ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ 7 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਰੱਖਿਆ ਲੇਖਾ ਵਿਭਾਗ ਦੁਆਰਾ ਆਯੋਜਿਤ ਕੰਟਰੋਲਰ ਕਾਨਫਰੰਸ 2025 ਦਾ ਉਦਘਾਟਨ ਕਰਨਗੇ

Posted On: 06 JUL 2025 2:57PM by PIB Chandigarh

ਰੱਖਿਆ ਲੇਖਾ ਵਿਭਾਗ (DAD) 7 ਤੋਂ 9 ਜੁਲਾਈ, 2025 ਤੱਕ ਡਾ. ਐੱਸ ਕੇ ਕੋਠਾਰੀ ਆਡੀਟੋਰੀਅਮ, ਡੀਆਰਡੀਓ ਭਵਨ, ਨਵੀਂ ਦਿੱਲੀ ਵਿੱਚ ਕੰਟਰੋਲਰ ਕਾਨਫਰੰਸ 2025 ਦੀ ਮੇਜ਼ਬਾਨੀ ਕਰੇਗਾ। ਕਾਨਫਰੰਸ ਦਾ ਉਦਘਾਟਨ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 7 ਜੁਲਾਈ ਨੂੰ ਕਰਨਗੇ। ਇਸ ਵਿੱਚ ਚੀਫ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਤਿੰਨੋਂ ਸੈਨਾਵਾਂ ਦੇ ਪ੍ਰਮੁੱਖ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ, ਵਿੱਤ ਸਬੰਧੀ ਸਲਾਹਕਾਰ (ਰੱਖਿਆ ਸੇਵਾਵਾਂ), ਸ਼੍ਰੀ ਐੱਸ. ਜੀ. ਦਸਤੀਦਾਰ (Sh. S G Dastidar) ਅਤੇ ਕੰਟਰੋਲਰ ਜਨਰਲ ਆਫ਼ ਡਿਫੈਂਸ ਅਕਾਉਂਟਸ ਡਾ. ਮਯੰਕ ਸ਼ਰਮਾ, ਸਮੇਤ ਉੱਚ ਫੌਜੀ (top military) ਅਤੇ ਨਾਗਰਿਕ ਲੀਡਰਸ਼ਿਪ ਮੌਜੂਦ ਰਹਿਣਗੇ। ਇਹ ਭਾਰਤ ਦੀ ਰੱਖਿਆ ਵਿੱਤ ਪ੍ਰਣਾਲੀ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਨੀਤੀਗਤ ਸੰਵਾਦ, ਰਣਨੀਤਕ ਸਮੀਖਿਆ ਅਤੇ ਸੰਸਥਾਗਤ ਇਨੋਵੇਸ਼ਨ ਦਾ ਇੱਕ ਪ੍ਰਮੁੱਖ ਮੰਚ-ਕੰਟਰੋਲਰਾਂ ਦੀ ਕਾਨਫਰੰਸ, ਰੱਖਿਆ ਅਤੇ ਵਿੱਤ ਖੇਤਰਾਂ ਵਿੱਚ ਰੱਖਿਆ ਲੇਖਾ ਵਿਭਾਗ ਦੀ ਸਿਖਰਲੀ ਲੀਡਰਸ਼ਿਪ, ਸਿਵਿਲ ਸੇਵਕਾਂ, ਅਕਾਦਮਿਕਾਂ, ਥਿੰਕ ਟੈਂਕਾਂ ਅਤੇ ਹਿੱਸੇਦਾਰਾਂ ਨੂੰ ਇਕੱਠੇ ਕਰਦਾ ਹੈ। ਇਹ ਚੁਣੌਤੀਆਂ ਦਾ ਮੁਲਾਂਕਣ ਕਰਨ, ਸੁਧਾਰ ਸ਼ੁਰੂ ਕਰਨ ਅਤੇ ਰੱਖਿਆ ਤਿਆਰੀਆਂ ਵਿੱਚ ਵਿੱਤੀ ਪ੍ਰਣਾਲੀ ਦੀ ਭੂਮਿਕਾ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰੇਗਾ।

 

