ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਏਮਸ ਗੋਰਖਪੁਰ ਦੇ ਪਹਿਲੀ ਕਨਵੋਕੇਸ਼ਨ ਸੈਰੇਮਨੀ ਦੀ ਸ਼ੋਭਾ ਵਧਾਈ


ਏਮਸ ਸੰਸਥਾਨ ਅੱਜ ਗੁਣਵੱਤਾ, ਸੇਵਾ ਅਤੇ ਇਨੋਵੇਸ਼ਨ ਵਿੱਚ ਉਤਕ੍ਰਿਸ਼ਟਤਾ ਦੇ ਕੇਂਦਰ ਬਣ ਗਏ ਹਨ ਅਤੇ ਏਮਸ ਗੋਰਖਪੁਰ ਇਸ ਪਰੰਪਰਾ ਨੂੰ ਸਫਲਤਾਪੂਰਵਕ ਅੱਗੇ ਵਧਾ ਰਿਹਾ ਹੈ: ਸ਼੍ਰੀਮਤੀ ਦ੍ਰੌਪਦੀ ਮੁਰਮੂ

“ਭਾਵੇਂ ਸਰਜਰੀ ਦੀਆਂ ਨਵੀਆਂ ਤਕਨੀਕਾਂ ਤਿਆਰ ਕਰਨਾ ਹੋਵੇ ਜਾਂ ਸ਼ੁਰੂਆਤੀ ਇਲਾਜ ਦੇਖਭਾਲ ਦੇ ਲਈ ਉਪਕਰਣ ਬਣਾਉਣਾ ਹੋਵੇ ਜਾਂ ਬਿਹਤਰ ਮੈਡੀਕਲ ਦੇਖਭਾਲ ਦੇ ਲਈ ਐਲੋਪੈਥੀ ਅਤੇ ਹੋਮਿਓਪੈਥੀ ਦੀਆਂ ਸਰਵੋਤਮ ਪ੍ਰਥਾਵਾਂ ਦਾ ਮਿਸ਼੍ਰਣ ਕਰਨਾ ਹੋਵੇ, ਏਮਸ ਨੇ ਸਿਹਤ ਸੇਵਾ ਅਤੇ ਮੈਡੀਕਲ ਸਿੱਖਿਆ ਵਿੱਚ ਇੱਕ ਬੈਂਚਮਾਰਕ ਸਥਾਪਿਤ ਕੀਤਾ ਹੈ”

“ਡਾਕਟਰਾਂ ਦੀ ਰਾਸ਼ਟਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਹ ਨਾ ਕੇਵਲ ਦੁਖਾਂ ਨੂੰ ਦੂਰ ਕਰਦੇ ਹਨ ਸਗੋਂ ਸਿਹਤ ਸਮਾਜ ਦੇ ਨਿਰਮਾਣ ਵਿੱਚ ਵੀ ਯੋਗਦਾਨ ਦਿੰਦੇ ਹਨ”

ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਏਮਸ ਗ੍ਰੈਜੁਏਟਾਂ ਨਾਲ ਹਮਦਰਦੀ, ਇਮਾਨਦਾਰੀ ਅਤੇ ਇਨੋਵੇਸ਼ਨ ਦੇ ਨਾਲ ਰਾਸ਼ਟਰ ਦੀ ਸੇਵਾ ਕਰਨ ਦੀ ਤਾਕੀਦ ਕੀਤੀ

ਇਹ ਪੂਰੇ ਪੂਰਵਾਂਚਲ ਖੇਤਰ ਦੇ ਲਈ ਇਤਿਹਾਸਿਕ ਪਲ ਹੈ ਕਿ ਏਮਸ ਗੋਰਖਪੁਰ ਦਾ ਪਹਿਲਾ ਬੈਚ ਅੱਜ ਗ੍ਰੈਜੁਏਟ ਹੋ ਰਿਹਾ ਹੈ: ਸ਼੍ਰੀ ਯੋਗੀ ਆਦਿੱਤਯਾਨਾਥ

ਏਮਸ ਗੋਰਖਪੁਰ ਸਿਹਤ ਸੇਵਾ ਅਤੇ ਮੈਡੀਕਲ ਸਿੱਖਿਆ ਵਿੱਚ ਤੇਜ਼ ਪ੍ਰਗਤੀ ਦਾ ਪ੍ਰਤੀਕ ਹੈ: ਸ਼੍ਰੀਮਤੀ ਅਨੁਪ੍ਰਿਯਾ ਪਟੇਲ

Posted On: 30 JUN 2025 7:52PM by PIB Chandigarh

ਇੱਕ ਮਹੱਤਵਪੂਰਨ ਅਤੇ ਇਤਿਹਾਸਿਕ ਦਿਨ ਦੇ ਤੌਰ ‘ਤੇ, ਏਮਸ ਗੋਰਖਪੁਰ ਨੇ ਮਾਣਯੋਗ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੀ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦਗੀ ਵਿੱਚ ਆਪਣਾ ਪਹਿਲੀ ਕਨਵੋਕੇਸ਼ਨ ਸੈਰੇਮਨੀ ਸਫਲਤਾਪੂਰਵਕ ਆਯੋਜਿਤ ਕੀਤੀ। ਇਸ ਅਵਸਰ ‘ਤੇ, ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ; ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਯਾਨਾਥ; ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਅਤੇ ਗੋਰਖਪੁਰ ਦੇ ਸਾਂਸਦ, ਸ਼੍ਰੀ ਰਵੀ ਕਿਸ਼ਨ ਵੀ ਮੌਜੂਦ ਸੀ।

 

ਰਾਸ਼ਟਰਪਤੀ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਏਮਸ ਗੋਰਖਪੁਰ ਨਾ ਕੇਵਲ ਪੂਰਵਾਂਚਲ ਦੇ ਲਈ ਗੁਣਵੱਤਾਪੂਰਨ ਸਿਹਤ ਸੇਵਾ ਦਾ ਕੇਂਦਰ ਬਣ ਗਿਆ ਹੈ, ਸਗੋਂ ਭਾਰਤ ਦੇ ਪੂਰੇ ਪੂਰਬੀ ਖੇਤਰ ਦੇ ਲਈ ਉਤਕ੍ਰਿਸ਼ਟਤਾ ਦੇ ਕੇਂਦਰ ਦੇ ਰੂਪ ਵਿੱਚ ਉਭਰ ਰਿਹਾ ਹੈ। ਇਹ ਸੰਸਥਾਨ, ਸੇਵਾ, ਦਇਆ ਅਤੇ ਵਿਗਿਆਨੀ ਭਾਵਨਾ ਦੇ ਇਕਸੁਰਤਾ ਵਾਲੇ ਮਿਸ਼੍ਰਣ ਨੂੰ ਦਰਸਾਉਂਦਾ ਹੈ।” ਉਨ੍ਹਾਂ ਨੇ ਕਿਹਾ, “ਏਮਸ ਸੰਸਥਾਨ ਅੱਜ ਗੁਣਵੱਤਾ, ਸੇਵਾ ਅਤੇ ਇਨੋਵੇਸ਼ਨ ਵਿੱਚ ਉਤਕ੍ਰਿਸ਼ਟਤਾ ਦੇ ਕੇਂਦਰ ਬਣ ਗਏ ਹਨ ਅਤੇ ਏਮਸ ਗੋਰਖਪੁਰ ਇਸ ਪਰੰਪਰਾ ਨੂੰ ਸਫਲਤਾ ਦੇ ਨਾਲ ਅੱਗੇ ਵਧਾ ਰਿਹਾ ਹੈ।”

 

