ਰੱਖਿਆ ਮੰਤਰਾਲਾ
ਰਕਸ਼ਾ ਰਾਜ ਮੰਤਰੀ ਨੇ ਕਾਨਪੁਰ ਸਥਿਤ ਡੀਆਰਡੀਓ ਲੈਬ, ਰੱਖਿਆ ਸਮੱਗਰੀ ਅਤੇ ਸਟੋਰ ਖੋਜ ਅਤੇ ਵਿਕਾਸ ਸਥਾਪਨਾ ਦਾ ਦੌਰਾ ਕੀਤਾ
Posted On:
29 JUN 2025 9:28PM by PIB Chandigarh
ਰਕਸ਼ਾ ਰਾਜ ਮੰਤਰੀ, ਸ਼੍ਰੀ ਸੰਜੈ ਸੇਠ ਨੇ 29 ਜੂਨ, 2025 ਨੂੰ ਡੀਆਰਡੀਓ ਦੇ ਕਾਨਪੁਰ ਸਥਿਤ ਲੈਬ, ਰੱਖਿਆ ਸਮੱਗਰੀ ਐਂਡ ਸਟੋਰ ਖੋਜ ਅਤੇ ਵਿਕਾਸ ਸੰਸਥਾਨ (ਡੀਐੱਮਐੱਸਆਰਡੀਈ) ਦਾ ਦੌਰਾ ਕੀਤਾ। ਡੀਆਰਡੀਓ ਭਾਈਚਾਰੇ ਨੂੰ ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਡੀਆਰਡੀਓ ਦੁਆਰਾ ਵਿਕਸਿਤ ਸਵਦੇਸ਼ੀ ਟੈਕਨੋਲੋਜੀਆਂ ਦੀ ਸਫਲ ਵਰਤੋਂ ਦੀ ਸ਼ਲਾਘਾ ਕੀਤੀ।
ਰਕਸ਼ਾ ਰਾਜ ਮੰਤਰੀ ਨੇ ਡੀਐੱਮਐੱਸਆਰਡੀਈ ਦੇ ਉੱਨਤ ਰੱਖਿਆ ਪ੍ਰਣਾਲੀਆਂ ਅਤੇ ਉਤਪਾਦਾਂ ਖਾਸ ਤੌਰ ‘ਤੇ ਬੁਲੇਟ ਪਰੂਫ ਜੈਕੇਟ (ਲੈਵਲ-6), ਬ੍ਰਹਮੋਸ ਮਿਜ਼ਾਈਲ ਲਈ ਨੈਫਥਾਈਲ ਫਿਊਲ, ਭਾਰਤੀ ਤੱਟ ਰੱਖਿਅਕ ਜਹਾਜ਼ਾਂ ਲਈ ਉੱਚ ਦਬਾਅ ਪੌਲੀਮੇਰਿਕ ਮੈਂਮਬ੍ਰੇਨ, ਸਿਲੀਕਾਨ ਕਾਰਬਾਈਡ ਫਾਈਬਰ, ਐਕਟੀਵੇਟਿਡ ਕਾਰਬਨ ਫੈਬਰਿਕ-ਅਧਾਰਿਤ ਰਸਾਇਣਕ, ਜੈਵਿਕ, ਰੇਡੀਓਲੌਜੀਕਲ ਅਤੇ ਨਿਊਕਲੀਅਰ ਸੂਟ ਅਤੇ ਵੱਖ-ਵੱਖ ਸਟੀਲਥ ਉਤਪਾਦਾਂ ਦੇ ਸਫਲਤਾਪੂਰਵਕ ਨਿਰਮਾਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡੀਐੱਮਐੱਸਆਰਡੀਈ ਨੂੰ ਪਿਛਲੇ ਦੋ ਵਰ੍ਹਿਆਂ ਵਿੱਚ ਸਾਰੀਆਂ ਡੀਆਰਡੀਓ ਲੈਬਸ ਵਿੱਚ ਟੈਕਨੋਲੋਜੀ ਦੇ ਵੱਧ ਤੋਂ ਵੱਧ ਤਬਾਦਲੇ ਕਰਨ ਅਤੇ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਨਾਲ ਤਾਲਮੇਲ ਵਿਕਸਿਤ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਵਧਾਈ ਦਿੱਤੀ ਜੋ 2047 ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਦਦਗਾਰ ਹੋਵੇਗਾ।
ਸ਼੍ਰੀ ਸੰਜੈ ਸੇਠ ਨੇ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ, ਜਿੱਥੇ ਡੀਐੱਮਐੱਸਆਰਡੀਈ ਦੁਆਰਾ ਸਿਰੇਮਿਕਸ ਅਤੇ ਸਿਰੇਮਿਕਸ ਮੈਟ੍ਰਿਕਸ ਕੰਪੋਜ਼ਿਟ, ਸਟੀਲਥ ਅਤੇ ਕੈਮੋਫਲੇਜ ਸਮੱਗਰੀ, ਨੈਨੋ-ਸਮੱਗਰੀ, ਕੋਟਿੰਗਸ, ਪੌਲੀਮਰ ਅਤੇ ਰਬੜ, ਈਂਧਣ ਅਤੇ ਲੁਬਰੀਕੈਂਟ, ਤਕਨੀਕੀ ਟੈਕਸਟਾਈਲ ਅਤੇ ਨਿਜੀ ਸੁਰੱਖਿਆ ਪ੍ਰਣਾਲੀਆਂ ਦੇ ਖੇਤਰ ਵਿੱਚ ਵਿਕਸਿਤ ਸਮੱਗਰੀ, ਟੈਕਨੋਲੋਜੀਆਂ ਅਤੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦਾ ਸੁਆਗਤ ਡੀਐੱਸ ਅਤੇ ਡੀਜੀ (ਨੇਵਲ ਸਿਸਟਮ ਅਤੇ ਸਮੱਗਰੀ) ਡਾ. ਆਰਵੀ ਹਾਰਾ ਪ੍ਰਸਾਦ ਨੇ ਕੀਤਾ।
ਪ੍ਰਦਰਸ਼ਨ ਤੋਂ ਬਾਅਦ, ਡਾਇਰੈਕਟਰ ਡੀਐੱਮਐੱਸਆਰਡੀਈ ਨੇ ਲੈਬ ਦੇ ਦ੍ਰਿਸ਼ਟੀਕੋਣ, ਮਿਸ਼ਨ, ਚਾਰਟਰ, ਚੱਲ ਰਹੇ ਪ੍ਰੋਜੈਕਟਾਂ ਅਤੇ ਟੈਕਨੋਲੋਜੀ ਫੋਕਸ ਖੇਤਰਾਂ ਨੂੰ ਉਜਾਗਰ ਕਰਦੇ ਹੋਏ ਇੱਕ ਪੇਸ਼ਕਾਰੀ ਦਿੱਤੀ। ਰਕਸ਼ਾ ਰਾਜ ਮੰਤਰੀ ਨੇ ਡੀਐੱਮਐੱਸਆਰਡੀਈ ਪਰਿਸਰ ਵਿੱਚ ਡਾ. ਏਪੀਜੇ ਅਬਦੁਲ ਕਲਾਮ ਦੀ ਪ੍ਰਤਿਮਾ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ, ਜਿਸ ਤੋਂ ਬਾਅਦ ਪੌਦਾ ਲਗਾਇਆ ਗਿਆ।
UYD6.jpeg)
****
ਵੀਕੇ/ਐੱਸਆਰ/ਸੇੱਵੀ
(Release ID: 2141112)