਟ) ਪ੍ਰਾਪਤ ਕਰਨ ਦੇ ਇੱਕ ਸਾਲ ਦੇ ਅੰਦਰ ਇਸ ਅਤਿਆਧੁਨਿਕ ਕੈਂਪਸ ਦੀ ਸਥਾਪਨਾ ਲਈ ਸਾਊਥੈਂਪਟਨ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਕੈਂਪਸ, ਭਵਿੱਖਮੁੱਖੀ ਕੋਰਸਾਂ ਲਈ ਲੜੀ ਅਤੇ ਸਾਊਥੈਂਪਟਨ ਦੀ ਅਕਾਦਮਿਕ ਉੱਤਮਤਾ ਦੀ ਵਿਰਾਸਤ ਦੇ ਨਾਲ, ਭਵਿੱਖ ਦੇ ਲੀਡਰਸ ਨੂੰ ਆਕਾਰ ਦੇਣ ਵਾਲੀ ਇੱਕ ਪ੍ਰਤਿਸ਼ਠਿਤ ਸੰਸਥਾ ਦੇ ਰੂਪ ਵਿੱਚ ਉਭਰੇਗਾ।

ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਿੱਖਿਆ ਭਾਰਤ  ਅਤੇ ਯੂਕੇ ਦਰਮਿਆਨ ਇੱਕ ਜੀਵੰਤ ਪੁਲ ਹੈ, ਅਤੇ ਸਾਊਂਥੈਪਟਨ ਯੂਨੀਵਰਸਿਟੀ ਦੇ ਦਿੱਲੀ ਕੈਂਪਸ ਦਾ ਅੱਜ ਸ਼ਾਨਦਾਰ ਉਦਘਾਟਨ ਇਸ ਪੁਲ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਮੌਕਾ ਹੈ। ਗੁਰੂਗ੍ਰਾਮ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਦਾ ਕੈਂਪਸ ਨਵਾਂ ਤਾਲਮੇਲ ਬਣਾਏਗਾ, ਉਤਸੁਕਤਾ ਅਤੇ ਉੱਤਮਤਾ ਦੀ ਇੱਕ ਨਵੀਂ ਸੰਸਕ੍ਰਿਤੀ ਨੂੰ ਹੁਲਾਰਾ ਦੇਵੇਗਾ ਅਤੇ ਵਿਦਿਆਰਥੀਆਂ ਨੂੰ ਕਿਫਾਇਤੀ ਅਤੇ ਦੇਸ਼ ਵਿੱਚ ਹੀ ਵਿਸ਼ਵ ਪੱਧਰੀ ਸਿੱਖਿਆ ਦਾ ਇੱਕ ਵਾਧੂ ਵਿਕਲਪ ਮਿਲੇਗਾ। ਉਨ੍ਹਾਂ ਨੇ ਸਾਊਥੈਂਪਟਨ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਉਹ ਗੁਰੂਗ੍ਰਾਮ ਕੈਂਪਸ ਵਿੱਚ ਐੱਸਟੀਈਐੱਮ ਕੋਰਸ ਸ਼ੁਰੂ ਕਰਨ ਅਤੇ ਕਿਹਾ ਕਿ ਇਸ ਕੈਂਪਸ ਦਾ ਉਦੇਸ਼ ਗਲੋਬਲ ਚੁਣੌਤੀਆਂ ਦੇ ਸਮਾਧਾਨ ਦਾ ਕੇਂਦਰ ਬਣਨਾ ਹੋਣਾ ਚਾਹੀਦਾ ਹੈ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਿੱਖਿਆ ਨੂੰ ਭਾਰਤ ਦੇ ਵਿਕਾਸ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ। ਦੇਸ਼ ਵਿੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਰਾਹੀਂ, ਭਾਰਤ ਨੂੰ ਇੱਕ ਗਲੋਬਲ ਗਿਆਨ ਮੰਜ਼ਿਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਜੋ ਆਪਣੀ ਸੱਭਿਅਤਾ ਦੀ ਵਿਰਾਸਤ ਅਤੇ ਪੁਸ਼ਪਗਿਰੀ ਅਤੇ ਨਾਲੰਦਾ ਤੋਂ ਗੁਰੂਗ੍ਰਾਮ ਤੱਕ ਆਪਣੀ ਬੌਧਿਕ ਵਿਰਾਸਤ ਨੂੰ ਪੁਨਰ-ਸੁਰਜੀਤ ਕਰ ਰਿਹਾ ਹੈ। ਉਨ੍ਹਾਂ ਨੇ ਦੁਨੀਆ ਭਰ ਦੀਆਂ ਹੋਰ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਇਨੋਵੇਸ਼ਨ, ਖੋਜ ਅਤੇ ਸਿੱਖਿਆ ਦੇ ਈਕੋਸਿਸਟਮ ਦੇ ਸਹਿ-ਨਿਰਮਾਣ ਲਈ ਭਾਰਤ ਆਉਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਇਕੱਠੇ ਮਿਲ ਕੇ ਇੱਕ ਉੱਜਵਲ ਭਵਿੱਖ ਦੇ ਨਿਰਮਾਣ ਅਤੇ ਇਨੋਵੇਸ਼ਨ ਅਤੇ ਪ੍ਰਗਤੀ ਦੇ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।