ਰਾਸ਼ਟਰਪਤੀ ਨੇ ਕਿਹਾ ਕਿ ਏਮਸ ਗੋਰਖਪੁਰ ਬਹੁਤ ਹੀ ਘੱਟ ਸਮੇਂ ਵਿੱਚ ਤੀਸਰੇ ਦਰਜੇ ਦੀ ਦੇਖਭਾਲ ਦੇ ਇੱਕ ਪ੍ਰਮੁੱਖ ਸੰਸਥਾਨ ਦੇ ਰੂਪ ਵਿੱਚ ਉਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾਨ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਅਤੇ ਨੇਪਾਲ ਦੇ ਸੀਮਾਵਰਤੀ ਖੇਤਰਾਂ ਦੇ ਲੋਕਾਂ ਨੂੰ ਬਹੁਤ ਪ੍ਰਭਾਵੀ ਢੰਗ ਨਾਲ ਸੇਵਾ ਪ੍ਰਦਾਨ ਕਰ ਰਿਹਾ ਹੈ।

 

ਰਾਸ਼ਟਰਪਤੀ ਨੇ ਕਿਹਾ, “ਭਾਵੇਂ ਉਹ ਸਰਜਰੀ ਦੀਆਂ ਨਵੀਆਂ ਤਕਨੀਕਾਂ ਜਾਂ ਸ਼ੁਰੂਆਤੀ ਇਲਾਜ ਦੇਖਭਾਲ ਦੇ ਲਈ ਉਪਕਰਣਾਂ ਦਾ ਨਿਰਮਾਣ ਹੋਵੇ ਜਾਂ ਬਿਹਤਰ ਮੈਡੀਕਲ ਦੇਖਭਾਲ ਦੇ ਲਈ ਐਲੋਪੈਥੀ ਅਤੇ ਹੋਮਿਓਪੈਥੀ ਦੀਆਂ ਸਰਵੋਤਮ ਪ੍ਰਥਾਵਾਂ ਦੀ ਬਲੈਂਡਿੰਗ ਹੋਵੇ, ਏਮਸ ਨੇ ਸਿਹਤ ਸੇਵਾ ਅਤੇ ਮੈਡੀਕਲ ਸਿੱਖਿਆ ਵਿੱਚ ਇੱਕ ਬੈਂਚਮਾਰਕ ਸਥਾਪਿਤ ਕੀਤਾ ਹੈ।” ਉਨ੍ਹਾਂ ਨੇ ਦੇਸ਼ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਏਮਸ ਸੰਸਥਾਨਾਂ ਦੇ ਯੋਗਦਾਨ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਭਾਰਤ ਦੀ ਗੁਣਵੱਤਾਪੂਰਨ ਅਤੇ ਸਸਤੀਆਂ ਸਿਹਤ ਸੇਵਾਵਾਂ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ।”

 

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਤਿਆਗ, ਸਖਤ ਮਿਹਨਤ ਅਤੇ ਅਨੁਸ਼ਾਸਨ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਰਾਸ਼ਟਰ ਦੇ ਵਿਕਾਸ ਵਿੱਚ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਕਿਹਾ, “ਉਹ ਨਾ ਕੇਵਲ ਦੁਖਾਂ ਨੂੰ ਘੱਟ ਕਰਦੇ ਹਨ ਸਗੋਂ ਇੱਕ ਤੰਦਰੁਸਤ ਸਮਾਜ ਦੇ ਨਿਰਮਾਣ ਵਿੱਚ ਵੀ ਯੋਗਦਾਨ ਦਿੰਦੇ ਹਨ।”

 

