ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ ਆਗਾਮੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਮੀਟਿੰਗ ਆਯੋਜਿਤ ਕੀਤੀ
Posted On:
01 JUL 2025 7:37PM by PIB Chandigarh
ਆਗਾਮੀ ‘ਅਮਰਨਾਥ ਯਾਤਰਾ’ ਦੇ ਲਈ ਤੀਰਥਯਾਤਰੀਆਂ ਦੀ ਸੁਗਮ ਯਾਤਰਾ ਯਕੀਨੀ ਬਣਾਉਣ ਅਤੇ ਤਿਆਰੀਆਂ ਵਿੱਚ ਤੇਜ਼ੀ ਲਿਆਉਣ ਦੇ ਲਈ ਅੱਜ ਐੱਨਐੱਚਏਆਈ ਨੇ ਰਾਜ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਸਮੀਖਿਆ ਮੀਟਿੰਗ ਕੀਤੀ। ਐੱਨਐੱਚਏਆਈ ਦੇ ਅਧਿਕਾਰ ਖੇਤਰ ਵਿੱਚ ਯਾਤਰਾ ਮਾਰਗ ‘ਤੇ ਪੈਣ ਵਾਲੇ ਐੱਨਐੱਚ-44 ਦੇ 228 ਕਿਲੋਮੀਟਰ ਲੰਬੇ ਜੰਮੂ-ਸ੍ਰੀਨਗਰ ਸੈਕਸ਼ਨ ਦੇ ਸਾਰੇ ਹਿੱਸਿਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਗਈ।
ਐੱਨਐੱਚਏਆਈ ਦੇ ਚੇਅਰਮੈਨ, ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਇਸ ਪਹਿਲ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਐੱਨਐੱਚਏਆਈ ਦੇ ਮੈਂਬਰ (ਤਕਨੀਕੀ) ਸ਼੍ਰੀ ਆਲੋਕ ਦੀਪਾਂਕਰ, ਜੰਮੂ-ਕਸ਼ਮੀਰ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ਼੍ਰੀ ਭੂਪਿੰਦਰ ਕੁਮਾਰ, ਏਸੀਆਰ ਰਾਮਬਨ ਸ਼੍ਰੀ ਸ਼ੋਕਿਤ ਮੱਟੂ, ਜੰਮੂ-ਕਸ਼ਮੀਰ ਦੇ ਐੱਨਐੱਚਏਆਈ ਖੇਤਰੀ ਦਫ਼ਤਰਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਮੀਟਿੰਗ ਦਾ ਉਦੇਸ਼ ਰਾਇਡਿੰਗ ਸਰਫੇਸ, ਲੇਨ ਚਿਨ੍ਹਾਂ, ਸੜਕ ਸੁਰੱਖਿਆ ਸਬੰਧੀ ਉਪਾਵਾਂ ਨਾਲ ਸਬੰਧਿਤ ਤਿਆਰੀਆਂ ਦੀ ਸਮੀਖਿਆ ਕਰਨਾ ਅਤੇ ਯਾਤਰਾ ਦੌਰਾਨ ਖੇਤਰ ਵਿੱਚ ਮੌਸਮ ਦੀ ਪ੍ਰਤੀਕੂਲ ਸਥਿਤੀ ਦੇ ਕਾਰਨ ਪੈਦਾ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਦੇ ਲਈ ਲੋੜੀਂਦਾ ਜਨਸ਼ਕਤੀ ਅਤੇ ਮਸ਼ੀਨਾਂ ਦੇ ਨਾਲ ਸਮਰਪਿਤ ਤੁਰੰਤ ਪ੍ਰਤੀਕਿਆ ਟੀਮਾਂ ਨੂੰ ਤੈਨਾਤ ਕਰਨਾ ਸੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਰਧਾਲੂਆਂ ਅਤੇ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਸਰਵਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਨ ਅਤੇ ਯਾਤਰਾ ਦੀਆਂ ਤਿਆਰੀਆਂ ਦੇ ਲਈ ਤੁਰੰਤ ਸਹਾਇਤਾ ਪ੍ਰਦਾਨ ਕਰਨ ਦਾ ਵੀ ਨਿਰਦੇਸ਼ ਦਿੱਤਾ।
ਐੱਨਐੱਚਏਆਈ ਦੇ ਮੈਂਬਰ (ਤਕਨੀਕੀ) ਸ਼੍ਰੀ ਆਲੋਕ ਦੀਪਾਂਕਰ ਨੇ ਐੱਨਐੱਚਏਆਈ ਦੇ ਖੇਤਰੀ ਦਫ਼ਤਰਾਂ ਨੂੰ ਖਰਾਬ ਮੌਸਮ ਦੇ ਕਾਰਨ ਅਚਾਨਕ ਹੜ੍ਹ ਜਾਂ ਲੈਂਡਸਲਾਈਡ ਜਿਹੀ ਕਿਸੇ ਵੀ ਸਥਿਤੀ ਨਾਲ ਨਿਪਟਣ ਦੇ ਲਈ ਲੋੜੀਂਦੀ ਜਨਸ਼ਕਤੀ ਅਤੇ ਮਸ਼ੀਨਰੀ ਦੀ ਤੈਨਾਤੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਮਾਣ ਅਧੀਨ ਸੈਕਸ਼ਨਾਂ ‘ਤੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਤੀਰਥਯਾਤਰੀਆਂ ਅਤੇ ਹੋਰ ਯਾਤਰੀਆਂ ਦੀ ਸੁਰੱਖਿਆ ਦੇ ਲਈ ਉਚਿਤ ਸੜਕ ਚਿਨ੍ਹ, ਲੇਨ ਮਾਰਕਿੰਗ ਯਕੀਨੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ।
ਐੱਨਐੱਚਏਆਈ ਨੇ ਤਿਆਰੀਆਂ ਦੇ ਇੱਕ ਹਿੱਸੇ ਦੇ ਰੂਪ ਵਿੱਚ, ਰਾਮਬਨ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਹਸਪਤਾਲਾਂ ਦੇ ਲਈ ਕਾਜ਼ੀਗੁੰਡ ਐਕਸਪ੍ਰੈੱਸਵੇਅ ਪ੍ਰਾਈਵੇਟ ਲਿਮਿਟੇਡ ਦੇ ਮਾਧਿਅਮ ਨਾਲ ਪੰਜ ਐਂਬੁਲੈਂਸ ਦਾ ਬੇੜਾ ਪ੍ਰਦਾਨ ਕੀਤਾ। ਜੰਮੂ-ਕਸ਼ਮੀਰ ਦੇ ਮਾਣਯੋਗ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਨੇ ਅੱਜ ਜਨਤਕ ਸੇਵਾ ਦੇ ਲਈ ਐਂਬੁਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਸਮੀਖਿਆ ਮੀਟਿੰਗ ਵਿੱਚ ਵੱਖ-ਵੱਖ ਸਰਕਾਰੀ ਏਜੰਸੀਆਂ ਦਰਮਿਆਨ ਸਹਿਯੋਗ ਦੀ ਭਾਵਨਾ ਪ੍ਰਤੀਬਿੰਬਿਤ ਹੋਈ ਅਤੇ ਸ਼ਰਧਾਲੂਆਂ ਦੇ ਲਈ ਸੁਚਾਰੂ, ਸੁਰੱਖਿਅਤ ਅਤੇ ਪਰੇਸ਼ਾਨੀ ਮੁਕਤ ਅਮਰਨਾਥ ਯਾਤਰਾ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਐੱਨਐੱਚਏਆਈ ਦੀ ਵਚਨਬੱਧਤਾ ਦਰਸਾਈ।
***
ਐੱਸਆਰ/ਜੀਡੀਐੱਚ/ਐੱਸਜੇ
(Release ID: 2141777)