ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ), ਭੁਬਨੇਸ਼ਵਰ ਦੇ 5ਵੇਂ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਏਮਸ ਭੁਬਨੇਸ਼ਵਰ ਨਾ ਸਿਰਫ਼ ਓਡੀਸ਼ਾ ਵਿੱਚ ਸਗੋਂ ਪੱਛਮੀ ਬੰਗਾਲ, ਛੱਤੀਸਗੜ੍ਹ, ਝਾਰਖੰਡ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਵੀ ਗੁਣਵੱਤਾਪੂਰਣ ਸਿਹਤ ਸੇਵਾ ਅਤੇ ਸਮਾਜਿਕ ਭਲਾਈ ਗਤੀਵਿਧੀਆਂ ਦੇ ਖੇਤਰ ਵਿੱਚ ਜਨਤਾ ਦਾ ਵਿਸ਼ਵਾਸ ਜਿੱਤਣ ਦੇ ਯੋਗ ਰਿਹਾ ਹੈ: ਸ਼੍ਰੀਮਤੀ ਦ੍ਰੌਪਦੀ ਮੁਰਮੂ
ਪਿਛਲੇ ਇੱਕ ਸਾਲ ਵਿੱਚ, ਏਮਸ ਭੁਬਨੇਸ਼ਵਰ ਵਿੱਚ 10 ਲੱਖ ਤੋਂ ਵੱਧ ਬਾਹਰੀ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਜਦੋਂ ਕਿ 17 ਲੱਖ ਡਾਇਗਨੌਸਟਿਕ ਟੈਸਟ ਅਤੇ 25,000 ਸਰਜਰੀਆਂ ਕੀਤੀਆਂ ਗਈਆਂ
ਏਮਸ ਭੁਬਨੇਸ਼ਵਰ ਰਾਸ਼ਟਰੀ ਪੱਧਰ ‘ਤੇ ਪ੍ਰਮੁਖਤਾ ਨਾਲ ਉਭਰਿਆ ਹੈ ਅਤੇ ਇਹ ਪੂਰਬੀ ਭਾਰਤ ਵਿੱਚ ਮੈਡੀਕਲ ਐਜ਼ੂਕੇਸ਼ਨ, ਖੋਜ ਅਤੇ ਰੋਗੀ ਦੇਖਭਾਲ ਲਈ ਇੱਕ ਪ੍ਰਕਾਸ਼ ਥੰਮ੍ਹ ਬਣ ਚੁੱਕਿਆ ਹੈ: ਸ਼੍ਰੀ ਹਰਿ ਬਾਬੂ ਕੰਭਮਪਤੀ
ਏਮਸ ਭੁਬਨੇਸ਼ਵਰ ਥੋੜ੍ਹੇ ਹੀ ਸਮੇਂ ਵਿੱਚ ਉੱਤਮਤਾ, ਸਿੱਖਿਆ ਅਤੇ ਸਿਹਤ ਸੇਵਾ ਦਾ ਪ੍ਰਤੀਕ ਬਣ ਗਿਆ ਹੈ; ਇਹ ਸੰਸਥਾਨ ਨਾ ਸਿਰਫ਼ ਓਡੀਸ਼ਾ ਦਾ, ਸਗੋਂ ਪੂਰੇ ਦੇਸ਼ ਦਾ ਮਾਣ ਹੈ: ਸ਼੍ਰੀ ਮੋਹਨ ਚਰਣ ਮਾਝੀ
ਮੌਜੂਦਾ ਸਮੇਂ ਵਿੱਚ ਵਿਘਨਕਾਰੀ ਟੈਕਨੋਲੋਜੀ, ਬਦਲਦੀਆਂ ਭੂ-ਰਾਜਨੀਤੀ ਅਤੇ ਨਵੀਆਂ ਅਭਿਲਾਸ਼ਾਵਾਂ ਦੇ ਯੁੱਗ ਵਿੱਚ, ਸਿਹਤ ਸਾਡੇ ਸਮਾਜ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ: ਸ਼੍ਰੀ ਧਰਮੇਂਦਰ ਪ੍ਰਧਾਨ
Posted On:
14 JUL 2025 9:19PM by PIB Chandigarh
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ) ਭੁਬਨੇਸ਼ਵਰ ਦੇ 5ਵੇਂ ਸਲਾਨਾ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਓਡੀਸ਼ਾ ਦੇ ਰਾਜਪਾਲ ਸ਼੍ਰੀ ਹਰਿ ਬਾਬੂ ਕੰਭਮਪਤੀ, ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਝੀ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਓਡੀਸ਼ਾ ਦੇ ਸਿਹਤ ਅਤੇ ਪਰਿਵਾਰ ਭਲਾਈ, ਸੰਸਦੀ ਮਾਮਲੇ, ਇਲੈਕਟ੍ਰਾਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਮੁਕੇਸ਼ ਮਹਾਲਿੰਗ ਅਤੇ ਭੁਬਨੇਸ਼ਵਰ ਤੋਂ ਲੋਕਸਭਾ ਦੀ ਸੰਸਦ ਮੈਂਬਰ ਸ਼੍ਰੀਮਤੀ ਅਪਰਾਜਿਤਾ ਸਾਰੰਗੀ (Aparajita Sarangi) ਵੀ ਮੌਜੂਦ ਸਨ।
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ 12 ਵਰ੍ਹਿਆਂ ਵਿੱਚ, ਸੰਸਥਾਨ ਨੇ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਨ ਦੂਰਦਰਸ਼ੀ, ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੁਆਰਾ ਵਰ੍ਹੇ 2003 ਵਿੱਚ ਸਥਾਪਿਤ, ਏਮਸ ਭੁਬਨੇਸ਼ਵਰ ਨਾ ਸਿਰਫ਼ ਓਡੀਸ਼ਾ ਵਿੱਚ, ਸਗੋਂ ਪੱਛਮੀ ਬੰਗਾਲ, ਛੱਤੀਸਗੜ੍ਹ, ਝਾਰਖੰਡ ਆਦਿ ਜਿਹੇ ਗੁਆਂਢੀ ਰਾਜਾਂ ਵਿੱਚ ਵੀ ਗੁਣਵੱਤਾਪੂਰਣ ਸਿਹਤ ਸੇਵਾ ਅਤੇ ਸਮਾਜਿਕ ਭਲਾਈ ਗਤੀਵਿਧੀਆਂ ਦੇ ਖੇਤਰ ਵਿੱਚ ਜਨਤਾ ਦਾ ਵਿਸ਼ਵਾਸ ਜਿੱਤਣ ਵਿੱਚ ਸਫਲ ਰਿਹਾ ਹੈ।
ਏਮਸ ਭੁਬਨੇਸ਼ਵਰ ਦੀ ਉਪਲਬਧੀਆਂ ਦਾ ਜ਼ਿਕਰ ਕਰਦੇ ਹੋਏ ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਪਿਛਲੇ ਇੱਕ ਵਰ੍ਹੇ ਵਿੱਚ ਏਮਸ ਭੁਬਨੇਸ਼ਵਰ ਵਿੱਚ 10 ਲੱਖ ਤੋਂ ਵੱਧ ਬਾਹਰੀ ਮਰੀਜ਼ਾ ਨੂੰ ਇਲਾਜ ਮਿਲਿਆ ਹੈ, ਜਦੋਂ ਕਿ 17 ਲੱਖ ਡਾਇਗਨੌਸਟਿਕ ਟੈਸਟ ਅਤੇ 25,000 ਸਰਜਰੀਆਂ ਕੀਤੀਆਂ ਗਈਆਂ ਹਨ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਆਪਣੀ ਮੁਹਾਰਤ ਅਤੇ ਸੁਪਰ-ਸਪੈਸ਼ਲਾਈਜ਼ਡ ਸੇਵਾਵਾਂ ਨਾਲ, ਸੰਸਥਾਨ ਆਪਣੇ ਵੱਖ-ਵੱਖ ਵਿਭਾਗਾਂ ਵਿੱਚ ਸਮੁੱਚੇ ਸਿਹਤ ਸੇਵਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਟੀਚਿੰਗ ਹੋਵੇ, ਖੋਜ ਹੋਵੇ ਜਾਂ ਸਿਹਤ ਸੇਵਾ, ਏਮਸ ਭੁਬਨੇਸ਼ਵਰ ਨੇ ਹਰ ਖੇਤਰ ਵਿੱਚ ਨਾਮ ਖੱਟਿਆ ਹੈ। ਇੱਥੇ ਤੱਕ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਸਰਜੀਕਲ ਉਪਕਰਣਾਂ ਅਤੇ ਇਮਪਲਾਂਟ ਰੀਪ੍ਰੋਸੈੱਸਿੰਗ ਵਿੱਚ ਉੱਚ ਮਿਆਰਾਂ ਨੂੰ ਬਣਾਏ ਰੱਖਣ ਲਈ ਏਮਸ ਭੁਬਨੇਸ਼ਵਰ ਦੀ ਉੱਤਮਤਾ ਨੂੰ ਏਸ਼ੀਆ ਸੇਫ ਸਰਜੀਕਲ ਇਮਪਲਾਂਟ ਕੰਸੋਰਟੀਅਮ (ਏਐੱਸਐੱਸਆਈਸੀ) ਕੁਆਲਿਟੀ ਇੰਪਰੂਵਮੈਂਟ ਪ੍ਰੋਗਰਾਮ (ਕਿਊਆਈਪੀ) ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਸੰਸਥਾਨ ਨੂੰ ਲਗਾਤਾਰ ਪੰਜ ਸਾਲਾਂ ਤੱਕ ਬੇਮਿਸਾਲ ਸਵੱਛਤਾ ਅਤੇ ਹੋਰ ਹਸਪਤਾਲ ਸੇਵਾਵਾਂ ਲਈ ਰਾਸ਼ਟਰੀ ਕਾਇਆਕਲਪ ਪੁਰਸਕਾਰ (National Kayakalp Award) ਵੀ ਮਿਲਿਆ ਹੈ।


ਏਮਸ ਭੁਬਨੇਸ਼ਵਰ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਸੰਸਥਾ ਨੇ ਗੁਣਵੱਤਾਪੂਰਣ ਖੋਜ ਵਿੱਚ ਵੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਸੰਸਥਾਨ ਦੇ ਕਈ ਡਾਕਟਰ ਮੈਡੀਕਲ ਕੇਅਰ ਰਾਹੀਂ ਸਮਾਜ ਸੇਵਾ ਵਿੱਚ ਲਗੇ ਹੋਏ ਹਨ। ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਡਾਕਟਰਾਂ ਨੂੰ ਭਗਵਾਨ ਦਾ ਰੂਪ ਦੱਸਦੇ ਹੋਏ ਪਾਸ ਹੋਏ ਵਿਦਿਆਰਥੀਆਂ ਤੋਂ ਸਮਾਜ ਦੀ ਭਲਾਈ ਵਿੱਚ ਯੋਗਦਾਨ ਦੇਣ ਦੀ ਤਾਕੀਦ ਕੀਤੀ ਅਤੇ ਆਸ਼ਾ ਵਿਅਕਤ ਕੀਤੀ ਕਿ ਉਹ ਆਪਣੇ ਖੇਤਰ ਵਿੱਚ ਉੱਤਮਤਾ ਹਾਸਲ ਕਰਨਾ ਜਾਰੀ ਰੱਖਣਗੇ।
ਓਡੀਸ਼ਾ ਦੇ ਰਾਜਪਾਲ, ਸ਼੍ਰੀ ਹਰੀ ਬਾਬੂ ਕੰਭਮਪਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਭਰ ਵਿੱਚ ਏਮਸ ਸੰਸਥਾਵਾਂ ਦੀ ਸਥਾਪਨਾ ਇੱਕ ਨਿਆਂਸੰਗਤ ਅਤੇ ਪਹੁੰਚਯੋਗ ਸਿਹਤ ਸੇਵਾ ਪ੍ਰਣਾਲੀ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਦੂਰਦਰਸ਼ੀ ਪਹਿਲ ਸੀ, ਜਿੱਥੇ ਗੁਣਵੱਤਾਪੂਰਣ ਦੇਖਭਾਲ ਸਾਰਿਆਂ ਤੱਕ ਪਹੁੰਚਦੀ ਹੈ, ਭਾਵੇਂ ਉਨ੍ਹਾਂ ਦਾ ਸਥਾਨ ਅਤੇ ਆਰਥਿਕ ਸਥਿਤੀ ਕੁਝ ਵੀ ਹੋਵੇ ਅਤੇ ਏਮਸ ਭੁਬਨੇਸ਼ਵਰ ਨੇ ਇਸ ਨੂੰ ਹਕੀਕਤ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਏਮਸ ਭੁਬਨੇਸ਼ਵਰ ਰਾਸ਼ਟਰੀ ਪੱਧਰ 'ਤੇ ਪ੍ਰਮੁੱਖਤਾ ਨਾਲ ਉਭਰ ਰਿਹਾ ਹੈ ਅਤੇ ਏਮਸ ਨਵੀਂ ਦਿੱਲੀ ਤੋਂ ਬਾਅਦ ਦੂਸਰੇ ਸਥਾਨ 'ਤੇ ਹੈ। ਇਹ ਪੂਰਬੀ ਭਾਰਤ ਵਿੱਚ ਡਾਕਟਰੀ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਇੱਕ ਚਾਨਣ ਮੁਨਾਰਾ ਬਣ ਚੁੱਕਾ ਹੈ।
ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ, ਏਮਸ ਭੁਬਨੇਸ਼ਵਰ ਨੇ ਟੈਸਟਿੰਗ, ਇਲਾਜ, ਟੀਕਾਕਰਨ ਅਤੇ ਜਨਤਕ ਜਾਗਰੂਕਤਾ ਦੇ ਕੇਂਦਰ ਵਜੋਂ ਸੇਵਾ ਕੀਤੀ। ਇਹ ਪ੍ਰਤੀਕਿਰਿਆ ਡਾਕਟਰੀ ਉੱਤਮਤਾ ਅਤੇ ਸੰਸਥਾ ਦੁਆਰਾ ਨਿਭਾਈ ਗਈ ਸਮਾਜਿਕ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ। ਸ਼੍ਰੀ ਹਰੀ ਬਾਬੂ ਕੰਭਮਪਤੀ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਏਮਸ ਭੁਬਨੇਸ਼ਵਰ ਸਿਰਫ਼ ਇੱਕ ਸੰਸਥਾ ਨਹੀਂ ਹੈ ਸਗੋਂ ਸੇਵਾ, ਇਨੋਵੇਸ਼ਨ ਅਤੇ ਵਿਸ਼ਵਾਸ ਦੀ ਵਿਰਾਸਤ ਹੈ।
ਇਸ ਮੌਕੇ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਚਰਣ ਮਾਝੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਤੇ ਗਤੀਸ਼ੀਲ ਅਗਵਾਈ ਵਿੱਚ, ਏਮਸ ਭੁਬਨੇਸ਼ਵਰ ਨੇ ਕਈ ਗੁਣਾ ਪ੍ਰਗਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਿਹਤ ਸੇਵਾਵਾਂ ਦੇ ਡਿਜੀਟਲ ਪਰਿਵਰਤਨ ਅਤੇ ਆਧੁਨਿਕੀਕਰਣ ‘ਤੇ ਜ਼ੋਰ ਦਿੱਤਾ ਹੈ। ਏਮਸ ਭੁਬਨੇਸ਼ਵਰ ਵਿੱਚ ਈ-ਭੁਗਤਾਨ ਸੁਵਿਧਾਵਾਂ ਜਿਹੀਆਂ ਪਹਿਲਾਂ, ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ ਅਤੇ ਇਸ ਨੇ ਸਿਹਤ ਸੇਵਾਵਾਂ ਨੂੰ ਆਮ ਜਨਤਾ ਲਈ ਹੋਰ ਅਸਾਨ ਅਤੇ ਕੁਸ਼ਲ ਬਣਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਸਿਕਲ ਸੈਲ ਐਨੀਮੀਆ ਜਿਹੀਆਂ ਬਿਮਾਰੀਆਂ ਦੇ ਖਾਤਮੇ ‘ਤੇ ਜ਼ੋਰ ਦਿਤੇ ਜਾਣ ਦੇ ਨਾਲ, ਏਮਸ ਭੁਬਨੇਸ਼ਵਰ ਨੂੰ ਉੱਤਮਤਾ ਕੇਂਦਰ ਦੇ ਰੂਪ ਵਿੱਚ ਮਾਨਤਾ ਮਿਲਨਾ, ਇਸ ਸੰਸਥਾ ਦੇ ਮਹੱਤਵ ਨੂੰ ਦਰਸ਼ਾਉਂਦਾ ਹੈ। ਬਹੁਤ ਘੱਟ ਸਮੇਂ ਵਿੱਚ, ਏਮਸ ਭੁਬਨੇਸ਼ਵਰ ਉੱਤਮਤਾ, ਸਿੱਖਿਆ ਅਤੇ ਸਿਹਤ ਸੇਵਾ ਜਾ ਪ੍ਰਤੀਕ ਬਣ ਗਿਆ ਹੈ। ਆਪਣੀ ਫੈਕਲਟੀ ਅਤੇ ਵਿਦਿਆਰਥੀਆਂ ਦੀ ਦੂਰਦ੍ਰਿਸ਼ਟੀ, ਸਮਰਪਣ ਅਤੇ ਪ੍ਰਤੀਬੱਧਤਾ ਦੇ ਕਾਰਨ, ਇਹ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਦੇ ਮੋਹਰੀ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ ਹੈ। ਇਹ ਸੰਸਥਾ ਨਾ ਸਿਰਫ਼ ਓਡੀਸ਼ਾ, ਸਗੋਂ ਪੂਰੇ ਦੇਸ਼ ਦਾ ਗੌਰਵ ਹੈ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮਾਝੀ ਨੇ ਕਿਹਾ ਕਿ ਸਿਹਤ ਸੇਵਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੁਨੀਆਂ ਨੂੰ ਤੁਹਾਡੇ ਗਿਆਨ, ਹਮਦਰਦੀ ਅਤੇ ਇਮਾਨਦਾਰੀ ਦੀ ਪਹਿਲਾਂ ਤੋਂ ਕਿਤੇ ਵੱਧ ਜ਼ਰੂਰਤ ਹੈ ਅਤੇ ਉਨ੍ਹਾਂ ਨਾਲ ਹਮਦਰਦੀ ਦੇ ਨਾਲ ਇਲਾਜ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਨਫਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਨਾਲ ਗੁਣਵੱਤਾਪੂਰਣ ਸਿਹਤ ਸੇਵਾ ਯਕੀਨੀ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦਾ ਵੀ ਭਰੋਸਾ ਦਿੰਦੇ ਹੋਏ ਕਿਹਾ ਕਿ ਆਯੁਸ਼ਮਾਨ ਭਾਰਤ ਦੇ ਨਾਲ, ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ) ਨੂੰ ਵੀ ਰਾਜ ਵਿੱਚ ਲਾਗੂ ਕੀਤਾ ਗਿਆ ਹੈ, ਜੋ ਗੋਪਬੰਧੂ ਜਨ ਆਰੋਗਯ ਯੋਜਨਾ ਦੇ ਨਾਲ ਮਿਲ ਕੇ ਰਾਜ ਦੀ 3.52 ਕਰੋੜ ਦੀ ਆਬਾਦੀ ਨੂੰ ਕਵਰ ਕਰਦੀ ਹੈ, ਜਿਸ ਵਿੱਚ ਸੀਨੀਅਰ ਨਾਗਰਿਕਾਂ ਨੂੰ ਸਿਹਤ ਸੇਵਾ ਪ੍ਰਦਾਨ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਿਹਤ ਸੇਵਾ ਖੇਤਰ ਦੇ ਪ੍ਰਮੁੱਖਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ਲਈ ਫੈਕਲਟੀ ਅਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਸਹਿਯੋਗ ਲਈ ਪਰਿਵਾਰਾਂ ਦਾ ਵੀ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਦੇ ਸਿਹਤ ਸਬੰਧੀ ਦ੍ਰਿਸ਼ਟੀਕੋਣ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਚੰਗੀ ਸਿਹਤ ਮਾਨਵ ਪ੍ਰਗਤੀ ਅਤੇ ਸਮ੍ਰਿੱਧੀ ਦਾ ਅਧਾਰ ਹੈ ਅਤੇ ਇਸ ਦਾ ਕੋਈ ਸ਼ਾਰਟ ਕੱਟ ਨਹੀਂ ਹੈ। ਅੱਜ, ਕ੍ਰਾਂਤੀਕਾਰੀ ਟੈਕਨੋਲੋਜੀ, ਬਦਲਦੀ ਭੂ- ਰਾਜਨੀਤੀ ਅਤੇ ਨਵੀਆਂ ਅਭਿਲਾਸ਼ਾਵਾਂ ਦੇ ਯੁੱਗ ਵਿੱਚ, ਸਿਹਤ ਸਾਡੇ ਸਮਾਜ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦਾ ਸੱਦਾ ਦਿੱਤਾ ਹੈ ਅਤੇ ਇਸ ਵਿੱਚ ਯੋਗਦਾਨ ਕਰਦੇ ਹੋਏ ਓਡੀਸ਼ਾ 2036 ਤੱਕ ਇੱਕ ਵਿਕਸਿਤ ਰਾਜ ਬਣਾਉਣ ਦੀ ਇੱਛਾ ਰੱਖਦਾ ਹੈ।