ਗੁਰੂਗ੍ਰਾਮ ਦਾ ਨਵਾਂ ਕੈਂਪਸ ਯੂਕੇ ਦੇ ਅਕਾਦਮਿਕ ਮਿਆਰਾਂ ਦੇ ਨਾਲ ਅਨੁਰੂਪ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਨੂੰ ਪੜ੍ਹਾਏਗਾ । ਵਿਦਿਆਰਥੀ ਯੂਕੇ ਜਾਂ ਮਲੇਸ਼ੀਆ ਵਿੱਚ ਯੂਨੀਵਰਸਿਟੀ ਦੇ ਕੈਂਪਸਾਂ ਵਿੱਚ ਇੱਕ ਸਾਲ ਬਿਤਾ ਸਕਦੇ ਹਨ। 2025 ਵਿੱਚ ਸ਼ੁਰੂ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਕੰਪਿਊਟਰ ਸਾਇੰਸ, ਇਕੌਨੋਮਿਕਸ, ਅਕਾਉਂਟਿੰਗ ਐਂਡ ਫਾਇਨੈਂਸ, ਬਿਜ਼ਨਸ ਮੈਨੇਜਮੈਂਟ ਵਿੱਚ ਗ੍ਰੈਜੂਏਟ (ਬੀਐੱਸਸੀ) ਕੋਰਸ ਅਤੇ ਫਾਇਨੈਂਸ ਐਂਡ ਇੰਟਰਨੈਸ਼ਨਲ ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਟ (ਐੱਮਐੱਸਸੀ) ਕੋਰਸ ਸ਼ਾਮਲ ਹਨ।

ਇਸ ਮੌਕੇ ‘ਤੇ ਬੋਲਦੇ ਹੋਏ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸੰਘ ਸੈਨੀ ਨੇ ਸਾਊਥੈਂਪਟਨ ਯੂਨੀਵਰਸਿਟੀ ਦਾ ਰਾਜ ਵਿੱਚ ਸੁਆਗਤ ਕੀਤਾ ਅਤੇ ਇਸ ਖੇਤਰ ਨੂੰ ਗਲੋਬਲ ਸਿੱਖਿਆ ਅਤੇ ਇਨੋਵਸ਼ਨ ਹੱਬ ਵਜੋਂ ਸਥਾਪਿਤ ਕਰਨ ਲਈ ਹਰਿਆਣਾ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਸਾਊਥੈਂਪਟਨ ਯੂਨੀਵਰਸਿਟੀ ਦੇ ਚਾਂਸਲਰ ਅਤੇ ਯੂਕੇ ਹਾਊਸ ਆਫ ਲਾਰਡਸ ਦੇ ਮੈਂਬਰ ਲਾਰਡ ਪਟੇਲ ਓਬੀਈ ਅਤੇ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਸੁਸ਼੍ਰੀ ਲਿੰਡੀ ਕੈਮਰਨ ਨੇ ਵੀ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਯੂਕੇ-ਭਾਰਤ ਦੀ ਅਕਾਦਮਿਕ ਸਾਂਝੇਦਾਰੀ ਦੇ ਵਿਸਤਾਰ ਲਈ ਆਪਣਾ ਦ੍ਰਿੜ੍ਹ ਸਮਰਥਨ ਵਿਅਕਤ ਕੀਤਾ।

