ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਘਰੇਲੂ ਵੇਸਟ ਕਲੈਕਸ਼ਨ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਏਕੀਕਰਣ ਸਵੱਛ ਭਾਰਤ ਮਿਸ਼ਨ- ਸ਼ਹਿਰੀ (ਐੱਸਬੀਐੱਮ-ਯੂ) ਦਾ ਪਰਿਵਰਤਨਕਾਰੀ ਕਦਮ
Posted On:
17 JUN 2025 1:01PM by PIB Chandigarh
ਸਵੱਛ ਅਤੇ ਹਰਿਤ ਭਾਰਤ ਦੀ ਦਿਸ਼ਾ ਵਿੱਚ, ਘਰੇਲੂ ਵੇਸਟ ਕਲੈਕਸ਼ਨ ਵਿੱਚ ਇਲੈਕਟ੍ਰਿਕ ਵਾਹਨਾਂ (ਈਵੀ) ਦਾ ਏਕੀਕਰਣ ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐੱਸਬੀਐੱਮ-ਯੂ) ਦੇ ਤਹਿਤ ਇੱਕ ਪਰਿਵਰਤਨਕਾਰੀ ਕਦਮ ਹੈ। ਇਹ ਜ਼ੀਰੋ-ਐਮੀਸ਼ਨ ਵਾਹਨ ਟਿਕਾਊ ਸ਼ਹਿਰੀ ਸਵੱਛਤਾ ਦੇ ਭਵਿੱਖ ਦੀ ਪ੍ਰਤੀਨਿਧਤਾ ਕਰਦੇ ਹਨ – ਦੈਨਿਕ ਕਚਰੇ ਦਾ ਕੁਸ਼ਲਤਾਪੂਰਵਕ ਪ੍ਰਬੰਧਨ ਕਰਦੇ ਹੋਏ ਹਵਾ ਅਤੇ ਸ਼ੋਰ (air and noise) ਪ੍ਰਦੂਸ਼ਣ ਨੂੰ ਘੱਟ ਕਰਦੇ ਹਨ। ਇਲੈਕਟ੍ਰਿਕ ਵਾਹਨ ਪਰੰਪਰਾਗਤ ਈਂਧਣ ਨਾਲ ਚਲਣ ਵਾਲੇ ਕਚਰਾ ਟਰੱਕਾਂ ਦੀ ਤੁਲਨਾ ਵਿੱਚ ਨਾ ਕੇਵਲ ਕਾਰਬਨ ਨਿਕਾਸੀ ਵਿੱਚ ਕਟੌਤੀ ਕਰਦੇ ਹਨ, ਸਗੋਂ ਕਚਰਾ ਮੁਕਤ ਸ਼ਹਿਰਾਂ ਦੇ ਮਿਸ਼ਨ ਦੇ ਲਕਸ਼ ਦੇ ਨਾਲ ਵੀ ਪੂਰਨ ਤੌਰ ‘ਤੇ ਮੇਲ ਖਾਂਦਾ ਹੈ। ਸਵੱਛ ਗਤੀਸ਼ੀਲਤਾ ਅਤੇ ਠੋਸ ਵੇਸਟ ਮੈਨੇਜਮੈਂਟ ਦਰਮਿਆਨ ਇਹ ਤਾਲਮੇਲ ਵਾਤਾਵਰਣ ਲਈ ਵੱਧ ਜ਼ਿੰਮੇਦਾਰ ਭਵਿੱਖ ਦਾ ਮਾਰਗ ਪੱਧਰਾ ਕਰ ਰਿਹਾ ਹੈ।

ਆਂਧਰ ਪ੍ਰਦੇਸ਼ ਦੇ ਗੁੰਟੂਰ ਨੇ ਡੋਰ-ਟੂ-ਡੋਰ ਵੇਸਟ ਕਲੈਕਸ਼ਨ ਦੇ ਲਈ 200 ਤੋਂ ਵੱਧ ਇਲੈਕਟ੍ਰਿਕ ਆਟੋ ਦਾ ਉਪਯੋਗ ਕਰਕੇ ਵੇਸਟ ਮੈਨੇਜਮੈਂਟ ਵਿੱਚ ਇੱਕ ਵਾਤਾਵਰਣ ਅਨੁਕੂਲ ਪਰਿਵਰਤਨ ਨੂੰ ਅਪਣਾਇਆ ਹੈ। ਸਸਟੇਨੇਬਲ ਸਿਟੀਜ਼ ਇੰਟੀਗ੍ਰੇਟਿਡ ਪਾਇਲਟ ਅਪ੍ਰੋਚ ਦੇ ਤਹਿਤ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ ਅਤੇ ਗਲੋਬਲ ਐਨਵਾਇਰਨਮੈਂਟ ਫੈਸੀਲਿਟੀ ਦੁਆਰਾ ਸਮਰਥਿਤ ਇਹ ਪਹਿਲ ਪਰੰਪਰਾਗਤ ਡੀਜ਼ਲ ਨਾਲ ਚਲਣ ਵਾਲੇ ਟਰੱਕਾਂ ਦਾ ਇੱਕ ਹਰਿਤ ਵਿਕਲਪ ਹੈ। ਜੀਪੀਐੱਸ ਟ੍ਰੈਕਿੰਗ ਨਾਲ ਲੈਸ ਇਹ ਇਲੈਕਟ੍ਰਿਕ ਆਟੋ ਸ਼ਹਿਰ ਦੇ 159.46 ਵਰਗ ਕਿਲੋਮੀਟਰ ਖੇਤਰ ਨੂੰ ਕੁਸ਼ਲਤਾਪੂਰਵਕ ਕਵਰ ਕਰਦੇ ਹਨ। ਇਹ ਪ੍ਰੋਜੈਕਟ ਸਲਾਨਾ 71,000 ਲੀਟਰ ਤੋਂ ਵੱਧ ਡੀਜ਼ਲ ਦੀ ਜ਼ਰੂਰਤ ਨੂੰ ਸਮਾਪਤ ਕਰਕੇ, ਗ੍ਰੀਨਹਾਉਸ ਗੈਸ ਨਿਕਾਸੀ ਨੂੰ ਬਹੁਤ ਘੱਟ ਕਰਦਾ ਹੈ ਅਤੇ ਇੱਕ ਦਹਾਕੇ ਵਿੱਚ ਅਨੁਮਾਨਿਤ 21,000 ਟਨ-ਜਲਵਾਯੂ ਪਰਿਵਰਤਨ ਨਾਲ ਨਿਪਟਣ ਅਤੇ ਵਾਯੂ (ਹਵਾ) ਦੀ ਗੁਣਵੱਤਾ ਨੂੰ ਸੁਧਾਰਣ ਵਿੱਚ ਮਦਦ ਕਰਦਾ ਹੈ।
ਗ੍ਰੇਟਰ ਚੇਨੱਈ ਕਾਰਪੋਰੇਸ਼ਨ ਸ਼ਹਿਰ ਭਰ ਵਿੱਚ ਵੇਸਟ ਕਲੈਕਸ਼ਨ ਦੇ ਲਈ ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਰਿਕਸ਼ਾ ਦਾ ਉਪਯੋਗ ਕਰ ਰਿਹਾ ਹੈ। ਇਹ ਪਹਿਲਕਦਮੀ ਨਾ ਕੇਵਲ ਵਾਤਾਵਰਣ ਦੇ ਅਨੁਕੂਲ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ, ਸਗੋਂ ਹਵਾ ਅਤੇ ਸ਼ੋਰ ਦੇ (Air and Noise) ਪ੍ਰਦੂਸ਼ਣ ਜਿਹੀਆਂ ਮਹੱਤਵਪੂਰਨ ਸ਼ਹਿਰੀ ਚੁਣੌਤੀਆਂ ਦਾ ਵੀ ਸਮਾਧਾਨ ਕਰਦੀ ਹੈ। ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਥਾਂ ਈ-ਰਿਕਸ਼ਾ ਸ਼ਹਿਰ ਪ੍ਰਭਾਵੀ ਤੌਰ ‘ਤੇ ਹਰ ਦਿਨ ਲਗਭਗ 41 ਟਨ ਕਾਰਬਨ ਨਿਕਾਸੀ ਘੱਟ ਕਰਦੇ ਹਨ- ਜੋ ਕਿ ਸਲਾਨਾ 15,160 ਟਨ ਦੀ ਕਮੀ ਦੇ ਬਰਾਬਰ ਹੈ। ਇਹ ਇਲੈਕਟ੍ਰਿਕ ਵਾਹਨ ਵਿਸ਼ੇਸ਼ ਤੌਰ ‘ਤੇ ਘਰਾਂ, ਵਪਾਰਕ ਥਾਵਾਂ ਅਤੇ ਗੈਰ-ਆਵਾਸੀ ਖੇਤਰਾਂ ਵਿੱਚ ਘਰਾਂ ਤੋਂ ਵੇਸਟ ਇਕੱਠਾ ਕਰਨ ਦੇ ਲਈ ਡਿਜ਼ਾਈਨ ਕੀਤੇ ਗਏ ਹਨ। ਗਿੱਲੇ, ਸੁੱਕੇ ਅਤੇ ਖਤਰਨਾਕ ਕਚਰੇ ਨੂੰ ਅਲੱਗ-ਅਲੱਗ ਕਰਨ ਦੇ ਲਈ ਅਲੱਗ-ਅਲੱਗ ਡੱਬਿਆਂ ਨਾਲ ਲੈਸ, ਈ-ਰਿਕਸ਼ਾ ਦੇ ਵੇਸਟ ਨੂੰ ਵੱਖ ਕਰਨ ਲਈ ਵੀ ਹੁਲਾਰਾ ਦਿੰਦੇ ਹਨ। ਇਸ ਨਾਲ ਲੋਕਾਂ ਵਿੱਚ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਵਧਦੀ ਹੈ ਅਤੇ ਵੇਸਟ ਕਲੈਕਸ਼ਨ ਦੀ ਕੁਸ਼ਲਤਾ ਅਤੇ ਸਮੇਂਬੱਧਤਾ ਨੂੰ ਵੀ ਹੁਲਾਰਾ ਮਿਲਦਾ ਹੈ।
ਵਰਤਮਾਨ ਵਿੱਚ ਗ੍ਰੇਟਰ ਚੇਨੱਈ ਕਾਰੋਪਰੇਸ਼ਨ ਦੇ ਮਾਧਿਅਮ ਨਾਲ 5,478 ਈ-ਰਿਕਸ਼ਾ 15 ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰਦੇ ਹਨ ਅਤੇ 24,621 ਸੜਕਾਂ ਅਤੇ 2.1 ਮਿਲੀਅਨ ਤੋਂ ਵੱਧ ਘਰਾਂ ਨੂੰ ਕਵਰ ਕਰਦਾ ਹੈ। ਇਸ ਪ੍ਰਣਾਲੀ ਨਾਲ ਜ਼ੀਰੋ ਐਮੀਸ਼ਨ ਦੇ ਮਾਧਿਅਮ ਨਾਲ ਮਹੱਤਵਪੂਰਨ ਵਾਤਾਵਰਣ ਸਬੰਧੀ ਲਾਭ, ਜੀਵਾਸ਼ਮ ਈਂਧਣ ‘ਤੇ ਨਿਰਭਰਤਾ ਵਿੱਚ ਕਮੀ, ਅਤੇ ਘੱਟ ਸੰਚਾਲਨ ਅਤੇ ਰੱਖ-ਰਖਾਅ ਲਾਗਤ ਜਿਹੇ ਲਾਭ ਹੁੰਦੇ ਹਨ। ਇਹ ਪਹਿਲ 6,000 ਤੋਂ ਵੱਧ ਵਿਅਕਤੀਆਂ ਦੇ ਲਈ ਰੋਜ਼ਗਾਰ ਦਾ ਵੀ ਸਿਰਜਣ ਕਰਦੀ ਹੈ। ਈ-ਰਿਕਸ਼ਾ ਵਿੱਚ ਆਡੀਓ ਸਿਸਟਮ ਗੀਤਾਂ ਅਤੇ ਜਨਤਕ ਸੂਚਨਾ ਅਭਿਯਾਨਾਂ ਦੇ ਮਾਧਿਅਮ ਨਾਲ ਵੇਸਟ ਨੂੰ ਵੱਖ ਕਰਨ ਬਾਰੇ ਜਾਗਰੂਕ ਕਰਨ ਵਿੱਚ ਮਦਦ ਕਰਦਾ ਹੈ।


ਇੰਦੌਰ ਨਗਰ ਨਿਗਮ ਨੇ ਪਰੰਪਰਾਗਤ ਡੀਜ਼ਲ ਨਾਲ ਚੱਲਣ ਵਾਲੇ ਟਰੱਕਾਂ ਦੀ ਥਾਂ ਡੋਰ-ਟੂ-ਡੋਰ ਵੇਸਟ ਕਲੈਕਸ਼ਨ ਦੇ ਲਈ 100 ਇਲੈਕਟ੍ਰਿਕ ਵਾਹਨ (ਈ-ਵਾਹਨ) ਸ਼ੁਰੂ ਕਰਕੇ ਵਾਤਾਵਰਣ ਸਬੰਧੀ ਸਥਿਰਤਾ ਅਤੇ ਸੰਚਾਲਨ ਕੁਸ਼ਲਤਾ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਕਦਮ ਉਠਾਇਆ ਹੈ। ਇਹ ਪਹਿਲ, ਰਾਜਵਾੜਾ ਜਿਹੇ ਮੁੱਖ ਸ਼ਹਿਰੀ ਖੇਤਰਾਂ ‘ਤੇ ਕੇਂਦ੍ਰਿਤ ਹੈ, ਜੋ ਸਲਾਨਾ ਕਾਰਬਨ ਨਿਕਾਸੀ ਨੂੰ ਲਗਭਗ 24,918 ਟਨ ਘੱਟ ਕਰਨ ਅਤੇ ਈਂਧਣ ਅਤੇ ਰੱਖ-ਰਖਾਅ ਲਾਗਤ ਵਿੱਚ ਜ਼ਿਕਰਯੋਗ ਕਮੀ ਲਿਆਉਣ ਵਿੱਚ ਮਦਦ ਕਰਦੀ ਹੈ। ਇੰਟੀਗ੍ਰੇਟਿਡ ਕਮਾਂਡ ਐਂਡ ਕੰਟ੍ਰੋਲ ਸੈਂਟਰ ਦੇ ਮਾਧਿਅਮ ਨਾਲ ਰੀਅਲ-ਟਾਈਮ ਡੀਪੀਐੱਸ ਟ੍ਰੈਕਿੰਗ ਨਾਲ ਲੈਸ, ਇਹ ਵਾਹਨ ਸੇਵਾ ਪਾਰਦਰਸ਼ਿਤਾ ਅਤੇ ਨਿਗਰਾਨੀ ਨੂੰ ਵਧਾਉਣਗੇ। ਡੀਜ਼ਲ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨਾਂ ਦਾ ਉਪਯੋਗ ਕਰਨ ਨਾਲ ਨਿਗਮ ਨੂੰ ਈਂਧਣ, ਸਰਵਿਸਿੰਗ, ਇੰਜਣ ਆਇਲ ਅਤੇ ਕਲੱਚ ਰਿਪਲੇਸਮੈਂਟ ਲਾਗਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਲਾਨਾ ਲਗਭਗ 5.97 ਕਰੋੜ ਰੁਪਏ ਦੀ ਬੱਚਤ ਹੋਣ ਦੀ ਉਮੀਦ ਹੈ। ਇਸ ਗ੍ਰੀਨ ਫਲੀਟ ਨੂੰ ਸਥਾਈ ਤੌਰ ‘ਤੇ ਚਲਾਉਣ ਦੇ ਲਈ, ਨਿਗਮ ਨੇ 20 ਸੋਲਰ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਹਰੇਕ 10 ਕਿਲੋਵਾਟ ਸੋਲਰ ਪੈਨਲ ਨਾਲ ਲੈਸ ਹਨ ਅਤੇ ਪ੍ਰਤੀਦਿਨ 800-1000 ਯੂਨਿਟ ਹਰਿਤ ਊਰਜਾ ਉਤਪੰਨ ਕਰਨ ਵਿੱਚ ਸਮਰੱਥ ਹੈ। ਇਹ ਸਟੇਸ਼ਨ ਪ੍ਰਤੀਦਿਨ 80 ਤੋਂ 100 ਵਾਹਨਾਂ ਨੂੰ ਚਾਰਜ ਕਰ ਸਕਦੇ ਹਨ, ਜਿਸ ਨਾਲ ਪਰੰਪਰਾਗਤ ਬਿਜਲੀ ਸਰੋਤਾਂ ‘ਤੇ ਨਿਰਭਰਤਾ ਵਿੱਚ ਕਮੀ ਆਵੇਗੀ।
ਇੰਦੌਰ, ਗੁੰਟੂਰ ਅਤੇ ਚੇਨੱਈ ਜਿਹੇ ਸ਼ਹਿਰਾਂ ਦੇ ਇਹ ਮੋਹਰੀ ਯਤਨ ਸਵੱਛ ਭਾਰਤ ਮਿਸ਼ਨ- ਸ਼ਹਿਰੀ ਦੇ ਤਹਿਤ ਸਵੱਛ, ਸਮਾਰਟ ਅਤੇ ਵੱਧ ਟਿਕਾਊ ਸ਼ਹਿਰੀ ਵੇਸਟ ਮੈਨੇਜਮੈਂਟ ਦੀ ਦਿਸ਼ਾ ਵਿੱਚ ਇੱਕ ਸ਼ਕਤੀਸ਼ਾਲੀ ਬਦਲਾਅ ਨੂੰ ਦਰਸਾਉਂਦੇ ਹਨ। ਇਲੈਕਟ੍ਰਿਕ ਮੋਬੀਲਿਟੀ, ਨਵਿਆਉਣਯੋਗ ਊਰਜਾ ਅਤੇ ਡਿਜੀਟਲ ਤਕਨੀਕਾਂ ਨੂੰ ਅਪਣਾ ਕੇ ਇਹ ਸ਼ਹਿਰ ਨਾ ਸਿਰਫ ਵਾਤਾਵਰਣ ਸਬੰਧੀ ਪ੍ਰਭਾਵਾਂ ਨੂੰ ਘੱਟ ਕਰ ਰਹੇ ਹਨ, ਸਗੋਂ ਸੰਚਾਲਨ ਕੁਸ਼ਲਤਾ ਅਤੇ ਭਾਈਚਾਰਕ ਭਲਾਈ ਵਿੱਚ ਵੀ ਸੁਧਾਰ ਕਰ ਰਹੇ ਹਨ।
*****
ਐੱਸਕੇ
(Release ID: 2137179)