ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਰਾਸ਼ਟਰੀ ਮੀਡੀਆ ਵਫ਼ਦ ਨੇ ਐੱਨਆਈਵੀ ਪੁਣੇ ਦਾ ਦੌਰਾ ਕੀਤਾ, ਵਾਇਰਸ ਰਿਸਰਚ ਦੀਆਂ ਇਤਿਹਾਸਕ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ

Posted On: 18 JUN 2025 7:58PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਮੀਡੀਆ), ਡਾ. ਮਨੀਸ਼ਾ ਵਰਮਾ, ਦੀ ਅਗਵਾਈ ਵਿੱਚ 10-ਮੈਂਬਰ ਨੈਸ਼ਨਲ ਮੀਡੀਆ ਡੈਲੀਗੇਸ਼ਨ, ਵਫ਼ਦ ਨੇ ਮਹਾਰਾਸ਼ਟਰ ਦੇ ਤਿੰਨ ਦਿਨਾਂ ਦੌਰੇ ਦੇ ਤਹਿਤ ਅੱਜ ਪੁਣੇ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਨੈਸ਼ਨਲ ਇੰਸਟੀਟਿਊਟ ਆਫ ਵਾਇਰੋਲੌਜੀ (NIV) ਦਾ ਦੌਰਾ ਕੀਤਾ। ਵਫ਼ਦ ਇਸ ਸਪਤਾਹ ਦੇ ਅੰਤ ਵਿੱਚ ਚੰਦ੍ਰਪੁਰ ਵਿੱਚ ਆਈਸੀਐੱਮਆਰ-ਸੀਆਰਐੱਮਸੀਐੱਚ ਦਾ ਵੀ ਦੌਰਾ ਕਰੇਗਾ।

ਐੱਨਆਈਵੀ ਦੇ ਡਾਇਰੈਕਟਰ ਡਾ. ਨਵੀਨ ਕੁਮਾਰ ਦੁਆਰਾ ਸੁਆਗਤ ਕੀਤੇ ਜਾਣ ਦੇ ਬਾਅਦ, ਮੀਡੀਆ ਵਫ਼ਦ ਨੂੰ ਸੰਸਥਾਨ ਦੇ ਅਤਿ-ਆਧੁਨਿਕ ਵਾਇਰੋਲੌਜਿਕਲ ਰਿਸਰਚ ਅਤੇ ਭਾਰਤ ਵਿੱਚ ਵਾਰਿਅਲ ਪ੍ਰਕੋਪ ਦੇ ਪ੍ਰਬੰਧਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਬਾਰੇ ਇੱਕ ਵਿਆਪਕ ਜਾਣਕਾਰੀ ਦਿੱਤੀ ਗਈ। ਡਾ. ਕੁਮਾਰ ਨੇ ਵੱਖ-ਵੱਖ ਕੋਵਿਡ-19 ਵੇਰੀਐਂਟ ਨੂੰ ਵੱਖ ਕਰਨ ਅਤੇ ਉਨ੍ਹਾਂ ਦਾ ਅਧਿਐਨ ਕਰਨ ਵਿੱਚ ਸੰਸਥਾਨ ਦੇ ਮਹੱਤਵਪੂਰਨ ਯੋਗਦਾਨ ਨੂੰ ਰੇਖਾਂਕਿਤ ਕੀਤਾ, ਜਿਸ ਨਾਲ ਮਹਾਮਾਰੀ ਦੌਰਾਨ ਦੇਸ਼ ਭਰ ਵਿੱਚ ਤੁਰੰਤ ਪ੍ਰਤੀਕਿਰਿਆ ਰਣਨੀਤੀਆਂ ਨੂੰ ਸਮਰੱਥ ਬਣਾਇਆ ਜਾ ਸਕਿਆ।

ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਡਾ. ਕੁਮਾਰ ਨੇ ਇਸ ਵਿਸ਼ੇ ‘ਤੇ ਜ਼ੋਰ ਦਿੱਤਾ ਕਿ ਕੋਵਿਡ-19 ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨਾਲ ਕੋਈ ਵੱਡਾ ਖ਼ਤਰਾ ਨਹੀਂ ਹੈ, ਅਤੇ ਜ਼ਿਆਦਾਤਰ ਮਰੀਜ਼ਾਂ ਵਿੱਚ ਸਿਰਫ਼ ਹਲਕੇ ਲੱਛਣ ਹੀ ਦਿਖਾਈ ਦਿੱਤੇ ਅਤੇ ਉਨ੍ਹਾਂ ਨੂੰ ਨਾ ਬਰਾਬਰ ਜਾਂ ਬਿਨਾ ਕਿਸੇ ਡਾਕਟਰੀ ਮਦਦ ਦੀ ਜ਼ਰੂਰਤ ਨਹੀਂ ਪਈ।

ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਗੁਇਲੇਨ-ਬੈਰੇ ਸਿੰਡਰੋਮ (Guillain-Barré Syndrome (GBS) ਦੇ ਪ੍ਰਕੋਪ ਲਈ ਐੱਨਆਈਵੀ ਦੀ ਤੁਰੰਤ ਪ੍ਰਤੀਕਿਰਿਆ ‘ਤੇ ਚਾਨਣਾ ਪਾਉਂਦੇ ਹੋਏ, ਡਾ. ਕੁਮਾਰ ਨੇ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਸੰਸਥਾ ਦੇ ਤੇਜ਼ ਨਿਦਾਨ ਅਤੇ ਰੋਕਥਾਮ ਰਣਨੀਤੀਆਂ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਰਤ ਕਈ ਉੱਭਰ ਰਹੇ ਵਾਇਰਸਾਂ ਵਿਰੁੱਧ ਸਵਦੇਸ਼ੀ ਟੀਕੇ ਲਾਂਚ ਕਰਨ ਦੀ ਕਗਾਰ ‘ਤੇ ਹੈ, ਜਿਨ੍ਹਾਂ ਵਿੱਚ ਐਮਪੌਕਸ, ਕਯਾਸਨੂਰ ਫੋਰੇਸਟ ਡਿਜ਼ੀਜ਼ (KFD), ਐੱਚ5ਐੱਨ1 (H5N1), ਅਤੇ ਜਾਪਾਨੀ ਇਨਸੇਫਲਾਇਟਿਸ ਵਾਇਰਸ-ਵਰਗੇ ਕਣ (VLP) ਸ਼ਾਮਲ ਹਨ। 

ਵਫ਼ਦ ਨਾਲ ਸਾਂਝਾ ਕੀਤੀ ਗਈ ਇੱਕ ਮਹੱਤਵਪੂਰਨ ਉਪਲਬਧੀ ਹਾਲ ਹੀ ਵਿੱਚ ਵਾਇਰੋਲੌਜਿਕਲ ਰਿਸਰਚ ਲਈ ਭਾਰਤ ਦੇ ਪਹਿਲੇ ਹਾਈ ਪਰਫਾਰਮੈਂਸ ਕੰਪਿਊਟਿੰਗ (ਐੱਚਪੀਸੀ) ਕਲਸਟਰ ‘ਨਕਸ਼ਤਰ’ (“NAKSHATRA) ਦੀ ਕਮੀਸ਼ਨਿੰਗ ਹੋਣਾ ਸੀ। ਇਸ ਐਡਵਾਂਸਡ ਸਿਸਟਮ ਦਾ ਉਦਘਾਟਨ ਐੱਨਆਈਵੀ ਪੁਣੇ ਵਿੱਚ ਡਿਪਾਰਟਮੈਂਟ ਆਫ਼ ਹੈਲਥ ਰਿਸਰਚ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਕੀਤਾ, ਜਿਸ ਨਾਲ ਵਾਇਰਸ ਜੀਨੋਮਿਕਸ ਅਤੇ ਬਾਇਓਇਨਫਾਰਮੈਟਿਕਸ ਵਿੱਚ ਕੰਪਿਊਟੇਸ਼ਨਲ ਸਮਰੱਥਾਵਾਂ ਨੂੰ ਬਿਹਤਰ ਕੀਤਾ ਜਾ ਸਕੇ। 

ਰੌਕਫੈਲਰ ਫਾਉਂਡੇਸ਼ਨ (Rockefeller Foundation) ਦੇ ਸਹਿਯੋਗ ਨਾਲ 1952 ਵਿੱਚ ਸਥਾਪਿਤ, ਐੱਨਆਈਵੀ ਪੁਣੇ ਭਾਰਤ ਦੇ ਮੋਹਰੀ ਵਾਇਰਸ ਰਿਸਰਚ ਅਤੇ ਡਾਇਗਨੌਸਟਿਕ ਸੈਂਟਰ ਵਜੋਂ ਵਿਕਸਿਤ ਹੋਇਆ ਹੈ, ਜਿਸ ਨੇ 1978 ਵਿੱਚ ਆਈਸੀਐੱਮਆਰ ਦੇ ਤਹਿਤ ਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ। ਸੰਸਥਾਨ ਦੇਸ਼ ਦੀ ਜਨਤਕ ਸਿਹਤ ਰੱਖਿਆ ਦੇ ਇਨਫ੍ਰਾਸਟ੍ਰਕਚਰ ਵਿੱਚ ਸਭ ਤੋਂ ਅੱਗੇ ਖੜ੍ਹਾ ਹੈ। 

 

*************

 ਪੀਆਈਬੀ ਮੁੰਬਈ। ਏ.ਚੁਤਰਵੇਦੀ/ਐੱਸਪੀ/ਪੀਐੱਮ


(Release ID: 2137661) Visitor Counter : 7