ਇਸ ਵਰ੍ਹੇ ਦੀ ਕਾਨਫਰੰਸ ਦਾ ਵਿਸ਼ਾ, ਰੱਖਿਆ ਵਿੱਤ ਅਤੇ ਅਰਥਸ਼ਾਸਤਰ ਦੇ ਮਾਧਿਅਮ ਨਾਲ ਵਿੱਤ ਸਬੰਧੀ ਸਲਾਹ, ਭੁਗਤਾਨ, ਲੇਖਾ ਪ੍ਰੀਖਿਆ ਅਤੇ ਲੇਖਾਂਕਨ ਵਿੱਚ ਪਰਿਵਰਤਨ’ ਵਿਭਾਗ ਵਿੱਚ ਮਾਮੂਲੀ ਬਦਲਾਅ ਨੂੰ ਦਰਸਾਉਂਦਾ ਹੈ ਜੋ ਡੀਏਡੀ ਨੂੰ ਰੱਖਿਆ ਵਿੱਤ ਅਤੇ ਅਰਥਸ਼ਾਸਤਰ ‘ਤੇ ਕੇਂਦ੍ਰਿਤ ਇੱਕ ਵਿੱਤ ਅਤੇ ਲੇਖਾ ਸੰਸਥਾ ਨਾਲ ਰੱਖਿਆ ਵਿੱਤ ਅਤੇ ਅਰਥਸ਼ਾਸਤਰ ‘ਤੇ ਕੇਂਦ੍ਰਿਤ ਭਵਿੱਖ ਦੇ ਲਈ ਤਿਆਰ ਇੱਕ ਸੰਸਥਾਨ ਵਿੱਚ ਬਦਲ ਰਿਹਾ ਹੈ। ਰਕਸ਼ਾ ਮੰਤਰੀ ਦੁਆਰਾ 01 ਅਕਤੂਬਰ, 2024 ਨੂੰ ਵਿਅਕਤ ਕੀਤੀ ਗਈ ਹਣਨੀਤਕ ਦ੍ਰਿਸ਼ਟੀ ਦੁਆਰਾ ਨਿਰਦੇਸ਼ਿਤ ਇਹ ਪਰਿਵਰਤਨ ਅੰਦਰੂਨੀ ਤੌਰ ‘ਤੇ ਸੰਚਾਲਿਤ, ਸਮਾਵੇਸ਼ੀ ਅਤੇ ਉੱਭਰਦੀਆਂ ਹੋਈਆਂ ਰਾਸ਼ਟਰੀ ਸੁਰੱਖਿਆ ਦੀਆਂ ਜ਼ਰੂਰਤਾਂ ਦੇ ਅਨੁਰੂਪ ਹੈ। ਇਹ ਪਰਿਵਰਤਨ ਡੀਏਡੀ ਦੇ ਨਵੇਂ ਮਿਸ਼ਨ ਸਟੇਟਮੈਂਟ ਅਤੇ ਮੋਟੋ (Statement and Motto) ਸੁਚੇਤ, ਚੁਸਤ, ਅਨੁਕੂਲ' (Alert, Agile, Adaptive’) ਵਿੱਚ ਸ਼ਾਮਲ ਹੈ। ਇਸ ਨੂੰ ਰਸਮੀ ਤੌਰ ‘ਤੇ ਪ੍ਰੋਗਰਾਮ ਦੇ ਦੌਰਾਨ ਜਾਰੀ ਕੀਤਾ ਜਾਵੇਗਾ। 

ਇਸ ਕਾਨਫਰੰਸ ਵਿੱਚ ਅੱਠ ਉੱਚ –ਪੱਧਰੀ ਕਾਰੋਬਾਰੀ ਸੈਸ਼ਨਾਂ (ਮਨਨ ਸਤ੍ਰ-Manan Satras), ਹੋਣਗੇ ਜਿਨ੍ਹਾਂ ਵਿੱਚ ਬਜਟ ਅਤੇ ਲੇਖਾ ਸੁਧਾਰ, ਅੰਦਰੂਨੀ ਲੇਖਾ ਪ੍ਰੀਖਿਆ ਪੁਨਰ-ਗਠਨ, ਸਹਿਯੋਗੀ ਖੋਜ, ਕੀਮਤ ਨਿਰਧਾਰਣ ਨਵੀਨਤਾ ਅਤੇ ਸਮਰੱਥਾ ਨਿਰਮਾਣ ਜਿਹੇ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਸੈਸ਼ਨ ਮੁਕਾਬਲੇਬਾਜੀ ਅਤੇ ਆਤਮਨਿਰਭਰ ਰੱਖਿਆ ਉਦਯੋਗ ਦੇ ਲਈ ਰਣਨੀਤਕ ਸਹਿਯੋਗ ਦੇ ਨਾਲ ਵਿੱਤੀ ਸੂਝ-ਬੂਝ ਨੂੰ ਸੰਤੁਲਿਤ ਕਰਨ ਵਿੱਚ ਏਕੀਕ੍ਰਿਤ ਵਿੱਤ ਸਲਾਹਕਾਰਾਂ (ਆਈਐੱਫਏ) ਦੀ ਉੱਭਰਦੀ ਭੂਮਿਕਾ ਦਾ ਪਤਾ ਲਗਾਉਣਗੇ। 

