ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਆਈਆਈਸੀਏ ਉੱਤਰ-ਪੂਰਬ ਵਿੱਚ ਸਟਾਰਟ-ਅੱਪ ਅਤੇ ਉੱਦਮਸ਼ੀਲਤਾ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ 11-12 ਜੁਲਾਈ ਨੂੰ ਸ਼ਿਲੌਂਗ ਵਿੱਚ ਨੌਰਥ-ਈਸਟ ਕਨਕਲੇਵ 2025 ਦੀ ਮੇਜ਼ਬਾਨੀ ਕਰਨ ਲਈ ਤਿਆਰ


ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਕਨਕਲੇਵ ਦੌਰਾਨ ਆਈਆਈਸੀਏ ਦੇ ਉੱਤਰ-ਪੂਰਬ ਖੇਤਰੀ ਕੈਂਪਸ ਦਾ ਨੀਂਹ ਪੱਥਰ ਰੱਖਣਗੇ

ਕਨਕਲੇਵ ਵਿੱਚ ਵਿਭਿੰਨ ਤਰ੍ਹਾਂ ਦੇ ਸੈਸ਼ਨ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸਟਾਰਟਅੱਪ ਇਨਕਾਰਪੋਰੇਸ਼ਨ ਐਂਡ ਰੈਗੂਲੇਟਰੀ ਗਾਇਡੈਂਸ, ਇਨਕਿਊਬੇਸ਼ਨ ਅਤੇ ਇਨੋਵੇਸ਼ਨ ਮਾਡਲ, ਵਿੱਤ ਪੋਸ਼ਣ ਦੇ ਅਵਸਰ ਅਤੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਸਮਾਰੋਹ ਸ਼ਾਮਲ ਹਨ

Posted On: 10 JUL 2025 6:01PM by PIB Chandigarh

ਇੰਡੀਅਨ ਇੰਸਟੀਟਿਊਟ ਆਫ਼ ਕਾਰਪੋਰੇਟ ਅਫੇਅਰਜ਼ (ਆਈਆਈਸੀਏ), ਕਾਰਪੋਰੇਟ ਮਾਮਲੇ ਮੰਤਰੀ, ਭਾਰਤ ਸਰਕਾਰ ਦੇ ਅਧੀਨ 11-12 ਜੁਲਾਈ 2025 ਨੂੰ ਪ੍ਰਤਿਸ਼ਠਿਤ ਆਈਆਈਐੱਮ ਸ਼ਿਲੌਂਗ ਕੈਂਪਸ ਵਿੱਚ ਆਈਆਈਸੀਏ ਨੌਰਥ-ਈਸਟ ਕਨਕਲੇਵ 2025 ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। “ਵਿਚਾਰ ਤੋਂ ਇਨਕਾਰਪੋਰੇਸ਼ਨ ਤੱਕ” ਵਿਸ਼ੇ ‘ਤੇ ਅਧਾਰਿਤ ਇਸ ਦੋ ਦਿਨਾਂ ਪ੍ਰਮੁੱਖ ਪ੍ਰੋਗਰਾਮ ਦਾ ਉਦੇਸ਼ ਉੱਤਰ-ਪੂਰਬ ਖੇਤਰ ਵਿੱਚ ਸਟਾਰਟਅੱਪ ਅਤੇ ਉੱਦਮਸ਼ੀਲਤਾ ਈਕੋਸਿਸਟਮ ਨੂੰ ਹੁਲਾਰਾ ਦੇਣਾ ਹੈ। ਉਦਘਾਟਨ ਸਮਾਰੋਹ ਸਵੇਰੇ 09:30 ਵਜੇ ਤੋਂ ਸ਼ੁਰੂ ਹੋਵੇਗਾ।

ਇਹ ਸੰਮੇਲਨ ਰਣਨੀਤਕ ਨੀਤੀਗਤ ਚਰਚਾਵਾਂ, ਸੰਸਥਾਗਤ ਸਾਂਝੇਦਾਰੀਆਂ ਅਤੇ ਪੂੰਜੀ ਤੱਕ ਪਹੁੰਚ ਰਾਹੀਂ ਇਨੋਵੇਸ਼ਨ, ਇਨਕਿਊਬੇਸ਼ਨ ਅਤੇ ਉੱਦਮ ਵਿਕਾਸ ਲਈ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਪਰਿਕਲਪਿਤ ਹੈ।

ਇਸ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੋਨਰਾਡ ਕੇ. ਸੰਗਮਾ ਦੀ ਗਰਿਮਾਮਈ ਮੌਜੂਦਗੀ ਵਿੱਚ ਕੀਤਾ ਜਾਵੇਗਾ। ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਸਕੱਤਰ ਸ਼੍ਰੀਮਤੀ ਦੀਪਤੀ ਗੌਰ ਮੁਖਰਜੀ, ਮੇਘਾਲਿਆ ਦੇ ਮੱਖ ਸਕੱਤਰ ਸ਼੍ਰੀ ਡੋਨਾਲਡ ਫਿਲਿਪਸ ਵਾਹਲਾਂਗ, ਆਈਆਈਸੀਏ ਦੇ ਡਾਇਰੈਕਟਰ ਜਨਰਲ ਅਤੇ ਸੀਈਓ ਸ਼੍ਰੀ ਗਿਆਨੇਸ਼ਵਰ ਕੁਮਾਰ ਸਿੰਘ ਅਤੇ ਹੋਰ ਪਤਵੰਤੇ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ।

ਉਦਘਾਟਨੀ ਸੈਸ਼ਨ ਵਿੱਚ ਆਈਆਈਐੱਮ ਸ਼ਿਲੌਂਗ, ਐੱਸਟੀਪੀਆਈ, ਐੱਨਐੱਸਆਈਸੀ ਵੀਸੀ ਫੰਡ ਲਿਮਟਿਡ, ਸਿਡਬੀ, ਡੀਐੱਫਐੱਸ, ਨਾਬਾਰਡ, ਪੀਐੱਨਬੀ, ਐੱਸਬੀਆਈਸੀਏਪੀਐੱਸ, ਬੀਐੱਸਈ, ਐੱਨਐੱਸਈ, ਆਈਸੀਏਆਈ, ਆਈਸੀਐੱਸਆਈ, ਆਈਸੀਐੱਮਏਆਈ ਆਦਿ ਜਿਹੇ ਮੋਹਰੀ ਸੰਸਥਾਨਾਂ ਦੇ ਸੀਨੀਅਰ ਅਧਿਕਾਰੀ ਅਤੇ ਲੀਡਰਸ ਵੀ ਹਿੱਸਾ ਲੈਣਗੇ।

ਇਸ ਕਨਕਲੇਵ ਵਿੱਚ ਵਿਭਿੰਨ ਤਰ੍ਹਾਂ ਦੇ ਸੈਸ਼ਨ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਸਟਾਰਟਅੱਪ ਇਨਕਾਰਪੋਰੇਸ਼ਨ ਅਤੇ ਰੈਗੂਲੇਟਰੀ ਮਾਰਗਦਰਸ਼ਨ

  • ਇਨਕਿਊਬੇਸ਼ਨ ਅਤੇ ਇਨੋਵੇਸ਼ਨ ਮਾਡਲ

  • ਵਿੱਤਪੋਸ਼ਣ ਦੇ ਅਵਸਰ (ਸ਼ੀਡ ਤੋਂ ਸ਼ੁਰੂਆਤੀ ਪੜਾਅ ਤੱਕ)

  • ਸਟਾਰਟਅੱਪਸ ਲਈ ਨੀਤੀਗਤ ਢਾਂਚੇ ਅਤੇ ਪ੍ਰੋਤਸਾਹਨ

  • ਕੌਸ਼ਲ ਵਿਕਾਸ ਅਤੇ ਰੋਜ਼ਗਾਰ ਰਣਨੀਤੀ ਦੇ ਰੂਪ ਵਿੱਚ ਉੱਦਮਤਾ

  • ਸਟਾਰਟਅੱਪ ਸੰਸਥਾਪਕਾਂ ਅਤੇ ਨਿਵੇਸ਼ਕਾਂ ਦੇ ਨਾਲ ਫਾਇਰਸਾਈਡ ਚੈਟ

ਵਿਸ਼ੇਸ਼ ਧਿਆਨ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪਸ, ਖੇਤਰੀ ਐੱਮਐੱਸਐੱਮਈ ਅਤੇ ਸਾਰੇ ਅੱਠ ਉੱਤਰ ਪੂਰਬੀ ਰਾਜਾਂ ਦੇ ਉੱਦਮਸ਼ੀਲ ਉਪਕ੍ਰਮਾਂ ‘ਤੇ ਦਿੱਤਾ ਜਾਵੇਗਾ।

