ਰੇਲ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਬਿਹਾਰ ਦੇ ਕਰਪੂਰੀਗ੍ਰਾਮ ਸਟੇਸ਼ਨ ‘ਤੇ ਕਈ ਵਿਕਾਸ ਕਾਰਜਾਂ ਦਾ ਨਿਰੀਖਣ ਕਰਦੇ ਹੋਏ ਅਧਿਕਾਰੀਆਂ ਨੂੰ ਕਿਹਾ- ਆਧੁਨਿਕ ਅਤੇ ਸੁਰੱਖਿਅਤ ਯਾਤਰਾ ਅਨੁਭਵ ਨੂੰ ਯਕੀਨੀ ਬਣਾਉਣਾ ਸਰਵਉੱਚ ਤਰਜੀਹ


ਕੇਂਦਰੀ ਮੰਤਰੀ ਨੇ ਕਰਪੂਰੀਗ੍ਰਾਮ ਸਟੇਸ਼ਨ ਦੇ ਅੱਪਗ੍ਰੇਡੇਸ਼ਨ ਕਾਰਜ ਦਾ ਉਦਘਾਟਨ ਕੀਤਾ, ਦੀਘਾ ਬ੍ਰਿਜ ਹੌਲਟ (Digha Bridge Halt) ਦਾ ਨਿਰੀਖਣ ਕੀਤਾ ਅਤੇ 17.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ

ਕਰਪੂਰੀਗ੍ਰਾਮ ਅਤੇ ਖੁਦੀਰਾਮ ਬੋਸ ਪੂਸਾ ਸਟੇਸ਼ਨਾਂ ਦੇ ਦਰਮਿਆਨ ਰੇਲਵੇ ਭੂਮੀਗਤ ਮਾਰਗ ਨਾਲ ਸਥਾਨਕ ਆਵਾਜਾਈ ਦੀ ਭੀੜ ਘੱਟ ਹੋਵੇਗੀ ਅਤੇ ਟ੍ਰੇਨਾਂ ਦੇ ਨਿਰਵਿਘਨ ਆਵਾਜਾਈ ਵਿੱਚ ਸੁਧਾਰ ਹੋਵੇਗਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਗਵਾਈ ਵਿੱਚ ਬਿਹਾਰ ਦਾ ਰੇਲਵੇ ਬਜਟ 1000 ਕਰੋੜ ਤੋਂ ਵਧ ਕੇ 10,000 ਕਰੋੜ ਰੁਪਏ ਹੋ ਗਿਆ: ਅਸ਼ਵਿਨੀ ਵੈਸ਼ਣਵ


Posted On: 07 JUL 2025 9:16PM by PIB Chandigarh

ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਬਿਹਾਰ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਅੱਪਗ੍ਰੇਡੇਸ਼ਨ ਦੇ ਨਿਰਤੰਰ ਯਤਨਾਂ ਦੇ ਤਹਿਤ ਅੱਜ ਸਮਸਤੀਪੁਰ ਡਿਵੀਜ਼ਨ ਦੇ ਤਹਿਤ ਕਰਪੂਰੀਗ੍ਰਾਮ ਸਟੇਸ਼ਨ ‘ਤੇ ਕਈ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। 

ਸ਼੍ਰੀ ਵੈਸ਼ਣਵ ਨੇ ਸਭ ਤੋਂ ਪਹਿਲਾਂ ਦੀਘਾ ਬ੍ਰਿਜ ਹੌਲਟ ਦਾ ਨਿਰੀਖਣ ਕੀਤਾ ਅਤੇ ਯਾਤਰੀ ਸੁਵਿਧਾਵਾਂ, ਸੁਰੱਖਿਆ, ਸਵੱਛਤਾ, ਪਲੈਟਫਾਰਮ ਦੀ ਸਥਿਤੀ, ਪੇਅਜਲ, ਲਾਈਟਿੰਗ ਅਤੇ ਸੁਰੱਖਿਆ ਵਿਵਸਥਾ ਦੀ ਡੂੰਘਾਈ ਨਾਲ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸਾਰੇ ਯਾਤਰੀਆਂ ਦੇ ਲਈ ਆਧੁਨਿਕ ਅਤੇ ਸੁਰੱਖਿਅਤ ਯਾਤਰਾ ਅਨੁਭਵ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਕਿਉਂਕਿ ਇਹ ਰੇਲਵੇ ਦੀ ਸਰਵਉੱਚ ਤਰਜੀਹ ਹੈ। 