ਪੈਨਸ਼ਨ ਦੇ ਲਈ 1.7 ਲੱਖ ਕਰੋੜ ਰੁਪਏ ਸਹਿਤ 26.8 ਲੱਖ ਕਰੋੜ ਰੁਪਏ ਦੇ ਰੱਖਿਆ ਬਜਟ ਦਾ ਪ੍ਰਬੰਧਨ ਕਰਦੇ ਹੋਏ, ਡੀਏਡੀ ਪੇਅਰੋਲ (ਤਨਖਾਹ), ਪੈਨਸ਼ਨ ਵੰਡ, ਆਡਿਟ, ਖਰੀਦ ਮੁੱਲ ਅਤੇ ਰਣਨੀਤਕ ਵਿੱਤੀ ਸਲਾਹ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪਿਛਲੇ ਇੱਕ ਸਾਲ ਵਿੱਚ, ਵਿਭਾਗ ਨੇ ਡਿਜੀਟਲ ਪਰਿਵਰਤਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਜਿਸ ਵਿੱਚ ਪ੍ਰਮੁੱਖ ਸੁਧਾਰ ਸ਼ਾਮਲ ਹਨ:

  • ਸੰਪੂਰਨ: ਰੱਖਿਆ ਖਰੀਦ ਅਤੇ ਭੁਗਾਤਨ ਦੇ ਲਈ ਇੱਕ ਏਆਈ-ਸੰਚਾਲਿਤ, ਐਂਡ-ਟੂ-ਐਂਡ ਆਟੋਮੇਸ਼ਨ ਸਿਸਟਮ, ਜੋ ਪਾਰਦਰਸ਼ਿਤਾ ਅਤੇ ਕੁਸ਼ਲਤਾ ਨੂੰ ਵਧਾਉਂਦਾ ਹੈ।

  • ਸਪਰਸ਼ : ਹੁਣ 32 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਸੇਵਾ ਪ੍ਰਦਾਨ ਕਰ ਰਿਹਾ ਹੈ। ਇਹ ਡਿਜੀਟਲ ਪਲੈਟਫਾਰਮ ਪਾਰਦਰਸ਼ਿਤਾ ਅਤੇ ਸੁਲਭਤਾ ਦੇ ਨਾਲ ਪੈਨਸ਼ਨ ਵੰਡ ਨੂੰ ਮੁੜ ਪਰਿਭਾਸ਼ਤ ਕਰਦਾ ਹੈ। 

  • ਸਪਰਸ਼ ਵੈਨ : ਤਮਿਲ ਨਾਡੂ ਵਿੱਚ ਸ਼ੁਰੂ ਕੀਤੀ ਗਈ ਇੱਕ ਮੋਬਾਈਲ ਆਊਟਰੀਚ ਇਨੋਵੇਸ਼ਨ, ਜੋ ਪੈਨਸ਼ਨ ਸੇਵਾਵਾਂ ਨੂੰ ਸਿੱਧਾ ਸਾਬਕਾ ਸੈਨਿਕਾਂ ਦੇ ਦਰਵਾਜ਼ੇ ਤੱਕ ਪਹੁੰਚਾਉਂਦੀ ਹੈ।

  • ਈ-ਰਕਸ਼ਾ ਆਵਾਸ : ਕਿਰਾਏ ਵਿੱਚ 500 ਕਰੋੜ ਰੁਪਏ ਤੋਂ ਵੱਧ ਦੀ ਸਵੈਚਾਲਿਤ ਵਸੂਲੀ, ਜਿਸ ਨਾਲ ਕਿਰਾਏ ਦੇ ਬਿਲਾਂ ਵਿੱਚ 2,700+ ਕਰੋੜ ਰੁਪਏ ਦੀ ਆਮਦਨ ਹੋਈ।

  • ਰੱਖਿਆ ਯਾਤਰਾ ਪ੍ਰਣਾਲੀ (ਡੀਟੀਐੱਸ) ਅਤੇ ਏਆਈ-ਅਧਾਰਿਤ ਖਰੀਦ ਉਪਕਰਣ : ਰੱਖਿਆ ਦੇ ਲਈ ਇੱਕ ਸਮਾਰਟ, ਡੇਟਾ ਕੇਂਦ੍ਰਿਤ ਵਿੱਤੀ ਨੈੱਟਵਰਕ ਦਾ ਨਿਰਮਾਣ।

ਪਿਛਲੇ ਕੰਟਰੋਲਰਾਂ ਦੀ ਕਾਨਫਰੰਸ ਦੇ ਬਾਅਦ ਤੋਂ, ਡੀਏਡੀ ਨੇ 206 ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤੇ ਹਨ ਅਤੇ ਪੂਰੇ ਭਾਰਤ ਵਿੱਚ 200 ਤੋਂ ਵੱਧ ਸੇਵਾ ਕੇਂਦਰ ਸਥਾਪਿਤ ਕੀਤੇ ਹਨ ਜਿਸ ਨਾਲ ਲਾਸਟ ਮਾਈਲ ਡਿਲੀਵਰੀ (last-mile delivery) ਅਤੇ ਹਿਤਧਾਰਕ ਜੁੜਾਅ ਮਜ਼ਬੂਤ ਹੋਇਆ ਹੈ। 

