ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਭਾਰਤ ਊਰਜਾ ਭੰਡਾਰਣ ਸਪਤਾਹ 2025 ਦਾ ਉਦਘਾਟਨ ਕੀਤਾ
ਮੋਦੀ ਸਰਕਾਰ ਦੀ ਗ੍ਰੀਨ ਮੋਬੀਲਿਟੀ ਪ੍ਰਦਾਨ ਕਰਨ ਅਤੇ ਈਵੀ ਮੈਨੂਫੈਕਚਰਿੰਗ ਈਕੋ-ਸਿਸਟਮ ਦੇ ਵਿਕਾਸ ਲਈ ਵਚਨਬੱਧਤਾ-ਰਾਜ ਮੰਤਰੀ
ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ, ਸਵੱਛ ਗਤੀਸ਼ੀਲਤਾ ਯਾਤਰਾ ਦੇ ਆਪਣੇ ਮਿਸ਼ਨ ਵਿੱਚ ਅਗ੍ਰਸਰ ਹੈ –ਰਾਜ ਮੰਤਰੀ
Posted On:
10 JUL 2025 2:56PM by PIB Chandigarh
ਰੋਡ, ਟ੍ਰਾਂਸਪੋਰਟ ਅਤੇ ਹਾਈਵੇਅਜ਼ ਅਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਅੱਜ ਦਿੱਲੀ ਦੇ ਯਸ਼ੋਭੂਮੀ, ਵਿੱਚ ਭਾਰਤ ਦੇ ਵ੍ਹੀਕਲ ਇਲੈਕਟ੍ਰੀਫਿਕੇਸ਼ਨ ਰੋਡਮੈਪ ‘ਤੇ ਭਾਰਤ ਊਰਜਾ ਭੰਡਾਰਣ ਸਪਤਾਹ 2025 ਸੈਸ਼ਨ ਦਾ ਉਦਘਾਟਨ ਕੀਤਾ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਦੇਸ਼ ਵਿੱਚ ਗ੍ਰੀਨ ਮੋਬੀਲਿਟੀ ਅਤੇ ਈਵੀ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਮੋਦੀ ਸਰਕਾਰ ਦੀ ਵਚਨਬੱਧਤਾ ਅਤੇ ਪੀਐੱਮ ਈ-ਡ੍ਰਾਇਵ ਅਤੇ ਫੇਮ -।। (PM E DRIVE and FAME-II) ਯੋਜਨਾਵਾਂ ਦੀ ਸ਼ੁਰੂਆਤ ਇਸ ਦਾ ਪ੍ਰਮਾਣ ਹੈ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ, ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਦੇ ਰੂਪ ਵਿੱਚ ਕਲੀਨ ਮੋਬੀਲਿਟੀ ਜਰਨੀ/ਯਾਤਰਾ ਦੇ ਆਪਣੇ ਮਿਸ਼ਨ ਵੱਲ ਵਧ ਰਿਹਾ ਹੈ। ਇਸ ਤੋਂ ਇਲਾਵਾ, ਈਵੀ ਰੈਟ੍ਰੋਫਿਟਿੰਗ ਰੈਗੂਲੇਸ਼ਨਜ਼ ਅਤੇ ਈਵੀ ਲਈ ਟੋਲ ਟੈਕਸ ਛੂਟ ਵਰਗੀਆਂ ਨੀਤੀਆਂ ਦਾ ਉਦੇਸ਼ ਟ੍ਰਾਂਸਪੋਰਟੇਸ਼ਨ ਨੂੰ ਹੋਰ ਜ਼ਿਆਦਾ ਪਹੁੰਚਯੋਗ ਅਤੇ ਟਿਕਾਊ ਬਣਾਉਣਾ ਹੈ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਇਲੈਕਟ੍ਰਿਕ ਮੋਬੀਲਿਟੀ ਵੱਲ ਬਦਲਾਅ ਸਿਰਫ਼ ਇੱਕ ਤਕਨੀਕੀ ਬਦਲਾਅ ਨਹੀਂ ਹੈ, ਸਗੋਂ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ, ਆਰਥਿਕ ਲਚਕੀਲੇਪਣ ਅਤੇ ਊਰਜਾ ਸੁਰੱਖਿਆ ਨੂੰ ਬਣਾਈ ਰੱਖਣ ਦੇ ਲਈ ਇੱਕ ਰਾਸ਼ਟਰੀ ਜ਼ਰੂਰਤ ਹੈ।
