ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸਵੱਛ ਭਾਰਤ ਮਿਸ਼ਨ –ਸ਼ਹਿਰੀ (ਐੱਸਬੀਐੱਮ-ਯੂ) ਦੇ ਤਹਿਤ ਆਗਰਾ ਲੈਂਡਫਿਲ ਤੋਂ ਲੈਂਡਮਾਰਕ ਵਿੱਚ ਬਦਲਿਆ, ਆਗਰਾ ਦਾ ਕੁਬੇਰਪੁਰ ਏਕੀਕ੍ਰਿਤ ਵੇਸਟ ਮੈਨੇਜਮੈਂਟ ਸ਼ਹਿਰ ਬਣਿਆ
Posted On:
10 JUL 2025 11:13AM by PIB Chandigarh

ਆਗਰਾ ਦਾ ਜ਼ਿਕਰਯੋਗ ਸਫ਼ਰ: 3 ਆਰ ਸਿਧਾਂਤਾ (ਰੀਡਿਊਸ, ਰੀਯੂਜ਼, ਰੀਸਾਈਕਲ) ਨੂੰ ਲਾਗੂ ਕਰਕੇ ਇੱਕ ਸਵੱਛ ਅਤੇ ਕਚਰਾ-ਮੁਕਤ ਸ਼ਹਿਰ ਬਣਾਉਣ ਦੇ ਆਪਣੇ ਮਿਸ਼ਨ ਵਿੱਚ, ਆਗਰਾ ਨਗਰ ਨਿਗਮ ਨੇ ਸਵੱਛ ਭਾਰਤ ਮਿਸ਼ਨ (ਐੱਸਬੀਐੱਮ-ਯੂ) ਦੇ ਤਹਿਤ ਇੱਕ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ। ਇੱਕ ਜਹਰੀਲੇ ਕੂੜੇ ਦੇ ਢੇਰ ਨਾਲ ਇੱਕ ਹਰੇ-ਭਰੇ ਸ਼ਹਿਰ ਵਿੱਚ ਬਦਲਣ ਦੀ ਇਹ ਸਫ਼ਲਤਾ ਨਾ ਸਿਰਫ਼ ਇੱਕ ਤਕਨੀਕੀ ਪ੍ਰਗਤੀ ਹੈ, ਸਗੋਂ ਵਾਤਾਵਰਣ ਸੰਭਾਲ, ਟਿਕਾਊ ਵਿਕਾਸ ਅਤੇ ਜਨ ਜਾਗਰੂਕਤਾ ਦੀ ਇੱਕ ਆਦਰਸ਼ ਉਦਾਹਰਣ ਵੀ ਹੈ।

ਆਗਰਾ ਦੇ ਕੁਬੇਰਪੁਰ ਦੀ ਜ਼ਮੀਨ 2007 ਵਿੱਚ ਇੱਕ ਵਿਸ਼ੇਸ਼ ਲੈਂਡਫਿਲ ਸਾਈਟ ਦੇ ਰੂਪ ਵਿੱਚ ਕੰਮ ਕਰਦੀ ਸੀ। ਨਗਰ ਨਿਗਮ ਦੁਆਰਾ ਰੋਜ਼ਾਨਾ ਇਕੱਠਾ ਕੀਤਾ ਗਿਆ ਹਜ਼ਾਰਾਂ ਟਨ ਠੋਸ ਕੂੜਾ ਇੱਥੇ ਡੰਪ ਕੀਤਾ ਜਾਂਦਾ ਸੀ। ਇਹ ਡੰਪਿੰਗ ਸਾਈਟ ਵਰ੍ਹਿਆਂ ਤੱਕ ਸ਼ਹਿਰ ਦੀ ਸੇਵਾ ਕਰਦੀ ਰਹੀ, ਪਰ ਹੌਲੀ-ਹੌਲੀ ਇਹ ਖੁਦ ਇੱਕ ਸੰਕਟ ਦਾ ਕੇਂਦਰ ਬਣ ਗਈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਅਤੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੇ ਮਾਰਗਦਰਸ਼ਨ ਵਿੱਚ ਆਗਰਾ ਨਗਰ ਨਿਗਮ ਨੇ ਵਰ੍ਹੇ 2019 ਵਿੱਚ ਇਸ ਗੰਭੀਰ ਸਮੱਸਿਆ ਦੇ ਸਮਾਧਾਨ ਲਈ ਠੋਸ ਕਦਮ ਚੁੱਕੇ। ਮਾਹਿਰਾਂ ਦੇ ਤਕਨੀਕੀ ਮਾਰਗਦਰਸ਼ਨ ਵਿੱਚ, ਬਾਇਓਮਾਈਨਿੰਗ ਅਤੇ ਬਾਇਓਮਾਈਨਿੰਗ ਟੈਕਨੋਲੋਜੀਆਂ ਰਾਹੀਂ ਪੁਰਾਣੇ ਕਚਰੇ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਇਹ ਪਹਿਲ ਐੱਸਪੀਏਏਕੇ ਸੁਪਰ ਇਨਫ੍ਰਾ ਪ੍ਰਾਇਵੇਟ ਲਿਮਟਿਡ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ, ਜਿਸ ਨੇ ਹੌਲੀ-ਹੌਲੀ ਕੂੜੇਦਾਨ ਬਣੀ ਜ਼ਮੀਨ ਵਿੱਚ ਨਵਾਂ ਜੀਵਨ ਭਰ ਦਿੱਤਾ।