ਇਸ ਮੌਕੇ ‘ਤੇ ਆਪਣੀ ਗੱਲ ਰੱਖਦੇ ਹੋਏ, ਉੱਚ ਸਿੱਖਿਆ ਸਕੱਤਰ ਅਤੇ ਯੂਜੀਸੀ ਦੇ ਚੇਅਰਮੈਨ ਡਾ. ਵਿਨੀਤ ਜੋਸ਼ੀ ਨੇ ਸਾਊਥੈਂਪਟਨ ਯੂਨੀਵਰਸਿਟੀ ਅਤੇ ਯੂਕੇ ਸਰਕਾਰ ਨੂੰ ਭਾਰਤ ਵਿੱਚ ਉਨ੍ਹਾਂ ਦੇ ਮੋਹਰੀ ਕੈਂਪਸ ਦੇ ਉਦਘਾਟਨ ‘ਤੇ ਹਾਰਦਿਕ ਵਧਾਈ ਦਿੱਤੀ ਅਤੇ ਇਸ ਨੂੰ ਭਾਰਤ-ਯੂਕੇ ਸਿੱਖਿਆ ਸਾਂਝੇਦਾਰੀ ਵਿੱਚ ਇੱਕ ਗੌਰਵਪੂਰਨ ਉਪਲਬਧੀ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਯੂਜੀਸੀ ਦੇ ਨਵੇਂ ਨਿਯਮਾਂ ਦੇ ਤਹਿਤ ਸਥਾਪਿਤ ਪਹਿਲਾ ਕੈਂਪਸ ਹੈ, ਜੋ ਟੌਪ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਬ੍ਰਾਂਚ ਕੈਂਪਸ ਸਥਾਪਿਤ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਨਾ ਕੀਤੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਇੱਕ ਅਹਿਮ ਸੁਧਾਰ ਹੈ।

ਡਾ. ਜੋਸ਼ੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਭਾਰਤ ਨੂੰ ਸਿੱਖਿਆ, ਖੋਜ ਅਤੇ ਇਨੋਵੇਸ਼ਨ ਲਈ ਇੱਕ ਗਲੋਬਲ ਕੇਂਦਰ ਵਜੋਂ ਸਥਾਪਿਤ ਕਰਦੀ ਹੈ, ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਯੂਜੀਸੀ ਨੇ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨੂੰ ਪਹੁੰਚਯੋਗ ਬਣਾਉਣ ਲਈ ਇੱਕ ਸੁਚਾਰੂ, ਪਾਰਦਰਸ਼ੀ ਪ੍ਰਕਿਰਿਆ ਬਣਾਈ ਹੈ।

ਹਰਿਆਣਾ ਸਰਕਾਰ ਦੇ ਸਰਗਰਮ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਊਥੈਂਪਟਨ ਯੂਨੀਵਰਸਿਟੀ, ਆਪਣੀ ਵਿਦਿਅਕ ਉੱਤਮਤਾ ਦੀ ਵਿਰਾਸਤ ਦੇ ਨਾਲ, ਕੰਪਿਊਟਰ ਸਾਇੰਸ, ਇਕੌਨੋਮਿਕਸ, ਇੰਟਰਨੈਸ਼ਨਲ ਬਿਜ਼ਨਸ ਐਂਡ ਮੈਨੇਜਮੈਂਟ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰੇਗੀ, ਜਿਸ ਨਾਲ ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਲੀਡਰਸ਼ਿਪ ਵਿੱਚ ਭਾਰਤ ਦੀਆਂ ਪ੍ਰਾਥਮਿਕਤਾਵਾਂ ਨੂੰ ਯੋਗਦਾਨ ਮਿਲੇਗਾ। ਉਨ੍ਹਾਂ ਨੇ ਇਹ ਆਸ਼ਾ ਵਿਅਕਤ ਕਰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਨਵਾਂ ਕੈਂਪਸ ਭਾਰਤੀ ਅਤੇ ਅੰਤਰਰਾਸ਼ਟਰੀ ਸਿੱਖਿਆ ਜਗਤ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਵੇਗਾ, ਉੱਤਮਤਾ ਦਾ ਪ੍ਰਤੀਕ ਬਣੇਗਾ ਅਤ ਰਾਸ਼ਟਰਾਂ ਦਰਮਿਆਨ ਇੱਕ ਪੁਲ ਬਣੇਗਾ।