ਉਨ੍ਹਾਂ ਨੇ ਦੱਸਿਆ ਕਿ ਮਲਟੀ-ਮੀਡੀਆ ਲੌਜਿਸਟਿਕਸ ਪਾਰਕਾਂ, ਜਿੱਥੇ ਸੜਕਾਂ, ਰੇਲ ਅਤੇ ਵੇਅਰਹਾਊਸਿੰਗ ਨੂੰ ਏਕੀਕ੍ਰਿਤ ਕਰਦੇ ਹੋਏ ਰੋਡ, ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰਾਲੇ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ। ਹੁਣ ਇਹ ਗ੍ਰੀਨ ਐਨਰਜੀ ਉਪਬੰਧਾਂ ਅਤੇ ਈਵੀ-ਅਨੁਕੂਲ ਸੁਵਿਧਾਵਾਂ ਨਾਲ ਲੈਸ ਕੀਤੇ ਜਾ ਰਹੇ ਹਨ, ਜਿਸ ਨਾਲ ਲੌਜਿਸਟਿਕਸ ਲਾਗਤ ਵਿੱਚ ਕਮੀ ਆਵੇਗੀ, ਨਿਕਾਸੀ ਘਟੇਗੀ ਅਤੇ ਕਲੀਨ ਅਤੇ ਕਨੈਕਟਿਡ ਟ੍ਰਾਂਸਪੋਰਟ ਹੱਬ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ।
ਸ਼੍ਰੀ ਮਲਹੋਤਰਾ ਨੇ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਮੋਦੀ ਸਰਕਾਰ ਸਾਲ 2030 ਤੱਕ 500 ਗੀਗਾਵਾਟ ਅਖੁੱਟ ਊਰਜਾ ਪੈਦਾ ਕਰਨ ਲਈ ਵਚਨਬੱਧ ਹੈ ਅਤੇ ਭਾਰਤ ਕਲੀਨ ਮੋਬੀਲਿਟੀ ਸੌਲਿਊਸ਼ਨਸ ਲਈ ਇੱਕ ਗਲੋਬਲ ਹੱਬ ਬਣਨ ਦੀ ਦਹਿਲੀਜ ‘ਤੇ ਖੜ੍ਹਿਆ ਹੈ। ਉਨ੍ਹਾਂ ਨੇ ਹਿਤਧਾਰਕਾਂ ਨੂੰ ਇੱਕ ਅਜਿਹਾ ਟ੍ਰਾਂਸਪੋਰਟ ਫਿਊਚਰ ਬਣਾਉਣ ਦੀ ਤਾਕੀਦ ਕੀਤੀ ਜੋ ਨਾ ਸਿਰਫ਼ ਇਲੈਕਟ੍ਰਿਕ ਹੋਵੇ, ਸਗੋਂ ਸੁਰੱਖਿਅਤ, ਸਮਾਵੇਸ਼ੀ ਅਤੇ ਵਾਤਾਵਰਣ ਲਈ ਵੀ ਜ਼ਿੰਮੇਦਾਰ ਹੋਵੇ।
ਮੰਤਰੀ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਪਵੇਗਾ ਕਿ ਭਾਰਤ ਦੀ ਜਲਵਾਯੂ ਅਤੇ ਗਤੀਸ਼ੀਲਤਾ ਸਬੰਧੀ ਜ਼ਰੂਰਤਾਂ ਦੇ ਅਨੁਸਾਰ ਬੈਟਰੀ ਸਟੋਰੇਜ਼ ਟੈਕਨੋਲੋਜੀਆਂ ਸਾਡੇ ਭਵਿੱਖ ਲਈ ਮਹੱਤਵਪੂਰਨ ਹੋਣਗੀਆਂ। ਉਨ੍ਹਾਂ ਨੇ ਇੰਡਸਟਰੀ ਲੀਡਰਸ ਨੂੰ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਕਰਨ, ਸਥਾਨਕ ਪੱਧਰ ‘ਤੇ ਮੈਨੂਫੈਕਚਰਿੰਗ ਕਰਨ ਅਤੇ ਬੈਟਰੀ ਰੀਸਾਈਕਲਿੰਗ ਅਤੇ ਰੀਯੂਜ਼ ਜਿਹੇ ਸਮਾਧਾਨ ਅਪਣਾਉਣ ਦੀ ਤਾਕੀਦ ਕੀਤੀ।
ਸ਼੍ਰੀ ਮਲਹੋਤਰਾ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਨੇ ਜ਼ਿਕਰਯੋਗ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਦੇਖਿਆ ਹੈ। ਇਹ ਗਤੀ ਹੁਣ 2070 ਨੈੱਟ ਜ਼ੀਰੋ ਟਾਰਗੇਟ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ, ਜੋ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਮੁੱਖ ਫੋਕਸ ਹੈ।




*************
ਐੱਸਆਰ/ਜੀਡੀਐੱਚ/ਐੱਸਜੇ
(Release ID: 2143943)