ਵਿਦਿਆਰਥੀਆਂ ਨੂੰ ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਲਈ ਪ੍ਰੋਤਸਾਹਿਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ, “ਮੈਡੀਕਲ ਇਲਾਜ ਨਾ ਕੇਵਲ ਲੋਕਾਂ ਦੀ ਸੇਵਾ ਹੈ, ਸਗੋਂ ਰਾਸ਼ਟਰ ਦੀ ਸੇਵਾ ਦਾ ਇੱਕ ਮਹੱਤਵਪੂਰਨ ਸਾਧਨ ਵੀ ਹੈ।” ਉਨ੍ਹਾਂ ਨੇ ਕਿਹਾ, “ਟੈਲੀਮੈਡੀਸਿਨ, ਡਾਇਗਨੌਸਟਿਕਸ ਵਿੱਚ ਏਆਈ, ਰੋਬੋਟਿਕ ਸਰਜਰੀ ਅਤੇ ਵੀਅਰੇਬਲ ਹੈਲਥ ਟੈੱਕ ਜਿਹੀਆਂ ਤਕਨੀਕਾਂ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਵਧਾ ਰਹੀਆਂ ਹਨ।”

ਰਾਸ਼ਟਰਪਤੀ ਨੇ ਵਿਦਿਆਰਥੀਆਂ ਅਤੇ ਸਰਪ੍ਰਸਤਾਂ ਨੂੰ ਉਨ੍ਹਾਂ ਦੇ ਅਣਥੱਕ ਤਿਆਗ, ਸਖਤ ਮਿਹਨਤ ਅਤੇ ਅਨੁਸ਼ਾਸਨ ਦੇ ਲਈ ਵਧਾਈ ਦਿੰਦੇ ਹੋਏ, ਆਪਣੇ ਸੰਬੋਧਨ ਦਾ ਸਮਾਪਨ ਕੀਤਾ।

 

ਇਸ ਅਵਸਰ ‘ਤੇ ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਸੰਸਥਾਨ ਦੀ ਸਥਾਪਨਾ ਦੇ ਭਾਵਨਾਤਮਕ ਅਤੇ ਰਾਸ਼ਟਰੀ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਇਹ ਸੰਸਥਾਨ ਉਨ੍ਹਾਂ ਕਿਸਾਨਾਂ ਦੀ ਜ਼ਮੀਨ ‘ਤੇ ਬਣਿਆ ਹੈ ਜਿਨ੍ਹਾਂ ਨੇ ਦੇਸ਼ ਦੀ ਭਲਾਈ ਦੇ ਲਈ ਆਪਣਾ ਬਲੀਦਾਨ ਦਿੱਤਾ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤ ਸੇਵਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦੇ ਲਈ ਹਮਦਰਦੀ, ਇਮਾਨਦਾਰੀ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦੇ ਲਈ ਆਪਣੇ ਕੌਸ਼ਲ ਅਤੇ ਗਿਆਨ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ।

 

ਸ਼੍ਰੀ ਯੋਗੀ ਆਦਿੱਤਯਾਨਾਥ ਨੇ ਇਸ ਅਵਸਰ ਨੂੰ ਖੇਤਰ ਦੇ ਲਈ ਮੀਲ ਪੱਥਰ ਦੱਸਿਆ। ਉਨ੍ਹਾਂ ਨੇ ਕਿਹਾ, “ਇਹ ਪੂਰੇ ਪੂਰਵਾਂਚਲ ਖੇਤਰ ਦੇ ਲਈ ਇੱਕ ਇਤਿਹਾਸਿਕ ਪਲ ਹੈ ਕਿ ਅੱਜ ਏਮਸ ਗੋਰਖਪੁਰ ਦਾ ਪਹਿਲਾ ਬੈਚ ਗ੍ਰੈਜੁਏਟ ਹੋ ਰਿਹਾ ਹੈ।” ਉਨ੍ਹਾਂ ਨੇ ਖੇਤਰ ਦੇ ਪਰਿਵਰਤਨ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਕਦੇ ਜਪਾਨੀ ਇੰਸੇਫਲਾਈਟਿਸ (Japanese Encephalitis) ਜਿਹੀਆਂ ਬਿਮਾਰੀਆਂ ਦੇ ਪ੍ਰਤੀ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਇਸ ਖੇਤਰ ਵਿੱਚ ਅੱਜ ਜੌਨਪੁਰ, ਸਿਧਾਰਥਨਗਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਕਈ ਮੈਡੀਕਲ ਕਾਲਜ ਅਤੇ ਤੀਸਰੇ ਦਰਜੇ ਦੇ ਦੇਖਭਾਲ ਸੰਸਥਾਨ ਹਨ।”