ਕੇਂਦਰੀ ਮੰਤਰੀ ਨੇ ਕਰਪੂਰੀਗ੍ਰਾਮ ਸਟੇਸ਼ਨ ‘ਤੇ 3.30 ਕਰੋੜ ਰੁਪਏ ਦੀ ਲਾਗਤ ਨਾਲ ਸਟੇਸ਼ਨ ਪੁਨਰਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਅੱਪਗ੍ਰੇਡੇਸ਼ਨ ਵਿੱਚ ਸਟੇਸ਼ਨ ਭਵਨ ਦਾ ਆਧੁਨਿਕੀਕਰਣ, ਵੇਟਿੰਗ ਰੂਮਸ, ਟੌਇਲਟਸ (ਸ਼ੌਚਾਲਯ), ਡਿਜੀਟਲ ਇਨਫਾਰਮੇਸ਼ਨ ਸਿਸਟਮ, ਪੇਅਜਲ ਸੁਵਿਧਾਵਾਂ, ਦਿਵਯਾਂਗਜਨਾਂ ਦੇ ਲਈ ਰੈਂਪ ਅਤੇ ਹੋਰ ਯਾਤਰੀ ਸੁਵਿਧਾਵਾਂ ਸ਼ਾਮਲ ਹਨ। ਉਨ੍ਹਾਂ ਨੇ ਸਟੇਸ਼ਨ ‘ਤੇ ਕਈ ਨਵੀਆਂ ਬਣੀਆਂ ਯਾਤਰੀ ਸੁਵਿਧਾਵਾਂ ਦਾ ਉਦਘਾਟਨ ਵੀ ਕੀਤਾ। 

ਸ਼੍ਰੀ ਵੈਸ਼ਣਵ ਨੇ ਕਰਪੂਰੀਗ੍ਰਾਮ ਅਤੇ ਖੁਦੀਰਾਮ ਬੋਸ ਪੂਸਾ ਸਟੇਸ਼ਨਾਂ ਦੇ ਦਰਮਿਆਨ ਲੈਵਲ ਕ੍ਰੌਸਿੰਗ ਗੇਟ ਨੰਬਰ 59 ‘ਸੀ’ ‘ਤੇ ਬਣਨ ਵਾਲੇ ਭੂਮੀਗਤ ਰੇਲਵੇ ਸਬਵੇਅ ਦੇ ਲਈ ਭੂਮੀ ਪੂਜਨ ਕੀਤਾ। 14 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨਾਲ ਸਥਾਨਕ ਆਵਾਜਾਈ ਦੇ ਬੋਝ ਵਿੱਚ ਕਾਫੀ ਕਮੀ ਆਵੇਗੀ ਅਤੇ ਟ੍ਰੇਨਾਂ ਦੀ ਨਿਰਵਿਘਨ ਆਵਾਜਾਈ ਵਿੱਚ ਸੁਧਾਰ ਹੋਵੇਗਾ, ਇਸ ਨਾਲ ਸਮੁੱਚੀ ਸੁਰੱਖਿਆ ਵੀ ਵਧੇਗੀ। 

ਭਾਰਤੀ ਰੇਲਵੇ ਦੀ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਪਿਛਲੇ 11 ਵਰ੍ਹਿਆਂ ਵਿੱਚ 35,000 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਗਈਆਂ ਹਨ ਅਤੇ ਇਹ ਪਿਛਲੀਆਂ ਸਰਕਾਰਾਂ ਦੀਆਂ ਉਪਲਬਧੀਆਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਇਹ ਯਤਨ ਨਾ ਸਿਰਫ਼ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੇ ਹਨ ਸਗੋਂ ਆਰਤਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਗਤੀ ਦੇ ਰਹੇ ਹਨ। 

ਕੇਂਦਰੀ ਮੰਤਰੀ ਨੇ ‘ਵਿਕਸਿਤ ਭਾਰਤ’ ਦੇ ਵਿਜ਼ਨ ਵਿੱਚ ਬਿਹਾਰ ਜਿਹੇ ਰਾਜਾਂ ਨੂੰ ਬਰਾਬਰ ਹਿੱਸੇਦਾਰ (ਭਾਗੀਦਾਰ) ਬਣਾਉਣ ਦੇ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਇਸ ਮੌਕੇ ‘ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਸਨ। ਪ੍ਰੋਗਰਾਮ ਵਿੱਚ ਸਥਾਨਕ ਜਨਪ੍ਰਤੀਨਿਧੀ, ਸੀਨੀਅਰ ਰੇਲਵੇ ਅਧਿਕਾਰੀ ਅਤੇ ਵੱਡੀ ਸੰਖਿਆ ਵਿੱਚ ਨਾਗਰਿਕ ਵੀ ਮੌਜੂਦ ਸਨ। 

****

ਧਰਮੇਂਦਰ ਤਿਵਾਰੀ/ ਕੁਮਾਰ ਸੌਰਭ/ਡਾ. ਨਯਨ ਸੋਲੰਕੀ


(Release ID: 2143088) Visitor Counter : 3
Read this release in: English , Urdu , Hindi