ਵਣਜ ਤੇ ਉਦਯੋਗ ਮੰਤਰਾਲਾ
ਜਪਾਨ ਦੇ ਰਾਜਦੂਤ ਵਲੋਂ ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜਨ (ਐੱਸਆਈਆਰ) ਲਈ ਉੱਚ ਪੱਧਰੀ ਵਫ਼ਦ ਦੀ ਅਗਵਾਈ
ਭਾਰਤ-ਜਪਾਨ ਭਾਈਵਾਲੀ ਸੈਮੀਕੰਡਕਟਰ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਅੱਗੇ ਵਧ ਰਹੀ ਹੈ, ਧੋਲੇਰਾ ਵਿੱਚ ਸਮਾਰਟ ਸਿਟੀ ਨਿਵੇਸ਼
ਧੋਲੇਰਾ ਐੱਸਆਈਆਰ ਉੱਨਤ ਨਿਰਮਾਣ ਅਤੇ ਸਮਾਰਟ ਸਿਟੀ ਵਿਕਾਸ ਲਈ ਇੱਕ ਆਲਮੀ ਧੁਰੇ ਵਜੋਂ ਉੱਭਰ ਰਿਹਾ ਹੈ
Posted On:
10 JUL 2025 6:03PM by PIB Chandigarh
ਭਾਰਤ ਵਿੱਚ ਜਪਾਨ ਦੇ ਰਾਜਦੂਤ ਮਿਸਟਰ ਕੇਈਚੀ ਓਨੋ, ਦਿੱਲੀ-ਮੁੰਬਈ ਇੰਡਸਟ੍ਰੀਅਲ ਕੌਰੀਡੋਰ (ਡੀਐੱਮਆਈਸੀ) ਦੇ ਅਧੀਨ ਭਾਰਤ ਦੀ ਗ੍ਰੀਨਫੀਲਡ ਸਮਾਰਟ ਇੰਡਸਟਰੀਅਲ ਸਿਟੀ, ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜਨ (ਧੋਲੇਰਾ ਐੱਸਆਈਆਰ) ਦੇ ਅਧਿਕਾਰਿਤ ਦੌਰੇ 'ਤੇ ਪ੍ਰਮੁੱਖ ਜਾਪਾਨੀ ਕੰਪਨੀਆਂ ਦੇ ਇੱਕ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ। ਇਹ ਦੌਰਾ ਭਾਰਤ ਅਤੇ ਜਪਾਨ ਦਰਮਿਆਨ ਉਦਯੋਗਿਕ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ, ਜੋ ਕਿ ਇਨੋਵੇਸ਼ਨ, ਸਥਿਰਤਾ ਅਤੇ ਸੰਮਲਿਤ ਵਿਕਾਸ ਦੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਅਧਾਰਿਤ
ਇਹ ਦੋ ਦਿਨਾਂ ਮੁਲਾਕਾਤ 9 ਜੁਲਾਈ 2025 ਨੂੰ ਅਹਿਮਦਾਬਾਦ ਵਿੱਚ ਇੱਕ ਕਾਨਫਰੰਸ ਸੈਸ਼ਨ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ 10 ਜੁਲਾਈ 2025 ਨੂੰ ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜਨ (ਐੱਸਆਈਆਰ) ਦਾ ਸਥਾਨ ਦੌਰਾ ਕੀਤਾ ਗਿਆ। ਜਾਪਾਨੀ ਵਫ਼ਦ ਨੇ ਧੋਲੇਰਾ ਇੰਡਸਟ੍ਰੀਅਲ ਸਿਟੀ ਡਿਵੈਲਪਮੈਂਟ ਲਿਮਟਿਡ (ਡੀਆਈਸੀਡੀਐੱਲ) ਅਤੇ ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਈਸੀਡੀਸੀ) ਦੇ ਅਧਿਕਾਰੀਆਂ ਦੇ ਨਾਲ ਸ਼ਹਿਰ ਦੇ ਯੋਜਨਾਬੱਧ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦਾ ਜ਼ਮੀਨੀ ਦੌਰਾ ਕੀਤਾ। ਸਥਾਨ ਦੌਰੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ, ਕੈਨਾਲ ਫਰੰਟ ਡਿਵੈਲਪਮੈਂਟ, ਪਾਵਰ ਸਬਸਟੇਸ਼ਨ, ਨਿਰਮਾਣ ਅਧੀਨ ਟਾਟਾ ਇਲੈਕਟ੍ਰੌਨਿਕਸ ਸੈਮੀਕੰਡਕਟਰ ਫੈਬਰੀਕੇਸ਼ਨ ਪਲਾਂਟ, ਅਤੇ ਏਬੀਸੀਡੀ ਬਿਲਡਿੰਗ ਸ਼ਾਮਲ ਸਨ, ਜਿਸ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਅਤੇ ਐਕਸਪੀਰੀਅੰਸ ਸੈਂਟਰ ਹੈ।
ਵਫ਼ਦ ਨੂੰ ਟਾਟਾ ਇਲੈਕਟ੍ਰੌਨਿਕਸ ਸੈਮੀਕੰਡਕਟਰ ਫੈਬਰੀਕੇਸ਼ਨ ਸਹੂਲਤ ਬਾਰੇ ਜਾਣਕਾਰੀ ਦਿੱਤੀ ਗਈ, ਜੋ ਕਿ ਤਾਈਵਾਨ ਦੇ ਪਾਵਰਚਿੱਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ (ਪੀਐੱਸਐੱਮਸੀ) ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤੀ ਜਾ ਰਹੀ ਹੈ। ਇਹ ਪ੍ਰੋਜੈਕਟ ਸੈਮੀਕੋਨ ਇੰਡੀਆ ਪ੍ਰੋਗਰਾਮ ਦਾ ਇੱਕ ਮੁੱਖ ਹਿੱਸਾ ਹੈ, ਜੋ ਕਿ ਗੁਜਰਾਤ ਵਿੱਚ ਚੱਲ ਰਹੇ ਸੈਮੀਕੰਡਕਟਰ-ਸਬੰਧਿਤ ਨਿਵੇਸ਼ਾਂ ਵਿੱਚ 1.54 ਲੱਖ ਕਰੋੜ ਰੁਪਏ ਤੋਂ ਵੱਧ ਦਾ ਹਿੱਸਾ ਹੈ।
ਵਫ਼ਦ ਨੇ ਧੋਲੇਰਾ ਦੇ ਯੋਜਨਾਬੱਧ ਸਮਾਜਿਕ ਬੁਨਿਆਦੀ ਢਾਂਚੇ ਦੀ ਵੀ ਸਮੀਖਿਆ ਕੀਤੀ - ਜਿਸ ਵਿੱਚ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ, ਫਾਇਰ ਸਟੇਸ਼ਨ, ਏਕੀਕ੍ਰਿਤ ਸਕੂਲ, ਪ੍ਰੀਮੀਅਮ ਗੈਸਟ ਹਾਊਸ, ਰਿਹਾਇਸ਼ੀ ਅਤੇ ਵਪਾਰਕ ਕੰਪਲੈਕਸ ਅਤੇ ਪ੍ਰਾਹੁਣਚਾਰੀ ਕੇਂਦਰ ਸ਼ਾਮਲ ਹਨ - ਜੋ ਧੋਲੇਰਾ ਨੂੰ ਪੂਰੀ ਤਰ੍ਹਾਂ ਰਹਿਣ ਯੋਗ ਅਤੇ ਨਿਵੇਸ਼ਕ ਲਈ ਤਿਆਰ ਸਮਾਰਟ ਸਿਟੀ ਬਣਾਉਣ ਲਈ ਤਿਆਰ ਕੀਤੇ ਗਏ ਹਨ।