ਟ੍ਰੇਨਿੰਗ ਅਤੇ ਅੱਪ-ਸਕਿੱਲਿੰਗ ਅੱਪਗ੍ਰੇਡੇਸ਼ਨ ਇਸ ਪਰਿਵਰਤਨ ਦੇ ਕੇਂਦਰ ਵਿੱਚ ਹਨ ਜਿਸ ਵਿੱਚ ਐੱਨਏਡੀਐੱਫਐੱਮ ਪੁਣੇ ਅਤੇ ਸੀਈਐੱਨਟੀਆਰਏਡੀ ਦਿੱਲੀ ਜਿਹੇ ਸੰਸਥਾਨ ਰੱਖਿਆ ਅਰਥਸ਼ਾਸਤਰ, ਡੇਟਾ ਵਿਸ਼ਲੇਸ਼ਣ ਅਤੇ ਡਿਜੀਟਲ ਸੰਸਾਥਨ ਪ੍ਰਬੰਧਨ ਵਿੱਚ ਅਧਿਕਾਰੀਆਂ ਨੂੰ ਟ੍ਰੇਂਡ ਕਰ ਰਹੇ ਹਨ। ਡੀਏਡੀ ਦੇ ਆਡਿਟ ਫੰਕਸ਼ਨ ਵੀ ਉੱਨਤ ਪ੍ਰਬੰਧਨ ਸੂਚਨਾ ਪ੍ਰਣਾਲੀਆਂ (ਐਮਆਈਐਸ) ਵਿੱਚ ਵਿਕਸਿਤ ਹੋ ਰਹੇ ਹਨ। ਇਹ ਸ਼ੁਰੂਆਤੀ ਜੋਖਮ ਦਾ ਸੰਕੇਤ ਦੇਣ, ਪ੍ਰਦਰਸ਼ਨ ਮਾਪਦੰਡ ਅਤੇ ਫੈਸਲੇ ਸਬੰਧੀ-ਸਮਰਥਨ ਰੂਪ-ਰੇਖਾ ਪ੍ਰਦਾਨ ਕਰਦੇ ਹਨ।

2025 ਨੂੰ ਸੁਧਾਰ ਵਰ੍ਹੇ ਦੇ ਰੂਪ ਵਿੱਚ ਰੱਖਿਆ ਮੰਤਰਾਲੇ ਦੇ ਐਲਾਨ ਦੇ ਅਨੁਰੂਪ, ਕਾਨਫਰੰਸ ਨਾਲ ਅਜਿਹੇ ਕਾਰਵਾਈ ਯੋਗ ਨਤੀਜੇ ਮਿਲਣ ਦੀ ਉਮੀਦ ਹੈ ਜੋ ਭਾਰਤ ਦੀ ਰੱਖਿਆ ਵਿੱਤੀ ਪ੍ਰਣਾਲੀ ਨੂੰ ਮਜ਼ਬੂਤ ਕਰਨਗੇ- ਜੋ ਆਤਮਨਿਰਭਰ ਭਾਰਤ ਦੁਆਰਾ ਸੰਚਾਲਿਤ ਹੋਣਗੇ ਅਤੇ ਨਿਊਨਤਮ ਸਰਕਾਰ ਦੇ ਨਾਲ ਵੱਧ ਤੋਂ ਵੱਧ ਸ਼ਾਸਨ ਦੇ ਲਈ ਪ੍ਰਤੀਬੱਧ ਹੋਣਗੇ। ਵਿਚਾਰ-ਵਟਾਂਦਰਾ ਰਾਸ਼ਟਰੀ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਵਿੱਤੀ ਅਧਾਰ ਤਿਆਰ ਕਰੇਗਾ ਕਿ ਵਿੱਤੀ ਪ੍ਰਣਾਲੀਆਂ ਕੁਸ਼ਲ, ਜਵਾਬਦੇਹ ਅਤੇ ਭਾਰਤ ਦੇ ਦੀਰਘਕਾਲੀ ਸੁਰੱਖਿਆ ਟੀਚਿਆਂ ਦੇ ਨਾਲ ਰਣਨੀਤਕ ਤੌਰ ‘ਤੇ ਜੁੜੀਆਂ ਹੋਈਆਂ ਹਨ। 

*****

ਵੀਕੇ/ਐੱਸਆਰ/ਕੇਬੀ


(Release ID: 2142905)