ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੰਮ ਵਾਲੀਆਂ ਥਾਵਾਂ 'ਤੇ ਆਇਲ ਅਤੇ ਸ਼ੂਗਰ ਦੇ ਬੋਰਡ ਲਗਾਉਣ ਸਬੰਧੀ ਜਾਰੀ ਕੀਤੀ ਗਈ ਸਲਾਹ, ਸਿਹਤਮੰਦ ਖੁਰਾਕ ਸਬੰਧੀ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਹਿਲ ਹੈ


ਇਹ ਬੋਰਡ ਵੱਖ-ਵੱਖ ਭੋਜਨ ਉਤਪਾਦਾਂ ਵਿੱਚ ਮੌਜੂਦ ਫੈਟਸ ਅਤੇ ਵਾਧੂ ਸ਼ੂਗਰ ਸਬੰਧੀ ਵਿਵਹਾਰਿਕ ਸੰਕੇਤ ਵਜੋਂ ਕੰਮ ਕਰਦੇ ਹਨ

ਇਹ ਸਲਾਹ ਕੁਝ ਖਾਸ ਖੁਰਾਕ ਉਤਪਾਦਾਂ 'ਤੇ 'ਚੇਤਾਵਨੀ ਲੇਬਲ' ਲਗਾਉਣ ਦਾ ਨਿਰਦੇਸ਼ ਨਹੀਂ ਦਿੰਦੀ

ਸਿਹਤ ਮੰਤਰਾਲੇ ਦੀ ਸਲਾਹ ਭਾਰਤੀ ਸਨੈਕਸ ਅਤੇ ਭਾਰਤ ਦੇ ਸਮ੍ਰਿਧ ਸਟ੍ਰੀਟ ਫੂਡ ਸੱਭਿਆਚਾਰ ਨੂੰ ਨਿਸ਼ਾਨਾ ਨਹੀਂ ਬਣਾਉਂਦੀ

Posted On: 15 JUL 2025 5:01PM by PIB Chandigarh

ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰੀ ਸਿਹਤ ਮੰਤਰਾਲੇ ਨੇ ਸਮੋਸਾ, ਜਲੇਬੀ ਅਤੇ ਲੱਡੂ ਵਰਗੇ ਭੋਜਨ ਉਤਪਾਦਾਂ 'ਤੇ ਚੇਤਾਵਨੀ ਲੇਬਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਮੀਡੀਆ ਰਿਪੋਰਟਾਂ ਗੁੰਮਰਾਹਕੁੰਨ, ਗਲਤ ਅਤੇ ਬੇਬੁਨਿਆਦ ਹਨ।

 

ਕੇਂਦਰੀ ਸਿਹਤ ਮੰਤਰਾਲੇ ਨੇ ਕੰਮ ਵਾਲੀਆਂ ਥਾਵਾਂ 'ਤੇ ਸਿਹਤਮੰਦ ਵਿਕਲਪ ਚੁਣਨ ਲਈ ਇੱਕ ਸਲਾਹ-ਮਸ਼ਵਰਾ ਜਾਰੀ ਕੀਤਾ ਹੈ। ਇਸ ਵਿੱਚ ਵੱਖ-ਵੱਖ ਕੰਮ ਵਾਲੀਆਂ ਥਾਵਾਂ ਜਿਵੇਂ ਕਿ ਲੌਬੀਜ਼, ਕੈਂਟੀਨਾਂ, ਕੈਫੇਟੇਰੀਆ, ਮੀਟਿੰਗ ਰੂਮ ਆਦਿ ਵਿੱਚ ਬੋਰਡ ਲਗਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਵੱਖ-ਵੱਖ ਖੁਰਾਕ ਪਦਾਰਥਾਂ ਵਿੱਚ ਮੌਜੂਦ ਵਾਧੂ ਫੈਟ ਅਤੇ ਸ਼ੂਗਰ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਈ ਜਾ ਸਕੇ। ਇਹ ਬੋਰਡ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੀ ਮੋਟਾਪੇ ਦੀ ਸਮੱਸਿਆ ਤੋਂ ਬਚਣ ਦਾ ਸੰਦੇਸ਼ ਦਿੰਦੇ ਹਨ।

 

ਸਿਹਤ ਮੰਤਰਾਲੇ ਦੀ ਸਲਾਹ ਵਿੱਚ ਵਿਕ੍ਰੇਤਾਵਾਂ ਨੂੰ ਵੇਚੇ ਜਾਣ ਵਾਲੇ ਖੁਰਾਕ ਪਦਾਰਥਾਂ ‘ਤੇ ਚੇਤਾਵਨੀ ਲੇਬਲ ਲਗਾਉਣ ਦਾ ਨਿਰਦੇਸ਼ ਨਹੀਂ ਦਿੱਤਾ ਗਿਆ ਹੈ ਅਤੇ ਇਹ ਭਾਰਤੀ ਸਨੈਕਸ ਅਤੇ ਅਮੀਰ ਸਟ੍ਰੀਟ ਫੂਡ ਸੱਭਿਆਚਾਰ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਹੈ।

ਇਹ ਸਧਾਰਣ ਸਲਾਹ ਲੋਕਾਂ ਨੂੰ ਸਾਰੇ ਖੁਰਾਕ ਉਤਪਾਦਾਂ ਵਿੱਚ ਮੌਜੂਦ ਵਾਧੂ ਫੈਟ ਅਤੇ ਸ਼ੂਗਰ ਬਾਰੇ ਜਾਗਰੂਕ ਕਰਨ ਲਈ ਇੱਕ ਵਿਵਹਾਰਕ ਪ੍ਰੇਰਣਾ ਹੈ। ਜਿਸ ਵਿੱਚ ਫਲਾਂ, ਸਬਜ਼ੀਆਂ ਅਤੇ ਘੱਟ ਫੈਟ ਵਾਲੇ ਵਿਕਲਪਾਂ ਜਿਵੇਂ ਪੌਸ਼ਟਿਕ ਖੁਰਾਕ ਨੂੰ ਹੁਲਾਰਾ ਦੇਣਾ, ਪੌੜੀਆਂ ਦੀ ਵਰਤੋਂ, ਕਸਰਤ ਅਤੇ ਪੈਦਲ ਚਲਣ ਵਰਗੀਆਂ ਸਰੀਰਕ ਗਤੀਵਿਧੀਆਂ ਸ਼ਾਮਲ ਹਨ।

ਇਹ ਸਲਾਹ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (NP-NCD) ਦੇ ਤਹਿਤ ਮੰਤਰਾਲੇ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚੋਂ ਇੱਕ ਹੈ। ਆਇਲ ਅਤੇ ਸ਼ੂਗਰ ਦੀ ਵਧੇਰੇ ਵਰਤੋਂ ਮੋਟਾਪਾ, ਸ਼ੂਗਰ, ਹਾਈਪਰਟੈਨਸ਼ਨ ਅਤੇ ਹੋਰ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਨੂੰ ਉਤਸ਼ਾਹਿਤ ਕਰਦੀ ਹੈ।

*********

ਐੱਮਵੀ 

HFW/ Oil and Sugar Boards/15 July 2025/2


(Release ID: 2145100)