 

ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਏਮਸ ਗੋਰਖਪੁਰ ਦੇ ਤੇਜ਼ ਵਿਕਾਸ ਅਤੇ ਪ੍ਰਭਾਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਇਹ ਮਾਣ ਦਾ ਪਲ ਹੈ ਕਿ ਛੇ ਵਰ੍ਹਿਆਂ ਦੇ ਅੰਦਰ, ਏਮਸ ਗੋਰਖਪੁਰ ਖੇਤਰ ਦੇ ਲੋਕਾਂ ਨੂੰ ਤੀਸਰੇ ਦਰਜੇ ਦੀ ਦੇਖਭਾਲ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਨਾਲ ਹੀ ਉੱਚ ਮੈਡੀਕਲ ਸਿੱਖਿਆ ਵੀ ਪ੍ਰਦਾਨ ਕਰ ਰਿਹਾ ਹੈ।” ਦੇਸ਼ ਭਰ ਵਿੱਚ ਏਮਸ ਸੰਸਥਾਨਾਂ ਦੇ ਵਿਸਤਾਰ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ, “ਕੇਂਦਰ ਸਰਕਾਰ ਨੇ 2014 ਤੋਂ ਏਮਸ ਸੰਸਥਾਨਾਂ ਦੀ ਸੰਖਿਆ 7 ਤੋਂ ਵਧਾ ਕੇ 23 ਕਰ ਦਿੱਤੀ ਹੈ।”

 

ਰਾਸ਼ਟਰੀ ਸਿਹਤ ਨੀਤੀ ਦੇ ਤਹਿਤ ਸਿਹਤ ਸੇਵਾ ਦੇ ਪ੍ਰਤੀ ਸਮੁੱਚੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੇ ਹੋਏ, ਉਨ੍ਹਾਂ ਨੇ ਕਿਹਾ, “ਸਿਹਤ ਸੇਵਾ ਹੁਣ ਸਿਰਫ ਬਿਮਾਰੀਆਂ ਦੇ ਇਲਾਜ ਤੱਕ ਸੀਮਿਤ ਨਹੀਂ ਰਹਿ ਗਈ ਹੈ। ਇਹ ਹੁਣ ਵਿਆਪਕ ਅਤੇ ਏਕੀਕ੍ਰਿਤ ਸਿਹਤ ਯਾਨੀ ਨਿਵਾਰਕ, ਪ੍ਰੋਤਸਾਹਨ, ਉਪਚਾਰਾਤਮਕ, ਪੈਲੀਏਟਿਵ ਅਤੇ ਪੁਨਰਵਾਸ ਦੇਖਭਾਲ ਦੇ ਵੱਲ ਵਿਕਸਿਤ ਹੋ ਗਈ ਹੈ। ਇਹ ਸਾਰੇ ਹੁਣ ਸਾਡੀ ਨਵੀਂ ਰਾਸ਼ਟਰੀ ਸਿਹਤ ਨੀਤੀ ਦੇ ਤਹਿਤ ਸਿਹਤ ਸੇਵਾ ਦੀ ਪਰਿਭਾਸ਼ਾ ਵਿੱਚ ਸ਼ਾਮਲ ਹਨ।”

 