ਆਈਆਈਸੀਏ ਉੱਤਰ-ਪੂਰਬ ਕੈਂਪਸ ਦਾ ਨੀਂਹ ਪੱਥਰ ਰੱਖਣਾ

ਇੱਕ ਮਹੱਤਵਪੂਰਨ ਵਿਕਾਸ ਦੇ ਰੂਪ ਵਿੱਚ ਇਸ ਸੰਮੇਲਨ ਵਿੱਚ ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਸ਼ਿਲੌਂਗ ਵਿੱਚ ਆਈਆਈਸੀਏ ਉੱਤਰ-ਪੂਰਬ ਖੇਤਰੀ ਕੈਂਪਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਇਸ ਖੇਤਰ ਵਿੱਚ ਉੱਨਤ ਨੀਤੀਗਤ ਸਿੱਖਿਆ, ਕਾਰਪੋਰੇਟ ਗਵਰਨੈਂਸ ਟ੍ਰੇਨਿੰਗ ਅਤੇ ਉੱਦਮਸ਼ੀਲਤਾ ਸਹਾਇਤਾ ਬੁਨਿਆਦੀ ਢਾਂਚਾ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।

ਇਹ ਸਮਾਰੋਹ ਮੇਘਾਲਿਆ ਦੇ ਮੁੱਖ ਮੰਤਰੀ ਸ਼੍ਰੀ ਕੋਨਰਾਡ ਕੇ. ਸੰਗਮਾ, ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਡੋਨਾਲਡ ਫਿਲਿਪਸ ਵਾਹਲਾਂਗ; ਕਾਰਪੋਰੇਟ ਮਾਮਲੇ ਮੰਤਰਾਲੇ ਦੀ ਸਕੱਤਰ ਸ਼੍ਰੀਮਤੀ ਦੀਪਤੀ ਗੌਰ ਮੁਖਰਜੀ ਅਤੇ ਆਈਆਈਸੀਏ ਦੇ ਡਾਇਰੈਕਟਰ ਜਨਰਲ ਅਤੇ ਸੀਈਓ ਸ਼੍ਰੀ ਗਿਆਨੇਸ਼ਵਰ ਕੁਮਾਰ ਸਿੰਘ ਦੀ ਗਰਿਮਾਮਈ ਮੌਜੂਦਗੀ ਵਿੱਚ ਆਯੋਜਿਤ ਕੀਤਾ ਜਾਵੇਗਾ।

ਇਹ ਆਉਣ ਵਾਲਾ ਕੈਂਪਸ ਉੱਤਰ-ਪੂਰਬ ਦੀਆਂ ਵਿਲੱਖਣ ਅਕਾਂਖਿਆਵਾਂ ਅਤੇ ਮੌਕਿਆਂ ਦੇ ਅਨੁਸਾਰ ਸਮਰੱਥਾ ਨਿਰਮਾਣ, ਖੋਜ, ਇਨਕਿਊਬੇਸ਼ਨ ਅਤੇ ਪਾਲਿਸੀ ਇਨੋਵੇਸ਼ਨ ਲਈ ਇੱਕ ਖੇਤਰੀ ਹੱਬ ਵਜੋਂ ਕੰਮ ਕਰੇਗਾ।

 

 

ਐੱਮਓਯੂ ਹਸਤਾਖਰ ਸਮਾਰੋਹ

ਖੇਤਰੀ ਸਹਿਯੋਗ ਨੂੰ ਸੰਸਥਾਗਤ ਬਣਾਉਣ ਲਈ ਆਈਆਈਸੀਏ ਹੇਠ ਲਿਖੇ ਪ੍ਰਮੁੱਖ ਸੰਸਥਾਨਾਂ ਦੇ ਨਾਲ ਸੱਤ ਰਣਨੀਤਕ ਸਮਝੌਤਿਆਂ ‘ਤੇ ਹਸਤਾਖਰ ਕਰੇਗਾ; ਮੇਘਾਲਿਆ ਐਡਮਿਨਿਸਟ੍ਰੇਟਿਵ ਟ੍ਰੇਨਿੰਗ ਇੰਸਟੀਟਿਊਟ (ਐੱਮਏਟੀਆਈ), ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ (ਆਈਆਈਐੱਮ), ਸ਼ਿਲੌਂਗ, ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ (ਐੱਸਟੀਪੀਆਈ), ਦ ਇੰਸਟੀਟਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਏਆਈ), ਦ ਇੰਸਟੀਟਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ( ਆਈਸੀਐੱਸਆਈ), ਦ ਇੰਸਟੀਟਿਊਟ ਆਫ਼ ਕਾਸਟ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਐੱਮਏਆਈ), ਨੈਸ਼ਨਲ ਲਾਅ ਯੂਨੀਵਰਸਿਟੀ ਐਂਡ ਜੁਡੀਸ਼ੀਅਲ ਅਕੈਡਮੀ, ਅਸਾਮ।

ਇਹ ਸਾਂਝੇਦਾਰੀਆਂ ਸਮਰੱਥਾ ਨਿਰਮਾਣ, ਅਨੁਪਾਲਣ ਟ੍ਰੇਨਿੰਗ, ਇਨਕਿਊਬੇਸ਼ਨ ਅਤੇ ਖੇਤਰੀ ਗਿਆਨ ਦੇ ਅਦਾਨ-ਪ੍ਰਦਾਨ ਨੂੰ ਪਹੁੰਚਯੋਗ ਬਣਾਉਣਗੀਆਂ।

ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ (ਆਈਆਈਐੱਮ), ਸ਼ਿਲੌਂਗ ਇਸ ਆਯੋਜਨ ਦਾ ਗਿਆਨ ਸਾਂਝੇਦਾਰ ਹੈ।

ਹੋਰ ਪ੍ਰੋਗਰਾਮ ਭਾਗੀਦਾਰਾਂ ਵਿੱਚ ਪ੍ਰਾਈਮ, ਮੇਘਾਲਿਆ ਸਰਕਾਰ, ਭਾਰਤੀ ਸਟੇਟ ਬੈਂਕ (ਐੱਸਬੀਆਈ), ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ), ਸਮਾਲ ਇੰਡਸਟ੍ਰੀਜ਼ ਡਿਵੈਲਪਮੈਂਟ ਬੈਂਕ ਆਫ਼ ਇੰਡੀਆ (ਸਿਡਬੀ), ਨੌਰਥ ਈਸਟਰਨ ਕੌਂਸਲ (ਐੱਨਈਸੀ), ਸਾਫਟਵੇਅਰ ਟੈਕਨੋਲੋਜੀ ਪਾਰਕਸ ਆਫ਼ ਇੰਡੀਆ (ਐੱਸਟੀਪੀਆਈ), ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ), ਬੰਬੇ ਸਟਾਕ ਐਕਸਚੇਂਜ (ਬੀਐੱਸਈ), ਆਈਸੀਏਆਈ, ਆਈਸੀਐੱਸਆਈ, ਆਈਸੀਐੱਮਏਆਈ ਆਦਿ ਸ਼ਾਮਲ ਹਨ।

ਸਟਾਰਟਅੱਪ ਅਤੇ ਇਨੋਵੇਸ਼ਨ ਪ੍ਰਦਰਸ਼ਨੀ

ਇਸ ਕਨਕਲੇਵ ਵਿੱਚ ਇੱਕ ਸਟਾਰਟਅੱਪ ਪ੍ਰਦਰਸ਼ਨੀ ਵੀ ਹੋਵੇਗੀ, ਜਿਸ ਵਿੱਚ ਉੱਤਰ ਪੂਰਬ ਦੇ 39 ਸਟਾਰਟਅੱਪਸ, ਐੱਫਪੀਓ, ਵਿੱਤੀ ਸੰਸਥਾਨਾਂ ਅਤੇ ਇਨਕਿਊਬੇਟਰਸ ਸ਼ਾਮਲ ਹੋਣਗੇ। ਇਹ ਪਲੈਟਫਾਰਮ ਖੇਤਰੀ ਇਨੋਵੇਸ਼ਨ ਨੂੰ ਉਜਾਗਰ ਕਰੇਗਾ ਅਤੇ ਨਿਵੇਸ਼ਕਾਂ ਅਤੇ ਈਕੋਸਿਸਟਮ ਨੂੰ ਸਮਰੱਥ ਕਰਨ ਵਾਲਿਆਂ ਦੇ ਨਾਲ ਸਾਰਥਕ ਸਬੰਧ ਬਣਾਉਣ ਵਿੱਚ ਮਦਦ ਕਰੇਗਾ।

ਆਈਆਈਸੀਏ ਨੌਰਥ-ਈਸਟ ਕਨਕਲੇਵ 2025 ਨੂੰ ਗਿਆਨ, ਨੀਤੀ ਅਤੇ ਸਾਂਝੇਦਾਰੀਆਂ ਦੇ ਰਾਹੀਂ ਖੇਤਰ ਦੀ ਉੱਦਮਸ਼ੀਲਤਾ ਸਮਰੱਥਾ ਨੂੰ ਉਜਾਗਰ ਕਰਨ ਅਤੇ ਰਾਸ਼ਟਰੀ ਪ੍ਰਾਥਮਿਕਤਾਵਾਂ ਨੂੰ ਸਥਾਨਕ ਇੱਛਾਵਾਂ ਦੇ ਨਾਲ ਜੋੜਨ ਲਈ ਇੱਕ ਪਰਿਵਰਤਨਕਾਰੀ ਪ੍ਰੋਗਰਾਮ ਦੇ ਰੂਪ ਵਿੱਚ ਸਥਾਨ ਦਿੱਤਾ ਗਿਆ ਹੈ।

****************

ਐੱਨਬੀਏਡੀ


(Release ID: 2144073)
Read this release in: English , Urdu , Hindi , Assamese