ਧੋਲੇਰਾ ਭਾਰਤ ਦੇ ਵਿਜ਼ਨ 2047 ਨੂੰ ਇੱਕ ਵਿਕਸਿਤ, ਆਤਮਨਿਰਭਰ ਅਤੇ ਇਨੋਵੇਸ਼ਨ-ਅਧਾਰਿਤ ਅਰਥਵਿਵਸਥਾ ਬਣਨ ਦੀ ਪ੍ਰਤੀਨਿਧਤਾ ਕਰਦਾ ਹੈ। ਅਹਿਮਦਾਬਾਦ-ਧੋਲੇਰਾ ਐਕਸਪ੍ਰੈੱਸਵੇਅ ਅਤੇ ਆਉਣ ਵਾਲੇ ਗ੍ਰੀਨਫੀਲਡ ਅੰਤਰਰਾਸ਼ਟਰੀ ਹਵਾਈ ਅੱਡੇ, ਪਲੱਗ-ਐਂਡ-ਪਲੇ ਉਦਯੋਗਿਕ ਜ਼ੋਨ, ਆਈਸੀਸੀਸੀ ਵਲੋਂ ਅਸਲ-ਸਮੇਂ ਦੇ ਸ਼ਾਸਨ ਅਤੇ ਮਜ਼ਬੂਤ ਉਪਯੋਗਤਾ ਬੁਨਿਆਦੀ ਢਾਂਚੇ ਰਾਹੀਂ ਮਲਟੀਮੋਡਲ ਕਨੈਕਟੀਵਿਟੀ ਦੇ ਨਾਲ, ਧੋਲੇਰਾ ਦੀ ਸਿਰਫ਼ ਇੱਕ ਉਦਯੋਗਿਕ ਟਿਕਾਣੇ ਤੋਂ ਵਧ ਕੇ ਕਲਪਨਾ ਕੀਤੀ ਗਈ ਹੈ।
9 ਜੁਲਾਈ ਨੂੰ ਹੋਏ ਸੈਸ਼ਨ ਵਿੱਚ ਰੈਜ਼ੀਡੈਂਟ ਐਗਜ਼ੀਕਿਊਟਿਵ ਅਫਸਰ ਅਤੇ ਏਸ਼ੀਆ ਪੈਸੀਫਿਕ, ਜਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇਬੀਆਈਸੀ) ਲਈ ਖੇਤਰੀ ਪ੍ਰਮੁੱਖ ਮਿਸ ਕਾਜ਼ੂਕੋ ਸਾਕੁਮਾ ਅਤੇ ਮੁੱਖ ਪ੍ਰਤੀਨਿਧੀ, ਜੇਈਟੀਆਰਓ ਅਹਿਮਦਾਬਾਦ ਮਿਸਟਰ ਯੂ ਯੋਸ਼ੀਦਾ ਨੇ ਉਦਘਾਟਨੀ ਭਾਸ਼ਣ ਦਿੱਤਾ। ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਮੋਨਾ ਕੇ. ਖੰਡਾਰ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
ਮੁੱਖ ਭਾਸ਼ਣ ਦਿੰਦੇ ਹੋਏ, ਨੈਸ਼ਨਲ ਇੰਡਸਟ੍ਰੀਅਲ ਕੌਰੀਡੋਰ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਈਸੀਡੀਸੀ) ਦੇ ਸੀਈਓ ਅਤੇ ਐੱਮਡੀ ਸ਼੍ਰੀ ਰਜਤ ਕੁਮਾਰ ਸੈਣੀ ਨੇ ਭਾਰਤ ਅਤੇ ਜਪਾਨ ਦਰਮਿਆਨ ਡੂੰਘੀ ਹੋ ਰਹੀ ਰਣਨੀਤਕ ਭਾਈਵਾਲੀ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਪਾਨ ਦੇ ਟੋਕੀਓ-ਓਸਾਕਾ ਕੌਰੀਡੋਰ ਤੋਂ ਪ੍ਰੇਰਿਤ ਦਿੱਲੀ-ਮੁੰਬਈ ਇੰਡਸਟਰੀਅਲ ਕੌਰੀਡੋਰ (ਡੀਐੱਮਆਈਸੀ) ਨੂੰ ਜਾਪਾਨੀ ਸਹਿਯੋਗ ਅਤੇ ਨਿਵੇਸ਼ ਦਾ ਲਾਭ ਮਿਲ ਰਿਹਾ ਹੈ।
