ਸੱਭਿਆਚਾਰ ਮੰਤਰਾਲਾ
azadi ka amrit mahotsav

ਪੁਰਾਣਾ ਕਿਲਾ ਵਿਖੇ 11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਸ਼ਾਨਦਾਰ ਸਮਾਰੋਹ

प्रविष्टि तिथि: 21 JUN 2025 12:57PM by PIB Chandigarh

ਨਵੀਂ ਦਿੱਲੀ ਦੇ ਇਤਿਹਾਸਿਕ ਪੁਰਾਣਾ ਕਿਲਾ ਵਿੱਚ ਸੱਭਿਆਚਾਰਕ ਮੰਤਰਾਲੇ ਅਤੇ ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਦੇ ਸੰਯੁਕਤ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਾਂਸਦ ਸ਼੍ਰੀਮਤੀ ਬਾਂਸੂਰੀ ਸਵਰਾਜ, ਏਐੱਸਆਈ ਦੇ ਡਾਇਰੈਕਟਰ-ਜਨਰਲ ਸ਼੍ਰੀ ਯਦੁਬੀਰ ਸਿੰਘ ਰਾਵਤ ਅਤੇ ਏਐੱਸਆਈ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 

ਇਸ ਪ੍ਰੋਗਰਾਮ ਵਿੱਚ ਪ੍ਰਤੀਭਾਗੀਆਂ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਯੋਜਿਤ ਮੁੱਖ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਦੇਖਿਆ, ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਯੋਗ ਦੀ ਗਲਬੋਲ ਪ੍ਰਾਸੰਗਿਕਤਾ ਅਤੇ ਪਰਿਵਰਤਨਕਾਰੀ ਸ਼ਕਤੀ ‘ਤੇ ਜ਼ੋਰ ਦਿੱਤਾ।

 

11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ‘ਇੱਕ ਪ੍ਰਿਥਵੀ, ਇੱਕ ਸਿਹਤ ਲਈ ਯੋਗਾ’ ਵਿਸ਼ੇ ਦੇ ਨਾਲ ਦੁਨੀਆ ਭਰ ਵਿੱਚ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।

ਭਾਰਤੀ ਪੁਰਾਤਤਵ ਸਰਵੇਖਣ ਨੇ ਰਾਸ਼ਟਰਵਿਆਪੀ ਸਮਾਰੋਹ ਦੇ ਇੱਕ ਹਿੱਸੇ ਵਜੋਂ ਭਾਰਤ ਭਰ ਵਿੱਚ ਆਪਣੇ 81 ਸੁਰੱਖਿਅਤ ਸਮਾਰਕਾਂ ‘ਤੇ ਯੋਗਾ ਸਮਾਰੋਹ ਦਾ ਆਯੋਜਨ ਕੀਤਾ। ਇਹ ਭਾਰਤ ਦੇ ਵਿਰਾਸਤ ਸਥਾਨਾਂ ਦੇ ਨਾਲ ਯੋਗ ਦੇ ਸੱਭਿਆਚਾਰਕ ਅਤੇ ਇਤਿਹਾਸਿਕ ਸਬੰਧ ਨੂੰ ਦਰਸਾਉਂਦਾ ਹੈ।

 

ਅੰਤਰਰਾਸ਼ਟਰੀ ਯੋਗਾ ਦਿਵਸ ਦਾ ਵਿਚਾਰ ਪਹਿਲੀ ਵਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2014 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ ਪ੍ਰਸਤਾਵਿਤ ਕੀਤਾ ਗਿਆ ਸੀ ਅਤੇ ਇਸ ਦੇ ਤੁਰੰਤ ਬਾਅਦ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਰੂਪ ਵਿੱਚ ਐਲਾਨ ਕੀਤਾ, ਜਿਸ ਵਿੱਚ ਯੋਗ ਨੂੰ ਵਿਸ਼ਵ ਨੂੰ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇੱਕ ਅਨਮੋਲ ਤੋਹਫ਼ਾ ਮੰਨਿਆ ਗਿਆ।


****

ਸੁਨੀਲ ਕੁਮਾਰ ਤਿਵਾਰੀ

pibculture@gmail.co


(रिलीज़ आईडी: 2138472) आगंतुक पटल : 9
इस विज्ञप्ति को इन भाषाओं में पढ़ें: Marathi , English , Urdu , हिन्दी , Tamil