 

ਭਾਰਤੀ ਕੈਂਪਸ ਵਿੱਚ ਪਹਿਲੇ ਸਮੂਹ ਵਿੱਚ ਭਾਰਤ ਦੇ ਇਲਾਵਾ ਸੰਯੁਕਤ ਅਰਬ ਅਮੀਰਾਤ ਅਤੇ ਨੇਪਾਲ ਜਿਹੇ ਅੰਤਰਰਾਸ਼ਟਰੀ ਸਥਾਨਾਂ ਤੋਂ ਵੀ ਅਕਾਦਮਿਕ ਤੌਰ ‘ਤੇ  ਨਿਪੁੰਨ ਵਿਦਿਆਰਥੀ ਸ਼ਾਮਲ ਹਨ।

ਯੂਨੀਵਰਸਿਟੀ 75 ਤੋਂ ਵੱਧ ਫੁੱਲ-ਟਾਈਮ ਫੈਕਲਟੀ ਮੈਂਬਰਾਂ ਦੀ ਨਿਯੁਕਤੀ ਕਰਨ ਵਾਲੀ ਹੈ ਜੋ ਯੂਕੇ ਦੀਆਂ ਅਕਾਦਮਿਕ ਮਿਆਰਾਂ ਨੂੰ ਪੂਰਾ ਕਰਦੇ ਹੋਣ ਅਤੇ ਉਨ੍ਹਾਂ ਤੋਂ ਵਿਦਿਅਕ ਕਾਰਜ ਵਿੱਚ ਪੋਸਟ ਗ੍ਰੈਜੂਏਟ ਸਰਟੀਫਿਕੇਟ ਦੀ ਡਿਗਰੀ ਦੀ ਉਮੀਦ ਹੋਵੇਗੀ। ਇਹ ਫੈਕਲਟੀ ਮੈਂਬਰ ਬ੍ਰਿਟੇਨ, ਸੰਯੁਕਤ ਅਰਬ ਅਮੀਰਾਤ, ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ, ਜਰਮਨੀ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਗਲੋਬਲ ਅਕਾਦਮਿਕ ਸੈਂਟਰਾਂ ਦੇ ਅਨੁਭਵ ਨਾਲ ਲੈਸ ਹੋਣਗੇ।

ਸਾਊਥੈਂਪਟਨ ਯੂਨੀਵਰਸਿਟੀ ਦਾ 2,90,000 ਤੋਂ ਵੱਧ ਗ੍ਰੈਜੂਏਟਾਂ ਦਾ ਇੱਕ ਗਲੋਬਲ ਐਲੂਮਨੀ ਨੈੱਟਵਰਕ ਹੈ, ਜਿਸ ਵੱਚ 1,700 ਤੋਂ ਵੱਧ ਭਾਰਤੀ ਗ੍ਰੈਜੂਏਟ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਸਾਬਕਾ ਵਿਦਿਆਰਥੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਾਰਗਦਰਸ਼ਕ ਅਤੇ ਉਦਯੋਗ ਦੂਤ ਦੇ ਰੂਪ ਵਿੱਚ ਕੰਮ ਕਰਕੇ ਭਾਰਤੀ ਕੈਂਪਸ ਨੂੰ ਸਹਿਯੋਗ ਪ੍ਰਦਾਨ ਕਰਨਗੇ।

ਯੂਨੀਵਰਸਿਟੀ ਨੂੰ 29 ਅਗਸਤ 2024 ਨੂੰ ਅਧਿਕਾਰਤ ਇਰਾਦਾ ਪੱਤਰ ਪ੍ਰਾਪਤ ਹੋਇਆ। ਇਸ ਤੋਂ ਬਾਅਦ 13 ਸਤੰਬਰ 2024 ਨੂੰ ਇੱਕ ਜਨਤਕ ਐਲਾਨ ਅਤੇ ਰਸਮੀ ਸ਼ੁਰੂਆਤ ਕੀਤੀ ਗਈ।

*****

ਐੱਮਵੀ/ਏਕੇ


(Release ID: 2145520)