ਹਾਲਾਂਕਿ, ਚੁਣੌਤੀ ਅਜੇ ਖਤਮ ਨਹੀਂ ਹੋਈ ਸੀ, ਕਿਉਂਕਿ ਰੋਜ਼ਾਨਾ ਨਵਾਂ ਕਚਰਾ ਜਮ੍ਹਾ ਹੁੰਦਾ ਰਿਹਾ। ਇਸ ਨਾਲ ਨਜਿੱਠਣ ਲਈ, ਵਰ੍ਹੇ 2019 ਵਿੱਚ 300 ਟਨ ਰੋਜ਼ਾਨਾ (ਟੀਪੀਡੀ) ਸਮਰੱਥਾ ਵਾਲਾ ਕਚਰੇ-ਤੋਂ-ਖਾਦ ਬਣਾਉਣ ਦਾ ਪਲਾਂਟ ਸਥਾਪਿਤ ਕੀਤਾ ਗਿਆ। ਇਸ ਤੋਂ ਬਾਅਦ ਵਿੱਚ 500 ਟਨ ਪ੍ਰਤੀ ਦਿਨ ਤੱਕ ਵਧਾਇਆ ਗਿਆ। ਇਸ ਅਭਿਯਾਨ ਵਿੱਚ ਵਰ੍ਹੇ 2023 ਇੱਕ ਮਹੱਤਵਪੂਰਨ ਮੋੜ ਸਾਬਤ ਹੋਇਆ। ਨਗਰ ਨਿਗਮ ਨੇ ਕੁਬੇਰਪੁਰ ਨੂੰ ਪੂਰੀ ਤਰ੍ਹਾਂ ਨਾਲ ਕਚਰਾ ਮੁਕਤ ਕਰਨ ਅਤੇ ਇਸ ਨੂੰ ਇੱਕ ਏਕੀਕ੍ਰਿਤ ਵੇਸਟ ਮੈਨੇਜਮੈਂਟ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਸੰਕਲਪ ਲਿਆ।
ਕਚਰਾ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ਭਰ ਵਿੱਚ 405 ਟਨ ਪ੍ਰਤੀ ਦਿਨ ਦੀ ਸੰਯੁਕਤ ਸਮਰੱਥਾ ਵਾਲੀਆਂ ਚਾਰ ਸਮੱਗਰੀ ਪੁਨਰ ਪ੍ਰਾਪਤੀ ਸੁਵਿਧਾਵਾਂ (ਐੱਮਆਰਐੱਫ) ਸਥਾਪਿਤ ਕੀਤੀਆਂ ਗਈਆਂ ਹਨ। ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ, ਸਰੋਤ-ਪੱਧਰ ‘ਤੇ 100 ਪ੍ਰਤੀਸ਼ਤ ਕਚਰੇ ਦੀ ਵੰਡ ਨੂੰ ਲਾਗੂ ਕੀਤਾ ਗਿਆ ਹੈ ਅਤੇ ਵੱਖ ਕੀਤੇ ਗਏ ਕਚਰੇ ਨੂੰ ਘਰ-ਘਰ ਜਾ ਕੇ ਇਕੱਠਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਕਈ ਵਿਸ਼ੇਸ਼ ਵੇਸਟ ਪ੍ਰੋਸੈੱਸਿੰਗ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਹਨ:


ਬਾਇਓਰੀਮੀਡੀਏਸ਼ਨ ਅਤੇ ਬਾਇਓਮਾਈਨਿੰਗ ਦਾ ਉਪਯੋਗ ਕਰਕੇ ਦਸੰਬਰ 2024 ਤੱਕ ਡੰਪਸਾਈਟ ਤੋਂ ਲਗਭਗ 1.9 ਮਿਲੀਅਨ ਮੀਟ੍ਰਿਕ ਟਨ ਕਚਰਾ ਹਟਾਇਆ ਗਿਆ, ਜਿਸ ਨਾਲ ਲਗਭਗ 47 ਏਕੜ ਜ਼ਮੀਨ ਦਾ ਪੁਨਰਗ੍ਰਹਿਣ ਹੋਇਆ। ਇਸ ਦੀ ਅਨੁਮਾਨਿਤ ਲਾਗਤ 320 ਕਰੋੜ ਰੁਪਏ ਹੈ। ਇਸ ਮੁੜ ਪ੍ਰਾਪਤ ਕੀਤੀ ਗਈ ਜ਼ਮੀਨ ਵਿੱਚੋਂ, 10 ਏਕੜ ਜ਼ਮੀਨ ‘ਤੇ ਮੀਆਵਾਕੀ ਜੰਗਲਾਤ ਤਕਨੀਕ ਦਾ ਉਪਯੋਗ ਕਰਕੇ ਹਰਿਆਲੀ ਵਿਕਸਿਤ ਕੀਤੀ ਗਈ ਹੈ। ਅਯੋਗ ਕਚਰੇ ਦੇ ਸੁਰੱਖਿਅਤ ਨਿਪਟਾਰੇ ਲਈ ਪੰਜ ਏਕੜ ਜ਼ਮੀਨ ਨੂੰ ਆਧੁਨਿਕ ਸੈਨੇਟਰੀ ਲੈਂਡਫਿਲ ਵਿੱਚ ਬਦਲ ਦਿੱਤਾ ਗਿਆ ਹੈ। ਬਾਕੀ ਖੇਤਰ ਨੂੰ ਵਾਤਾਵਰਣ-ਅਨੁਕੂਲ ਖੇਤਰ ਵਿੱਚ ਬਦਲ ਦਿੱਤਾ ਗਿਆ ਹੈ। 10 ਏਕੜ ਵਿੱਚ ਸ਼ਹਿਰੀ ਜੰਗਲ ਵਿਕਸਿਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
ਜਨਵਰੀ 2025 ਵਿੱਚ ਇੱਥੇ 65 ਟੀਪੀਡੀ ਐੱਮਆਰਐੱਫ-ਕਮ-ਪਲਾਸਟਿਕ ਵੇਸਟ ਪ੍ਰੋਸੈੱਸਿੰਗ ਪਲਾਂਟ ਦਾ ਉਦਘਾਟਨ ਕੀਤਾ ਗਿਆ, ਜਿੱਥੇ ਪਲਾਸਟਿਕ ਕਚਰੇ ਨੂੰ ਪਾਣੀ ਦੀਆਂ ਪਾਈਪਾਂ ਵਿੱਚ ਰੀਸਾਈਕਲ ਕੀਤਾ ਜਾਂਦਾ ਹੈ। ਇਸ ਨੂੰ ਕਿਸਾਨ ਸਸਤੀ ਕੀਮਤਾਂ ‘ਤੇ ਖਰੀਦ ਸਕਦੇ ਹਨ।
ਅੱਜ, ਇਹ ਸਾਈਟ ਡੰਪਿੰਗ ਗਰਾਊਂਡ ਨਹੀਂ, ਸਗੋਂ “ਆਗਰਾ ਦੀ ਏਕੀਕ੍ਰਿਤ ਵੇਸਟ ਮੈਨਜਮੈਂਟ ਸਿਟੀ” ਬਣ ਗਿਆ ਹੈ। ਇਹ ਪੂਰੀ ਤਰ੍ਹਾਂ ਨਾਲ ਮੁੜ ਸੁਰਜੀਤ ਹੋ ਚੁੱਕਿਆ ਹੈ, ਸ਼ਹਿਰ ਦੀ ਪ੍ਰਭਾਵੀ ਸੇਵਾ ਕਰ ਰਿਹਾ ਹੈ ਅਤੇ ਵਾਤਾਵਰਣ ਸੰਭਾਲ਼ ਅਤੇ ਸ਼ਹਿਰੀ ਪ੍ਰਸ਼ਾਸਨ ਲਈ ਇੱਕ ਰਾਸ਼ਟਰੀ ਮਾਡਲ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਇਹ ਕੇਂਦਰ ਇੱਕ ਵਿਦਿਅਕ ਅਤੇ ਜਾਗਰੂਕਤਾ ਕੇਂਦਰ ਵੀ ਬਣ ਗਿਆ ਹੈ, ਜਿੱਥੇ ਸਕੂਲਾਂ, ਕਾਲਜਾਂ, ਆਈਆਈਟੀ, ਖੋਜ ਸੰਸਥਾਵਾਂ ਅਤੇ ਨਿਜੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਖੋਜਕਰਤਾ ਸਿੱਖਦੇ ਹਨ ਕਿ ਟਿਕਾਊ ਸਮਾਧਾਨ ਕਿਵੇਂ ਵਿਕਸਿਤ ਕੀਤੇ ਜਾ ਸਕਦੇ ਹਨ।
ਆਗਰਾ ਨਗਰ ਨਿਗਮ ਦੀ ਦੂਰਦਰਸ਼ੀ ਅਤੇ ਇਨੋਵੇਟਿਵ ਪਹਿਲ ਸਵੱਛ ਭਾਰਤ ਮਿਸ਼ਨ (ਸ਼ਹਿਰੀ) 2.0 ਦੇ ਟੀਚਿਆਂ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦੀ ਹੈ। ਇਹ ਯਤਨ ਸਥਾਈ ਵੇਸਟ ਮੈਨੇਜਮੈਂਟ, ਭੂਮੀ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਣ ਦੀ ਦਿਸ਼ਾ ਵਿੱਚ ਇੱਕ ਸਸ਼ਕਤ ਕਦਮ ਹੈ।
*********
ਐੱਸਕੇ
(Release ID: 2144455)