ਏਮਸ ਭੁਬਨੇਸ਼ਵਰ ਦੀਆਂ ਉਪਲਬਧੀਆਂ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮੁੱਚੇ ਐੱਨਆਈਆਰਐੱਫ ਰੈਂਕਿੰਗ ਵਿੱਚ ਇਸ ਦਾ 15ਵਾਂ ਸਥਾਨ, ਮੈਡੀਕਲ ਕਾਲਜ ਵਿੱਚ 12ਵਾਂ ਸਥਾਨ ਅਤੇ ਉਭਰਦੇ ਏਮਸ ਵਿੱਚ ਦੂਸਰਾ ਸਥਾਨ ਹੈ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭੁਬਨੇਸ਼ਵਰ ਦੁਨੀਆਂ ਲਈ ਨਵੇਂ ਯੁੱਗ ਦੇ ਮੈਡੀਕਲ ਟੈਕਨੋਲੋਜੀ ਹੱਬ ਬਣਨ ਲਈ ਇੱਕ ਸੰਪੂਰਨ ਉਮੀਦਵਾਰ ਹੈ। ਉਨ੍ਹਾਂ ਨੇ ਓਡੀਸ਼ਾ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਸਾਹਮਣੇ ਆਉਣ ਵਾਲੀਆਂ ਸਿਹਤ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਅਤੇ ਸਾਰੇ ਪਾਸ ਆਊਟ ਮੈਡੀਕਲ ਵਿਦਿਆਰਥੀਆਂ ਨੂੰ ਇਨ੍ਹਾਂ ਚੁਣੌਤੀਆਂ ਦੇ ਸਮਾਧਾਨ ਲੱਭਣ ਅਤੇ ਸਮਾਜ ਦੇ ਸਿਹਤ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ।
ਕਨਵੋਕੇਸ਼ਨ ਸਮਾਗਮ ਦੌਰਾਨ ਕੁੱਲ 643 ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ ਗਈ, ਜਿਨ੍ਹਾਂ ਵਿੱਚ 196 ਐੱਮਬੀਬੀਐੱਸ ਡਿਗਰੀ, 158 ਐੱਮਐੱਸ, 49 ਐੱਮਡੀ, 116 ਪੋਸਟ-ਡੌਕਟੋਰਲ ਫੈਲੋ, 62 ਬੀਐੱਸਸੀ ਨਰਸਿੰਗ ਅਤੇ 41 ਐੱਮਐੱਸਸੀ ਨਰਸਿੰਗ ਸ਼ਾਮਲ ਹਨ। ਏਮਸ ਭੁਬਨੇਸ਼ਵਰ ਦੇ ਵਿਭਿੰਨ ਵਿਸ਼ਿਆ ਜਿਹੇ ਡੀਐੱਮ/ਐੱਮਸੀਐੱਚ (1 ਸਕੌਲਰ), ਐੱਮਡੀ/ਐੱਮਐੱਸ (1), ਐੱਮਬੀਬੀਐੱਸ (17), ਬੀਐੱਸਸੀ ਨਰਸਿੰਗ (3), ਬੀਐੱਸਸੀ ਪੈਰਾਮੈਡੀਕਲ (7), ਐੱਮਐੱਸਸੀ ਨਰਸਿੰਗ (2) ਦੇ 59 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਦਿੱਤੇ ਗਏ।

ਇਸ ਮੌਕੇ ‘ਤੇ ਏਮਸ ਭੁਬਨੇਸ਼ਵਰ ਦੇ ਪ੍ਰਧਾਨ ਪ੍ਰੋ. (ਡਾ.) ਸ਼ੈਲੇਸ਼ ਕੁਮਾਰ, ਏਮਸ ਭੁਬਨੇਸ਼ਵਰ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰੋ. (ਡਾ.) ਆਸ਼ੂਤੋਸ਼ ਵਿਸ਼ਵਾਸ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।
************
ਐੱਮਵੀ
HFW/President AIIMS Bhubaneswar Convocation/14 July 2025/1
(Release ID: 2145095)
Visitor Counter : 2