ਕਨਵੋਕੇਸ਼ਨ ਸੈਰੇਮਨੀ ਦੌਰਾਨ, ਰਾਸ਼ਟਰਪਤੀ ਨੇ 8 ਉਤਕ੍ਰਿਸ਼ਟ ਗ੍ਰੈਜੁਏਟਾਂ ਨੂੰ ਗੋਲਡ ਮੈਡਲ ਪ੍ਰਦਾਨ ਕੀਤੇ, ਜਿਨ੍ਹਾਂ ਵਿੱਚ 6 ਐੱਮਬੀਬੀਐੱਸ ਵਿਦਿਆਰਥੀ, 1 ਐੱਮਐੱਸਸੀ ਨਰਸਿੰਗ ਅਤੇ 1 ਐੱਮਐੱਸਸੀ ਮੈਡੀਕਲ ਵਿਦਿਆਰਥੀ ਸ਼ਾਮਲ ਹਨ। ਇਸ ਸਮਾਰੋਹ ਵਿੱਚ ਪਹਿਲੇ ਬੈਚ ਦੇ ਕੁੱਲ 61 ਵਿਦਿਆਰਥੀਆਂ ਨੇ ਆਪਣੀ ਡਿਗ੍ਰੀ ਪ੍ਰਾਪਤ ਕੀਤੀ, ਜਿਨ੍ਹਾਂ ਵਿੱਚ 48 ਐੱਮਬੀਬੀਐੱਸ ਵਿਦਿਆਰਥੀ, 8 ਐੱਮਐੱਸਸੀ ਮੈਡੀਕਲ ਵਿਦਿਆਰਥੀ ਅਤੇ 5 ਐੱਮਐੱਸਸੀ ਨਰਸਿੰਗ ਵਿਦਿਆਰਥੀ ਸ਼ਾਮਲ ਹਨ।

ਏਮਸ ਗੋਰਖਪੁਰ ਦੀ ਪਹਿਲੀ ਕਨਵੋਕੇਸ਼ਨ ਸੈਰੇਮਨੀ ਦਾ ਵਿਮੋਚਨ ਮਾਣਯੋਗ ਰਾਜਪਾਲ ਦੁਆਰਾ ਕੀਤਾ ਗਿਆ ਅਤੇ ਇਸ ਦੀ ਪਹਿਲੀ ਪ੍ਰਤੀ ਰਾਸ਼ਟਰਪਤੀ ਨੂੰ ਭੇਂਟ ਕੀਤੀ ਜਾਵੇਗੀ।

ਇਹ ਪਹਿਲੀ ਕਨਵੋਕੇਸ਼ਨ ਸੈਰੇਮਨੀ ਏਮਸ ਗੋਰਖਪੁਰ ਦੇ ਲਈ ਇੱਕ ਮੀਲ ਪੱਥਰ ਹੈ, ਜਿਸ ਨੇ ਰਾਸ਼ਟਰੀ ਪੱਧਰ ‘ਤੇ ਪ੍ਰਤਿਸ਼ਠਿਤ ਸੰਸਥਾਨ ਅਤੇ ਮੈਡੀਕਲ ਸਿੱਖਿਆ ਅਤੇ ਜਨਤਕ ਸਿਹਤ ਦੇ ਖੇਤਰ ਵਿੱਚ ਇੱਕ ਮਾਰਗਦਰਸ਼ਕ ਸ਼ਕਤੀ ਦੇ ਰੂਪ ਵਿੱਚ ਇਸ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ।

ਸਮਾਰੋਹ ਵਿੱਚ ਏਮਸ ਗੋਰਖਪੁਰ ਦੇ ਪ੍ਰੈਜ਼ੀਡੈਂਟ, ਸ਼੍ਰੀ ਦੇਸ਼ ਦੀਪਕ ਵਰਮਾ, ਏਮਸ ਗੋਰਖਪੁਰ ਦੀ ਕਾਰਜਕਾਰੀ ਨਿਰਦੇਸ਼ਕ ਮੇਜਰ ਜਨਰਲ ਡਾ. ਵਿਭਾ ਦੱਤਾ (ਐੱਮਐੱਮ), ਦੇ ਨਾਲ-ਨਾਲ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।

****

ਐੱਮਵੀ


(Release ID: 2141295)
Read this release in: English , Urdu , Hindi