ਸੈਸ਼ਨ ਵਿੱਚ ਭਾਰਤ ਦੇ ਵਿਕਸਿਤ ਹੋ ਰਹੇ ਉਦਯੋਗਿਕ ਈਕੋਸਿਸਟਮ ਅਤੇ ਉੱਨਤ ਨਿਰਮਾਣ ਲਈ ਇੱਕ ਹੱਬ ਵਜੋਂ ਧੋਲੇਰਾ ਦੇ ਉਭਾਰ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਰਾਜਦੂਤ ਮਿਸਟਰ ਕੇਈਚੀ ਓਨੋ ਦੇ ਇੱਕ ਵਿਸ਼ੇਸ਼ ਭਾਸ਼ਣ ਨਾਲ ਸੈਸ਼ਨ ਦੀ ਸਮਾਪਤੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਸੈਮੀਕੰਡਕਟਰਾਂ ਅਤੇ ਸਮਾਰਟ ਸ਼ਹਿਰਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ, ਅਤੇ ਭਾਰਤ ਦੇ ਆਰਥਿਕ ਬਦਲਾਅ ਵਿੱਚ ਜਪਾਨ ਦੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ। ਦਿਨ ਦੀ ਸਮਾਪਤੀ ਇੱਕ ਨੈੱਟਵਰਕਿੰਗ ਡਿਨਰ ਨਾਲ ਹੋਈ ਜਿਸ ਨੇ ਭਾਰਤੀ ਅਤੇ ਜਾਪਾਨੀ ਹਿਤਧਾਰਕਾਂ ਵਿਚਾਲੇ ਵਧੇਰੇ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ।
ਜਾਪਾਨੀ ਵਫ਼ਦ ਦੀ ਫੇਰੀ ਧੋਲੇਰਾ ਦੀ ਵਧਦੀ ਆਲਮੀ ਪ੍ਰਮੁੱਖਤਾ ਅਤੇ ਉੱਨਤ ਨਿਰਮਾਣ ਲਈ ਭਾਰਤ ਦੇ ਦਾਖ਼ਲਾ ਦਰਵਾਜੇ ਵਜੋਂ ਸੇਵਾ ਨਿਭਾਉਣ ਦੀ ਇਸ ਦੀ ਸੰਭਾਵਨਾ ਨੂੰ ਉਜਾਗਰ ਕਰਦੀ ਹੈ। ਜਿਵੇਂ-ਜਿਵੇਂ ਭਾਰਤ 2047 ਤੱਕ ਇੱਕ ਆਲਮੀ ਆਰਥਿਕ ਅਤੇ ਟੈਕਨੋਲੋਜੀ ਮੋਹਰੀ ਬਣਨ ਦੇ ਆਪਣੇ ਟੀਚੇ ਵੱਲ ਅੱਗੇ ਵਧ ਰਿਹਾ ਹੈ, ਧੋਲੇਰਾ ਐੱਸਆਈਆਰ ਏਕੀਕ੍ਰਿਤ ਯੋਜਨਾਬੰਦੀ, ਅੰਤਰਰਾਸ਼ਟਰੀ ਸਹਿਯੋਗ ਅਤੇ ਭਵਿੱਖਮੁਖੀ ਬੁਨਿਆਦੀ ਢਾਂਚੇ ਦੇ ਇੱਕ ਮਾਡਲ ਵਜੋਂ ਥੰਮ੍ਹ ਵਾਂਗ ਖੜ੍ਹਾ ਹੈ।
************
ਅਭਿਸ਼ੇਕ ਦਿਆਲ / ਅਭਿਜੀਤ ਨਰਾਇਣਨ / ਇਸ਼ਿਤਾ ਬਿਸਵਾਸ
(Release ID: 2143927)